ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ ਮਨਜਿੰਦਰ ਧਨੋਆ ਤੇ ਗੁਰਭਜਨ ਗਿੱਲ ਨੇ ਪਾਸ਼ ਮੈਮੋਰੀਅਲ ਟਰਸਟ ਦੇ ਮੋਗਾ ਚ ਹੋਏ ਸਮਾਗਮ ਤੋਂ ਪਰਤਦਿਆਂ ਢੁੱਡੀਕੇ(ਮੋਗਾ) ਚ ਸ: ਜਸਵੰਤ ਸਿੰਘ ਕੰਵਲ ਨੂੰ ਚਰਨ ਬੰਦਨਾ ਕੀਤੀ।
ਪਾਸ਼ ਦੀਆਂ ਵਾਰਤਕ ਲਿਖਤਾਂ ਦੀ ਅਮੋਲਕ ਸਿੰਘ ਵੱਲੋਂ ਸੰਪਾਦਿਤ ਪੁਸਤਕ ਕੰਵਲ ਸਾਹਿਬ ਨੂੰ ਭੇਂਟ ਕੀਤੀ।
ਬਾਪੂ ਕੰਵਲ ਨੇ ਸਾਨੂੰ ਸਭ ਨੂੰ ਪਛਾਣਿਆ ਤੇ ਪਿਆਰ ਕੀਤਾ।
ਬਾਪੂ ਬੋਲਿਆ, ਹੁਕਮ ਕਰੋ।
ਮੈਂ ਕਿਹਾ, ਬਾਪੂ, ਹੁਕਮ ਨਹੀਂ ਕਰ ਸਕਦੇ, ਬੇਨਤੀ ਹੈ।
ਬਾਪੂ ਹੱਸ ਕੇ ਬੋਲਿਆ,
ਤੁਸੀਂ ਬੇਨਤੀਆਂ ਵਾਲੇ ਕਦੋਂ ਤੋਂ ਹੋ ਗਏ?
ਕੰਵਲ ਸਾਹਿਬ ਦੇ ਪੁੱਤਰ ਸਰਬਜੀਤ ਤੇ ਉਸ ਦੀ ਜੀਵਨ ਸਾਥਣ ਦੀ ਮਿਹਨਤ ਰੰਗ ਲਿਆਈ ਹੈ, ਬਾਪੂ ਹੁਣ ਸਵੇਰ ਸ਼ਾਮ ਸੈਰ ਵੀ ਕਰਦੇ ਹਨ। ਅਖ਼ਬਾਰ ਵੀ ਪੜ੍ਹਦੇ ਹਨ।
ਸਰਬਜੀਤ ਨੇ ਦੱਸਿਆ ਕਿ ਕੱਲ੍ਹ ਸਰਵਣ ਸਿੰਘ ਦੀ ਕਿਤਾਬ ਪੜ੍ਹਨ ਨੂੰ ਦਿੱਤੀ ਤਾਂ ਕਹਿਣ ਲੱਗੇ, ਕਿਤਾਬ ਦੇਣ ਸਰਵਣ ਸਿੰਘ ਆਪ ਆਇਆ ਸੀ?
ਚੰਗਾ ਲੱਗਿਆ ਇਹ ਸੁਣ ਕੇ।
ਸਾਨੂੰ ਕਾਰ ਤੀਕ ਤੋਰਨ ਆਏ।
30.9.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.