ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਅਤੇ ਆਉਣ ਵਾਲੇ ਕੱਲ ਦੀ ਇੱਕ ਨਵੀਂ ਉਮੀਦ ਹੁੰਦੇ ਹਨ,ਕਿਉਂ ਕਿ ਹਰੇਕ ਦੇਸ ਦਾ ਭਵਿੱਖ ਆਪਣੇ ਆਉਣ ਵਾਲੇ ਕੱਲ ਤੇ ਇਹਨਾਂ ਨੌਜਵਾਨਾਂ ਦੇ ਹੌਂਸਲੇ ਤੇ ਇਰਾਦੇ ਵੇਖਕੇ ਤਹਿ ਕੀਤਾ ਜਾਂਦਾ ਹੈ, ਪਰ ਜਿਸ ਦੇਸ਼ ਦਾ ਨੌਜਵਾਨ ਵਰਗ ਬੇਰੁਜ਼ਗਾਰੀ ਦੀ ਮਾਰ ਸੈਹ ਰਿਹਾ ਹੋਵੇ ,ਦਿਨੋ ਦਿਨ ਤਣਾਅ ਦੇ ਆਲਮ ਵਿੱਚ ਨੂੰ ਗੁਜ਼ਰ ਰਿਹਾ ਹੈ ,ਇਸੇ ਤਣਾਅ ਦੇ ਕਾਰਨ ਨਵੀਂ ਪੀੜ੍ਹੀ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਨੂੰ ਆਪਣੇ ਸਰੀਰ ਦਾ ਇੱਕ ਅੰਗ ਬਣਾਕੇ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੀ ਹੈ,ਫ਼ੇਰ ਤੁਸੀਂ ਤੇ ਅਸੀਂ ਕਿਵੇਂ ਇੱਕ ਨਵੀਂ ਤਸਵੀਰ ਨੂੰ ਪੇਸ਼ ਕਰ ਸਕਦੇ ਹਾਂ ,ਅਸੀਂ ਕਿਵੇ ਕਹਿ ਸਕਦੇ ਹਾਂ ਕੀ ਸਾਡੇ ਦੇਸ ਦਾ ਆਉਣ ਵਾਲਾ ਕੱਲ ਇੱਕ ਨਵੀਂ ਸਵੇਰ ਲੈਕੇ ਆਵੇਗਾ,ਜੇਕਰ ਸਮਾਂ ਰਹਿੰਦੇ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਲਈ ਆਪਣਾ ਸਹੀ ਬਣਦਾ ਯੋਗਦਾਨ ਨਹੀਂ ਨਿਭਾਇਆ ਤਾਂ ਪੰਜਾਬ ਕੀ ਪੂਰੇ ਭਾਰਤ ਨੂੰ ਇਸ ਗ਼ਲਤੀ ਦੀ ਬਹੁਤ ਵੱਡੀ ਕੀਮਤ ਤਾਰਨੀ ਪੈ ਸਕਦੀ ਹੈ, ਉਹ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ,
ਜਿਵੇਂ ਵੱਧਦੀ ਅਬਾਦੀ ,ਨਸ਼ਿਆਂ ਦਾ ਪ੍ਰਕੋਪ ,ਬਾਲੜੀਆਂ ਦੇ ਹੋ ਰਹੇ ਨਿੱਤ ਬਲਾਤਕਾਰ, ਮਾਨਵਤਾ ਤੇ ਹਮਲੇ,ਬੇਸ਼ੱਕ ਇਹ ਅੱਜ ਸਭ ਵਾਪਰ ਰਿਹਾ ਹੈ ,ਪਰ ਇਹ ਸਭ ਕੁੱਝ ਵਾਪਰਣ ਦੇ ਪਿੱਛੇ ਵੀ ਕਿਸੇ ਮਹਾਂ ਸ਼ਕਤੀ ਜਾਂ ਕਿਸੇ ਪਹੁੰਚੇ ਹੋਏ ਬੰਦੇ ਦੀ ਹੀ ਪੂਰੀ ਹਮਾਇਤ ਹੁੰਦੀ ਹੈ, ਕਿਸੇ ਵੀ ਸੂਬੇ ਜਾਂ ਦੇਸ ਵਿੱਚ ਜ਼ੁਰਮ ਉਦੋਂ ਤੱਕ ਸਿਰ ਨਹੀਂ ਚੁੱਕਦਾ ਜਾਂ ਚੁੱਕ ਸਕਦਾ ਜਦੋਂ ਤੱਕ ਜ਼ੁਲਮ ਕਰਨ ਵਾਲਿਆਂ ਨੂੰ ਸਰਕਾਰੀ ਸੈਹ ਤੇ ਅਫਸਰਸ਼ਾਹੀ ਦੀ ਪੂਰੀ ਹਮਾਇਤ ਨਾ ਹੋਵੇ,ਹੋਰ ਵੀ ਬਹੁਤ ਸਾਰੀਆਂ ਲੋਕ ਮਾਰੂ ਨੀਤੀਆਂ ਜਿਸ ਦੀ ਅਸੀਂ ਨਾ ਕਲਪਨਾ ਕਰ ਸਕਦੇ ਹਾਂ ਤੇ ਨਾ ਹੀ ਸੋਚ ਸਕਦੇ ਹਾਂ,ਪੂਰੀ ਦੁਨੀਆਂ ਜਾਂ ਮਾਨਵਤਾ ਤੇ ਹਮਲੇ ਹੋਣੇ ਇਹ ਸਭ ਭੈੜੀ ਤੇ ਨਿਕੰਮੀ ਸਿਆਸਤ ਤੇ ਸਰਕਾਰਾਂ ਦੀ ਹੀ ਇੱਕ ਸੋਚੀ ਸਮਝੀ ਇੱਕ ਰਣਨੀਤੀ ਹੀ ਹੁੰਦੀ ਹੈ, ਬਾਕੀ ਲੋਕ ਸਮਝਣ ਜਾਂ ਨਾ ਇਹ ਲੋਕਾਂ ਦੀ ਮਰਜ਼ੀ, ਪੂਰੇ ਪੰਜਾਬ ਦੀ ਜਵਾਨੀ ਆਖ਼ਿਰ ਪੰਜਾਬ ਵਿੱਚ ਕਿਉਂ ਨਹੀਂ ਆਪਣਾ ਭਵਿੱਖ ਬਣਾਉਣਾ ਚਾਉਂਦੀ ,ਕਿਉਂ ਪੰਜਾਬ ਦੀ ਜਵਾਨੀ ਦੁਬਾਰਾ ਗੋਰਿਆਂ ਦੀ ਗ਼ੁਲਾਮੀ ਕਰਨ ਲਈ ਤਿਆਰ ਹੈ,ਕਿਉਂ ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਪੰਜਾਬ ਵਿੱਚ ਰਹਿਣਾ ਪਸੰਦ ਨਹੀਂ ਕਰ ਦਾ,
ਕਿਉਂਕਿ ਸਾਡੇ ਸੁਤੰਤਰ ਤੇ ਗੌਰਵਮਈ ਇਤਿਹਾਸ ਤੇ ਵਿਰਸੇ ਨੂੰ ਭ੍ਰਿਸ਼ਟ ਤੇ ਨਿਕੰਮੇ ਲੋਕਾਂ ਨੇ ਆਪਣੀ ਜਕੜ ਵਿੱਚ ਜਕੜ ਲਿਆ ਹੈ, ਜਿੱਥੇ ਆਕੇ ਹਰੇਕ ਵਿਅਕਤੀ ਆਪਣੇ ਆਪ ਨੂੰ ਲਾਚਾਰ ਤੇ ਬੇਵੱਸ ਸਮਝਣ ਲੱਗ ਪਿਆ ਹੈ,ਅਖੀਰੀ ਇਹ ਮਾਨਵਤਾ ਕਦੋਂ ਤੱਕ ਸ਼ਰਮਸਾਰ ਹੁੰਦੀ ਰਹੇਗੀ,ਕਦੋਂ ਤੱਕ ਇਹ ਸਰਕਾਰਾਂ ਤੇ ਅਫਸਰਸ਼ਾਹੀ ਤੇ ਸਿਆਸਤਦਾਨ ਪੰਜਾਬ ਤੇ ਭਾਰਤ ਵਾਸੀਆਂ ਲਈ ਧੱਕੇਸ਼ਾਹੀ ਕਰਦੇ ਰਹਿਣਗੇ,ਤੇ ਇਹ ਲੋਕ ਕਦੋਂ ਤੱਕ ਲਾਚਾਰ ਮੁਰਗੀਆਂ ਵਾਂਗੂ ਥੋੜ੍ਹਾ ਚਿਰ ਟੱਪਣਗੇ ਤੇ ਫ਼ੇਰ ਚੁੱਪ ਚਾਪ ਬੈਠ ਜਾਇਆ ਕਰਨਗੇ,ਕਿ ਕਦੇ ਸਵਾਲ ਜਵਾਬ ਕਰਨ ਦਾ ਹੌਸਲਾ ਵਿਖਾ ਸਕਣਗੇ ,ਆਪਣੇ ਹੱਕਾਂ ਲਈ ਗੱਲ ਕਰ ਸਕਣਗੇ,ਵੈਸੇ ਤਾਂ ਹਰੇਕ ਸਰਕਾਰ ਨੂੰ ਹਰੇਕ ਵਿਅਕਤੀ ਤੇ ਹਰੇਕ ਵਰਗ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਜੋ ਸਹੂਲਤਾਂ ਇਹ ਲੋਕ ਜੰਨਤਾਂ ਦੇ ਸਿਰ ਤੇ ਲੈਂਦੇ ਹਨ ਕੀ ਇਹਨਾਂ ਸਰਕਾਰਾਂ ਦਾ ਕੋਈ ਫ਼ਰਜ਼ ਨਹੀਂ ਬਣਦਾ ਕਿ ਉਹ ਆਪਣੇ ਲੋਕਾਂ ਲਈ ਇਹਨਾਂ ਸਹੂਲਤਾਂ ਦਾ ਜ਼ੇਕਰ ਤੀਜਾ ਹਿੱਸਾ ਵੀ ਲਾਗੂ ਕਰ ਦੇਣ ਤਾਂ ਵੀ ਮੇਰੇ ਭਾਰਤੀ ਤੇ ਪੰਜਾਬ ਵਾਸੀਆਂ ਦਾ ਬਹੁਤ ਹੀ ਸੁਧਾਰ ਹੋ ਸਕਦਾ ਹੈ, ਪਰ ਕਰੂ ਕੌਣ ,ਕੀ ਮਰੀ ਹੋਈ ਜ਼ਮੀਰ ਦੇ ਆਦਮੀ ਕਦੇ ਆਮ ਆਦਮੀ ਦੀਆਂ ਮੁਸ਼ਕਲਾਂ ਵਾਰੇ ਜਾਣਕੇ ਵੀ ਅਨਜਾਣ ਹੋਣ ਵਾਲੇ ਕਦੇ ਆਮ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨਗੇ,ਜਾਂ ਫ਼ਿਰ ਸਾਡੇ ਲੋਕਾਂ ਦੀ ਹੱਕਾਂ ਵਾਲੀ ਕਮਾਈ ਦੋਹਾਂ ਹੱਥਾਂ ਨਾਲ ਐਵੇਂ ਹੀ ਲੁੱਟ ਲੁੱਟ ਖਾਂਦੇ ਰਹਿਣਗੇ ਤੇ ਸਾਡੇ ਲੋਕ ਬਾਦਰਾ ਵਾਂਗੂ ਆਪਸ ਵਿੱਚ ਹੀ ਲੜ ਲੜਕੇ ਮਰੀ ਜਾਣਗੇ ਤੇ ਇਹ ਸਿਆਸੀ ਲੋਕ ਲਾਹਾ ਲੈਂਦੇ ਰਹਿਣਗੇ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
#####
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.