ਸੋਸ਼ਲ ਮੀਡੀਆ ਪਲੇਟਫਾਰਮ ਚ ਰੋਜ਼ ਨਵੀਆਂ ਤਕਨੀਕਾਂ ਆ ਰਹੀਆਂ ਹਨ। ਨਵੇਂ ਫੀਚਰਜ਼ ਆ ਰਹੇ ਹਨ। ਇਹ ਸਭ ਕਰਕੇ ਸਾਰੀਆਂ ਕੰਪਨੀਆਂ ਆਪਣੇ ਗ੍ਰਾਹਕਾਂ ਨੂੰ ਜੋੜਨਾ ਚਾਉਂਦੀਆਂ ਹਨ। ਇਸ ਨਾਲ ਵੀਡੀਓ ਅਪਲੋਡ ਕਰਨ ਵਾਲਿਆਂ ਨੂੰ ਚੰਗੀ ਕਮਾਈ ਵੀ ਮਿਲਦੀ ਹੈ।
ਕਮਾਈ ਕਰਨ ਲਈ ਕੁਝ ਲੋਕ ਆਪਣੀ ਫੋਟੋਗ੍ਰਾਫੀ ਦੀ ਕਲਾ ਨੂੰ ਦਿਖਾ ਕੇ ਵੀ ਕਮਾਈ ਕਰ ਰਹੇ ਹਨ ਅਤੇ ਕੁਝ ਲੋਕ ਵੀਡੀਓ ਰਾਹੀਂ ਆਪਣੀ ਕਮਾਈ ਕਰ ਰਹੇ ਹਨ। ਪਰ ਆਪਣੇ ਗ੍ਰਾਹਕਾਂ ਨੂੰ ਪੱਕਾ ਕਰਨ ਲਈ ਵੀ ਕੰਪਨੀਆਂ ਬੜਾ ਜ਼ੋਰ ਲਗਾਉਂਦੀਆਂ ਹਨ। ਤਾਂ ਜੋ ਵੀ ਵੀਡੀਓ ਬਣੇ ਪਹਿਲਾਂ ਉਹਨਾਂ ਦੇ ਪਲੇਟਫਾਰਮ ਤੇ ਅਪਲੋਡ ਕੀਤੀ ਜਾਵੇ। ਇਸ ਵਿੱਚ ਯੂ ਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕ ਟਾਕ ਸ਼ਾਮਿਲ ਹਨ। ਜਿਸ ਵਿੱਚ ਅਸੀਂ ਆਪਣੀ ਵੀਡੀਓ ਅਪਲੋਡ ਕਰਦੇ ਹਾਂ। ਸਾਰੀਆਂ ਕੰਪਨੀਆਂ ਪੈਸੇ ਨਹੀਂ ਦਿੰਦੀਆਂ ਪਰ ਆਪਣੇ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਵੀਡੀਓ ਅਪਲੋਡ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਯੂ ਟਿਊਬ ਗੂਗਲ ਦੀ ਹੀ ਕੰਪਨੀ ਹੈ ਗੂਗਲ ਨੇ ਇਸਨੂੰ 2006 ਵਿੱਚ ਖਰੀਦਿਆ ਸੀ। ਇਸਦਾ ਕੰਮ ਬਰੋਡਕਾਸਟ ਹੁੰਦਾ ਹੈ ਜੋ ਕਿ ਇਸਦੇ ਨਾਮ ਤੋਂ ਹੀ ਇਸਦਾ ਕੰਮ ਝਲਕਦਾ ਹੈ।ਫੇਸਬੁੱਕ ਦੀ ਹੋਂਦ 2004 ਚ ਹੋਈ ਸੀ ਅੱਜ ਦੇ ਸਮੇਂ ਦੀ ਸੋਸ਼ਲ ਮੀਡੀਆ ਕੰਪਨੀਆਂ ਚੋਂ ਸਭ ਤੋਂ ਜਿਆਦਾ ਗ੍ਰਾਹਕ ਫੇਸਬੁਕ ਕੋਲ ਹੀ ਹਨ। ਇਸ ਕੰਪਨੀ ਨੇ ਕਾਫੀ ਸਾਰੀਆਂ ਦਿਗਜ ਕੰਪਨੀਆਂ ਨੂੰ ਪਛਾੜ ਕਿ ਇਹ ਮੁਕਾਮ ਹਾਸਿਲ ਕੀਤਾ ਹੈ। ਇੰਸਟਾਗ੍ਰਾਮ ਫੇਸਬੁੱਕ ਦਾ ਹੀ ਇੱਕ ਹਿਸਾ ਹੈ। ਇਹ 2010 ਚ ਹੋਂਦ ਚ ਲਿਆਂਦਾ ਗਿਆ ਅੱਜ ਇਸ ਵਿਚ ਫ਼ੋਟੋਆਂ ਅਤੇ ਵੀਡੀਓਜ਼ ਅਪਲੋਡ ਕਰਨ ਵਾਲਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ। ਇਹਨਾਂ ਵਿਚੋਂ ਜਿਹਨਾਂ ਨੇ ਆਪਣਾ ਚੈਨਲ ਬਣਾ ਕਮਾਈ ਕਰਨੀ ਹੈ ਉਹ ਨੌਜਵਾਨ ਚੰਗੀ ਕਮਾਈ ਵੀ ਕਰ ਰਹੇ ਹਨ। ਇਹ ਕਮਾਈ ਕੰਪਨੀਆਂ ਸਿੱਧੇ ਤੌਰ ਤੇ ਇਸ਼ਤਿਹਾਰ ਤੋਂ ਹੋਈ ਕਮਾਈ ਨੂੰ ਆਪਣੇ ਗ੍ਰਾਹਕਾਂ ਵਿੱਚ ਵੰਡ ਦਿੰਦੀ ਹੈ। ਪਰ ਇਸ ਵਿੱਚ ਵੀ ਕੰਪਨੀਆਂ ਚ ਵੱਡੀ ਜੰਗ ਛਿੜੀ ਹੋਈ ਹੈ। ਪਹਿਲਾਂ ਫੇਸਬੁੱਕ ਤੇ ਵੀਡੀਓ ਨੂੰ ਲੋਕ ਯੂ ਟਿਊਬ ਤੇ ਵੀ ਦੇਖਣਾ ਚਾਹੁੰਦੇ ਸਨ ਜਿਸ ਲਈ ਵੀਡੀਓ ਨੂੰ ਦੋਹਾਂ ਪਲੇਟਫਾਰਮ ਤੇ ਅਪਲੋਡ ਕਰਨਾ ਪੈਂਦਾ ਸੀ।
ਪਰ ਫੇਸਬੁੱਕ ਨੇ ਹੁਣ ਇੰਸਟਾਗ੍ਰਾਮ ਵਿੱਚ ਨਵੇਂ ਫੀਚਰਜ਼ ਲੈਕੇ ਆਉਂਦੇ ਹਨ ਜਿਸਦੇ ਸਹਾਰੇ ਫੇਸਬੁੱਕ ਦੀ ਵੀਡੀਓਜ਼ ਨੂੰ ਇੰਸਟਾਗ੍ਰਾਮ ਤੇ ਹੀ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ। ਹਲਾਂਕਿ ਯੂ ਟਿਊਬ ਕੋਲ ਅੱਜ ਵੀ ਇੰਸਟਾਗ੍ਰਾਮ ਨਾਲੋਂ ਗ੍ਰਾਹਕਾਂ ਦੀ ਗਿਣਤੀ ਜ਼ਿਆਦਾ ਹੈ। ਪਰ ਹਰ ਕੰਪਨੀ ਆਪਣਾ ਆਪਣਾ ਜੋਰ ਲਗਾ ਰਹੀ ਹੈ ਕਿ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਗ੍ਰਾਹਕ ਮਿਲੇ। ਪਰ ਇਹਨਾਂ ਵੀਡੀਓਜ਼ ਨੂੰ ਲੋਕ ਉਦੋਂ ਹੀ ਦੇਖਣਾ ਪਸੰਦ ਕਰਦੇ ਹਨ ਜਦੋਂ ਤੱਕ ਤੁਹਾਡੀ ਵੀਡੀਓ ਚ ਕੋਈ ਵੀ ਕ੍ਰਿਏਟਿਵਿਟੀ ਨਾ ਹੋਵੇ ਜਾਂ ਜਾਣਕਾਰੀ ਨਾ ਹੋਵੇ। ਕੁਝ ਲੋਕਾਂ ਨੇ ਪੜਾਉਣ ਵਾਸਤੇ ਵੀ ਇਹਨਾਂ ਐਪਸ ਦਾ ਸਹਾਰਾ ਲਿਆ ਹੈ ਜਿਸ ਨਾਲ ਇਕ ਵਾਰ ਮੁਫ਼ਤ ਸੇਵਾ ਦੇਣ ਤੋਂ ਬਾਅਦ ਜੇਕਰ ਵੀਡੀਓ ਨੂੰ ਪਸੰਦ ਕੀਤਾ ਜਾਂਦਾ ਹੈ ਤਾਂ ਕਮਾਈ ਚੰਗੀ ਹੋ ਸਕਦੀ ਹੈ। ਇਸ ਲਈ ਗ੍ਰਾਹਕ ਕੋਈ ਵੀ ਪਲੇਟਫਾਰਮ ਨੂੰ ਚੁਣ ਸਕਦਾ ਹੈ ਜਾਂ ਦੋਵਾਂ ਨੂੰ ਵੀ ਚੁਣ ਸਕਦਾ ਹੈ। ਤੁਹਾਡੇ ਸਮਾਰਟ ਵਰਕ ਅਤੇ ਹਾਰਡ ਵਰਕ ਦੋਹਾਂ ਦੀ ਬਦੌਲਤ ਇਹੋ ਜਿਹੇ ਪਲੇਟਫਾਰਮ ਚ ਪੈਸੇ ਕਮਾਏ ਜਾ ਸਕਦੇ ਹਨ। ਇਹਨਾਂ ਤੇ ਆਪਣਾ ਪੇਜ ਜਾਂ ਚੈਨਲ ਬਣਾਉਣ ਤੋਂ ਪਹਿਲਾਂ ਇਸਦੀ ਜਾਣਕਾਰੀ ਅਤੇ ਰੂਲਜ਼ ਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
-
ਪਰਵਿੰਦਰ ਸਿੰਘ ਕੰਧਾਰੀ,
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.