ਰਾਜਨੀਤਕ ਤੌਰ 'ਤੇ ਅੱਧਮੋਈ ਅਤੇ ਸਹਿਕ ਰਹੀ ਕਾਂਗਰਸ ਪਾਰਟੀ ਦੀ ਇਸ ਤੋਂ ਵੱਡੀ ਬਦਕਿਸਮਤੀ ਅਤੇ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਇਸ ਨੂੰ ਰਾਸ਼ਟਰੀ, ਪ੍ਰਾਂਤਿਕ ਅਤੇ ਸਥਾਨਿਕ ਪੱਧਰ 'ਤੇ ਮੁੜ• ਨਵਜੀਵਨ ਦੇ ਕੇ ਸੁਰਜੀਤ ਕਰਨ ਲਈ ਨਹਿਰੂ-ਗਾਂਧੀ ਪਰਿਵਾਰ ਦੇ ਗਲੇ-ਸੜ•ੇ ਬੀਮਾਰ ਕੋਕੂਨ ਵਿਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ। ਸੌ ਰਾਜਨੀਤਕ ਲੀਡਰਸ਼ਿਪ ਸਬੰਧੀ ਕਮੀਆਂ ਅਤੇ ਨਾਕਾਮੀਆਂ ਦੇ ਬਾਵਜੂਦ ਕਾਂਗਰਸ ਦਾ ਸਾਬਕਾ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵਿਲਕਦਾ ਰਹਿ ਗਿਆ ਕਿ ਉਸਦੀ ਥਾਂ ਨਹਿਰੂ-ਗਾਂਧੀ ਪਰਿਵਾਰ ਰਹਿਤ ਕੋਈ ਮਜ਼ਬੂਤ, ਵਿਚਾਰਧਾਰਕ, ਅੱਗ ਫੱਕਣ ਵਾਲਾ ਸਮਰੱਥ ਆਗੂ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇ। ਪਰ ਕਾਂਗਰਸ ਦੇ ਕੇਂਦਰ ਸੰਗਠਨ 'ਤੇ ਕਬਜਾ ਬੁੱਢੀ, ਦਿਸ਼ਾਹੀਨ ਪਰ ਸ਼ਾਤਰ ਲੀਡਰਸ਼ਿਪ ਆਪਣੇ ਸੌੜੇ ਸੁਆਰਥਾਂ ਲਈ ਕਦਾਚਿਤ ਅਜਿਹਾ ਨਹੀਂ ਸੀ ਚਾਹੁੰਦੀ। ਉਸ ਨੇ 20 ਮਹੀਨੇ ਪਹਿਲਾਂ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਪਦ 'ਤੇ ਬੈਠਾਉਣ ਲਈ ਅਸਤੀਫਾ ਦੇ ਚੁੱਕੀ ਬੀਮਾਰ ਸੋਨੀਆ ਗਾਂਧੀ ਨੂੰ ਮੁੜ• ਕਾਰਜਕਾਰੀ ਪ੍ਰਧਾਨ ਥਾਪਣ ਦਾ ਪ੍ਰਸਤਾਵ ਪਾਸ ਕੀਤਾ। ਨਹਿਰੂ-ਗਾਂਧੀ ਪਰਿਵਾਰ ਦਾ ਕਬਜ਼ਾ ਬਰਕਰਾਰ ਰਖਣ ਲਈ ਉਸਨੇ ਇੱਕ ਵਾਰ ਵੀ ਨਾਂਹ ਨਾ ਕਰਦਿਆਂ ਇਹ ਅਹੁਦਾ ਸਵੀਕਾਰ ਕਰ ਲਿਆ।
ਇੱਕ ਬੁੱਢੀ ਜੁੰਡਲੀ ਵਜੋਂ ਨਹਿਰੂ-ਗਾਂਧੀ ਪਰਿਵਾਰ ਅਤੇ ਸੋਨੀਆ ਗਾਧੀ ਦੁਆਲੇ ਸਾਏ ਦੀ ਤਰ•ਾਂ ਘੇਰਾ ਪਾਈ ਰਖਣ ਵਾਲੇ ਮੋਤੀ ਲਾਲ ਵੋਹਰਾ, ਅਹਮਦ ਪਟੇਲ, ਗੁਲਾਮਾਨਬੀ ਅਜ਼ਾਦ, ਮਲਿਕ ਅਰਜਨ ਖੜਗੇ, ਏ.ਕੇ. ਐਨਟੋਨੀ, ਪੀ. ਚਿਦੰਬਰਮ ਆਦਿ ਆਗੂ ਬਾਰ-ਬਾਰ ਇਹ ਤਰਕ ਦੇ ਰਹੇ ਸਨ ਕਿ ਅਜੋਕੇ ਸਮੇਂ ਵਿਚ ਬਚੀ-ਖੁਚੀ ਕਮਜ਼ੋਰ ਅਤੇ ਬਿਖਰਾਅ ਵੱਲ ਵੱਧ ਰਹੀ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਥਾਂ 73 ਸਾਲਾ ਸੋਨੀਆ ਗਾਂਧੀ ਹੀ ਇੱਕਜੁਟ ਰਖ ਸਕਦੀ ਹੈ। ਵੈਸੇ ਏ.ਕੇ. ਐਨਟੋਨੀ ਨੇ ਪਾਰਟੀ ਨੂੰ ਸੁਝਾਅ ਦਿਤਾ ਸੀ ਕਿ ਸੋਨੀਆ ਗਾਂਧੀ ਦੀ ਬੀਮਾਰੀ ਕਾਰਨ ਬਾਰ-ਬਾਰ ਵਿਗੜਦੀ ਸਿਹਤ ਮੱਦੇ ਨਜ਼ਰ ਉਨ•ਾਂ 'ਤੇ ਇਹ ਜੁਮੇਂਵਾਰੀ ਨਹੀਂ ਥੋਪਣੀ ਚਾਹੀਦੀ ਪਰ ਬੁੱਢੀ ਜੁੰਡਲੀ ਨੇ ਇਹ ਸੁਝਾਅ ਨਕਾਰ ਦਿਤਾ। ਅਖੇ ਯੂ.ਪੀ.ਏ. ਗਠਜੋੜ ਵਿਚ ਏਕਤਾ ਸੋਨੀਆ ਗਾਂਧੀ ਕਾਇਮ ਰੱਖ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਡਾ. ਕਰਨ ਸਿੰਘ ਦਾ ਸੁਝਾਅ ਸੀ ਕਿ ਇਹ ਪਦ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸੌਂਪ ਦਿਤਾ ਜਾਏ ਪਰ ਕਈ ਤਕਨੀਕੀ ਅਤੇ ਰਾਜਸੀ ਕਾਰਨਾਂ ਕਰਕੇ ਇਹ ਵੀ ਨਾਮਨਜ਼ੂਰ ਕਰ ਦਿਤਾ।
ਬੁੱਢੀ ਅਤੇ ਸ਼ਾਤਰ ਲੀਡਰਸ਼ਿਪ ਨੇ ਰਾਹੁਲ ਗਾਂਧੀ ਵੱਲੋਂ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰਲਾ ਆਗੂ ਪ੍ਰਧਾਨ ਬਣਾਉਣ 'ਤੇ ਅੜਨ 'ਤੇ ਉਸ ਨੂੰ ਆਪਣੇ ਉਤਰਾਧਿਕਾਰੀ ਦਾ ਨਾਮ ਸੁਝਾਉਣ ਲਈ ਕਿਹਾ ਕਿ ਉਹ ਦੜ• ਵੱਟ ਗਿਆ। ਉਹ ਕਾਂਗਰਸ ਪ੍ਰਧਾਨਗੀ ਵੇਲੇ ਚਾਹੁੰਦਾ ਸੀ ਕਿ ਰਾਜਿਸਥਾਨ ਦਾ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਮੱਧ ਪ੍ਰਦੇਸ਼ ਦਾ ਜਯੋਤਗ ਦਿਤੀਆਂ ਸਿੰਧੀਆ ਬਣਾਇਆ ਜਾਏ ਕਿਉਂਕਿ ਇਹ ਦੋਵੇਂ ਨੌਜਵਾਨ ਆਗੂ ਸਨ ਪਰ ਬੁੱਢੀ ਜੁੰਡਲੀ ਨੇ ਕ੍ਰਮਵਾਰ ਅਸ਼ੋਕ ਗਹਿਲੋਤ ਅਤੇ ਨਵੰਬਰ '84 ਵਿਚ ਸਿੱਖ ਕਤਲ-ਏ-ਆਮ ਦਾ ਦੋਸ਼ੀ ਸਮਝ ਜਾਂਦੇ ਦਾਗੀ ਕਮਲ ਨਾਥ ਨੂੰ ਥੋਪਿਆ। ਉਸਦਾ ਸੁਝਾਅ ਨਕਾਰ ਦਿਤਾ। ਹੁਣ ਉਹ ਸਮਝਦਾ ਸੀ ਕਿ ਫਿਰ ਇਸ ਬੁੱਢੀ ਲੀਡਰਸ਼ਿਪ ਨੇ ਉਸ ਦਾ ਸੁਝਾਅ ਨਹੀਂ ਮੰਨਣਾ ਅਤੇ Àਸ ਨੂੰ ਮੁੜ• ਸ਼ਰਮਿੰਦਗੀ ਉਠਾਉਣੀ ਪਵੇਗੀ। ਦੂਸਰੇ ਉਸ ਵਲੋਂ ਸੁਝਾਇਆ ਆਗੂ ਜੇ ਪ੍ਰਧਾਨਗੀ ਪਦ 'ਤੇ ਅਸਫਲ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ।
ਦਰਅਸਲ ਕਾਂਗਰਸ ਜੋ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕਰਨ ਅਤੇ ਕਰੀਬ 60 ਸਾਲ ਦੇਸ਼ ਦੀ ਅਜ਼ਾਦੀ ਬਾਅਦ ਸੱਤਾ ਵਿਚ ਰਹਿਣ ਸਮੇਂ ਦਾ ਸ਼ਾਨਾਮਤਾ ਇਤਿਹਾਸਕ ਰਖਦੀ ਹੈ ਅੱਜ ਜੇ ਸੰਸਦ ਅੰਦਰ ਜੁਮੇਂਵਾਰ ਅਤੇ ਪ੍ਰਭਾਵਾਲੀ ਵਿਰੋਧੀ ਧਿਰ ਵਜੋਂ ਰੋਲ ਅਦਾ ਕਰਨ ਦੇ ਯੋਗ ਵੀ ਨਹੀਂ ਹੈ ਤਾਂ ਇਸ ਲਈ ਮੁੱਖ ਤੌਰ 'ਤੇ ਸ਼੍ਰੀਮਤੀ ਸੋਨੀਆ ਗਾਂਧੀ ਦੀ ਕਮਜ਼ੋਰ, ਪਰਿਵਾਰਵਾਦੀ, ਵਿਚਾਰਧਾਰਾਹੀਨ, ਦਿਸ਼ਾਹੀਨ ਅਤੇ ਜੁੰਡਲੀਬਾਜ਼ ਲੀਡਰਸ਼ਿਪ ਜੁਮੇਂਵਾਰ ਹੈ ਜੋ ਸਭ ਤੋਂ ਲੰਬਾ ਸਮਾਂ 19 ਸਾਲ ਪ੍ਰਧਾਨ ਰਹੀ।
ਸੋਨੀਆ ਗਾਂਧੀ ਸੰਨ 1998 ਵਿਚ ਕਾਂਗਰਸ ਦੀ ਪ੍ਰਧਾਨ ਬਣੀ ਸੀ ਸੰਨ 2004-09 ਅਤੇ 2009-2014 ਦੋ ਕਾਂਗਰਸ ਦੀ ਅਗਵਾਈ ਵਾਲੀਆਂ ਡਾ. ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀਸ਼ਿਪ ਹੇਠ ਚਲੀਆਂ ਯੂ.ਪੀ.ਏ. ਸਰਕਾਰਾਂ ਪ੍ਰਾਕਸੀ ਰਾਹੀਂ ਉਸ ਨੇ ਹੀ ਚਲਾਈਆਂ। ਲੇਕਿਨ ਇਨ•ਾਂ 10 ਸਾਲਾਂ ਵਿਚ ਉਸ ਨੇ ਪਾਰਟੀ ਸੰਗਠਨ, ਕਾਡਰ ਅਤੇ ਇਸ ਨੂੰ ਨੌਜਵਾਨ ਲੀਡਰਸ਼ਿਪ ਦੀ ਵੱਡੀ ਸਮੂਲੀਅਤ ਰਾਹੀਂ ਲੈਸ ਕਰਨ ਵਿਚ ਕੋਈ ਯੋਗਦਾਨ ਨਾ ਪਾਇਆ। ਜਿਸ ਪਾਰਟੀ ਨੇ ਸੰਨ 2009 ਵਿਚ 206 ਲੋਕ ਸਭਾ ਸੀਟਾਂ ਜਿੱਤੀਆਂ ਉਹ ਸੰਨ 2014 ਵਿਚ ਵੱਡੇ ਭ੍ਰਿਸ਼ਟਾਚਾਰੀ ਘੁਟਾਲਿਆਂ, ਨਿਕੰਮੀ ਅਗਵਾਈ, ਜਨਤਾ ਵਿਚ ਮਕਬੂਲੀਅਤ ਦੀ ਘਾਟ, ਉਨ•ਾਂ ਦੀਆਂ ਆਸਾਂ-ਉਮੀਦਾਂ 'ਤੇ ਖਰੀ ਨਾ ਉਤਰਨ ਕਰਕੇ ਮਹਿਜ਼ 44 ਸ਼ਰਮਨਾਕ ਸੀਟਾਂ 'ਤੇ ਸਿਮਟ ਗਈ। ਸੋਨੀਆ ਗਾਂਧੀ ਨੂੰ ਉਸ ਵੇਲੇ ਹੀ ਹਾਰ ਦੀ ਜੁਮੇਂਵਾਰੀ ਲੈਂਦੇ ਅਸਤੀਫਾ ਦੇ ਕੇ ਕਿਸੇ ਗੈਰ ਨਹਿਰੂ-ਗਾਂਧੀ ਪਰਿਵਾਰ ਸਰਮਥ ਆਗੂ ਨੂੰ ਪ੍ਰਧਾਨਗੀ ਸੰਭਾਲ ਦੇਣੀ ਚਾਹੀਦੀ ਸੀ। ਪਰ ਉਹ ਪੁੱਤਰ ਮੋਹ ਅਧੀਨ ਰਾਹੁਲ ਗਾਧੀ ਦੀ ਤਾਜਪੋਸ਼ੀ ਉਡੀਕਦੀ ਰਹੀ। ਦਸੰਬਰ, 2017 ਨੂੰ ਸ਼੍ਰੀ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਥਾਪਿਆ ਗਿਆ। ਲੇਕਿਨ ਉਹ ਬਚਗਾਨੇਪਣ ਤੋਂ ਉਪਰ ਨਹੀਂ ਉਠ ਸਕਿਆ। ਸੰਸਦ ਵਿਚ ਅੱਖਾਂ ਮਾਰਨਾ, ਪ੍ਰਧਾਨ ਮੰਤਰੀ ਗਲੇ ਬਦੋ-ਬਦੀ ਲਿਪਟਣਾ, ਸੰਸਦ ਵਿਚ ਜੁਮੇਵਾਰ ਵਿਰੋਧੀ ਧਿਰ ਦੇ ਆਗੂ ਵਜੋਂ ਭੂਮਿਕਾ ਨਿਭਾਉਣੋਂ ਨਾਕਾਮ ਰਹਿਣਾ, ਸੰਸਦ ਚੋਣਾ ਸਮੇਂ ਪਾਰਟੀ 'ਤੇ ਕੰਟਰੋਲ, ਚੋਣ ਮੁਹਿੰਮ 'ਤੇ ਕੰਟਰੋਲ ਨਾ ਕਰ ਸਕਣਾ, ਸੰਨ 2018 ਵਿਚ ਵਿਧਾਨ ਸਭਾ ਚੋਣਾਂ ਵਿਚ ਜਿੱਤੇ ਰਾਜਿਸਥਾਨ, ਮੱਧ ਪ੍ਰਦੇਸ਼, ਛਤੀਸ਼ਗੜ• ਵਿਚ ਪਾਰਟੀ ਦਾ ਬੁਰੀ ਤਰ•ਾਂ ਹਾਰਨਾ, ਬਲਕਿ ਖ਼ੁਦ ਪਿਤਾ ਪੁਰਖੀ ਅਮੇਠੀ (ਯੂ.ਪੀ.) ਸੀਟ ਤੋਂ ਹਾਰ ਜਾਣਾ ਉਨ•ਾਂ ਦੀ ਲੀਡਰਸ਼ਿਪ ਦੀ ਕਮਜ਼ੋਰੀ ਅਤੇ ਪਾਰਟੀ ਦੀ ਅਗਵਾਈ ਕਰਨ ਪ੍ਰਤੀ ਨਾਅਹਿਲੀਅਤ ਸਾਬਤ ਕਰਦੀ ਹੈ। ਪਾਰਟੀ 52 ਸੀਟਾਂ 'ਤੇ ਸਿਮਟ ਜਾਣ ਕਰਕੇ ਵਿਰੋਧੀ ਧਿਰ ਦਾ ਸੰਵਿਧਾਨਿਕ ਸਨਮਾਨ ਮੁੜ• ਪ੍ਰਾਪਤ ਕਰਨੋਂ ਨਾਕਾਮ ਰਹੀ।
ਇਸ ਵਾਰ ਸੰਸਦੀ ਚੋਣਾਂ ਵਿਚ ਰਾਹੁਲ ਨੂੰ ਅਮੇਠੀ, ਜਯੋਤਰਾਦਿਤੀਆ ਸਿੰਧੀਆ ਨੂੰ ਗੁਲਾ, ਦੀਪੇਂਦਰ ਹੁੱਡਾ ਨੂੰ ਰੋਹਤਕ, ਵੈਭਵ ਗਹਿਲੋਤ ਨੂੰ ਜੋਧਪੁਰ ਆਦਿ ਤੋਂ ਜਨਤਾ ਵੱਲੋਂ ਹਰਾ ਕੇ ਇਹ ਸੁਨੇਹਾ ਦਿਤਾ ਕਿ ਜਾਗ੍ਰਿਤ ਲੋਕਤੰਤਰ ਵਿਚ ਪਰਿਵਾਰਵਾਦੀ ਰਾਜਨੀਤੀ ਪ੍ਰਵਾਨ ਨਹੀਂ। ਪਰ ਕਾਂਗਰਸ ਫਿਰ ਵੀ ਪਰਿਵਾਰਵਾਦੀ ਚਾਪਲੂਸ ਰਾਜਨੀਤਕ ਸਭਿਆਚਾਰ ਤੋਂ ਨਹੀਂ ਟਲੀ ਅਤੇ ਸੋਨੀਆ ਗਾਂਧੀ ਨੂੰ ਕਾਰਜਕਾਰੀ ਪ੍ਰਧਾਨ ਥੋਪ ਦਿਤਾ।
ਕਰੀਬ 77 ਦਿਨ ਪਾਰਟੀ ਪ੍ਰਧਾਨ ਵਿਹੂਣੀ ਕਾਂਗਰਸ ਪਾਰਟੀ ਸੰਸਦ ਅੰਦਰ ਕਸ਼ਮੀਰ ਮੁਦੇ ਦੇ ਠੋਸ ਸਟੈਂਡ ਲੈਣ ਤੋਂ ਨਾਕਾਮ ਰਹੀ। ਪਾਰਟੀ ਦੇ ਕਈ ਤਾਕਤਵਰ ਆਗੂਆਂ ਵੱਲੋ ਧਾਰਾ 370 ਅਤੇ 35-ਏ ਹਟਾਉਣ ਦੀ ਹਮਾਇਤ ਕਰਨ ਕਰਕੇ ਇਸਦੀ ਸਥਿੱਤੀ ਹੋਰ ਵੀ ਹਾਸੋਹੀਣੀ ਬਣ ਗਈ। ਕਰਨਾਟਕ ਪ੍ਰਾਂਤ ਦਾ ਸਾਸ਼ਨ ਇਸ ਦੀ ਗਠਜੋੜ ਸਰਕਾਰ ਖੋਹ ਬੈਠੀ। ਪਾਰਲੀਮੈਂਟ ਵਿਚ ਠੋਸ ਮੁੱਦਿਆਂ ਭਾਜਪਾ ਅਤੇ ਸ਼੍ਰ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਘੇਰ ਨਾ ਸਕੀ।
134 ਸਾਲਾਂ ਤੋਂ ਸਥਾਪਿਤ ਕਾਂਗਰਸ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅੱਗੇ ਬਹੁਤ ਵੱਡੀਆਂ ਚਣੌਤੀਆਂ ਹਨ। ਇਸ ਸਮੇਂ ਲੋੜ ਹੈ ਕਿ ਤੁਰੰਤ ਪਚਮਰੀ ਅਤੇ ਸ਼ਿਮਲਾ ਵਿਖੇ ਹੋਈ ਕਾਂਗਰਸ ਪਾਰਟੀ ਰਾਸ਼ਟਰੀ ਸਮੇਲਨਾਂ ਵਾਂਗ ਕਾਂਗਰਸ ਸਮੇਲਨ ਬੁਲਾ ਕੇ ਪਾਰਟੀ ਦੀ ਠੋਸ ਵਿਚਾਰਧਾਰਾ, ਨੀਤੀ, ਪ੍ਰੋਗਰਾਮ ਅਤੇ ਨਵ ਲੀਡਰਸ਼ਿਪ ਤਹਿ ਕੀਤੇ ਜਾਣ। ਪਾਰਟੀ ਦੇ ਬਿਖਰਾਅ ਨੂੰ ਤੁਰੰਤ ਰੋਕਿਆ ਜਾਏ। ਰਾਜ ਸਭਾ ਵਿਚ ਪਾਰਟੀ ਵਿੱਪ ਭੁਬਨੇਸ਼ਵਰ ਕਾਲਿਤਾ ਭਾਜਪਾ ਵਿਚ ਸ਼ਾਮਿਲ ਹੋ ਗਿਆ ਹੈ। ਅਸਾਮ ਦੇ ਸੀਨੀਅਰ ਆਗੂ ਸਾਂਡੂਸ ਕੁਜਰ ਅਤੇ ਗੌਤਮ ਰਾਏ ਪਾਰਟੀ ਛੱਡ ਗਏ ਹਨ। ਝਾਰਖੰਡ ਜਿੱਥੇ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ, ਅੰਦਰ ਕਾਂਗਰਸ ਪ੍ਰਧਾਨ ਨੇ ਅਸਤੀਫਾ ਦੇ ਦਿਤਾ ਹੈ। ਉਸਦਾ ਕਹਿਣਾ ਹੈ, ''ਮੇਰੇ ਪਾਰਟੀ ਅੰਦਰ ਸਾਥੀਆਂ ਨਾਲੋਂ ਤਾਂ ਅਪਰਾਧੀ ਲੋਕ ਵੀ ਚੰਗੇ ਹਨ।'' ਭਾਵ ਉਹ ਕਾਂਗਰਸ ਪਾਰਟੀ ਅੰਦਰ ਅਪਰਾਧੀ ਟੋਲੇ ਦੀ ਅਗਵਾਈ ਨਹੀਂ ਕਰ ਸਕਦਾ ਜਿਥੇ ਅਪਰਾਧੀ ਉੱਚ ਅਹੁਦਿਆਂ 'ਤੇ ਤਾਇਨਾਤ ਹੋਣ।
ਪੰਜਾਬ ਵਿਚ ਮੁੱਖ ਮੰਤਰੀ ਅਮਰਿੰਦਰ ਅਤੇ ਉਸਦੀ ਕੈਬਨਿਟ ਵਿਚੋਂ ਅਸਤੀਫਾ ਦੇ ਕੇ ਲਾਂਭੇ ਹੋਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਖਾਨਾਜੰਗੀ ਸ਼ੁਰੂ ਹੈ। ਰਾਜਿਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ, ਮੁੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਕਮਲ ਨਾਥ ਅਤੇ ਜਯੋਤਰਾਦਿਤੀਆ ਸਿੰਧੀਆ, ਤੇਲਗਾਨਾ, ਅਸਾਮ, ਗੋਆ, ਮਹਾਰਾਸ਼ਟਰ ਵਿਚ ਪਾਰਟੀ ਵਿਚ ਲੜਾਈ ਜਾਰੀ ਹੈ।
ਇਸ ਸਾਲ ਤਿੰਨ ਰਾਜਾਂ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪਰ ਇੰਜ ਮਹਿਸੂਸ ਹੁੰਦਾ ਹੈ ਕਿ ਸੰਨ 2021 ਵਿਚ ਕੇਰਲ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਕਿਸੇ ਰਾਜ ਵਿਚ ਚੋਣਾਂ ਜਿੱਤਣ ਸਮਰੱਥ ਨਹੀਂ। ਦਰਅਸਲ ਪਿੱਛਲੇ 20 ਸਾਲਾਂ ਤੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਸਮੇਂ ਪਾਰਟੀ ਅੰਦਰ ਨੌਜਵਾਨ ਅਤੇ ਵਿਦਿਆਰਥੀ ਵਿੰਗਾਂ ਨੂੰ ਮਜ਼ਬੂਤ ਕਰਨ ਵਿਚ ਕਦੇ ਲੋੜੀਂਦੇ ਕਦਮ ਨਹੀਂ ਪੁੱਟੇ ਸਿਵਾਏ ਜੁੰਡਲੀਆਂ ਕਾਇਮ ਕਰਨ ਤੋਂ।
ਗੁਲਾਮਨਬੀ ਅਜ਼ਾਦ ਸੀਨੀਅਰ ਆਗੂ, ਜਯੋਤਰਾਦਿਤੀਆ, ਦੀਪੇਂਦਰ ਹੁੱਡਾ, ਜਤਿਨ ਪ੍ਰਸਾਦ, ਆਰ.ਪੀ.ਐਨ. ਸ਼ਿੰਘ ਆਦਿ ਵੱਲੋਂ ਕਸ਼ਮੀਰ ਅੰਦਰ ਧਾਰਾ 370 ਅਤੇ 35 ਹੈ ਤੋੜਨ 'ਤੇ ਸ਼੍ਰੀ ਮੋਦੀ ਸਰਕਾਰ ਦਾ ਸਰਮਥਨ ਕਰਨ 'ਤੇ ਕਹਿੰਦਾ ਹੈ, 'ਜਿਨਾ ਲੋਗੋਂ ਕੋ ਜੰਮੂ-ਕਸ਼ਮੀਰ ਕੀ ਹਿਸਟਰੀ, ਕਾਂਗਰਸ ਕੀ ਹਿਸਟਰੀ ਕਾ ਪਤਾ ਨਹੀਂ, ਉਨਸੇ ਮੁਝੇ ਕੋਈ ਲੇਨਾ ਦੇਨਾ ਨਹੀਂ।' ਲੇਕਿਨ ਬਿਹਾਰ ਤੋਂ ਰਾਜ ਸਭਾ ਮੈਂਬਰ ਬਣਨ ਵੇਲੇ ਕੀ ਜੰਮੂ-ਕਸ਼ਮੀਰ ਪ੍ਰਾਂਤ ਭਾਰਤ ਦਾ ਅੰਗ ਨਹੀਂ ਸੀ? ਜੇ ਕਾਂਗਰਸ ਦੀ ਹਿਸਟਰੀ ਜਾਨਣੀ ਹੈ ਤਾਂ ਧਾਰਾ 370 ਬਾਰੇ ਮੈਸੂਰ ਦੇ ਮੁੱਖ ਮੰਤਰੀ, ਸੰਵਿਧਾਨ ਘੜਨੀ ਸਭਾ ਦੇ ਮੈਂਬਰ ਅਤੇ ਕੇਂਦਰੀ ਰੇਲ ਮੰਤਰੀ ਰਹੇ ਸ਼੍ਰੀ ਕੇ.ਹਨੂਮਨਥਈਆਂ ਦਾ ਪਾਰਲੀਮੈਂਟ ਵਿਚ 11 ਸਤੰਬਰ, 1964 ਵਿਚ ਧਾਰਾ 370 ਖ਼ਤਮ ਕਰਨ ਬਾਰੇ ਪ੍ਰਕਾਸਵੀਰ ਸਸ਼ਤਰੀ ਵਲੋਂ ਪੇਸ਼ ਬਿਲ ਬਾਰੇ ਬਿਆਨ ਪੜੋ ਜਿਨਾਂ ਇਸ ਨੂੰ ਦੇਸ਼ ਦੀ ਪੂਰੀ ਏਕਤਾ ਵਿਰੋਧੀ ਦਰਸਾਉਂਦੇ ਖ਼ਤਮ ਕਰਨ ਲਈ ਕਿਹਾ ਸੀ। ਇਹੀ ਵਿਚ ਐਮ.ਵੀ.ਕਮਾਥ, ਇੰਦਰ ਮਲਹੋਤਰਾ, ਰਾਮਮਨੋਹਰ ਲੋਹੀਆ, ਡੀ.ਸੀ. ਸ਼ਰਮਾ ਆਦਿ ਦੇ ਸਨ।
ਪਾਰਟੀਆਂ ਨੂੰ ਸਿਰਫ ਨੌਜਵਾਨ ਆਗੁ ਹੀ ਨਹੀਂ ਬਲਕਿ ਨੌਜਵਾਨਾਂ ਵਿਚ ਲੋਕਪ੍ਰਿਆ ਆਗੂ ਹੀ ਲੋਕਤੰਤਰੀ ਵਿਵਸਥਾ ਵਿਚ ਅਗਵਾਈ ਦੇ ਸਕਦੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਮੁਲਾਇਮ ਸਿੰਘ ਯਾਦਵ (ਪੁੱਤਰ ਅਖਲੇਸ਼ ਯਾਦਵ ਨਹੀਂ) ਸ਼ਰਦ ਪਵਾਰ (ਪੁੱਤਰੀ ਸੁਪ੍ਰਿਆ ਸੁਲੇ ਨਹੀਂ) ਐਮ.ਕੇ. ਸਟਾਲਿਨ ਅੱਜ ਤਨੌਜਵਾਨਾਂ ਲਈ ਵੱਡੀ ਖਿੱਚ ਰਖਣ ਦਾ ਕ੍ਰਿਸ਼ਮਾ ਰਖਦੇ ਹਨ। ਅੱਜ ਦੇਸ਼ ਵਿਚ ਹੜ•ਾਂ ਦੀ ਮਹਾਂਮਾਰੀ ਚਲ ਰਹੀ ਹੈ। ਆਰ.ਐਸ.ਐਸ, ਭਾਜਪਾ ਯੁਵਾਵਿੰਗ, ਸ਼ਿਵ ਸੈਨਾ ਯੁਵਾਵਿੰਗ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਜੰਮੂ-ਕਸ਼ਮੀਰ ਦੀਆਂ ਧੀਆਂ ਅਤੇ ਔਰਤਾਂ ਦੀ ਰਾਖੀ ਅਤੇ ਉਨ•ਾਂ ਨੂੰ ਸੁਰਖਿਅਤ ਘਰੋ-ਘਰੀ ਪਹੁੰਚਾਉਣ ਲਈ ਸ਼੍ਰੋਮਣੀ ਗੁਰਦਵਾਰਾ ਕਮੇਟੀ, ਸਿੱਖ ਨੌਜਵਾਨ ਸੰਗਠਨ ਕੰਮ ਕਰ ਰਹੇ ਹਨ। ਹੜਮਾਰੂ ਇਲਾਕਿਆਂ ਵਿਚ ਲੰਗਰ ਲਗਾ ਰਹੇ ਹਨ। ਕਾਂਗਰਸ ਯੁਵਾਵਿੰਗ ਅਤੇ ਸੇਵਾ ਦਲ ਕਿੱਥੇ ਹਨ?
ਕਾਂਗਰਸ ਪਾਰਟੀ ਨੂੰ ਆਪਣੀਆਂ ਭੂਤਕਾਲੀ ਅਤੇ ਤਤਕਾਲਿਕ ਬੱਜਰ ਗਲਤੀਆਂ ਤੋਂ ਸਬਕ ਸਿਖਣਾ ਚਾਹੀਦਾ ਹੈ। ਇਸ ਪਾਰਟੀ ਨੂੰ ਨਹਿਰੂ-ਗਾਂਧੀ ਪਰਿਵਾਰ ਦੇ ਕੋਕੂਨ ਵਿਚੋਂ ਬਾਹਰ ਕਢ ਲੈਣਾ ਚਾਹੀਦਾ ਹੈ। ਸੋਨੀਆ ਗਾਂਧੀ ਜਿਨਾਂ ਕੋਲ ਕੋਈ ਨਵੀਂ ਵਿਚਾਰਧਾਰਾ, ਨਵਾਂ ਜਜਬਾ, ਨਵੀਂ ਊਰਜਾ, ਅੱਗ ਫੱਕਣ ਵਾਲੀ ਲੀਡਰਸ਼ਿਪ ਨਹੀਂ, ਖ਼ੁਦ ਬੀਮਾਰ ਹਨ, ਦੀ ਥਾਂ ਸਮਰਥ ਕ੍ਰਿਸ਼ਮਾਕਾਰੀ ਲੀਡਰਸ਼ਿਪ ਤੁਰੰਤ ਕਾਂਗਰਸ ਨੂੰ ਦਰਕਾਰ ਹੈ। ਕਾਂਗਰਸ ਆਪਣੇ ਸ਼ਾਨਾਮੱਤੇ ਭੂਤਕਾਲ ਨੂੰ ਦੁਹਰਾਉਣ ਤੁਰੰਤ ਆਪਣੀ ਲੀਡਰਸ਼ਿਪ ਚੁਣਨ ਸਬੰਧੀ ਬੱਜਰ ਗਲਤੀ ਸੁਧਾਰੇ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.