ਜਦੋਂ ਸੰਗੀਤ ਦੀ ਗੱਲ ਤੁਰਦੀ ਹੈ ਤਾਂ ਸੰਗੀਤ ਪ੍ਰੇਮੀਆਂ ਦੇ ਦਿਲ ਅੰਦਰ ਸੰਗੀਤਕ ਧੁੰਨਾ ਉੱਠ ਖਲੋਂਦੀਆਂ ਹਨ। ਸੰਗੀਤ ਇੱਕ ਰੱਬੀ ਸੁਗਾਤ ਹੈ ਜਿਸ ਨੂੰ ਇਹ ਸੁਗਾਤ ਮਿਲ ਗਈ ਉਹ ਤਰ ਗਿਆ ਉਂਝ ਤਾਂ ਭਾਵੇਂ ਪੂਰੀ ਦੁਨੀਆ ਸੰਗੀਤ ਦੀ ਦਿਵਾਨੀ ਹੈ। ਪਰ ਪੰਜਾਬੀ ਸੰਗੀਤ ਜਿਸ ਦੀ ਦੁਨੀਆ ਅੰਦਰ ਵੱਖਰੀ ਪਹਿਚਾਣ ਹੈ। ਦੁਨੀਆ ਪੱਧਰ ਤੇ ਲੋਕ ਪੰਜਾਬੀ ਸੰਗੀਤ ਤੇ ਮਸਤੀ ਕਰਦੇ ਆਮ ਵੇਖੇ ਜਾਦੇ ਹਨ।
ਸੰਗੀਤ ਦੀ ਦੁਨੀਆ ਵਿੱਚ ਅਨੇਕਾਂ ਹੀ ਕਲਾਕਾਰਾਂ ਨੇ ਆਪਣੀ ਧਾਕ ਜਮਾਉਣੀ ਚਾਹੀ ! ਪਰ ਸੰਗੀਤ ਦੇ ਇਸ ਅੰਬਰ ਨੂੰ ਕੋਈ ਹੀ ਛੂਹ ਸਕਿਆਂ। ਸੰਗੀਤ ਸਬਦ ” ਸੰ” ਅਤੇ ”ਗੀਤ” ਦਾ ਜੋੜ ਹੈ । ਜਿਸ ਦਾ ਅਰਥ ਉੱਤਮ ਗਾਣਾ ਸੁਧਾਰਨ ਤੌਰ ਤੇ ਗਾਉਣ ਨੂੰ ਹੀ ਸੰਗੀਤ ਕਲਾਂ ਸਮਝਿਆਂ ਜਾਦਾ ਹੈ । ਪਰ ਸਹੀ ਸੰਗੀਤਕ ਮਆਨਿਆ ਵਿੱਚ ਗਾਉਣਾ ਤੇ ਵਜਾਉਣਾ ਅਤੇ ਨੱਚਣਾ ਤਿੰਨੋਂ ਵੱਖ ਵੱਖ ਸੰਗੀਤ ਕਲਾਂ ਦੇ ਸੁੱਚੇ ਮੋਤੀ ਵਿੱਚ ਪਰੋਏ ਹੋਏ ਹਨ। ਵਿਸ਼ਵ ਪ੍ਰਸਿੱਧ ਜਰਮਨ ਦੇ ਫਿਲਾਸਫ਼ਰ ਹੀਰਾਲ ਨੇ ਕਿਹਾ ਹੈ ਕਿ ਸਾਰੀਆਂ ਕੋਮਲ ਕਲਾਵਾਂ ਸੰਗੀਤ ਅਵਸਥਾ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੀਆਂ ਹਨ ।
ਵਿਸ਼ਵ ਸੁੰਦਰੀ ਦਾ ਭੁਲੇਖਾ ਪਾਉਣ ਵਾਲੀ ਸੁੰਗੜ ਸਿਆਣੀ ਮਿਲਾਪੜੇ ਸੁਭਾਅ ਦੀ ਮਾਲਕ ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਤੇ ਹੱਸੂ ਹੱਸੂ ਕਰਦਾ ਚਿਹਰਾ , ਗੋਰਾ ਰੰਗ ਤੇ ਸੋਹਣੀ ਸੂਰਤ ਦੀ ਮਾਲਕ ਆਪਣੇ ਦਮ ਤੇ ਕੁਝ ਕਰ ਗੁਜ਼ਰਨ ਵਾਲੀ ਲਿਆਕਤ ਤੇ ਸੁਰ ਅਤੇ ਮਿਠਾਸ ਦੀ ਮਲਿਕਾ ਸੰਗੀਤ ਨੂੰ ਇਬਾਦਤ ਮੰਨਣ ਵਾਲੀ ਗਾਇਕਾਂ ਮਲਵੀਨ ਗਰੋਵਰ ਆਪਣੀ ਜਾਦੂਈ ਗਾਇਕੀ ਨਾਲ ਪੂਰੀ ਦੁਨੀਆ ਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਹੈ।
ਜੇਕਰ ਮਲਵੀਨ ਗਰੋਵਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪੰਜਾਬੀ ਪਰਿਵਾਰ ਨਾਲ ਸਬੰਧਿਤ ਹਰਿਆਣਾ ਦੇ ਹਿਸਾਰ ਵਿੱਚ ਪਿਤਾ ਉੱਘੇ ਬਿਜ਼ਨਸਮੈਨ ਬਿਕਰਮ ਸਿੰਘ ਗਰੋਵਰ ਅਤੇ ਮਾਤਾ ਮਿਸ ਇੰਦੂ ਦੀ ਕੁੱਖੋਂ ਹੋਇਆ। ਪਰਿਵਾਰ ਵਿੱਚ ਪਹਿਲਾ ਤੋਂ ਹੀ ਸੰਗੀਤਕ ਮਹੌਲ ਸੀ। ਮਲਵੀਨ ਦੀ ਮਾਤਾ ਮਿਸ ਇੰਦੂ ਇੱਕ ਸਥਾਪਿਤ ਗਾਇਕਾ ਸਨ ਤੇ ਪਿਤਾ ਜੀ ਨੇ ਕਈ ਹਿੰਦੀ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਅਫਸੋਸ ਮਲਵੀਨ ਨੂੰ ਮਾਤਾ ਦਾ ਪਿਆਰ ਨਾ ਮਿਲ ਸਕਿਆ ਕਿਉਂਕਿ ਉਨ੍ਹਾਂ ਦੇ ਮਾਤਾ ਮਲਵੀਨ ਨੂੰ ਬਚਪਨ ਵਿੱਚ ਹੀ ਸਦਾ ਲਈ ਛੱਡ ਕੇ ਰੱਬ ਨੂੰ ਪਿਆਰੇ ਹੋ ਗਏ ਸਨ। ਦੋ ਭਰਾਵਾਂ ਦੀ ਇਕਲੌਤੀ ਤੇ ਲਾਡਲੀ ਛੋਟੀ ਭੈਣ ਮਲਵੀਨ ਦਾ ਪਾਲਣ ਪੋਸਟ ਮਾਤਾ ਅਤੇ ਪਿਤਾ ਵਾਲੀਆਂ ਦੋਨੋ ਜ਼ਿੰਮੇਵਾਰੀਆਂ ਨਿਭਾਅ ਕੇ ਕੀਤਾ।
ਸੰਗੀਤ ਵਿੱਚ ਮਲਵੀਨ ਦੀ ਲਗਨ ਨੂੰ ਦੇਖਦਿਆਂ ਉਨ•ਾਂ ਦੇ ਪਿਤਾ ਨੇ ਉਸ ਦਾ ਪੂਰਾ ਸਾਥ ਦਿੱਤਾ ਜਿਸ ਦੇ ਸਦਕਾ ਅੱਜ ਮਲਵੀਨ ਗਾਇਕੀ ਦੇ ਅੰਬਰ ਨੂੰ ਛੂਹਣ ਜਾ ਰਹੀ ਹੈ। ਬਚਪਨ ਵਿੱਚ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ , ਹਰਭਜਨ ਮਾਨ, ਸਤਵਿੰਦਰ ਬਿੱਟੀ, ਅਮਰ ਨੂਰੀ, ਪ੍ਰਕਾਸ ਕੌਰ ਸਮੇਤ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਦੀ ਸੁਰਿੰਦਰ ਕੌਰ ਦੇ ਗਾਣੇ ਘਰ ਵਿੱਚ ਸੁਣ ਕੇ ਗਾਉਣ ਦੀ ਐਸੀ ਚੇਟਕ ਲੱਗੀ ਕਿ ਸਕੂਲ ਦੀਆਂ ਬਾਲ ਸਭਾਵਾਂ, ਸੱਭਿਆਚਾਰ ਪ੍ਰੋਗਰਾਮਾਂ ਵਿੱਚ ਗਾਉਣ ਲੱਗ ਪਈ । ਕਾਲਜ ਦੀਆਂ ਸਟੇਜਾਂ ਤੇ ਖੂਬ ਰੰਗ ਬੰਨਿ•ਆਂ। ਟੀਚਰਾਂ ਦੀ ਹੱਲਾਸ਼ੇਰੀ ਅਤੇ ਪੜਾਈ ਦੌਰਾਨ ਮਿਲੇ ਐਵਾਰਡਾਂ ਕਾਰਨ ਅੱਜ ਸਥਾਪਿਤ ਗਾਇਕੀ ਨੂੰ ਪ੍ਰਣਾਈ ਗਈ ਹੈ। ਫੋਟੋਗ੍ਰਾਫੀ, ਡਰਾਇੰਗ, ਟਰੈਵਲਿੰਗ ,ਸਕੇਟਿੰਗ ਕਰਨ ਦੀ ਸ਼ੌਕੀਨ ਮਲਵੀਨ ਨੇ ਆਪਣੇ ਸੁਪਨੇ ਨੂੰ ਸਰ ਕਰਦਿਆਂ ਗਾਇਕੀ ਵਿੱਚ ਚੰਗਾ ਨਾਮਣਾ ਖੱਟ ਲਿਆ ਹੈ। ਮਲਵੀਨ ਨੇ ਸੰਗੀਤ ਦੀ ਸਿੱਖਿਆਂ ਪੰਜਾਬ ਦੇ ਜਿਲ•ਾ ਸੰਗਰੂਰ ਅੰਦਰ ਪੈਂਦੇ ਸਹੀਦ ਊਧਮ ਸਿੰਘ ਨਗਰ (ਸੁਨਾਮ) ਵਿਖੇ ਸੰਗੀਤ ਦੀਆਂ ਗਹਿਰਾਈਆਂ ਦੀ ਤਾਲੀਮ ਮੈਡਮ ਡੌਲ਼ੀ ਤੋਂ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਆਪਣਾ ਪਹਿਲਾ ਗੀਤ ” ਸੋਹਣਿਆ” ਲੈ ਕੇ ਹਾਜਰ ਹੋਈ ਤਾਂ ਸੰਗੀਤ ਦੀਆਂ ਦੁਨੀਆ ਵਿੱਚ ਮਲਵੀਨ ਗਰੋਵਰ ਦੇ ਨਾਮ ਦਾ ਡੰਕਾ ਵੱਜਣਾ ਸ਼ੁਰੂ ਹੋ ਗਿਆ। ਇਸ ਗੀਤ ਨੂੰ ਲਿਖਿਆਂ ਵੀ ਖੁਦ ਮਲਵੀਨ ਨੇ ਹੀ ਹੈ। ਆਪਣੀ ਪੜਾਈ ਬਾਰੇ ਦੱਸਦਿਆਂ ਮਲਵੀਨ ਨੇ ਕਿਹ ਕ ਮੈਂ ਆਂਪਣੀ ਮੁੱਢਲੀ ਪੜਾਈ ਮੈਟ੍ਰਿਕ , ਬਾਰ•ਵੀਂ ਦੀ ਪੜਾਈ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ , ਐਮ ਬੀ ਏ ਗੁਰੂਜਮੇਸਵਰ ਯੂਨੀਵਰਸਿਟੀ ਤੋਂ ਕੀਤੀ ਤੇ ਅੱਜ ਕੱਲ ਮਿਊਜ਼ਕ ਦੀ ਡਿਗਰੀ ਲੈਣ ਲਈ ਉਤਾਵਲੀ ਹੈ।
ਚੰਡੀਗੜ੍ਹ ਵਿੱਚ ਹੋਏ ਮਿਸ ਪੰਜਾਬਣ ਤੇ ਮਿਸ ਇੰਡੀਆ ਮੁਕਾਬਲੇ ਵਿੱਚ ਮੈਡਲ ਲੈ ਕੇ ਇਹ ਖਿਤਾਬ ਆਪਣੇ ਨਾਮ ਕੀਤੇ। ਅੱਜ ਕੱਲ ਦੀ ਗਾਇਕੀ ਵਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਗੁੰਡਾਗਰਦੀ,ਨਸ਼ਿਆਂ ਤੇ ਲੱਚਰਤਾਂ ਨੂੰ ਦਰਸਾਉਂਦੇ ਗੀਤ ਨਾ ਗਾਉਣ ਦੀ ਸੌਂਹ ਖਾਧੀ ਹੈ। ਤਾਂ ਕਿ ਸਮਾਜ ਨੂੰ ਇੱਕ ਚੰਗੀ ਸੇਧ ਮਿਲ ਸਕੇ। ਉਹ ਆਪਣੇ ਗੀਤਾਂ ਵਿੱਚ ਹਮੇਸ਼ਾਂ ਪੰਜਾਬੀ ਸੱਭਿਆਚਾਰ ਅਤੇ ਰਿਸ਼ਤਿਆਂ ਨੂੰ ਤਰਜੀਹ ਦੇਵੇਗੀ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਲਵੀਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ , ਦਿਨ ਦੁੱਗਣੀ ਰਤ ਚੌਗਣੀ ਤਰੱਕੀ ਕਰੇ।
-
ਗੁਰਭਿੰਦਰ ਸਿੰਘ ਗੁਰੀ, ਲੇਖਕ
mworld8384@yahoo.com
99157-27311
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.