ਹਰਪ੍ਰੀਤ ਨੇ ਆਪਣੇ ਭਰਾ ਨੂੰ ਫੋਨ ਤੇ ਕਿਹਾ ਕੀ ਵੀਰ ਤੁਸੀਂ ਆਕੇ ਮੇਰੇ ਤੋਂ ਰੱਖੜੀ ਬਣਾ ਜਾਓ, ਅਗਿਓ ਝੱਟ ਦੇਣੇ ਬਿੰਦਰ ਬੋਲਿਆ, ਦੂਜੇ ਵੀਰ ਉਹਨਾਂ ਦੇ ਨਾਲੇ ਬੱਚਿਆਂ ਦੇ ਰੱਖੜੀ ਕੌਣ ਬੰਨੂ,ਹਰਪ੍ਰੀਤ ਅੱਗੇ ਤੋਂ ਬੋਲੀ ਭਾਬੀ ਕੇਹੜਾ ਸਿੱਧੇ ਮੂੰਹ ਗੱਲ ਕਰਦੀ ਏ.....,ਆਈ ਹੋਈ ਨੂੰ ਤਾਂ ਕਦੇ ਚਾਹ ਪਾਣੀ ਲਈ ਕਦੇ ਪੁੱਛਦੀ ਨੀ...,
ਤੁਸੀਂ ਪੁੱਛੋਂ ਨਾ ਪੁੱਛੋਂ..,ਨਾਲੇ ਮੈਂ ਕੇਹੜਾ ਲੈਣ ਦੇਣ ਦੀ ਭੁੱਖੀ ਆ...,ਬਿੰਦਰ ਬੋਲਿਆ ਭਾਬੀ ਦਾ ਤਾਂ ਸੁਭਾਅ ਹੀ ਏਦਾਂ ਦਾ ਏ,..ਸਾਡੇ ਨਾਲ ਵੀ ਕਈ ਕਈ ਦਿਨ ਉਹ ਬੋਲ ਦੀ ਹੀ ਨਹੀਂ...ਐਦਾਂ ਤਾਂ ਅਸੀਂ ਵੀ ਬੁਲਾਣਾ ਛੱਡ ਦਈਏ, ਨਾਲ ਆਪਣਿਆਂ ਨਾਲ ਰੋਸਾ ਕੇਹੜੀ ਗੱਲਦਾ... ਕਦੇ ਆਪਣੇ ਵੀ ਪਰਾਏ ਹੋਏ ਨੇ..ਵੈਸੇ ਭਾਬੀ ਦਾ ਸੁਭਾਅ ਹੀ ਰੁਖਾ ਜੇਹਾ ਪਰ ਦਿਲ ਦੀ ਚੰਗੀ ਐ.. ਕਈ ਵਾਰੀ ਆਪਾ ਅਖਰੋਟ ਵਾਂਗੂ ਉਪਰੋਂ ਵੇਖ ਲੈਂਦੇ ਹਾਂ ਕੀ ਇਹ ਬਹੁਤ ਸਖ਼ਤ ਹੈ, ਪਰ ਅੰਦਰੋਂ ਤਾਂ ਹੁੰਦਾ ਨਰਮ ਹੀ ਹੈ, ਐਵੇਂ ਜੇਹਾ ਹੀ ਆਪਣੀ ਭਾਬੀ ਦਾ ਸੁਭਾਅ ਏ,ਉਹ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ,.. ਨਾਲੇ ਆਪਣੇ ਤਾਂ ਆਪਣੇ ਹੀ ਹੁੰਦੇ ਨੇ....
ਬਿੰਦਰ ਬੋਲਿਆ ਚੱਲ ਛੱਡ ਸਾਰੀਆਂ ਗੱਲਾਂ ਆ ਜਾਵੀਂ ਬੱਚੇ ਤਾਂ ਕਈ ਦਿਨਾਂ ਦੇ ਰਾਹ ਉਡੀਕ ਰਹੇ ਨੇ ...ਕੀ ਸਾਡੀ ਭੂਆ ਜੀ ਆਉਣ ਗੇ, ਜੇਕਰ ਕਿਸੇ ਤਰੀਕੇ ਨਾਲ ਆਪਣਿਆਂ ਕੋਲ ਜਾਣ ਦਾ ਮੌਕਾ ਮਿਲੇ ਉਹ ਨੂੰ ਗਵਾਉਣਾ ਨਹੀਂ ਚਾਹੀਦਾ,ਪਾਗਲ ਮਨ ਦੀਆਂ ਐਨੀਆਂ ਗੱਲਾਂ ਨਹੀਂ ਸੁਣੀ ਦੀਆਂ, ਨਾ ਹੀ ਬਹੁਤਾ ਜੋੜ ਘਟਾਉ ਕਰੀਦਾ ਏ,ਜਦੋਂ ਦਿਲ ਆਪਣਿਆਂ ਪ੍ਰਤੀ ਜ਼ਹਿਰ ਉਗਲੇ ਇਹ ਨੂੰ ਘੂਰ ਦਿਆ ਕਰ ..ਤਾਂ ਹੀ ਇਹ ਸਿੱਧਾ ਰਾਹ ਵਿਖਾਉਗਾ, ਹਰਪ੍ਰੀਤ ਨੂੰ ਬਿੰਦਰ ਨੇ ਸਮਝਾਉਂਦਿਆ ਫੋਨ ਕੱਟ ਦਿਆ ਕਿਹਾ ਚੰਗਾ ਆ ਜਾਵੀਂ ਸਾਰੇ ਤੇਰੀ ਉਡੀਕ ਕਰ ਰਹੇ ਨੇ...
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.