ਅੱਜ ਕੱਲ੍ਹ ਪੰਜਾਬ ਦੇ ਹਾਲਾਤ ਇਹ ਹੋ ਗਏ ਨੇ ਕਿ ਇੱਥੇ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਜਿਸ ਨੂੰ ਅਸੀਂ ਭਵਿੱਖ ਦੀ ਤਰੱਕੀ ਆਖ ਰਹੇ ਹਾਂ ਉਸ ਤਰੱਕੀ ਨੇ ਸਾਡਾ ਵਰਤਮਾਨ ਤਬਾਹ ਕਰ ਦਿੱਤਾ ਹੈ। ਅੱਜ ਕੱਲ੍ਹ ਪੰਜਾਬ ਦੀ ਹਵਾ ਇਸ ਕਦਰ ਬਿਮਾਰ ਹੋ ਗਈ ਹੈ ਕਿ ਇੱਥੇ ਸਾਹ ਲੈਣਾ ਕੋਈ ਖਤਰੇ ਤੋਂ ਖਾਲੀ ਨਹੀਂ ਰਿਹਾ। ਫੈਕਟਰੀਆਂ 'ਚੋਂ ਨਿੱਕਲਦਾ ਧੂੰਆਂ, ਮੋਟਰ-ਗੱਡੀਆਂ ਦਾ ਧੂੰਆਂ, ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਜਾਂਦੀ ਅੱਗ ਨੇ ਪੰਜ-ਆਬ ਦੀ ਸਦਾ ਬਹਾਰ ਹਵਾ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ।
ਇਸ ਤੋਂ ਬਿਨਾਂ ਜੇ ਅਸੀਂ ਗੱਲ ਕਰੀਏ ਖੇਤੀਬਾੜੀ ਦੀ ਤਾਂ ਪੰਜਾਬ ਦੀ ਰੰਗਲੀ ਧਰਤੀ ਨੂੰ ਵਧੇਰੇ ਝਾੜ, ਵਧੇਰੇ ਪੈਦਾਵਾਰ ਦੇ ਚੱਕਰਾਂ ਵਿੱਚ ਜ਼ਹਿਰੀਲੀਆਂ ਸਪਰੇਆਂ, ਖਾਦਾਂ ਦੀ ਵਧੇਰੇ ਵਰਤੋਂ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਵੰਜਰ ਬਣਾ ਰਹੀਆਂ ਹਨ, ਉੱਥੇ ਹੀ ਸਾਡੀਆਂ ਬੱਚੇ ਜੰਮਣ ਵਾਲੀਆਂ ਕੁੱਖਾਂ ਵੀ ਬੰਜਰ ਹੋ ਰਹੀਆਂ ਹਨ।
ਜੇ ਗੱਲ ਕਰੀਏ ਪੰਜਾਬ ਦੀ ਜਵਾਨੀ ਦੀ ਤਾਂ ਨੌਜਵਾਨ ਪੀੜ੍ਹੀ ਦੇ ਸਪਰਮ ਅਕਾਊਂਟ 65% ਘੱਟ ਹੋ ਗਏ ਨੇ। ਇਸ ਦੇ ਨਾਲ ਹੀ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਬੇਬੀ ਸੈਂਟਰ ਵੀ ਪੰਜਾਬ 'ਚ ਹੀ ਖੁੱਲ੍ਹ ਰਹੇ ਹਨ ਜੋ ਕਿ ਪੰਜਾਬ ਦੀ ਜਵਾਨੀ 'ਤੇ ਕਲੰਕ ਹਨ ਅਤੇ ਜੋ ਕਿ ਪੰਜਾਬ ਦੀ ਧਰਤੀ ਅਤੇ ਮਾਵਾਂ ਦੀਆਂ ਕੁੱਖਾਂ ਵੰਜਰ ਹੋਣ ਦਾ ਪੂਰੇ ਸੰਸਾਰ ਨੂੰ ਸੁਨੇਹਾ ਦੇ ਰਹੇ ਹਨ। ਅੱਗੇ 15 ਅਗਸਤ ਅਤੇ 26 ਜਨਵਰੀ ਦੇ ਹੋਣ ਵਾਲੇ ਸਮਾਗਮਾਂ ਵਿੱਚ ਬਹਾਦਰੀ ਦੇ ਪੁਰਸਕਾਰ ਪੰਜਾਬ ਦੇ ਹਿੱਸੇ ਆਉਂਦੇ ਸਨ ਪਰ ਹੁਣ ਇੱਕ ਵੀ ਬਹਾਦਰੀ ਪੁਰਸਕਾਰ ਪੰਜਾਬ ਦੇ ਹਿੱਸੇ ਨਹੀਂ ਆ ਰਿਹਾ।
ਨੌਜਵਾਨ ਮੁੰਡਿਆਂ 'ਚ ਬੱਚੇ ਪੈਦਾ ਕਰਨ ਦੀ ਸ਼ਕਤੀ ਘਟਣ ਕਾਰਨ ਜੋ ਬੱਚੇ ਬੇਬੀ ਟਿਊਬ ਰਾਹੀਂ ਪੈਦਾ ਹੋ ਰਹੇ ਹਨ ਉਨ੍ਹਾਂ 'ਚ ਬਿਹਾਰ, ਪੱਛਮੀ ਬੰਗਾਲ ਅਤੇ ਯੂਪੀ ਦੇ ਬੰਦਿਆਂ ਦਾ ਹੀ ਵੀਰਜ ਭਰਿਆ ਜਾਂਦਾ ਹੈ। ਜਿਸ ਕਾਰਨ ਪੰਜਾਬ ਦੀਆਂ ਮਾਵਾਂ ਦੂਜੇ ਸੂਬਿਆਂ ਦੇ ਲੋਕਾਂ ਦੇ ਹੀ ਬੱਚੇ ਪੈਦਾ ਕਰ ਰਹੀਆਂ ਹਨ ਅਤੇ ਨਾਂਅ ਹੀ ਸਿਰਫ ਪੰਜਾਬੀਆਂ ਦਾ ਹੁੰਦਾ ਹੈ।
ਅਜਿਹਾ ਹੀ ਹਾਲ ਸਾਡੀ ਮਾਂ ਖੇਡ ਕਬੱਡੀ ਦਾ ਹੈ। ਜਦੋਂ ਤੋਂ ਇਹ ਮਹਿੰਗੀ ਹੋ ਗਈ ਹੈ ਉਦੋਂ ਤੋਂ ਹੀ ਇਸ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ, ਕਾਰਨ ਹੈ ਕਿ ਹਰ ਮੈਚ ਤੋਂ ਪਹਿਲਾਂ ਖੇਡ ਪ੍ਰਬੰਧਕ ਟੀਮ ਨੂੰ ਮੈਦਾਨ 'ਚ ਬੁਲਾ ਰਹੇ ਹੁੰਦੇ ਹਨ ਜਦੋਂ ਕਿ ਖਿਡਾਰੀ ਟੀਕੇ ਲਾ ਰਿਹਾ ਹੁੰਦਾ ਹੈ। ਮੈਚ ਜਿੱਤਣ ਦੀ ਹੋੜ 'ਚ ਪੰਜਾਬ ਦੀ ਜਵਾਨੀ ਬਰਬਾਦੀ ਦੀ ਦਲ-ਦਲ 'ਚ ਧਸਦੀ ਜਾ ਰਹੀ ਹੈ।
ਓਏ ਪੰਜਾਬੀਓ ਅਜੇ ਵੀ ਵੇਲਾ ਹੈ ਜੇ ਪੰਜਾਬ ਲਈ ਕੁੱਝ ਕਰਨਾ ਹੈ ਜਵਾਨੀ ਨੂੰ ਬਚਾਉਣਾ ਹੈ ਤਾਂ ਪੰਜਾਬ 'ਚੋਂ ਕੁੱਝ ਸਾਲਾਂ ਲਈ ਖੇਡ ਕਬੱਡੀ ਨੂੰ ਬੰਦ ਕਰਵਾ ਦਿਓ, ਜ਼ਿਆਦਾ ਪੈਦਾਵਾਰ ਦੇ ਚੱਕਰਾਂ 'ਚ ਨ ਪਵੋ, ਜ਼ਹਿਰੀਲੀਆਂ ਸਪਰੇਆਂ ਤੋਂ ਬਚੋ, ਕਿਉਂਕਿ ਪੰਜਾਬ ਦੀ ਹਵਾ ਅਜੇ ਬਿਮਾਰ ਹੈ, ਪੰਜਾਬ ਦੀ ਧਰਤੀ ਅਜੇ ਬਿਮਾਰ ਹੈ, ਹਰੀ ਸਿੰਘ ਨਲੂਏ ਪੈਦਾ ਕਰਨ ਵਾਲੀਆਂ ਮਾਵਾਂ ਵੀ ਬਿਮਾਰ ਹਨ। ਕਾਸ ਉਹ ਪੰਜਾਬ ਦੀ ਪੁਰਾਣੀ ਹਵਾ ਜਿਸ ਬੁੱਲ੍ਹੇ ਸ਼ਾਹ ਅਤੇ ਦਾਰਾ ਸਿੰਘ ਵਰਗੇ ਪੈਦਾ ਹੋਇਆ ਕਰਦੇ ਸੀ, ਸਾਰੇ ਪੰਜਾਬ ਨੂੰ ਦੁਆਵਾਂ ਦਿਓ ਕਿ ਸਭ ਠੀਕ ਹੋ ਜਾਵੇ ਅਤੇ ਪੰਜਾਬ ਮੁੜ ਤੰਦਰੁਸਤੀ ਦੀ ਲੀਹ 'ਤੇ ਮੁੜ ਪੈ ਜਾਵੇ।
-
ਗੋਪਾਲ ਸਿੰਘ ਖਨੌੜਾ, ਕੌਂਸਲਰ ਭਾਦਸੋਂ , ਪ੍ਰਧਾਨ ਮਿੰਨੀ ਬੱਸ ਅਪ੍ਰੇਟਰਜ਼ ਯੂਨੀਅਨ , ਫਤਹਿਗੜ੍ਹ ਸਾਹਿਬ
******
+91-9417685719
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.