ਦੋੋ ਸਾਲ ਪਹਿਲਾਂ ਜਗਮੀਤ ਸਿੰਘ ਨੇ ਐਨ ਡੀ ਪੀ ਦਾ ਲੀਡਰ ਬਣ ਕੇ ਨਵਾਂ ਇਤਿਹਾਸ ਸਿਰਜਿਆ ਸੀ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਉਸਨੂੰ ਲੀਡਰਜ਼ ਡੀਬੇਟ ਵਿਚ ਹਿੱਸਾ ਲੈਦਿਆਂ ਵੇਖਣ ਤੋਂ ਪਹਿਲਾਂ ਇੱਕ ਰੰਗਦਾਰ ਫੈਡਰਲ ਲੀਡਰ ਦੀ ਮਹੱਤਤਾ ਨੂੰ ਮਹਿਸੂਸ ਕੀਤਾ ਹੋਵਗਾ। ਉਦੋਂ ਤੋਂ ਲੈ ਕੇ ਹੁਣ ਤੱਕ ਨਾ ਸਿਰਫ ਜਗਮੀਤ ਸਿੰਘ ਨੇ ਲੱਖਾਂ ਕੈਨੇਡੀਅਨਾਂ ਨੇ ਦਿਲ ਜਿੱਤੇ ਹਨ ਸਗੋਂ ਉਸਨੇ ਕੌਮਾਂਤਰੀ ਭਾਈਚਾਰੇ ਦਾ ਧਿਆਨ ਵੀ ਖਿੱਚਿਆ ਹੈ। ਇਸ ਸਭ ਕੁਝ ਨੇ ਕੈਨੇਡਾ ਦੇ ਰੰਗਦਾਰ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਤ ਕੀਤਾ ਹੈ, ਜਿੰਨਾਂ ਨੂੰ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਨੇ ਤਾਂ ਉਨ੍ਹਾਂ ਦੇ ਰਾਹ ਵਿਚ ਕੱਚ ਦੀ ਸੀਮਾ ਨੂੰ ਤੋੜਿਆ ਹੈ।
ਮੇਰੇ ਬਚਪਨ ਸਮੇਂ ਕੈਨੇਡਾ ਦਾ ਰੂਪ ਵੱਖਰਾ ਸੀ। ਇੱਕ ਬੱਚੇ ਦੇ ਤੌਰ ਮੈਂ ਜਿਸ ਨੂੰ ਵੀ ਜਾਣਦਾ ਸੀ, ਉਹ ਸਾਰੇ ਹੀ ਰੋਟੀ ਰੋਜ਼ੀ ਲਈ ਹੱਥ ਪੈਰ ਮਾਰ ਰਹੇ ਸਨ। ਮੈਂ ਕਦੀ ਵੀ ਨਹੀਂ ਸੀ ਸੋਚਿਆ ਕਿ ਇੱਕ ਦਿਨ ਮੈਂ ਓਲੰਪਿਕ ਖੇਡਾਂ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰ ਸਕਾਂਗਾ ਜਾਂ ਫਿਰ ਵਿਧਾਨ ਸਭਾ ਲਈ ਚੁਣਿਆ ਜਾਵਾਂਗਾ। ਇਹ ਸਭ ਕੁਝ ਸਾਡੇ ਲਈ
ਰੋਜ਼ਮਰਾ ਜਿੰਦਗੀ ਤੋਂ ਬਾਹਰ ਦੀਆਂ ਗੱਲਾਂ ਸਨ। ਸਾਡੇ ਸਮਾਜ ਵਿੱਚ ਬਹੁਤ ਕੁਝ ਬਦਲਿਆ ਹੈ ਪਰ ਅਜੇ ਵੀ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਸਿਰ ਤੇ ਪੱਗ ਬੰਨ੍ਹੀ ਹੋਣ ਕਾਰਨ ਠੁਡੇ ਮਾਰ ਮਾਰ ਕੁੱਟਣ ਤੋਂ ਲੈ ਕੇ ਮਸਜਿਦਾਂ, ਗੁਰੁਦੁਆਰਿਆਂ ਅਤੇ ਮੰਦਰਾਂ ਵਿਚ ਭੰਨ ਤੋੜ ਕਰਨ ਦੀ ਘਟਨਾਵਾਂ ਕਰਕੇ ਰੰਗਦਾਰ ਲੋਕਾਂ ਵਿਚ ਡਰ ਸੀ ਅਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਸਨ ਕਰਦੇ।
ਭਾਵੇ ਇਸ ਚੋਣ ਵਿਚ ਫਿਰਕਾਪ੍ਰਸਤੀ ਅਤੇ ਭਾਈਚਾਰਕ ਸਾਂਝ ਨੂੰ ਲੈ ਬਹੁਤ ਔਖੀਆਂ ਟਿਪਣੀਆਂ ਹੋਈਆਂ ਹਨ ਪਰ ਨਾਲ ਦੀ ਨਾਲ ਅਜਿਹਾ ਵੀ ਬਹੁਤ ਕੁਝ ਵਾਪਰਿਆ ਹੈ, ਜਿਸ ਨਾਲ ਉਮੀਦ ਬੱਝਦੀ ਵਿਖਾਈ ਦਿੰਦੀ ਹੈ।
ਜਦੋਂ ਮੈਂ ਅਤੇ ਮੇਰਾ ਬੇਟੇ ਇਕੱਠੇ ਬੈਠ ਕੇ ਟੀ ਵੀ ਵੇਖਦੇ ਹਾਂ ਤਾਂ ਉਹ ਆਪਣੇ ਅੰਕਲ ਜਗਮੀਤ ਸਿੰਘ ਨੂੰ ਖਬਰਾਂ ਵਿਚ ਵੇਖਦਾ ਹੈ। ਉਹ ਅਜਿਹੇ ਸਖਸ਼ ਨੂੰ ਵੇਖਦਾ ਹੈ, ਜੋ ਉਸ ਨਾਲ ਮਿਲਦਾ ਜੁਲਦਾ ਹੈ। ਉਹ ਅਜਿਹੀਆਂ ਸੰਭਾਵਨਾਵਾਂ ਦਾ ਕਿਆਸ ਕਰਦਾ ਹੈ ਜੋ ਮੈਂ ਕਦੇ ਮਹਿਸੂਸ ਹੀ ਨਹੀਂ ਸਨ ਕੀਤੀਆਂ।
ਜਗਮੀਤ ਸਿੰਘ ਲਈ ਰਾਹ ਇੰਨਾਂ ਵੀ ਪੱਧਰਾ ਨਹੀਂ ਹੈ। ਚੋਣ ਪ੍ਰਚਾਰ ਦੌਰਾਨ ਕੁਝ ਲੋਕਾਂ ਵਲੋਂ ਉਸ ਨਾਲ ਕੀਤੀਆਂ ਦੁਖਦਾਈ ਗੱਲਾਂ ਵੀ ਅਸੀਂ ਭਲੀਭਾਂਤ ਵੇਖੀਆਂ-ਸੁਣੀਆਂ ਹਨ। ਪਰ ਜਗਮੀਤ ਸਿੰਘ ਜਿਸ ਸੂਝ-ਬੂਝ ਅਤੇ ਦਿਆਨਦਾਰੀ ਨਾਲ ਨਫਰਤ ਅਤੇ ਨਸਲਪ੍ਰਸਤੀ ਦਾ ਜੁਆਬ ਦਿੰਦਾ ਹੈ ਉਸਨੇ ਮੇਰਾ ਦਿਲ ਜਿਤਿਆ ਹੈ ਅਤੇ ਮੈਨੂੰ ਪ੍ਰੇਰਨਾ ਮਿਲੀ ਹੈ।
ਇਹ ਵੀ ਸਚਾਈ ਹੈ ਕਿ ਇਸ ਨਾਲ ਜਗਮੀਤ ਸਿੰਘ ਦੀ ਬਹੁਤ ਪ੍ਰਸੰ਼ਸਾ ਹੋਈ ਹੈ। ਪਰ ਇਸ ਵਿਚ ਇੱਕ ਗੱਲ ਜੋ ਨੋਟ ਕਰਨ ਵਾਲੀ ਹੈ ਉਹ ਇਹ ਹੈ ਕਿ ਜਗਮੀਤ ਸਿੰਘ ਨੇ ਦੁਨੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਉਹ ਆਪਣੇ ਨਿੱਜ ਦੀ ਗੱਲ ਨਹੀਂ ਕਰਦਾ, ਸਗੋਂ ਉਸਨੇ ਕੈਨੇਡਾ ਦੇ ਸਧਾਰਨ ਲੋਕਾਂ ਨੂੰ ਅੱਗੇ ਰੱਖਿਆ ਜੋ ਨਿਤ ਦਿਨ ਅਜਿਹੀਆਂ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਜਗਮੀਤ ਸਿੰਘ ਦੇ ਚੋਣ ਪ੍ਰਚਾਰ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਡੇ ਵਰਗੇ ਲੋਕ ਜੋ ਉਸਨੂੰ ਨੇੜਿਓ ਜਾਣਦੇ ਹਨ ਉਨਾਂ ਨੂੰ ‘ਵਿਸ਼ਵਾਸਯੋਗ’, ‘ਹਕੀਕਤ ਨਾਲ ਜੁੜੇ’ ਅਤੇ ‘ਸਹੀ ਕਾਰਨਾਂ ਕਰਕੇ ਮੈਦਾਨ ਵਿੱਚ ਹੋਣ’ ਵਰਗੇ ਵਰਤੇ ਜਾਂਦੇ ਤਖੱਲਸਾਂ ਨਾਲ ਹੈਰਾਨੀ ਨਹੀਂ ਹੁੰਦੀ। ਇਹ ਸਭ ਕੁਝ ਵੋਟਾਂ ਲੈਣ ਲਈ ਨਹੀਂ ਹੈ ਸਗੋਂ ਉਹ ਅਸਲ ਵਿਚ ਪਹਿਲਾਂ ਅਤੇ ਹੁਣ ਵੀ ਇਸ ਤਰਾਂ ਦਾ ਹੀ ਹੈ। ਆਮ ਲੋਕਾਂ ਦਾ ਜੁਝਾਰੂ ਆਗੂ ਜਿਹੜਾ ਸਧਾਰਨ ਕੈਨੇਡੀਅਨ ਦੀ ਆਵਾਜ਼ ਹੈ ਅਤੇ ਸਮਾਜ ਵਿਚ ਨਿਆਂ ਅਤੇ ਬਰਾਬਰੀ ਲਿਆਉਣ ਲਈ ਲੜਾਈ ਲੜ ਰਿਹਾ ਹੈ।
ਮੈਨੁੰ ਪਤਾ ਹੈ ਕਿ ਉਸਨੇ ਉਸਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ ਹੈ। ਜਗਮੀਤ ਸਿੰਘ ਨੇ ਮੈਨੂੰ ਵੀ ਪ੍ਰੇਰਤ ਕੀਤਾ ਹੈ।
-
ਰਵੀ ਕਾਹਲੋਂ, ਐਮ.ਐਲ.ਏ ਡੈਲਟਾ ਨੌਰਥ, ਕੈਨੇਡਾ
ravi.kahlon@leg.bc.ca
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.