ਕਰਮ ਤੇ ਨਰਿੰਦਰ ਸਿੰਘ ਦੋਵੇਂ ਇਕੱਠੇ ਪੜ੍ਹਦਿਆਂ ਦਾ ਗੂੜਾ ਰੂਹਾਂ ਦਾ ਰਿਸ਼ਤਾ ਬਣ ਗਿਆ, ਦੋਹਾਂ ਨੇ ਵਧੀਆਂ ਨੰਬਰ ਲੈਕੇ ਅਪਣੀ ਅਪਣੀ ਡਿਗਰੀ ਪੂਰੀ ਕੀਤੀ ਤੇ ਸਮੇਂ ਦੇ ਨਾਲ ਨਾਲ ਦੋਵੇਂ ਜਣੇ ਇੱਕ ਵਧੀਆਂ ਤੇ ਚੰਗੇ ਰੁਤਬਿਆਂ ਤੇ ਡਿਊਟੀ ਕਰਨ ਲੱਗੇ ਵੱਖ ਹੋਣ ਤੇ ਵੀ ਦੋਹਾਂ ਦਾ ਪਿਆਰ ਹੋਰ ਗੂੜਾ ਹੁੰਦਾ ਗਿਆ,ਇੱਕ ਸਮਾਂ ਵੀ ਆਇਆ ਕੀ ਦੋਹਾਂ ਨੇ ਵਿਆਹ ਕਰਵਾਉਣ ਦੀ ਗੱਲ ਆਪਣੇ ਆਪਣੇ ਪਰਿਵਾਰ ਨਾਲ ਕੀਤੀ ਪਰ ਅਫ਼ਸੋਸ ਗੱਲ ਸਮਾਜ ਦੀ ਆ ਗਈ ਜਾਤਾਂ ਪਾਤਾਂ ਦੀ ਆ ਗਈ ,ਉੱਚੇ ਰੁਤਬੇ ਏ?
ਸਭ ਕਿਤਾਬੀ ਹੋਕੇ ਰਹਿ ਗਏ,ਦੋਹਾਂ ਦੇ ਘਰਦੇ ਨਹੀਂ ਮੰਨੇ ,ਪਰ ਕਰਮ ਤੇ ਨਰਿੰਦਰ ਐਨੇ ਅੱਗੇ ਆ ਚੁੱਕੇ ਸੀ ਕੀ ਪਿੱਛੇ ਹੱਟਣਾ ਤੇ ਇੱਕ ਦੂਜੇ ਨੂੰ ਭੁਲਾਣਾ ਦੋਹਾਂ ਲਈ ਨਰਕ ਹੰਢਾਉਣ ਦੇ ਬਰਾਬਰ ਸੀ,ਨਰਿੰਦਰ ਨਾਲੋਂ ਜ਼ਿਆਦਾ ਜ਼ੋਰ ਕਰਮ ਦੇ ਘਰਦੇ ਪਾ ਰਹੇ ਸੀ ਕਰਮ ਦੇ ਉੱਤੇ ,,ਕਿ ਕਰਮ ਅਸੀਂ ਤੈਨੂੰ ਏਸ ਲਈ ਪੜ੍ਹਾਇਆ ਤੇ ਲਿਖਾਇਆ ਸੀ ਕਿ ਅੱਜ ਤੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਖ਼ੁਦ ਕਰਨ ਲੱਗੇ ਉਹ ਵੀ ਸਮਾਜ ਤੋਂ ਵੱਖ ਹੋਕੇ ,ਕਰਮ ਨੂੰ ਬਹੁਤ ਸਮਝਾਇਆ ਗਿਆ,ਇਹੋ ਹਾਲ ਨਰਿੰਦਰ ਦਾ ਸੀ ਪਰ ਉਹ ਵੀ ਮਜ਼ਬੂਰ ਸੀ ਕਿਉਂਕਿ ਉਨ੍ਹਾਂ ਨੇ ਇੱਕ ਦੂਜੇ ਨਾਲ ਜ਼ਿੰਦਗੀ ਬਿਤਾਉਣ ਦੇ ਵਾਹਦੇ ਤੇ ਕੌਲ ਕਰਾਰ ਕਰੀਂ ਬੈਠੇ ਸੀ ,ਇੱਕ ਸਮਾਂ ਉਹ ਵੀ ਆਇਆ ਕੀ ਦੋਹਾਂ ਨੇ ਲਵ ਮੈਰਿਜ ਕਰਵਾ ਲਈ ,ਉੱਝ ਭਾਵੇਂ ਉਹ ਦੋ ਤੋਂ ਇੱਕ ਹੋ ਗਏ ,ਪਰ ਦੋਵੇਂ ਆਪਣੇ ਆਪਣੇ ਪਰਿਵਾਰਾਂ ਕੋਲੋਂ ਟੁੱਟ ਗਏ,ਬੇਸ਼ੱਕ ਉਹਨਾਂ ਨੇ ਇੱਕ ਦੂਜੇ ਨੂੰ ਪਾ ਲਿਆ ,ਪਰ ਆਪਣਿਆਂ ਨੂੰ ਗਵਾ ਬੈਠੇ ,ਹੋਲੀ ਹੋਲੀ ਨਰਿੰਦਰ ਨੂੰ ਦਾਰੂ ਪੀਣ ਦੀ ਲੱਤ ਲੱਗ ਗਈ ,ਇਹ ਸਭ ਕਰਮ ਨੂੰ ਪਸੰਦ ਨਹੀਂ ਆਇਆ ਇਸ ਸ਼ਰਾਬ ਦੇ ਕਾਰਨ ਦੋਹਾਂ ਵਿੱਚ ਕਈ ਵਾਰੀ ਤੂੰ ਤੂੰ ਮੈ ਮੈਂ ਵੀ ਹੋਈ ਪਰ ਦੁੱਖ ਦੱਸਣ ਕੀਹਨੂੰ ਦੋਹਾਂ ਦਾ ਫ਼ੈਸਲਾ ਆਪਣਾ ਸੀ,ਇੱਕ ਦਿਨ ਕਰਮ ਨੇ ਨਰਿੰਦਰ ਨੂੰ ਕਿਹਾ ? ...
ਕੀ ਨਰਿੰਦਰ ਤੂੰ ਉਹੀ ਨਰਿੰਦਰ ਐ ?ਜਿਸ ਪਿੱਛੇ ਮੈਂ ਆਪਣਿਆਂ ਨਾਲ ਬਗ਼ਾਵਤ ਕੀਤੀ ਸੀ ,ਇੱਕ ਤੈਨੂੰ ਪਾਉਣ ਦੇ ਲਈ ਮੈਂ ਆਪਣੇ ਸਾਰੇ ਹੀ ਖੋਹ ਦਿੱਤੇ, ਕਰਮ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਨਰਿੰਦਰ ਦੇ ਮੂੰਹ ਤੇ ਚੁੱਪ .......? ਨਰਿੰਦਰ ਕੁੱਝ ਬੋਲਦਾ ਆਪਣਾ ਇੱਕ ਪੈਗ ਬਣਾਕੇ ਮੂੰਹ ਨੂੰ ਲਾਉਣ ਹੀ ਲੱਗਾ ਸੀ ਕਿ ਕਰਮ ਨੇ ਹੱਥ ਫੜ ਲਿਆ ਤੇ ਕਿਹਾ ਨਰਿੰਦਰ ਮੇਰੀ ਗੱਲ ਦਾ ਜ਼ਵਾਬ ਦਿੱਤੇ ਬਿਨਾਂ ਮੈਂ ਤੈਨੂੰ ਸ਼ਰਾਬ ਨਹੀਂ ਪੀਣ ਦੇਣੀ...ਤਾਂ ਨਰਿੰਦਰ ਬੋਲਿਆ ਕਰਮ ਜੋ ਤੇਰੇ ਤੇ ਬੀਤ ਰਹੀ ਹੈ ਉਹੀ ਦਰਦ ਮੈਂ ਹੰਢਾ ਰਿਹਾ ਹਾਂ, ਕਰਮ ਆਖ਼ਿਰ ਸਾਡਾ ਕਸੂਰ ਕੀ ਸੀ ? ਨਰਿੰਦਰ ਬੋਲਿਆ ?ਸਾਡਾ ਇੱਕ ਦੂਜੇ ਨੂੰ ਪਿਆਰ ਕਰਨਾ ਜਾਂ ਊਚ ਨੀਚ ਜਾਤ ਪਾਤ ਦਾ ਕਲੰਕ ਜਿਸਨੇ ਸਾਡੇ ਸਾਰੇ ਆਪਣੇ ਦੂਰ ਕਰ ਦਿੱਤੇ ਅੱਜ ਕੀ ਨਹੀਂ ਸਾਡੇ ਕੋਲ ਪੈਸਾ ,ਕੋਠੀ, ਬੱਚੇ, ਜੇਕਰ ਕੋਲ ਨਹੀਂ ਤਾਂ ਸਾਡੇ ਆਪਣੇ ,ਕਰਮ ਇਸ ਸਮਾਜ ਦੇ ਰੀਤੀ ਰਿਵਾਜ ਕਿਉ ਰਿਸ਼ਤਿਆਂ ਤੋਂ ਵੱਡੇ ਤੇ ਮਜ਼ਬੂਤ ਬਣ ਜਾਂਦੇ ਹਨ, ਕੀ ਕਿਸੇ ਨੂੰ ਚੰਗਾ ਚੁਣਨ ਦਾ ਹੱਕ ਹੀ ਨਹੀਂ,ਕਰਮ ਆਪਣੇ ਆਪ ਨੂੰ ਸੰਭਾਲਦੀ ਹੋਈ ,ਨਰਿੰਦਰ ਨੂੰ ਕਹਿਣ ਲੱਗੀ ਕੀ ਨਰਿੰਦਰ ਅੱਜ ਤੱਕ ਮੈਂ ਤੇਰੇ ਤੋਂ ਬਗ਼ੈਰ ਤੇ ਤੇਰੇ ਤੋ ਵੱਧ ਕੁੱਝ ਨਹੀਂ ਮੰਗਿਆ ਕੀ ਤੂੰ ਮੇਰੀ ਇੱਕ ਗੱਲ ਮੰਨੇਗਾ ? ਨਰਿੰਦਰ ਵੀ ਸੰਭਲ ਦਾ ਹੋਇਆ ਬੋਲਿਆ ...
ਦੱਸ ਕਰਮ ਕੇਹੜੀ ਗੱਲ ਮੰਨਵਾਉਣ ਲੱਗੀ ਏ।ਕਰਮ ਨੇ ਨਰਿੰਦਰ ਦਾ ਹੱਥ ਆਪਣੇ ਹੱਥਾਂ ਵਿੱਚ ਫ਼ੜਦੇ ਹੋਇਆ ਕਿਹਾ ਕੀ ਨਰਿੰਦਰ ਅਸੀਂ ਦੋਹਾ ਨੇ ਇੱਕ ਦੂਜੇ ਲਈ ਆਪਣੇ ਤੱਕ ਵੀ ਛੱਡ ਦਿੱਤੇ ਕੀ ਤੂੰ ਆਪਣੇ ਦੋਹਾਂ ਲਈ ਇਹ ਸ਼ਰਾਬ ਨਹੀਂ ਛੱਡ ਸਕਦਾ .....ਨਰਿੰਦਰ ਨੇ ਚੁੱਪ ਤੋੜਦਿਆਂ ਕਿਹਾ ....ਕਿ ਕਰਮ ਵਾਹਦਾ ਨਹੀਂ ਕਰਦਾ 'ਪਰ ਕੋਸ਼ਿਸ਼ ਪੂਰੀ ਕਰਾਂਗਾ ਕੀ ਅੱਗੇ ਤੋਂ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ, ਕਰਮ ਨੇ ਇਹ ਬੋਲ ਨਰਿੰਦਰ ਦੇ ਮੂੰਹੋਂ ਸੁਣਦਿਆਂ ਨਰਿੰਦਰ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਕਾਫ਼ੀ ਦੇਰ ਨਰਿੰਦਰ ਦੇ ਸੀਨੇ ਲੱਗੀ ਰਹੀ ਤੇ ਨਰਿੰਦਰ ਸੋਚ ਰਿਹਾ ਸੀ ਕੀ ਮੇਰੇ ਕੋਸ਼ਿਸ ਵਾਲੇ ਸ਼ਬਦ ਨੇ ਕਰਮ ਨੂੰ ਕਿੰਨੀ ਖੁਸ਼ੀ ਦਿੱਤੀ ਜੇਕਰ ਮੈਂ ਇਸ ਸ਼ਰਾਬ ਦੀ ਲਤ ਸਦਾ ਲਈ ਛੱਡ ਦਿੰਦਾ ਹਾਂ ਤਾਂ ਕਰਮ ਕੀ ਮੇਰੀ ਤਾਂ ਜ਼ਿੰਦਗੀ ਹੀ ਬਦਲ ਜਾਵੇਗੀ,ਨਰਿੰਦਰ ਦਿਲੋਂ ਦਿਲੀ ਆਪਣੇ ਨਾਲ ਵਾਅਦਾ ਕਰ ਰਿਹਾ ਸੀ ਕੀ ਅੱਜ ਤੋਂ ਬਾਅਦ ਇਹ ਸ਼ਰਾਬ ਮੂੰਹ ਨੂੰ ਤਾਂ ਕੀ ਘਰ ਵੀ ਨਹੀਂ ਵੜਨ ਦੇਣੀ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.