ਪ੍ਰੋਗਰਾਮ ਲਾਲ ਭਗਤ ਦਾ ਕਾਵਿ ਸੰਗ੍ਹਿ ‘ਸ਼ਹਿਜ਼ਾਦੀਆਂ’ ਇਸਤਰੀਆਂ ਨਾਲ ਸਮਾਜ ਵਿਚ ਹੋ ਰਹੀਆਂ ਜ਼ਿਆਦਤੀਆਂ ਅਤੇ ਉਨਾਂ ਦਾ ਲੜਕੀਆਂ ਵੱਲੋਂ ਬਹਾਦਰੀ ਨਾਲ ਕੀਤੇ ਜਾ ਰਹੇ ਮੁਕਾਬਲੇ ਦੀ ਦਾਸਤਾਂ ਹੈ। ਕਵੀ ਇਸਤਰੀਆਂ ਦੀ ਸ਼ਕਤੀ ਦੀ ਪਛਾਣ ਕਰਦਾ ਹੋਇਆ, ਉਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋ ਜਹਿਦ ਕਰਨ ਲਈ ਪ੍ਰੇਰਦਾ ਹੈ। ਉਹ ਸਮਝਦਾ ਹੈ ਕਿ ਔਰਤ ਕਮਜ਼ੋਰ ਨਹੀਂ, ਨਰਮ ਦਿਲ, ਸ਼ਰਮ ਤੇ ਹਯਾ ਦੀ ਮੂਰਤ ਅਤੇ ਇਜ਼ਤ ਦਾ ਪ੍ਰਤੀਕ ਹੈ। ਇਸ ਲਈ ਮਰਦਾਂ ਨੂੰ ਔਰਤ ਦਾ ਸਤਿਕਾਰ ਅਤੇ ਸਨਮਾਨ ਕਰਨਾ ਚਾਹੀਦਾ ਹੈ। ਰਾਮ ਲਾਲ ਭਗਤ ਦੀਆਂ ਬਹੁਤੀਆਂ ਕਵਿਤਾਵਾਂ ਔਰਤਾਂ ਨੂੰ ਆਪਣੀ ਅਥਾਹ ਸ਼ਕਤੀ ਨੂੰ ਪਛਾਨਣ ਲਈ ਪ੍ਰੇਰਦੀਆਂ ਹਨ। ਉਸ ਦੀਆਂ ਕਵਿਤਾਵਾਂ ਔਰਤਾਂ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਦੀ ਪ੍ਸੰਸਾ ਕਰਦੀਆਂ ਹਨ। ਸ਼ਹਿਜ਼ਾਦੀਆਂ ਕਾਵਿ ਸੰਗ੍ਹਿ ਦੀਆਂ ਕਵਿਤਾਵਾਂ ਇਸਤਰੀ ਦੇ ਵਿਦਰੋਹ ਅਤੇ ਬਗ਼ਾਬਤ ਦੀਆਂ ਸੂਚਕ ਹਨ। ਉਹ ਬਗ਼ਾਬਤੀ ਕਵਿਤਾਵਾਂ ਰਾਹੀਂ ਇਸਤਰੀਆਂ ਲਈ ਇਨਸਾਫ਼ ਦੀ ਮੰਗ ਕਰਦਾ ਹੈ।
ਉਹ ਮਹਿਸੂਸ ਕਰਦਾ ਹੈ ਕਿ ਸਾਡਾ ਮਰਦ ਪ੍ਧਾਨ ਸਮਾਜ ਆਪਣੀ ਅੱਧੀ ਵਸੋਂ ਵਾਲੀਆਂ ਔਰਤਾਂ ਨੂੰ ਬਣਦੇ ਹੱਕ ਦੇਣ ਤੋਂ ਕੰਨੀ ਕਤਰਾਉਂਦਾ ਹੈ, ਜੋ ਕਿ ਉਨਾਂ ਦਾ ਜਮਾਂਦਰੂ ਹੱਕ ਹੈ। ਔਰਤਾਂ ਨੂੰ ਫਰਜਾਂ ਤੇ ਪਹਿਰਾ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਪ੍ੰਤੂ ਉਨਾਂ ਦੇ ਹੱਕਾਂ ਨੂੰ ਕੁਚਲਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਔਰਤਾਂ ਦੀ ਪੜਾਈ ਤੇ ਜ਼ੋਰ ਦਿੰਦੀਆਂ ਹਨ ਕਿਉਂਕਿ ਜੇਕਰ ਇਸਤਰੀਆਂ ਪੜੀਆਂ ਲਿਖੀਆਂ ਹੋਣਗੀਆਂ ਤਾਂ ਉਹ ਬਿਹਤਰੀਨ ਮਾਵਾਂ ਬਣ ਸਕਦੀਆਂ ਹਨ ਅਤੇ ਉਨਾਂ ਦੀ ਔਲਾਦ ਸਮਾਜ ਦੀ ਬਿਹਤਰੀ ਲਈ ਪ੍ਸੰਸਾਯੋਗ ਯੋਗਦਾਨ ਪਾ ਸਕਦੀ ਹੈ। ਫਿਰ ਨਾ ਹੀ ਇਸਤਰੀਆਂ ਨਾਲ ਜ਼ਿਆਦਤੀ ਕੀਤੀ ਜਾ ਸਕਦੀ ਹੈ। ਔਰਤ ਦਾ ਜਾਗਰੂਕ ਹੋਣਾ ਸਭਿਅਕ ਸਮਾਜ ਲਈ ਅਤਿਅੰਤ ਜ਼ਰੂਰੀ ਹੈ।
ਇਸਤਰੀਆਂ ਦਾ ਹਮਦਰਦ ਰਾਮ ਲਾਲ ਭਗਤ ਬੜੇ ਸਰਲ ਸ਼ਬਦਾਂ ਵਿਚ ਕਵਿਤਾਵਾਂ ਲਿਖਕੇ ਇਸਤਰੀਆਂ ਨੂੰ ਪੜ ਲਿਖਕੇ ਆਪਣੇ ਹੱਕਾਂ ਤੇ ਪਹਿਰਾ ਦੇਣ ਲਈ ਉਤਸ਼ਾਹਤ ਕਰਦਾ ਹੈ। ਰਾਮ ਲਾਲ ਭਗਤ ਹੁਣ ਤੱਕ ਚਾਰ ਮੌਲਿਕ ਕਾਵਿ ਸੰਗ੍ਹਿ ਸ਼ਾਲੋ (2007), ਮਿੱਟੀ ਦੀ ਖ਼ੁਸ਼ਬੂ (2013), ਸ਼ੇਰਨੀਆਂ (2016) ਅਤੇ ਨੂੰਹਾਂ (2017), ਇੱਕ ਸਾਂਝਾ ਕਾਵਿ ਸੰਗ੍ਹਿ ਸਾਂਝੀਆਂ ਸੁਰਾਂ (2016), ਇੱਕ ਸੰਪਾਦਿਤ ਕਾਵਿ ਸੰਗ੍ਹਿ ਮਹਿਕ ਪੰਜਾਬ ਦੀ (2018) ਅਤੇ 5ਵਾਂ ਮੌਲਿਕ ਕਾਵਿ ਸੰਗ੍ਹਿ ਸ਼ਹਿਜ਼ਾਦੀਆਂ 2018 ਪ੍ਕਾਸ਼ਤ ਕਰਵਾ ਚੁੱਕਾ ਹੈ। ਉਸਦੇ 4 ਕਾਵਿ ਸੰਗ੍ਹਿਾਂ ਦੇ ਨਾਮ ਵੀ ਚਿੰਨਾਤਮਿਕ ਹਨ, ਜਿਵੇਂ ਕਿ ਸ਼ਾਲੋ, ਸ਼ੇਰਨੀਆਂ, ਨੂੰਹਾਂ ਅਤੇ ਸ਼ਹਿਜ਼ਾਦੀਆਂ, ਜਿਨਾਂ ਤੋਂ ਉਸਦੀ ਇਸਤਰੀਆਂ ਬਾਰੇ ਉਚੀ ਤੇ ਸੁੱਚੀ ਸੋਚ ਦਾ ਪ੍ਗਟਾਵਾ ਹੁੰਦਾ ਹੈ। 96 ਪੰਨਿਆਂ ਦੇ ਸ਼ਹਿਜ਼ਾਦੀਆਂ ਕਾਵਿ ਸੰਗ੍ਹਿ ਦੀ ਕੀਮਤ 150 ਰੁਪਏ ਹੈ, ਜੋ ਸਾਹਿਬਦੀਪ ਪਬਲੀਕੇਸ਼ਨ ਭੀਖੀ (ਮਾਨਸਾ) ਨੇ ਪ੍ਕਾਸ਼ਤ ਕੀਤਾ ਹੈ। ਇਸ ਕਾਵਿ ਸੰਗ੍ਹਿ ਵਿਚ 70 ਕਵਿਤਾਵਾਂ, ਟੱਪੇ, ਬੋਲੀਆਂ, ਗ਼ਜ਼ਲਾਂ ਅਤੇ ਹਾਇਕੂ ਹਨ। ਉਸਦੀਆਂ ਕਵਿਤਾਵਾਂ ਦੇ ਵਿਸ਼ੇ ਬੇਜੋੜ ਵਿਆਹ, ਪ੍ਵਾਸ ਵਿਚ ਲਾੜੀਆਂ ਦੀ ਦੁਰਦਸ਼ਾ, ਅਣਖ਼ ਲਈ ਕਤਲ, ਦਾਜ, ਜ਼ਾਤ ਪਾਤ, ਖ਼ੁਦਕਸ਼ੀਆਂ, ਭਰੂਣ ਹੱਤਿਆਵਾਂ, ਵਿਆਹਾਂ ਤੇ ਫ਼ਜ਼ੂਲ ਖ਼ਰਚੀ, ਬਜ਼ੁਰਗਾਂ ਦੀ ਅਣਵੇਖੀ, ਸਮਾਜਿਕ ਕਦਰਾਂ ਕੀਮਤਾਂ ਵਿਚ ਗਿਰਾਵਟ, ਨਸ਼ੇ ਅਤੇ ਬਲਾਤਕਾਰ ਹਨ, ਜੋ ਉਸਦੀ ਸਮਾਜਿਕ ਇਸਤਰੀ ਸਰੋਕਾਰਾਂ ਬਾਰੇ ਚੇਤਨਾ ਦਾ ਪ੍ਗਟਾਵਾ ਕਰਦੇ ਹਨ।
ਸ਼ਹਿਜ਼ਾਦੀਆਂ ਦਾ ਮੁੱਖ ਕਵਰ ਸਚਿਤਰ ਤੇ ਰੰਗਦਾਰ ਹੈ, ਜਿਸ ਉਪਰ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਂਿੲਸਤਰੀਆਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ ਤਾਂ ਜੋ ਨੌਜਵਾਨ ਲੜਕੀਆਂ ਉਨਾਂ ਤੋਂ ਪ੍ੇਰਨਾ ਲੈ ਕੇ ਆਪਣਾ ਨਾਮ ਚਮਕਾ ਸਕਣ। ਉਹ ਲੜਕੀਆਂ ਨੂੰ ਮਨੁਖ ਰੂਪੀ ਰਾਖਸ਼ਸ਼ਾਂ ਦਾ ਮੁਕਾਬਲਾ ਕਰਨ ਲਈ ਸ਼ੇਰਨੀਆਂ ਬਣਨ ਦੀ ਪ੍ੇਰਨਾ ਦਿੰਦਾ ਹੈ। ਧੀਆਂ ਨੂੰ ਸ਼ੇਰਨੀਆਂ ਅਤੇ ਸ਼ਹਿਜ਼ਾਦੀਆਂ ਕਹਿਣਾ ਆਪਣੇ ਆਪ ਵਿਚ ਵੱਡੀ ਗੱਲ ਹੈ। ਬੱਬਰ ਸ਼ੇਰਨੀਆਂ ਕਵਿਤਾ ਵਿਚ ਲਿਖਦਾ ਹੈ-
ਫੁੱਲਾਂ ਵਾਂਗ ਮਹਿਕਾਉਣ ਧੀਆਂ, ਸਭ ਜੱਗ ਨੂੰ ਰੁਸ਼ਨਾਉਣ ਧੀਆਂ।
ਧੀਆਂ ਮਾਰਨਾ ਪਾਪ ਹੈ, ਵਿਹੜੇ ਨੂੰ ਮੁਸਕਾਉਣ ਧੀਆਂ।
ਦੂਜੇ ਘਰ ਨੂੰਹਾਂ ਬਣਕੇ ਜਾਵਣ, ਸੋਹਣਾ ਵੰਸ਼ ਚਲਾਉਣ ਧੀਆਂ।
ਰਾਖਸ਼ਾਂ ਦਾ ਸਾਹਮਣਾ ਕਰਕੇ, ਬੱਬਰ-ਸ਼ੇਰਨੀਆਂ ਕਹਾਉਣ ਧੀਆਂ।
ਕਵੀ ਅਨੁਸਾਰ ਮਾਪੇ ਪਰਵਾਸ ਵਿਚ ਆਪਣੇ ਪਰਿਵਾਰਾਂ ਨੂੰ ਵਸਾਉਣ ਲਈ ਧੀਆਂ ਦੀਆਂ ਭਾਵਨਾਵਾਂ ਦੀ ਬਲੀ ਦੇ ਕੇ ਅਣਜੋੜ ਵਿਆਹ ਕਰ ਦਿੰਦੇ ਹਨ। ਜਿਸ ਕਰਕੇ ਧੀਆਂ ਸਾਰੀ ਉਮਰ ਆਪਣੀਆਂ ਭਾਵਨਾਵਾਂ ਨੂੰ ਦਬਾਕੇ ਡੁਸਕਦੀਆਂ ਰਹਿੰਦੀਆਂ ਹਨ। ਡਾਲਰਾਂ ਅਤੇ ਪੌਂਡਾ ਖਾਤਰ ਧੀਆਂ ਦੀ ਜ਼ਿੰਦਗੀ ਰੋਲਕੇ ਰੱਖ ਦਿੱਤੀ ਜਾਂਦੀ ਹੈ। ਇਸ ਪ੍ਵਿਰਤੀ ਦੇ ਵਿਰੁੱਧ ਆਪਣੀ ਡਾਲਰ ਸਿਰਲੇਖ ਵਾਲੀ ਕਵਿਤਾ ਵਿਚ ਰਾਮ ਲਾਲ ਭਗਤ ਲਿਖਦਾ ਹੈ-
ਧੀਆਂ ਡਾਲਰਾਂ ਵੱਟੇ ਨਾ ਵਿਆਹਿਓ, ਓਏ ! ਦੁਨੀਆਂ ਵਾਲਿਓ।
ਹਾੜਾ ਈ ! ਇਹ ਕਹਿਰ ਨਾ ਕਮਾਇਓ, ਓਏ ! ਦੁਨੀਆਂ ਵਾਲਿਓ।
ਧੀਆਂ ਵੰਸ਼ ਦੇਸ਼ ਦੀਆਂ ਨੇ, ਧੀਆਂ ਅੰਸ਼ ਦੇਸ਼ ਦੀਆਂ ਨੇ।
ਭੁੱਲਕੇ ਵੀ ਬੁੱਢੇ ਘੋੜੀ ਨਾ ਚੜਾਇਓ, ਧੀਆਂ ਪੌਂਡਾਂ ਵੱਟੇ ਨਾ ਵਿਆਹਿਓ।
ਮਹਿਕ ਚੰਦਨ ਦੀ ਕਦੇ ਨਾ ਗਵਾਇਓ, ਧੀਆਂ ਕਦੇ ਯੂਰੋ ਵੱਟੇ ਨਾ ਵਿਆਹਿਓ।
ਉਸ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਵਿਚੋਂ ਹੀ ਇਸਤਰੀਆਂ ਨੂੰ ਅਸਭਿਅਕ ਸਮਾਜ ਦੀਆਂ ਵਿਵਾਦਤ ਰਸਮਾ ਰਿਵਾਜ਼ਾ ਵਿਰੁਧ ਲਾਮਬੰਦ ਹੋ ਕੇ ਬਗ਼ਾਬਤ ਕਰਨ ਦੀ ਕਨਸੋਅ ਅਉਂਦੀ ਹੈ। ਇਕ ਹੋਰ ਕਵਿਤਾ ਵਿਚ ਕਵੀ ਧੀ ਦੀ ਬਗ਼ਾਬਤ ਬਾਰੇ ਲਿਖਦਾ ਹੈ-
ਮੈਂ ਬਾਬਲ ਦੀ ਸ਼ੇਰਨੀ ਧੀ ਹਾਂ, ਐਵੇਂ ਜ਼ਿਆਦਾ ਮੂੰਹ ਨਾ ਖੋਲੀਂ।
ਔਰਤ ਪੈਰ ਦੀ ਜੁੱਤੀ ਨਹੀਂ ਹੈ, ਇਹ ਤਾਂ ਵੰਸ਼ ਦੀ ਬਣੀ ਗੋਲੀ।
ਸ਼ੇਰਨੀਆਂ ਵਾਂਗਰ ਪਾੜ ਦੇਵਾਂਗੀ, ਮੈਨੂੰ ਐਵੇਂ ਸਮਝੀਂ ਨਾ ਤੂੰ ਭੋਲੀ।
ਚੰਦਰੀ ਏ ਹੁਣ ਕਰਤੂਤ ਤੇਰੀ, ਹੁਣ ਅਕਲਾਂ ਦੀ ਖਾਹ ਗੋਲੀ।
ਪੰਜਾਬ ਵਿਚ ਨਸ਼ਿਆਂ ਦੀ ਚਲ ਰਹੀ ਹਨੇਰੀ ਨੂੰ ਠੱਲ ਪਾਉਣ ਬਾਰੇ ਰਾਮ ਲਾਲ ਭਗਤ ਕਿਤਨਾ ਚਿੰਤਾਤੁਰ ਹੈ, ਇਹ ਉਸਦੀਆਂ ਕਵਿਤਾਵਾਂ ਤੋਂ ਪਤਾ ਚਲਦਾ ਹੈ। ਉਸਨੂੰ ਪੂਰਾ ਯਕੀਨ ਹੈ ਕਿ ਭਾਵੇਂ ਸਰਕਾਰਾਂ ਇਨਾਂ ਨੂੰ ਰੋਕ ਨਹੀਂ ਸਕੀਆਂ। ਹੁਣ ਸਮਾਂ ਆ ਗਿਆ ਹੈ ਜਦੋਂ ਸ਼ਹਿਜ਼ਾਦੀਆਂ ਨਸ਼ੇ ਰੋਕਣ ਲਈ ਅੱਗੇ ਆਉਣ ਲੱਗ ਪਈਆਂ ਹਨ ਕਿਉਂਕਿ ਨਸ਼ਿਆਂ ਦੇ ਪ੍ਕੋਪ ਦਾ ਸਭ ਤੋਂ ਵੱਧ ਪ੍ਭਾਵ ਮਾਂ, ਪਤਨੀ, ਭੈਣ, ਪੁੱਤਰੀ ਭਾਵ ਇਸਤਰੀਆਂ ਤੇ ਹੀ ਪੈਂਦਾ ਹੈ। ਇਸ ਲਈ ਉਹ ਆਪਣੀ ਨਸ਼ੇ ਸਿਰਲੇਖ ਵਾਲੀ ਕਵਿਤਾ ਵਿਚ ਲਿਖਦਾ ਹੈ-
ਸ਼ਹਿਜ਼ਾਦੀਆਂ ਨੇ ਰੌਲਾ ਪਾਇਆ, ਕੌਣ ਰੋਕੂ ਬਦਨੀਤ ਨਜ਼ਰਾਂ ਨੂੰ?
ਮਣ ਮਣ ਕੀੜੇ ਪੈਣ ਵੇ ਭਗਤਾ, ਨਸ਼ਿਆਂ ਦੇ ਕਾਲੇ ਸੁਦਾਗਰਾਂ ਨੂੰ।
ਧਰਤੀ ਮਾਂ ਦਾ ਪੁੱਤ ਲੱਗੇ ਦਾਗ਼ੀ, ਲੋਕੀ ਰੋਣ ਨਸ਼ੇ ਦੇ ਡਰੱਗਰਾਂ ਨੂੰ।
ਦਾਜ ਦੀ ਸਮਾਜਿਕ ਲਾਹਣਤ ਵੀ ਸਾਡੇ ਸਮਾਜ ਦੇ ਤਾਣੇ ਬਾਣੇ ਨੂੰ ਘੁਣ ਦੀ ਤਰਾਂ ਖਾ ਰਹੀ ਹੈ। ਗ਼ਰੀਬ ਲੋਕਾਂ ਲਈ ਧੀਆਂ ਦੇ ਵਿਆਹ ਕਰਨੇ ਅਸੰਭਵ ਹੋ ਗਏ ਹਨ। ਇਥੋਂ ਤੱਕ ਕਿ ਧੀਆਂ ਨੂੰ ਦਾਜ ਦੇ ਲਾਲਚੀ ਲਾੜੇ ਮਾਰ ਦਿੰਦੇ ਹਨ। ਗ਼ਰੀਬ ਨੇ ਜਦੋਂ ਧੀਅ ਦਾ ਵਿਆਹ ਕਰਨਾ ਹੁੰਦਾ ਹੈ ਤਾਂ ਉਸ ਦੀ ਰਾਤਾਂ ਦੀ ਨੀਂਦ ਉਡ ਜਾਂਦੀ ਹੈ। ਉਹ ਕਰਜ਼ਾ ਚੁੱਕ ਕੇ ਵਿਆਹ ਕਰਦਾ ਹੈ ਪ੍ੰਤੂ ਧੀਅ ਸਾਰੀ ਉਮਰ ਤਾਅਨੇ ਮਿਹਣੇ ਰਹਿੰਦੀ ਹੈ। ਇਸ ਬਾਰੇ ਆਪਣੀ ਇਕ ਕਵਿਤਾ ਭੰਡਾ ਭੰਡਾਰੀਆ ਵਿਚ ਕਵੀ ਲਿਖਦਾ ਹੈ-
ਭੰਡਾ ਭੰਡਾਰੀਆ ਧੀਆਂ ਬਾਰੇ ਤੇਰਾ ਕੀ ਵਿਚਾਰ?
ਸਾਰੇ ਪੁੱਤ ਮੰਗਦੇ, ਧੀਆਂ ਦੇਣ ਮਾਰ,
ਗ਼ਰੀਬ ਕਿਥੋਂ ਦੇਵੂ, ਏ.ਸੀ., ਫ਼ਰਿਜ਼ ਤੇ ਕਾਰ?
ਧਰਤੀ ਦੇ ਵਾਂਗੂੰ ਘੁੰਮੇ ਸਾਰਾ ਪਰਿਵਾਰ।
ਪਰਵਾਸ ਦੀ ਜ਼ਿੰਦਗੀ ਦੇ ਦਰਦ ਬਾਰੇ ਟਰਾਂਟੋ ਵਾਲੀ ਕੁੜੀ, ਮਾਹੀਆ, ਸ਼ੁਕਰ ਏ ਰੱਬਾ, ਮੇਮ, ਡਾਲਰਾਂ ਦੀਆਂ ਚਿੜੀਆਂ, ਵਿਧਵਾ, ਡਾਲਰ, ਤਬੂਤ ਅਤੇ ਲੋਕ ਤੱਥ ਕਵਿਤਾਵਾਂ ਹਨ ਜਿਨਾਂ ਵਿਚ ਡਾਲਰਾਂ ਦੀ ਚਕਾਚੌਂਧ ਵਿਚ ਲੜਕੀਆਂ ਸਾਰੀ ਉਮਰ ਉਲਝੀਆਂ ਰਹਿੰਦੀਆਂ ਹਨ ਪ੍ੰਤੂ ਉਨਾਂ ਨੂੰ ਮਾਨਸਿਕ ਤਿ੍ਪਤੀ ਨਹੀਂ ਮਿਲਦੀ। ਪੰਜਾਬ ਵਿਚ ਮਾਪੇ ਖ਼ੁਸ਼ੀਆਂ ਮਨਾਉਂਦੇ ਹਨ ਕਿ ਉਨਾਂ ਦੀਆਂ ਲੜਕੀਆਂ ਪਰਵਾਸ ਵਿਚ ਅਨੰਦ ਮਾਣ ਰਹੀਆਂ ਹਨ। ਇਸੇ ਤਰਾਂ ਨਸ਼ਿਆਂ ਬਾਰੇ ਵੰਗਾਰ, ਨਸ਼ੇ, ਨੀ ਜਿੰਦੇ ਮੇਰੀਏ, ਡਾਲਰਾਂ ਦੀਆਂ ਚਿੜੀਆਂ, ਸ਼ਹਿਜ਼ਾਦੀ ਸਿਮਰਨ ਅਤੇ ਸ਼ਰਾਬ ਸਿਰਲੇਖ ਵਾਲੀਆਂ ਕਵਿਤਾਵਾਂ ਹਨ। ਸਮਾਜ ਵਿਚ ਹੋ ਰਹੇ ਬਲਾਤਕਾਰਾਂ ਬਾਰੇ ਆਵਾਜ਼, ਸ਼ਹਿਜ਼ਾਦੀਆਂ, ਆਸਿਫਾ, ਗ਼ਰੀਬ ਦੀ ਧੀ, ਸ਼ਬਦ ਅਤੇ ਸਿਸਟਮ ਕਵਿਤਾਵਾਂ ਹਨ। ਭਰੂਣ ਹੱਤਿਆਵਾਂ ਬਾਰੇ ਟੂਣਾ, ਨੁਹਾਰ, ਸ਼ੋਰ, ਅਰਜੋਈ, ਭੰਡਾ ਭਾਡਾਰੀਆ, ਰੋਸ ਅਤੇ ਮੇਰੀ ਕਵਿਤਾ ਹਨ। ਰਿਸ਼ਵਤ, ਦਾਜ ਅਤੇ ਜ਼ਾਤ ਪਾਤ ਬਾਰੇ ਟੂਣਾ, ਤਲਵਾਰ, ਸ਼ਬਦ, ਅਵਾਜ਼, ਕੁਰਸੀ, ਪੰਜਾਬ ਅਤੇ ਤਲਵਾਰ ਕਵਿਤਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਰਾਮ ਲਾਲ ਭਗਤ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਲਿਖਕੇ ਸਮਾਜ ਪ੍ਤੀ ਆਪਣੀ ਜ਼ਿੰਮੇਵਾਰੀ ਨਿਭਾਆ ਰਿਹਾ ਹੈ। ਸ਼ਹਿਜ਼ਾਦੀਆਂ ਕਾਵਿ ਸੰਗ੍ਹਿ ਦੇ ਮੁੱਖ ਕਵਰ ਦੇ ਚੌਥੇ ਪੰਨੇ ਤੇ ਦਿੱਤੀ ਕਵਿਤਾ ਇਸਤਰੀ ਦੀ ਗ਼ੁਲਾਮੀ ਵਿਰੁਧ ਬਗ਼ਾਬਤ ਦਾ ਪ੍ਤੀਕ ਕਹੀ ਜਾ ਸਕਦੀ ਹੈ-
ਚੱਲ ਵੇ ਮਾਹੀਆ! ਉਠ, ਚੱਲ ਗੰਗਾ ਨਹਾ ਕੇ ਆਈਏ,
ਸ਼ਹਿਜ਼ਾਦੀਆਂ ਦੇ ਦੁੱਖੜੇ ਸਾਰੇ, ਵਗਦੇ ਜਲ ਵਹਾ ਕੇ ਆਈਏ।।
ਚੱਲ ਵੇ ਰਾਹੀਆ! ਨਵੀਂਆਂ ਲੀਹਾਂ ਪਾ ਕੇ ਆਈਏ,
ਬੋਦੀਆਂ ਹੋ ਚੁੱਕੀਆਂ ਰਸਮਾਂ ਦਾ, ਕਿਰਿਆ ਕਰਮ ਕਰਾ ਕੇ ਆਈਏ।।
ਚੱਲ ਵੇ ਰਾਹੀਆ! ਕਾਲੀਆਂ ਪੈੜਾਂ ਮਿਟਾ ਕੇ ਆਈਏ,
ਉੱਤਮ ਸੋਚ ਦੇ ਹਾਣੀ ਬਣਕੇ, ਮਨ ਮਸਤਕ ਰੁਸ਼ਨਾ ਕੇ ਆਈਏ॥
ਚੱਲ ਵੇ ਰਾਹੀਆ! ਵਹੀਆਂ ਵਿਚ ਲਿਖਾ ਕੇ ਆਈਏ,
ਧੀਆਂ ਬਾਝੋਂ ਵੰਸ਼ ਅਭਾਗਾ, ਆਲਮ ਨੂੰ ਸਮਝਾ ਕੇ ਆਈਏ॥
ਪ੍ਰੋਗਰਾਮ ਲਾਲ ਭਗਤ ਇਕ ਸੰਜੀਦਾ ਕਵੀ ਹੈ, ਜਿਹੜਾ ਇਸਤਰੀਆਂ ਬਾਰੇ ਸਮਾਜ ਦੀ ਦੁੱਖਦੀ ਰਗ ਤੇ ਹੱਥ ਰੱਖਕੇ ਲੋਕਾਈ ਨੂੰ ਇਸਤਰੀਆਂ ਦੀ ਰੱਖਿਆ ਲਈ ਲਾਮਬੰਦ ਹੋਣ ਲਈ ਪ੍ੇਰਦਾ ਹੈ। ਭਵਿਖ ਵਿਚ ਉਸ ਤੋਂ ਹੋਰ ਸਮਾਜਿਕ ਚੇਤਨਾ ਵਾਲੀ ਕਵਿਤਾ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
-
ਉਜਾਗਰ ਸਿੰਘ, ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.