ਸਿਆਣਿਆਂ ਦੇ ਕੱਢੇ ਹੋਏ ਤੱਤ ਹਮੇਸ਼ਾ ਸਹੀ ਤੇ ਦਰੁਸਤ ਸਾਬਿਤ ਹੋਏ ਹਨ,ਜਿਵੇਂ 'ਜਿਸ ਦੀ ਸੋਟੀ ਉਸ ਕੀ ਭੈਸ' ਅੱਜ ਇਹ ਗੱਲ ਸਾਡੇ ਪੰਜਾਬ ਵਾਸੀਆਂ ਤੇ ਪੂਰੀ ਤਰਾਂ ਫਿੱਟ ਬੈਠਦੀ ਹੈ ,ਬੈਠੇ ਵੀ ਕਿਵੇਂ ਨਾ ਅਸੀਂ ਪੰਜਾਬ ਵਾਸੀ ਲਾਇਕ ਹੀ ਇਸੇ ਦੇ ਹਾਂ,ਲੀਡਰ ਤਾਂ ਉੱਝ ਹੀ ਨਹੀਂ ਮਾਣ ਹੁੰਦਾ ਜੇਕਰ ਉਹ ਚੋਣਾਂ ਵਿੱਚੋ ਜਿੱਤ ਜਾਵੇ ਜਾਂ ਪਾਰਟੀ ਕਿਸੇ ਬੰਦੇ ਨੂੰ ਬਣਦਾ ਹੋਇਆ ਮਾਣ ਸਤਿਕਾਰ ਬਖਸ਼ ਦੇਵੇ ,ਫ਼ਿਰ ਉਸ ਬੰਦੇ ਦਾ ਰੱਬ ਬਣਨਾ ਜਾਂ ਰੱਬ ਨੂੰ ਭੁੱਲ ਜਾਣਾ ਆਮ ਜੇਹੀ ਗੱਲ ਹੈ, ਆਖ਼ਿਰ ਇਹ ਵਿਧਾਇਕ ਜਿੱਤਣ ਤੋਂ ਬਾਅਦ ਆਪਣੇ ਆਪ ਨੂੰ ਉਸ ਹਲਕੇ ਦਾ ਰੱਬ ਜਾਂ ਰਹਿਬਰ ਕਿਉ ਸਮਝਣ ਲੱਗ ਜਾਂਦੇ ਹਨ,ਚਾਹੇ ਕੋਈ ਵੀ ਵਿਧਾਇਕ ਹੋਵੇ ,ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ,ਇਹ ਕੋਈ ਉਮਰ ਭਰ ਲਈ ਨਹੀਂ ਚੱਲਦਾ,ਪੰਜਾਬ ਵਾਸੀ ਆਪਣੇ ਹਲਕੇ ਦੇ ਵਿਧਾਇਕ ਨੂੰ ਸਿਰਫ਼ ਪੰਜ ਸਾਲਾਂ ਲਈ ਹੀ ਚੁਣਦੇ ਹਨ ,ਆਪਣੀ ਮਰਜ਼ੀ ਦੇ ਵਿਧਾਇਕ ਦਾ ਜਿੱਤ ਜਾਣਾ ਉਹਨਾਂ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਸਾਰੀ ਹੀ ਖੇਡ ਹੁਣ ਸਾਡੇ ਹੱਥ ਆ ਗਈ ਹੋਵੇ,ਫੇਰ ਜੋ ਪਿੰਡਾਂ ਦੇ ਮੋਰੀ ਬੰਦੇ ਹੁੰਦੇ ਹਨ ਉਹ ਉਸ ਵਿਧਾਇਕ ਦੀ ਮਦਦ ਨਾਲ ਆਪ ਜਾਂ ਕਿਸੇ ਆਪਣੇ ਨੂੰ ਸਰਪੰਚ ਬਣਾਕੇ ਪੰਚ ਮਰਜ਼ੀ ਦੇ ਲੈਕੇ ਆਪਣੀ ਪੰਚਾਇਤ ਬਣਾ ਲੈਂਦੇ ਹਨ,
ਫੇਰ ਆਪਣੀ ਮਰਜ਼ੀ ਅਨੁਸਾਰ ਪਿੰਡ ਦੇ ਕਾਰਜਾਂ ਵਿੱਚ ਪੰਚਾਇਤੀ ਜ਼ਮੀਨਾਂ, ਦੁਕਾਨਾਂ ਵਿੱਚ ਜਾਂ ਜੋ ਵੀ ਪਿੰਡ ਪੰਚਾਇਤ ਦੀ ਆਮਦਨ ਦੇ ਸਾਧਨ ਹੁੰਦੇ ਹਨ ਆਪਣੀ ਮਨ ਮਰਜ਼ੀ ਨਾਲ ਕਰਦੇ ਹਨ,ਜੇਕਰ ਅੱਜ ਜਾਂ ਇਸ ਸਮੇਂ ਦੀਆਂ ਪੰਚਾਇਤਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪਿੰਡ ਵਾਸੀਆਂ ਤੋਂ ਬਣੇ ਹੋਏ ਵਿਧਾਇਕ ਨੇ ਵੋਟਾਂ ਪਾਉਣ ਦਾ ਹੱਕ ਹੀ ਖੋਹ ਲਿਆ, ਸਿਰਫ਼ ਤੇ ਸਿਰਫ਼ ਆਪਣਿਆਂ ਨੂੰ ਖੁਸ਼ ਕਰਨ ਲਈ ,ਜਿਸ ਨੂੰ ਬਹੁਤੇ ਪਿੰਡ ਵਾਸੀ ਪੁੱਛਦੇ ਵੀ ਨਾ ਹੋਣ ਜਾਂ ਪਸੰਦ ਹੀ ਨਾ ਕਰਦੇ ਹੋਣ ,ਉਹਨਾਂ ਬੰਦਿਆਂ ਨੂੰ ਵਿਧਾਇਕ ਸਾਹਿਬ ਦੇ ਇਸ਼ਾਰੇ ਨਾਲ ਸਰਪੰਚ, ਐਮ. ਸੀ.ਚੇਅਰਮੈਨ, ਹੋਰ ਵੀ ਹਲਕੇ ਦੇ ਵਿੱਚ ਤਰਾਂ ਤਰਾਂ ਦੇ ਅਹੁਦਿਆਂ ਨਾਲ ਨਿਵਾਜ਼ ਦਿੱਤਾ ਗਿਆ, ਇੱਕ ਦੂਜੇ ਦੇ ਫ਼ਾਰਮ ਕੈਂਸਲ ਕਰਵਾਉਣੇ ਭਾਵੇ ਅਕਾਲੀ ਸਰਕਾਰ ਦੀ ਦੇਣ ਸੀ ,ਪਰ ਇਸ ਰੀਤ ਨੂੰ ਕਾਂਗਰਸ ਪਾਰਟੀ ਨੇ ਵੀ ਪੂਰੀ ਇਮਾਨਦਾਰੀ ਨਾਲ ਅੱਗੇ ਤੋਰਿਆ,
ਇਹ ਤਾਂ ਸੀ ਗੱਲ ਉੱਨੀ ਦੇ ਇੱਕੀ ਪਾਉਣੇ ,ਪਰ ਇਸ ਆਪਣੇ ਫੋਕੀ ਸ਼ੋਹਰਤ ਦੀ ਖ਼ਾਤਰ ਵਿਧਾਇਕ ਸਾਹਿਬ ਇਹ ਜ਼ਰੂਰ ਭੁੱਲ ਬੈਠੇ ਕੀ ਇਹ ਕੋਈ ਇਕੱਲੇ ਇੱਕ ਦੋ ਬੰਦੇ ਦੀ ਗੱਲ ਨਹੀਂ ,ਉਹਨਾਂ ਪਿੰਡਾਂ ਵਿੱਚ ਹੋਰ ਵੀ ਬੰਦੇ ਜਾਂ ਵੋਟਰ ਰਹਿੰਦੇ ਹਨ, ਜੋ ਕਿਸੇ ਤਰਾਂ ਦਾ ਧੱਕਾ ਜਾਂ ਧੱਕੇਸ਼ਾਹੀ ਨਹੀਂ ਪਸੰਦ ਕਰਦੇ, ਪਰ ਵਿਧਾਇਕ ਇਹ ਗੱਲ ਸ਼ਾਇਦ ਹੀ ਸੋਚਦੇ ਹੋਣ, ਕਈ ਵਾਰੀ ਕਹਿੰਦੇ ਗੱਲ ਕੁੱਝ ਨਹੀਂ ਹੁੰਦੀ ,ਪਰ ਬੰਦਾ ਜ਼ਿੱਦ ਵੱਡੀ ਕਰ ਬੈਠਦਾ ਹੈ, ਜੇਕਰ ਗੱਲ ਜ਼ਿੱਦ ਦੀ ਕਰੀਏ ਤਾਂ ਜ਼ਿੱਦ ਨਾਲ ਕਦੇ ਕਿਸੇ ਦਾ ਭਲਾ ਨਹੀਂ ਹੋਇਆ, ਹਮੇਸ਼ਾ ਨੁਕਸਾਨ ਹੀ ਹੋਇਆ ਹੈ, ਇੱਥੇ ਇੱਕ ਗੀਤ ਦੀਆਂ ਕੁੱਝ ਸਤਰਾਂ ਜ਼ਰੂਰ ਲਿਖਣੀਆਂ ਬਣਦੀਆਂ ਹਨ ,ਜਿਵੇਂ.. ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ,ਰਜ਼ਾਮੰਦੀ ਕਰ ਲਓ ਨਿੱਬੜ ਜਾਂਦੇ ਨੇ,ਇੱਥੇ ਗੱਲ ਪਸੰਦ ਨਾ ਪਸੰਦ ਦੀ ਨਹੀਂ ਹੈ, ਗੱਲ ਹੈ ਵਿਕਾਸ ਦੀ ,ਪਿੰਡ ਦੀ ਤਰੱਕੀ ਦੀ ,ਪਿੰਡ ਦੇ ਭਲੇ ਦੀ,ਪਰ ਅੱਜ ਦੀ ਤਰੀਕ ਵਿੱਚ ਤਕਰੀਬਨ ਸਾਰੇ ਹੀ ਪਿੰਡ ਸਿਆਸਤ ਦੀ ਭੇਂਟ ਚੜ੍ਹ ਚੁੱਕੇ ਹਨ,
ਪਿੰਡਾਂ ਦੇ ਨਾਲ ਨਾਲ ਉਸ ਹਲਕੇ ਦੇ ਅਫ਼ਸਰ ਸਹਿਬਾਨ ਵੀ ਉਸੇ ਹਲਕੇ ਦੇ ਵਿਧਾਇਕ ਦੇ ਹੱਥਾਂ ਦੀ ਕਠਪੁਤਲੀ ਬਣਕੇ ਰਹਿ ਜਾਂਦੇ ਹਨ,ਆਖ਼ਿਰ ਕਿਉਂ, ਅਫ਼ਸਰ ਇਹਨਾਂ ਵਿਧਾਇਕ ਦੇ ਹੱਥਾਂ ਵਿੱਚ ਖੇਡਦੇ ਹੋਏ ਆਪਣੇ ਪੰਜ ਸਾਲ ਲੰਘਾ ਦਿੰਦੇ ਹਨ,ਸਿਰਫ਼ ਇੱਕ ਬਦਲੀ ਨਾ ਕਰ ਦੇਣ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਲੈਕੇ ਬਲੈਕਮੇਲ ਕਰਨਾ ,ਫੇਰ ਕੋਈ ਅਗਲੀ ਸਰਕਾਰ ਦਾ ਨਵਾਂ ਬਣਿਆ ਵਿਧਾਇਕ ਆਪਣੀ ਮਰਜ਼ੀ ਦੇ ਸਰਪੰਚ, ਪੰਚ,ਚੇਅਰਮੈਨ, ਐਸ, ਐਚ, ਓ, ਡੀ, ਸੀ, ਐਸ,ਐਸ,ਪੀ, ਲਗਾਉਣੇ ,ਆਖਿਰ ਕਿਉਂ, ਇੱਕ ਬੰਦਾ ਬੰਦੇ ਨੂੰ ਕਿਵੇਂ ਮਜਬੂਰ ਕਰੀ ਜਾਂਦਾ ਹੈ, ਇੱਥੇ ਵਿਧਾਇਕ ਕਸੂਰਵਾਰ ਨਹੀਂ ਕਸੂਰਵਾਰ ਤਾਂ ਪੰਜਾਬ ਦੇ ਲੋਕ ਹਨ,ਜੋ ਚੰਗੇ ਮਾੜੇ ਦਾ ਫ਼ਰਕ ਹੀ ਕਰਨਾ ਭੁੱਲ ਗਏ ਹਨ,ਸਾਰੇ ਕਹਿੰਦੇ ਹਨ ਕੀ ਸਾਰੀਆਂ ਹੀ ਪਾਰਟੀਆਂ ਚੋਰ ਹਨ,ਜੇ ਸਾਰੀਆਂ ਹੀ ਪਾਰਟੀਆਂ ਚੋਰ ਹਨ ਤਾਂ ਵੋਟਾਂ ਦਾ ਬਾਈਕਾਟ ਕਿਉਂ ਨਹੀਂ ਕਰਦੇ,ਕਿਉਂ ਚੋਣਾਂ ਹੁੰਦੀਆਂ ਹਨ ਤੇ ਤੁਸੀਂ ਕਿਉ ਚੁਣਦੇ ਹੋ ਚੋਰਾਂ ਨੂੰ,ਚੋਰ ਵਿਧਾਇਕ ਨਹੀਂ ਚੋਰ ਪੰਜਾਬ ਦੇ ਲੋਕ ਹਨ,ਜੋ ਆਪਣੀਆਂ ਹੀ ਕਰਤੂਤਾਂ ਨੂੰ ਛੁਪਾਉਣ ਲਈ ਮਾੜੇ ਚੁਣਦੇ ਹਨ,ਤੁਸੀਂ ਚੰਗੇ ਚੁਣੋ ,ਚੰਗਾ ਹੀ ਹੋਵੇਗਾ,
ਇੱਕ ਆਪਣੀ ਜ਼ਿੱਦ ਨੇ ਨਾ ਪੰਜਾਬ ਦਾ ਭਲਾ ਹੋਣ ਦਿੱਤਾ ਨਾ ਹੀ ਕਿਸੇ ਪਿੰਡ ਦਾ ਭਲਾ ਹੋਣਾ,ਜੇ ਕੋਈ ਚੰਗਾ ਸਰਪੰਚ ਬਣ ਵੀ ਜਾਵੇ ਤਾਂ ਪਿੰਡ ਦੇ ਹੀ ਲੋਕ ਉਸ ਨੂੰ ਚੰਗਾ ਕੰਮ ਕਦੇ ਨਹੀਂ ਕਰਨ ਦੇਣਗੇ,ਕਿਉਂਕਿ ਇਹਨਾਂ ਨੂੰ ਚੰਗੇ ਸ਼ਬਦ ਦੇ ਅਰਥ ਹੀ ਭੁੱਲ ਗਏ ਹਨ,ਚੰਗਾ ਸੋਚਣਾ ਤੇ ਕਰਨ ਦੀ ਗੱਲ ਤਾਂ ਬਹੁਤ ਦੂਰ ਦੀ ਰਹੀ,ਅਸੀਂ ਲੋਕ ਗੁਲਾਮ ਹੁੰਦੇ ਜਾਂ ਰਹੇ ਹਾਂ, ਫ਼ਰੀ ਦੀਆਂ ਸਹੂਲਤਾਂ ਲੈਣ ਦੇ,ਭੋਲਿਉ ਸਮਝੋ ਸੋਚੋਂ ਇਹ ਜੋ ਫ਼ਰੀ ਜਾਂ ਮਾਫ਼ ਹੋ ਰਿਹਾ ਜਾ ਮਿਲ ਰਿਹਾ ਇਹ ਸਭ ਸਾਡੇ ਹੀ ਲੋਕਾਂ ਦਾ ਹੈ ਇੱਕ ਸਰਵੇਖਣ ਅਨੁਸਾਰ ਹਰੇਕ ਪਿੰਡ ਵਾਸੀ ਕਿਸੇ ਨਾ ਕਿਸੇ ਰੂਪ ਵਿੱਚ ਤਕਰੀਬਨ 70 ਤੋਂ 80 ਰੁਪਏ ਤੱਕ ਹਰ ਰੋਜ ਟੈਕਸ ਦਿੰਦਾ ਹੈ ,ਤੇਲ ਦੇ ਰੂਪ ਵਿੱਚ, ਕਰਿਆਨੇ ਦੇ ਰੂਪ ਵਿੱਚ, ਕੱਪੜਿਆਂ ਦੇ ਖਰੀਦਣ ਦੇ ਰੂਪ ਵਿੱਚ, ਬਦਲੇ ਵਿੱਚ ਪਿੰਡ ਵਾਸੀਆਂ ਨੂੰ ਮਿਲਿਆ ਕੀ ਜ਼ਿੱਦ ਰੱਖਣ ਵਾਲੇ ਸਰਪੰਚ ,ਪੰਚ ਤੇ ਜੀ ਹਜ਼ੂਰੀ ਕਰਨ ਵਾਲੇ ਅਫ਼ਸਰ ਸਹਿਬਾਨ ਤੇ ਸਭ ਦਾ ਰਿਮੋਟ ਵਿਧਾਇਕ ਸਾਹਿਬ ਦੇ ਹੱਥ ਵਿੱਚ ਜਿਵੇਂ ਚਾਹੇ ਉਸ ਦੇ ਹਲਕੇ ਵਿੱਚ ਉਸੇ ਤਰਾਂ ਹੋਣਾ ਲਾਜ਼ਿਮੀ ਹੈ, ਕੀ ਅਸੀਂ ਵਿਧਾਇਕ ਤੇ ਸਰਕਾਰ ਇਸੇ ਕਰਕੇ ਚੁਣਦੇ ਹਾਂ ਕੀ ਜਦੋ ਕੋਈ ਵੀ ਪਿੰਡ ਵਾਸੀ ਆਪਣੀ ਗੱਲ ਰੱਖਣੀ ਜਾਂ ਕਹਿਣੀ ਚਾਵੇ ਤਾਂ ਸਰਪੰਚ ਜਾਂ ਕੋਈ ਅਫ਼ਸਰ ਜਾਂ ਵਿਧਾਇਕ ਆਪਣੀ ਪਾਵਰ ਦੇ ਨਸ਼ੇ ਵਿੱਚ ਉਸ ਨੂੰ ਘੂਰੀ ਨਾਲ ਚੁੱਪ ਰਹਿਣ ਨੂੰ ਕਹਿਣ ਜਾ ਡਰਾ ਧਮਕਾ ਕੇ ਚੁੱਪ ਕਰਵਾਇਆ ਜਾਵੇ,ਕਿਉ ਉਸਦੀ ਗੱਲ ਸੁਣਕੇ ਵੀ ਅਣਸੁਣੀ ਕਰ ਦਿੱਤੀ ਜਾਂਦੀ ਹੈ, ਕਿਉ ਸਾਡੇ ਹੀ ਚੁਣੇ ਹੋਏ ਵਿਧਾਇਕ ਸਾਨੂੰ ਅੱਖਾਂ ਵਿਖਾਉਣ ਲੱਗ ਜਾਂਦੇ ਹਨ,
ਕਿਉ ਚੰਗੇ ਅਫ਼ਸਰ ਵੀ ਮਜਬੂਰੀਵਸ ਪੈਕੇ ਇਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ,ਵਿਧਾਇਕ ਚਾਹੇ ਕੋਈ ਵੀ ਹੋਵੇ ਅਸਲ ਵਿੱਚ ਤਾਂ ਇਲਾਕੇ ਦਾ ਅਸਲੀ ਹੀਰੋ ਉਹ ਹੈ ਜੋ ਸੱਚ ਨੂੰ ਸੱਚ ਕਹੇ,ਤੇ ਝੂਠ ਨੂੰ ਝੂਠ ਬੋਲਣ ,ਅੰਤ ਵਿੱਚ ਹਰੇਕ ਹਲਕੇ ਦੇ ਵਿਧਾਇਕ ਤੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹੋ ਬੇਨਤੁ ਕਰਾਂਗਾ ਕੀ ਪਿੰਡਾਂ ਵਿੱਚ ਬਣੀਆਂ ਹੋਈਆਂ ਪਾਰਟੀਆਂ ਖ਼ਤਮ ਕੀਤੀਆਂ ਜਾਣ, ਇਹਨਾਂ ਪਾਰਟੀਆਂ ਦਾ ਰੂਪ ਧਾਰਨ ਕਰ ਚੁੱਕੇ ਪਿੰਡ ਵਿਕਾਸ ਦੀ ਲੀਹ ਤੋਂ ਉੱਤਰ ਗਏ ਹਨ,ਅੱਜ ਵੀ ਬਹੁਤ ਸਾਰੇ ਪਿੰਡਾਂ ਦੀਆਂ ਸਮੱਸਿਆਵਾਂ ਗਲੀਆਂ ਨਾਲੀਆਂ ਹੀ ਹਨ 70 ਸਾਲਾਂ ਵਿੱਚ ਅਸੀਂ ਇਹਨਾਂ ਤੋਂ ਅੱਗੇ ਨਹੀਂ ਵੱਧ ਪਾਏ, ਸਰਕਾਰਾਂ ਦੇ ਦਿੱਤੇ ਲੱਖਾਂ ਕਰੋੜਾਂ ਪਤਾ ਨਹੀਂ ਕਿਹੜੇ ਵਿਕਾਸ ਵਾਲੇ ਪਾਸੇ ਲੱਗ ਗਏ, ਦੂਸਰੀ ਬੇਨਤੀ ਹੈ ਕਿ ਅਫ਼ਸਰ ਸਾਹਿਬਾਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪੂਰੀ ਇਮਾਨਦਾਰੀ ਨਾਲ ਖੁੱਲ੍ਹੇ ਦਿਲ ਨਾਲ ਆਪਣਾ ਕੰਮ ਕਰ ਸਕਣ ,ਵੈਸੇ ਤਾਂ ਹਰੇਕ ਵਿਅਕਤੀ ਤੇ ਹਰੇਕ ਮਹਿਕਮਾ ਸਿਆਸਤ ਤੋਂ ਪਰੇ ਹੋਣਾ ਚਾਹੀਦਾ ਹੈ, ਬਾਕੀ ਸਰਪੰਚ, ਚੇਅਰਮੈਨ, ਐਮ.ਸੀ, ਹਰੇਕ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕੀ ਪਿੰਡਾਂ ਦਾ ਵਿਕਾਸ ਕਰੋ ਪਿੰਡਾਂ ਦਾ ਨਾਸ਼ ਨਾ ਕਰੋ,ਜੇਕਰ ਕੋਈ ਚੰਗਾ ਕੰਮ ਕਰਦਾ ਹੈ ਉਸਦਾ ਸਾਥ ਦਿਉ।
22.07.2019
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.