ਪੰਜਾਬੀ ਸਭਿਆਚਾਰ ਦੇ ਅਨਿੱਖੜਵੇਂ ਅੰਗ ਲੋਕ-ਨਾਚਾਂ ਵਿੱਚੋਂ ਪ੍ਰਮੁੱਖ ਹੈ ਲੋਕ-ਨਾਚ ਭੰਗੜਾ, ਅੰਦਰੂਨੀ ਭਾਵਾਂ ਦਾ ਬਾਹਰੀ ਸਰੀਰਕ ਕਿਰਿਆਵਾਂ ਰਾਹੀਂ ਪ੍ਰਗਟਾਵਾ ਹੈ, ਭੰਗੜਾ। ਭੰਗੜਾ ਪਾਉਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਇਸ ਲਈ ਨਰੋਏ ਸਰੀਰ ਅਤੇ ਹਸੂੰ-ਹਸੂੰ ਕਰਦੇ ਚਿਹਰੇ ਹੀ ਢੁਕਵੇਂ ਹੁੰਦੇ ਹਨ।
ਅਜਿਹੀ ਹੀ ਸਰੀਰਕ ਡੀਲ-ਡੋਲ ਵਾਲਾ ਨੌਜਵਾਨ ਭੰਗੜਚੀ ਹੈ, ਸਾਜਨ ਖੁਰਾਣਾ, ਜਿਸ ਨੂੰ ਦੇਖਕੇ ਇੰਝ ਲਗਦਾ ਹੈ ਜਿਵੇਂ ਉਹ ਭੰਗੜੇ ਲਈ ਹੀ ਬਣਿਆ ਹੋਵੇ। ਸਾਜਨ, ਸੰਤੋਸ਼ ਖੁਰਾਣਾ ਅਤੇ ਅਨੀਤਾ ਰਾਣੀ ਦਾ ਪੁੱਤਰ ਅਤੇ ਰਾਏਕੋਟ, ਜਿਲ੍ਹਾ ਲੁਧਿਆਣਾ ਦਾ ਵਾਸੀ ਹੈ।ਮੁੱਢਲੀ ਸਿੱਖਿਆ ਉਸਨੇ ਰਾਏਕੋਟ ਦੇ ਹੀ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ ਅਤੇ 12 ਵੀਂ ਜੀ.ਆਰ.ਡੀ. ਅਕੈਡਮੀ ਤੋਂ ਪਾਸ ਕੀਤੀ।ਸਕੂਲ ਸਮੇਂ ਤੋਂ ਹੀ ਉਸਨੂੰ ਭੰਗੜਾ ਪਾਉਣ ਦਾ ਸ਼ੌਂਕ ਸੀ।ਜਿਸਦੇ ਚਲਦਿਆਂ ਉਹ ਭੰਗੜੇ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗਾ ਅਤੇ ਪ੍ਰਾਪਤੀਆਂ ਹਾਸਿਲ ਕਰਦਾ ਗਿਆ।ਉਹ ਦੱਸਦਾ ਹੈ ਕਿ 8ਵੀਂ 'ਚ ਪੜ੍ਹਦੇ ਸਮੇਂ ਉਹ ਲੁਧਿਆਣੇ 'ਫੁੱਟ ਲੁਕਸ' ਵੱਲੋਂ ਕਰਵਾਏ ਗਏ ਭੰਗੜੇ ਦੇ ਮੁਕਾਬਲੇਵਿੱਚੋਂ ਬੈੱਸਟ ਡਾਂਸਰ ਚੁਣਿਆ ਗਿਆ।ਇਸੇ ਤਰ੍ਹਾਂ ਸਾਜਨ, ਬਜਾਜ ਕਾਲਜ ਚੋਂਕੀਮਾਨ ਤੋਂ ਵੀ ਸਲਾਨਾ ਮੁਕਾਬਲਿਆਂ ਵਿੱਚੋਂ ਬੈਸਟ ਡਾਂਸਰ ਦਾ ਖਿਤਾਬ ਆਪਣੇ ਨਾਂ ਕਰ ਚੁੱਕਾ ਹੈ।ਇਹ ਸਿਲਸਿਲਾ ਜਾਰੀ ਰੱਖਦੇ ਹੋਏ 2014 ਵਿੱਚ ਉਹ ਲੈਕਮੇ ਅਕੈਡਮੀ ਲੁਧਿਆਣੇ ਵੱਲੋਂ ਵੀ ਉਹ ਬੈਸਟ ਡਾਂਸਰ ਚੁਣਿਆ ਗਿਆ।ਸਾਜਨ ਨੇ ਪ੍ਰੋ: ਮੋਹਨ ਸਿੰਘ ਮੇਲਾ ਅਤੇ ਲੋਹੜੀ ਮੇਲਾ ਪੰਜਾਬੀ ਭਵਨ ਲੁਧਿਆਣੇ ਵੀ ਭੰਗੜੇ ਦੀ ਪੇਸ਼ਕਾਰੀ ਕੀਤੀ ਹੈ। ਸਾਜਨ ਦੱਸਦਾ ਹੈ ਕਿ ਉਹ ਪ੍ਰਸਿੱਧ ਪੰਜਾਬੀ ਫ਼ਿਲਮ 'ਅੰਗਰੇਜ਼'ਦੇ ਗੀਤ 'ਚੱਲ ਮੇਲੇ ਨੂੰ ਚੱਲੀਏ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਸੌਗਾਤ' ਅਤੇ 'ਸਟਾਰ ਨਾਈਟ' ਅਤੇ 'ਮੇਲਾ ਮੇਲੀਆਂ' ਦਾ ਵਿੱਚ ਵੀ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਾ ਹੈ।
ਉਪਰੋਕਤ ਤੋਂ ਇਲਾਵਾ ਉਹ ਪੰਜਾਬੀ ਗੀਤਾਂ ਵਿੱਚ ਵੀ ਭੰਗੜੇ ਦਾ ਪ੍ਰਦਰਸ਼ਨ ਕਰ ਚੁੱਕਾ ਹੈ, ਜਿਨ੍ਹਾਂ ਵਿੱਚ, ਗਾਇਕ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਦਾ ਗੀਤ 'ਸੁਰਮਾ', ਅਤੇ ਗਾਇਕ ਹਰਜੋਤ ਦਾ 'ਜੋੜੀ ਬੜੀ ਸੋਹਣੀ' ਪ੍ਰਮੁੱਖ ਹਨ।
ਸਾਜਨ ਦੱਸਦਾ ਹੈ ਕਿ ਉਹ ਪੰਜਾਬ ਹੀ ਨਹੀਂ 'ਸਿੰਘਾਪੁਰ' ਦੀ ਧਰਤੀ ਤੇ ਵੀ ਭੰਗੜੇ ਦੀ ਪੇਸ਼ਕਾਰੀ ਦਾ ਮਾਣ ਹਾਸਿਲ ਕਰ ਚੁੱਕਾ ਹੈ ਤੇ ਅੱਜਕੱਲ੍ਹ ਉਹ 'ਸੁਰਤਾਲ ਕਲੱਬ ਰਾਏਕੋਟ' ਵੱਲੋਂ ਸਭਿਆਚਾਰਕ ਮੇਲਿਆਂ ਵਿੱਚ ਭੰਗੜਾ ਪਾ ਰਿਹਾ ਹੈ ਅਤੇ ਆਉਣ ਵਾਲ਼ੇ ਦਿਨਾ ਵਿੱਚ ਵੀ ਵਿਦੇਸ਼ੀ ਧਰਤੀ ਤੇ, ਲਖਵਿੰਦਰ ਮੀਤ, ਰਾਏਕੋਟ ਦੀ ਰਹਿਨੁਮਾਈ ਹੇਠ ਭੰਗੜੇ ਦੇ ਰੰਗ ਵਿਖੇਰਨ ਜਾ ਰਿਹਾ ਹੈ ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬੜੀ ਮਾਣ ਵਾਲ਼ੀ ਗੱਲ ਹੈ।
-
ਹਰਵਿੰਦਰ ਸਿੰਘ ਅਖਾੜਾ, ਪਿੰਡ ਤੇ ਡਾਕਖਾਨਾ ਅਖਾੜਾ, ਲੁਧਿਆਣਾ
harwinderakhara90@gmail.com
79865-16730
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.