ਖ਼ਬਰ ਹੈ ਕਿ ਸਮਰਾਲੇ ਦੇ ਇੱਕ ਪਿੰਡ ਵਿੱਚ ਪਿੰਡ ਦੇ ਹੀ ਨੌਜਵਾਨ ਨੇ ਸੂਏ ਨਾਲ ਦੂਜੇ ਨੌਜਵਾਨ ਨੂੰ ਛਾਤੀ 'ਚ ਸੂਏ ਮਾਰ ਮਾਰਕੇ ਕਤਲ ਕਰ ਦਿੱਤਾ। ਇਸੇ ਤਰ੍ਹਾਂ ਮਲੋਟ ਵਿਖੇ ਜ਼ਮੀਨ ਦੇ ਰੌਲੇ ਨੂੰ ਲੈ ਕੇ ਗੋਲੀ ਚੱਲੀ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ। ਲਹਿਰਾਗਾਗ ਦੇ ਪਿੰਡ ਜਲੂਰ ਵਿਖੇ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ, ਉਸਦੀ ਲਾਸ਼ ਬਰਾਮਦ ਹੋ ਗਈ ਹੈ। ਇੱਕ ਨਸ਼ੇੜੀ ਪੁੱਤਰ ਨੇ ਆਪਣੇ ਪਿਉ ਦਾ ਕਤਲ ਇਸ ਕਰਕੇ ਕਰ ਦਿੱਤਾ ਕਿ ਉਹ ਉਸਨੂੰ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਸੀ।
ਰਿਸ਼ਤੇ ਤਾਂ ਤਾਰ-ਤਾਰ ਹੋ ਰਹੇ ਆ। ਜ਼ਿੰਦਗੀ ਦੇ ਦਰਿਆ ਵਿੱਚ ਤੁਸੀਂ ਸਫ਼ਲ ਤੈਰਾਕ ਰਹੇ ਹੋਵੋ, ਪਰ ਇੱਕ ਸਮਾਂ ਇਹੋ ਜਿਹਾ ਆ ਜਾਂਦਾ ਆ, ਜਦ ਤੁਹਾਡੇ ਹੱਥ ਬੱਸ ਕੁਝ ਨਹੀਂ ਰਹਿੰਦਾ। ਨਾ ਰਿਸ਼ਤੇ ਨਾ ਧੰਨ। ਨਾ ਸਬੰਧ, ਨਾ ਪਿਆਰ। ਮਨੁੱਖ ਚੰਗਾ ਭਲਾ ਵੀ ਵੈਰਾਨੀ ਦੀ ਜ਼ਿੰਦਗੀ ਜੀਊਣ 'ਤੇ ਮਜ਼ਬੂਰ ਹੋ ਜਾਂਦਾ ਆ। ਉਸ ਵੇਲੇ ਤਾਂ ਉਹਦਾ ਜੀਅ ਕਰਦਾ ਆ, "ਕੋਈ ਸਿੱਕਾ ਦਰਖ਼ਤ ਮਿਲੇ ਤਾਂ ਉਹਦੇ ਨਾਲ ਲਿਪਟਕੇ ਰੋ ਲਿਆ ਜਾਵੇ। ਪਰ ਭਾਈ ਸੁੱਕਾ ਦਰਖ਼ਤ ਵੀ ਉਹਨੂੰ ਨਹੀਂ ਮਿਲਦਾ"। ਹੈ ਕਿ ਨਾ?
ਤੂੰ ਕੌਣ, ਮੈਂ ਕੌਣ ਵਾਲੀ ਸਥਿਤੀ ਹੈ! ਕਵੀ ਕੈਲਵੀ ਦੇ ਸ਼ਬਦ ਯਾਦ ਆਉਂਦੇ ਨੇ, "ਹੋ ਰਿਹਾ ਹੈ ਘਾਣ ਹੁਣ ਰਿਸ਼ਤਿਆਂ ਦਾ, ਸਕਾ ਪੁੱਤ, ਪਿਉ ਨੂੰ ਵੱਢਦਾ ਏ। ਪਤੀ ਮਾਰਦਾ ਗਲ ਘੁੱਟ ਪਤਨੀ ਨੂੰ, ਲਾਸ਼ ਉਸਦੀ ਗਟਰ ਵਿੱਚ ਗੱਡਦਾ ਏ। ਹਵਸ ਵਿੱਚ ਹਵਾਸ ਗਵਾ ਬੰਦਾ, ਮਿੱਧ ਕਲੀਆਂ ਨੂੰ ਅਰਕ ਪਿਆ ਕੱਢਦਾ ਏ। ਹਾਸਿਲ ਏਸ 'ਚੋਂ 'ਕੈਲਵੀ' ਕੀ ਹੋਣਾ? ਪਾਗਲ ਆਪਣੀ ਜੜ੍ਹ ਪਿਆ ਵੱਢਦਾ ਏ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
· ਭਾਰਤ ਵਿੱਚ ਲੈਂਡ ਲਾਈਨ ਟੈਲੀਫੋਨ ਗਾਹਕਾਂ ਦੀ ਗਿਣਤੀ 2.117 ਕਰੋੜ ਹੈ। ਜੂਨ 2019 ਵਿੱਚ 12 ਲੱਖ ਲੋਕਾਂ ਨੇ ਆਪਣੇ ਲੈਂਡਲਾਈਨ ਕੁਨੈਕਸ਼ਨ ਕਟਵਾ ਦਿੱਤੇ।
ਇੱਕ ਵਿਚਾਰ
ਜਦੋਂ ਤੱਕ ਤੁਸੀਂ ਸਮਾਜਿਕ ਆਜ਼ਾਦੀ ਹਾਸਲ ਨਹੀਂ ਕਰ ਲੈਂਦੇ, ਕਨੂੰਨ ਤੁਹਾਨੂੰ ਜੋ ਵੀ ਆਜ਼ਾਦੀ ਦਿੰਦਾ ਹੈ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ।...................... ਡਾ: ਭੀਮ ਰਾਓ ਅੰਬੇਦਕਰ
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.