ਭਾਰਤ ਵਿੱਚ ਪੜਾਈ ਅਤੇ ਬਿਜ਼ਨਸ ਸ਼ੁਰੂ ਕਰਨ ਤੋਂ ਲੋਕ ਬਚਣਾ ਚਾਹੁੰਦੇ ਹਨ। ਬੱਚਿਆਂ ਨੇ ਆਪਣੀ ਪੜਾਈ ਦਾ ਸੁਪਨਾ ਵੀ ਹੁਣ ਵਿਦੇਸ਼ਾਂ ਚ ਪੂਰਾ ਕਰਨ ਦੀ ਹੀ ਸੋਚਦੇ ਹਨ। ਹੁਣ ਚਾਹੇ ਤਾਂ ਡਾਕਟਰ ਬਣਨਾ ਹੋਵੇ ਜਾਂ ਇੰਜੀਨੀਅਰ ਦੀ ਪੜ੍ਹਾਈ ਹੋਵੇ ਅੱਜ ਦੇ ਨੌਜਵਾਨ ਪੀੜੀ ਵਿਦੇਸ਼ਾਂ ਵਿੱਚ ਹੀ ਸੈਟਲ ਹੋਕੇ ਉੱਥੇ ਹੀ ਆਪਣੀਆਂ ਸੇਵਾਵਾਂ ਵੀ ਦੇਣਾ ਚਾਹੁੰਦੇ ਹਨ। ਬ੍ਰਿਟੇਨ ਨੇ ਉਨ੍ਹਾਂ ਦਿਨਾਂ ਚ ਵੀਜ਼ਾ ਦੇਣ ਚ ਢਿੱਲ ਦਿੱਤੀ ਹੈ ਜਦੋਂ ਭਾਰਤ ਤੋਂ ਜ਼ਿਆਦਾ ਨੌਜਵਾਨ ਕਿਸੇ ਨਾ ਕਿਸੇ ਦੇਸ਼ ਜਾਣਾ ਚਾਹੁੰਦੇ ਹਨ। ਵਿਦੇਸ਼ਾਂ ਚ ਪੜ੍ਹਾਈ ਲਈ ਭਾਰਤ ਚ ਸਥਿਤ ਸਲਾਹਕਾਰਾਂ ਦੀ ਮੰਨੀਏ ਤਾਂ ਇਹ ਸਭ ਤੋਂ ਉੱਤਮ ਸਮਾਂ ਹੈ ਬ੍ਰਿਟੇਨ ਚ ਸੈਟਲ ਹੋਣ ਦਾ ਕਿਉਂਕਿ ਉਨ੍ਹਾਂ ਨੇ ਦੋ ਸਾਲਾਂ ਦਾ ਵਰਕ ਪਰਮਿਟ ਵੀ ਪੜ੍ਹਾਈ ਤੋਂ ਬਾਅਦ ਦੇਣ ਦਾ ਐਲਾਨ ਕੀਤਾ ਹੈ।
ਜੇਕਰ ਸਲਾਹਕਾਰਾਂ ਦੀ ਮੰਨੀਏ ਤਾਂ ਅਮਰੀਕਾ ਦੀ ਵੀਜ਼ਾ ਪ੍ਰਣਾਲੀ ਦੀ ਸਖ਼ਤਾਈ ਤੋ ਬਾਅਦ ਵੀ ਵਿਦਿਆਰਥੀਆਂ ਦਾ ਰੁਝਾਨ ਅਮਰੀਕਾ ਜਾ ਕੇ ਪੜ੍ਹਾਈ ਕਰਨ ਦਾ ਹੀ ਹੈ। ਨੌਜਵਾਨਾਂ ਦਾ ਮੰਨਣਾ ਹੁੰਦਾ ਹੈ ਕਿ ਉਸ ਦੇਸ਼ ਵਿਚ ਪੜ੍ਹਾਈ ਕਰਨ ਨੂੰ ਅਹਿਮੀਅਤ ਦੇਣੀ ਜਿੱਥੇ ਪੜ੍ਹਾਈ ਤੋਂ ਬਾਅਦ ਨੌਕਰੀ ਵੀ ਆਸਾਨੀ ਨਾਲ ਮਿਲ ਜਾਵੇ। ਕੁਝ ਕੁ ਸਾਲ ਪਹਿਲਾਂ ਨੌਜਵਾਨਾਂ ਨੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀ ਵੀਜ਼ਾ ਪ੍ਰਣਾਲੀ ਦੀ ਢਿੱਲ ਦਾ ਪੂਰਾ ਫ਼ਾਇਦਾ ਚੁੱਕਿਆ।
ਹੁਣ ਨੌਜਵਾਨਾਂ ਦਾ ਰੁਝਾਨ ਯੂਰਪੀ ਦੇਸ਼ਾਂ ਵੱਲ ਵੀ ਵੱਧ ਚੁੱਕਾ ਹੈ ਕਿਉਂਕਿ ਉਨ੍ਹਾਂ ਦੇਸ਼ਾਂ ਵਿੱਚ ਨੌਕਰੀਆਂ ਮਿਲਣਾ ਅਤੇ ਵਰਕ ਪਰਮਿਟ ਮਿਲਣਾ ਇਕ ਸੌਖੀ ਪ੍ਰਕਿਰਿਆ ਮੰਨੀ ਜਾਂਦੀ ਹੈ। ਪ੍ਰਤੀਕਿਰਿਆ ਚ ਪੜ੍ਹਾਈ ਕਰਨਾ ਅਤੇ ਪਰਿਵਾਰ ਨਾਲ ਉੱਥੇ ਸੈਟਲ ਹੋਣਾ ਲੋਕਾਂ ਵਿੱਚ ਖਿੱਚ ਬਣੀ ਹੋਈ ਹੈ। ਇਸ ਦਾ ਸਬੂਤ ਪੰਜਾਬ ਅਤੇ ਹੋਰ ਰਾਜਾਂ ਵਿੱਚ ਵਧਦੇ ਜਾ ਰਹੇ ਇਮੀਗ੍ਰੇਸ਼ਨ ਸੰਸਥਾਵਾਂ ਹਨ। ਜੋ ਕਿ ਨੌਜਵਾਨਾਂ ਦੀ ਮਦਦ ਲਈ ਸਰਕਾਰ ਤੋਂ ਮਨਜ਼ੂਰੀ ਲੈ ਕੇ ਬਣਦੀਆਂ ਹਨ। ਵਿਦੇਸ਼ੀ ਪੜ੍ਹਾਈ ਦੇ ਖੇਤਰ ਚ ਨਿੱਜੀ ਸਲਾਹਕਾਰ ਫ਼ਰਮ ਦੀ ਮਨਪ੍ਰੀਤ ਕੌਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਨੌਜਵਾਨ ਹੁਣ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਲਈ ਚੰਗੇ ਦੇਸ਼ਾਂ ਦੀ ਚੋਣ ਕਰਦੇ ਹਨ। ਜਿਸ ਕਾਰਨ ਅਮਰੀਕਾ ਦੀ ਸਖ਼ਤ ਪ੍ਰਣਾਲੀ ਕਾਰਨ ਹੁਣ ਨੌਜਵਾਨਾਂ ਦਾ ਭਵਿੱਖ ਕੈਨੇਡਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਚ ਜ਼ਿਆਦਾ ਦਿੱਖ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਆਸਾਨੀ ਨਾਲ ਮਿਲੇ ਇਹੋ ਜਿਹੇ ਦੇਸ਼ਾਂ ਚ ਹੀ ਰੁਝਾਨ ਵਧਦਾ ਜਾ ਰਿਹਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਵੀਜ਼ਾ ਅਪਲਾਈ ਹੁੰਦੇ ਹਨ ਉਸ ਤੋਂ ਬਾਅਦ ਵਿਚ ਕੈਨੇਡਾ, ਆਸਟ੍ਰੇਲੀਆ ਅਤੇ ਫਿਰ ਬ੍ਰਿਟੇਨ ਦਾ ਨੰਬਰ ਆਉਂਦਾ ਹੈ। ਬਾਕੀ ਯੂਰਪ ਦੇਸ਼ ਇਸ ਤੋਂ ਬਾਅਦ ਆਉਂਦੇ ਹਨ। ਪਰ ਇਹ ਸਭ ਆਂਕੜੇ ਕਦੋਂ ਬਦਲ ਜਾਣ ਇਹ ਦੱਸਣਾ ਤਾਂ ਮੁਸ਼ਕਿਲ ਹੈ ਪਰ ਵੀਜ਼ਾ ਪ੍ਰਣਾਲੀਆਂ ਦੀ ਸਖ਼ਤੀ ਦੇਖਦੇ ਹੋਏ ਨੌਜਵਾਨਾਂ ਦਾ ਰੁਝਾਨ ਬਦਲ ਜਾਂਦਾ ਹੈ।
ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਜਾਣ ਵਾਲਿਆਂ ਦਾ ਰੁਝਾਨ ਘੱਟ ਕੇ ਕੈਨੇਡਾ ਜਾਣ ਵੱਲ ਵੱਧ ਚੁੱਕਾ ਹੈ। ਵਿਦੇਸ਼ੀ ਸਿੱਖਿਆ ਸਲਾਹਕਾਰ ਕੰਪਨੀ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਨੌਜਵਾਨਾਂ ਚ ਕੈਨੇਡਾ ਅਤੇ ਬ੍ਰਿਟੇਨ ਅਮਰੀਕਾ ਤੋਂ ਬਾਅਦ ਪਸੰਦ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਕਾਫ਼ੀ ਸਮੇਂ ਬਾਅਦ ਪੜਾਈ ਅਤੇ ਕੰਮ ਕਰਨ ਦੇ ਪਰਮਿਟ ਖੋਲ੍ਹੇ ਹਨ। ਇਸ ਕਰਕੇ ਨੌਜਵਾਨਾਂ ਨੂੰ ਉਸ ਦਾ ਉਦਾਸ ਹੁਣ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਨਾਲ ਹੀ ਦੱਸਿਆ ਕਿ ਇਹਨਾਂ ਦੋ ਦੇਸ਼ਾਂ ਚ ਪੜ੍ਹਾਈ ਚ ਸਮਾਂ ਲਗਾ ਕੇ ਬਹੁਤ ਵਧੀਆ ਨੌਕਰੀਆਂ ਮਿਲ ਸਕਦੀਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਦੇ ਨੌਜਵਾਨ ਕਿਸ ਦੇਸ਼ ਨੂੰ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਪੜਾਈ ਕਰਨ ਦਾ ਮੌਕਾ ਦੇ ਰਿਹਾ ਹੈ ਜੋ ਕਿ ਸਭ ਤੋਂ ਵਧੀਆ ਹੈ ਅਤੇ ਜੇਕਰ ਕੋਈ ਬ੍ਰਿਟੇਨ ਜਾਣਾ ਚਾਹੁੰਦਾ ਹੈ ਤਾਂ ਅੱਜ ਸਕੋਪ ਬ੍ਰਿਟੇਨ ਚ ਭਰਪੂਰ ਹਨ।
-
ਪਰਵਿੰਦਰ ਸਿੰਘ ਕੰਧਾਰੀ, ਲੇਖਕ ਤੇ ਪੱਤਰਕਾਰ
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.