ਗਗਨਦੀਪ ਅਹੂਜਾ ਦੀ ਫੇਸਬੁੱਕ ਵਾਲ ਤੋਂ
ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨਿਊ ਮੋਤੀ ਬਾਗ਼ ਪੈਲੇਸ ਦੇ ਨਾਲ ਦੀ ਸੜਕ ਤੇ ਜਦੋਂ ਇੱਕ ਲੜਕੀ ਨੂੰ ਰਿਕਸ਼ਾ ਰੇਹੜੀ ਵਿੱਚ ਪੜਦੇ ਵੇਖਿਆ ਤਾਂ ਬਦੋ ਬਦੀ ਮੋਬਾਇਲ ਕੱਢ ਕੇ ਇਹ ਖੂਬਸੂਰਤ ਨਜ਼ਾਰਾ ਕੈਦ ਕਰ ਲਿਆ ।
ਇਹ ਨਜ਼ਾਰਾ ਵੇਖ ਕੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਭਾਈ ਵੀਰ ਸਿੰਘ ਜੀ ਦੀ ਕਵਿਤਾ ਯਾਦ ਆ ਗਈ ਜਿਸ ਵਿਚ ਲਗਨ ਨੂੰ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਰਚਿਆ ਹੈ।
*ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ ?
ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ,
ਹੈ ਟੋਰ ਅਨੰਤ ਉਨ੍ਹਾਂ ਦੀ-ਵਸਲੋਂ ਉਰੇ ਮੁਕਾਮ ਨ ਕੋਈ
ਸੋ ਚਾਲ ਪਏ ਨਾਤ ਰਹਿੰਦੇ।*
ਫੋਟੋ - ਗਗਨਦੀਪ ਅਹੂਜਾ
-
ਗਗਨਦੀਪ ਅਹੂਜਾ, ਲੇਖਕ ਤੇ ਪੱਤਰਕਾਰ
*******
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.