ਭਾਰਤ ਇੱਕ ਵਿਸ਼ਾਲ ਦੇਸ਼ ਹੈ ,ਜਿਸ ਵਿੱਚ ਹਰੇਕ ਧਰਮਾਂ ਦੇ ਲੋਕ ਰਹਿੰਦੇ ਹਨ,ਤੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਹੈ ਕੀ ਸਾਡੇ ਦੇਸ਼ ਵਿੱਚ 133 ਕਰੋੜ ਦੇਵੀ ਦੇਵਤਾ ਹਨ ਤੇ ਤਕਰੀਬਨ ਬਹੁਤ ਸਾਰੇ ਇਹਨਾਂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਦਿਨ ਰਾਤ ਇੱਕ ਕਰਕੇ ਰੱਖ ਦਿੰਦੇ ਹਨ ,ਪਰ ਅਫ਼ਸੋਸ ਨਾਲ ਲਿਖ ਰਿਹਾ ਹਾਂ ਕਿ ਐਨੀ ਸਾਡੇ ਦੇਸ਼ ਦੀ ਜਨਸੰਖਿਆ ਨਹੀਂ ਜਿੰਨੇ ਸਾਡੇ ਲੋਕਾਂ ਦੇ ਪੂਜਣ ਲਈ ਦੇਵੀ ਦੇਵਤਾ ਹਨ ,ਪਰ ਅਸੀਂ ਫੇਰ ਵੀ ਹੋਰ ਮੁਲਕਾਂ ਨਾਲੋਂ ਪੱਛੜੇ ਤੇ ਬੇਰੁਜ਼ਗਾਰੀ ਦੇ ਮਾਰੇ ਹੋਏ ਹਾਂ,ਪਰ ਸਾਡੇ ਭਾਰਤੀ ਲੋਕਾਂ ਦੀ ਇਹਨਾਂ ਦੇਵੀ ਦੇਵਤਿਆਂ ਪ੍ਰਤੀ ਐਨੀ ਜਾਂ ਅੰਨੀ ਸ਼ਰਧਾ ਹੋਣ ਦੇ ਬਾਵਜ਼ੂਦ ਵੀ ਅਸੀਂ ਭਾਰਤੀ ਲੋਕ ਦੁੱਖਾਂ ਤਕਲੀਫ਼ਾਂ ਜਾਂ ਅਪਰਾਧ ਮੁਕਤ ਦੇਸ਼ ਨਾ ਬਣਾ ਪਾਏ, ਇਕੱਲੇ ਦੇਵੀ ਦੇਵਤਿਆਂ ਦੀ ਗੱਲ ਨਹੀਂ ,ਤੁਸੀਂ ਕੁਰਾਨ ਦੀ ਗੱਲ ਕਰ ਲਵੋ, ਰਮਾਇਣ ਦੀ ਗੱਲ ਕਰ ਲਵੋਂ, ਬਾਈਬਲ ਦੀ ਗੱਲ ਕਰ ਲਵੋਂ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਲਵੋਂ, ਸਾਡੇ ਭਾਰਤ ਦੇਸ਼ ਵਿੱਚ ਹਰ ਗਲੀ ਮੁਹੱਲੇ ,ਪਿੰਡ ਕਾਲੋਨੀ ਵਿੱਚ ਮੰਦਰ ਮਸਜਿਦ ਗੁਰੂਦੁਵਾਰੇ ਮਿਲ ਜਾਣਗੇ,ਸਾਰਿਆਂ ਦੇ ਵਿੱਚ ਵੱਖਰੇ ਵੱਖਰੇ ਉਪਚਾਰਕ ਜਾਂ ਪ੍ਰਬੰਧਕ ਕਮੇਟੀਆਂ ਦੇ ਰੂਪ ਵਿੱਚ ਮਿਲ ਜਾਣਗੇ।
ਪਰ ਅਫ਼ਸੋਸ ਸਾਡੇ ਸਮਾਜ ਦਾ ਫੇਰ ਵੀ ਕੋਈ ਪੁਖ਼ਤਾ ਤੇ ਸਾਫ਼ ਦਿਖਾਈ ਦੇਣ ਵਾਲਾ ਸੀਸਾਂ ਨਹੀਂ ,ਭਾਵੇਂ ਸਾਰੇ ਆਪਣੇ ਆਪਣੇ ਧਰਮ ਦਾ ਪੂਰਨ ਗਿਆਨ ਰੱਖਦੇ ਹਨ ,ਪਰ ਉਹ ਗਿਆਨ ਵੀ ਕੀ ਜੋ ਆਪਣੀ ਕੌਮ ਨੂੰ ਬਣਦਾ ਗਿਆਨ ਜਾਂ ਸਹੀ ਸੇਧ ਨਾ ਦੇ ਸਕੇ। ਅਸੀਂ ਭਾਰਤੀ ਲੋਕ ਜਿੱਥੇ ਧਾਰਮਿਕ ਮੰਨੇ ਜਾਂਦੇ ਹਾਂ ਉੱਥੇ ਭਾਵੁਕ ਤੇ ਬਿਨਾਂ ਸੋਚੇ ਸਮਝੇ ਫ਼ੈਸਲੇ ਲੈਣ ਵਾਲਿਆਂ ਵਿੱਚ ਵੀ ਆਉਂਦੇ ਹਾਂ, ਤਾਇਉ ਤਾਂ ਅੱਜ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਨਾਲੋਂ ਵੱਧ ਫ਼ਿਕਰ ਆਪੋ ਆਪਣੇ ਧਰਮਾਂ ਦੀ ਪਈ ਹੋਈ ਹੈ। ਮੈਂ ਕੋਈ ਨਾਸਤਿਕ ਵਿਰਤੀ ਵਾਲਾ ਬੰਦਾ ਨਹੀਂ ,ਜੋ ਇਹਨਾਂ ਨੂੰ ਝੂਠਾ ਜਾਂ ਕੋਈ ਸਿੱਧ ਅਸਿੱਧ ਕਰਨ ਦੀ ਗੱਲ ਕਰਾਂ,ਮੈਂ ਤਾਂ ਇਸ ਗੱਲ ਲਈ ਫ਼ਿਕਰਮੰਦ ਹਾਂ ਕੀ ਸਾਡੇ ਸਭ ਕੋਲ ਸਿਰਫ ਤੇ ਸਿਰਫ਼ ਕੋਈ ਵੀ ਗੱਲ ਕਰਨ ਲਈ ਜਾ ਆਪਣੇ ਆਪ ਨੂੰ ਉੱਚਾ ਦਿਖਾਉਣ ਜਾਂ ਸਮਝਣ ਲਈ ਕੀ ਸਾਡੇ ਕੋਲ ਸਿਰਫ਼ ਧਰਮਾਂ ਦੀ ਆੜ ਵਿੱਚ ਇਨਸਾਨੀਅਤ ਖ਼ਤਮ ਕਰਨ ਦੀ ਜਾਂਚ ਸਿੱਖ ਰਹੇ ਹਾਂ, ਜਾਂ ਇਨਸਾਨੀਅਤ ਨੂੰ ਮਾਰਨ ਤੇ ਤੁਲੇ ਹੋਏ ਹਾਂ। ਮੈਂ ਹਮੇਸ਼ਾ ਇੱਕ ਗੱਲ ਤੇ ਬਹੁਤ ਜ਼ਿਆਦਾ ਫ਼ਿਕਰਮੰਦ ਹਾਂ।
ਆਖ਼ਿਰ ਕਿਉਂ ਸਾਡੇ ਲੋਕ ਅੱਜ ਧਰਮਾਂ ਤੇ ਕਰਮਾਂ ਦੇ ਚੱਕਰਾਂ ਵਿੱਚ ਪੈ ਕੇ ਅਸੀਂ ਸਾਰਿਆਂ ਨੇ ਆਪਣਾ ਅੱਜ ਬਰਬਾਦੀ ਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ, ਅੱਜ ਸਾਨੂੰ ਸਭ ਨੂੰ ਦੋ ਚੀਜ਼ਾਂ ਸਭ ਤੋਂ ਪਹਿਲਾਂ ਨਜ਼ਰ ਆਉਂਦੀਆਂ ਹਨ ਇੱਕ ਆਪਣਾ ਪਰਿਵਾਰ ਤੇ ਦੂਜਾ ਸਾਡਾ ਧਰਮ ਬਾਕੀ ਇਨਸਾਨੀਅਤ ਗਈ ਤੇਲ ਲੈਣ,ਇੱਥੇ ਤਾਂ ਇਹ ਗੱਲ ਸਿੱਧ ਹੁੰਦੀ ਹੈ ,ਕੋਈ ਮਰੇ ਚਾਹੇ ਜੀਵੇ ,ਖੁਸਰਾਂ ਕੋਲ ਪਤਾਸੇ ਪੀਵੇ।ਸਾਡੇ ਕੋਲ ਮੇਰਾ ਧਰਮ ਤੇਰਾ ਧਰਮ ਤੋਂ ਬਿਨਾਂ ਵੀ ਜ਼ਿੰਦਗੀ ਵਿੱਚ ਬਹੁਤ ਕੁੱਝ ਹੈ, ਜਿਸ ਪਾਸੇ ਸਾਡਾ ਕਦੇ ਧਿਆਨ ਗਿਆ ਹੀ ਨਹੀਂ ਜਾਂ ਕਦੇ ਸਾਡੇ ਅਖੌਤੀ ਪ੍ਰਬੰਧਕਾਂ ਨੇ ਜਾਣ ਹੀ ਨਹੀਂ ਦਿੱਤਾ,ਅੱਜ ਜੋ ਝੂਠ ਦਾ ਕਾਰੋਬਾਰ ਆਪਣੇ ਪੈਰ ਪਸਾਰ ਰਿਹਾ ਹੈ।
ਇਹ ਸਾਡੀ ਮੂਰਖਤਾ ਜਾਂ ਅਗਿਆਨਤਾ,ਅਨਪੜ੍ਹਤਾ ਦੇ ਮੁੱਖ ਕਾਰਨ ਹਨ,ਸਾਡੇ ਪੜੇ ਲਿਖੇ ਲੋਕ ਗੱਲਾਂ ਤਾਂ ਬਾਹਰ ਜਾਣ ਦੀਆਂ ਕਰਦੇ ਹਨ ਕੀ ਕਦੇ ਤੁਸੀਂ ਇਹ ਸੋਚਿਆ ਹੈ ਕੀ ਇਕੱਲੇ ਸਾਡੇ ਭਾਰਤ ਨੂੰ ਛੱਡਕੇ ਬਾਕੀ ਦੇਸ਼ ਕਿਉ ਪ੍ਰਫੁੱਲਤ ਤੇ ਖੁਸ਼ਹਾਲ ਭਰੀ ਜ਼ਿੰਦਗੀ ਬਿਤਾ ਰਹੇ ਹਨ, ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹਨਾਂ ਮੁਲਕਾਂ ਦੇ ਲੋਕ ਧਰਮਾਂ ਦੇ ਵਿੱਚ ਨਹੀਂ ਵੰਡੇ ਹੋਏ ,ਬਾਹਰਲੇ ਮੁਲਕਾਂ ਵਿੱਚ ਵੀ ਚਰਚ, ਗੁਰੂਦੁਵਾਰੇ, ਜ਼ਰੂਰ ਨੇ ਪਰ ਸਿਰਫ਼ ਉਹਨਾਂ ਲੋਕਾਂ ਲਈ ਇਹ ਸਭ ਮਨ ਦੀ ਸ਼ਾਂਤੀ ਲਈ ਹਨ,ਨਾ ਕੀ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਭਰਮਾਂ ਵਿੱਚ ਪਾਉਣ ਲਈ ,ਜੇਕਰ ਅਸੀਂ ਉੱਥੇ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇੰਝ ਲੱਗਦਾ ਹੈ ਕੀ ਜੇਕਰ ਸੁਰਗ ਹੈ ਤਾਂ ਇੱਥੇ ਹੀ ਹੈ।
ਸਾਡੇ ਲੋਕਾਂ ਵਾਂਗੂ ਪਾਖੰਡ ,ਠੱਗੀਆਂ, ਚੋਰ ਚਕੋਰੀਆ,ਬੇਮਾਨੀਆ ਨਹੀਂ,ਸਿਰਫ਼ ਤੇ ਸਿਰਫ਼ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਮਸਤ ਰਹਿੰਦੇ ਹਨ,ਪਰ ਸਾਡੇ ਭਾਰਤੀ ਲੋਕ ਪੜ ਲਿਖ ਜਾਣ ਦੇ ਬਾਵਜ਼ੂਦ ਵੀ ਅਨਪੜ੍ਹ ਪਾਂਡੇ ਜਾਂ ਹੋਰ ਥਾਂ ਥਾਂ ਖੋਲੀ ਬੈਠੇ ਦਫ਼ਤਰ ਵਾਲਿਆ ਨੂੰ ਆਪਣੇ ਹੱਥ ਵਿਖਾਉਂਦੇ ਫ਼ਿਰਦੇ ਹਨ,ਇੱਕ ਸਾਡੇ ਦੇਸ਼ ਦੀ ਹੋਰ ਬਦਕਿਸਮਤੀ ਹੈ ਅਨਪੜ੍ਹ ਸਾਡੇ ਲੀਡਰ ਤੇ ਪੜੇ ਲਿਖੇ ਅਫ਼ਸਰ ਨੌਕਰਾਂ ਦੇ ਰੂਪ ਵਿੱਚ ਖੜੇ ਨਜ਼ਰ ਆਉਣ ਗੇ
ਇਹ ਹੈ ਸਾਡੇ ਦੇਸ਼ ਦਾ ਭਵਿੱਖ ।ਅੱਜ ਜੋ ਸਾਡੇ ਲੋਕਾਂ ਦੀ ਹਾਲਤ ਹੈ, ਸਿਰਫ਼ ਤੇ ਸਿਰਫ਼ ਸਾਡਾ ਪਾਪ ਪੁੰਨ ਦਾਨ ਕਰਨ ਦਾ ਇੱਕ ਭਰਮ ,ਅਸੀਂ ਲੋਕ ਕਦੇ ਪਾਪ ਕਰਨ ਲੱਗੇ ਨਾ ਸੋਚਦੇ ਹਾਂ ਤੇ ਨਾ ਕਿਸੇ ਨੂੰ ਪੁੱਛਦੇ ਹਾਂ, ਜਦੋ ਗੱਲ ਦਾਨ ਪੁੰਨ ਦੀ ਆਉਂਦੀ ਹੈ ਤਾਂ ਅਸੀਂ ਸਲਾਹਾਂ ਜਾਂ ਫਿਰ ਵਿਖਾਵੇ ਵਿੱਚ ਪੈ ਜਾਂਦੇ ਹਾਂ, ਸਾਡੇ ਭਾਰਤੀਆਂ ਦੀ ਖਾਸੀਅਤ ਇੱਕ ਇਹ ਵੀ ਹੈ ਕੀ ਅਸੀਂ ਜ਼ਿੰਦਗੀ ਘੱਟ ਜਿਊਂਦੇ ਹਾਂ ਤੇ ਪਾਪ ਪੁੰਨ ਦਾ ਪੂਰਾ ਖਿਆਲ ਰੱਖਦੇ ਹਾਂ
ਦੂਸਰਾ ਸਾਡੇ ਹੀ ਦੁੱਖਾਂ ਦਾ ਕਾਰਨ ਸਾਡੀਆਂ ਜ਼ਿਆਦਾ ਜ਼ਰੂਰਤ ਤੇ ਖੁਆਇਸ਼ਾ ਹੀ ਹਨ ਕਿਉਂਕਿ ਅਸੀਂ ਕਦੇ ਘੱਟ ਵਿੱਚ ਸਬਰ ਕਰਨਾ ਸਿੱਖਿਆ ਹੀ ਨਹੀਂ ,ਸਾਡੇ ਜ਼ਿਆਦਾ ਦੀ ਚਾਅ ਨੇ ਇਹਨਾਂ ਧਰਮਾਂ ਕਰਮਾਂ ਦੇ ਚੱਕਰਾਂ ਵਿੱਚ ਉਲਝਾਕੇ ਰੱਖਿਆ ਹੋਇਆ ਹੈ, ਇਹਨਾਂ ਚੱਕਰਾਂ ਦੇ ਸੱਦਕਾ ਹੀ ਅਸੀਂ ਪਾਪ ਪੁੰਨ ਦੇ ਨਾਮ ਉੱਤੇ ਹਰ ਵਾਰ ਠੱਗੇ ਜਾਂਦੇ ਹਾਂ ਜੇ ਨਾ ਸੰਭਲੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਪਾਪ ਪੁੰਨ ਦਾਨ ਦੇ ਚੱਕਰਾਂ ਵਿੱਚ ਉਲਝਕੇ ਰਹਿ ਜਾਣਗੀਆਂ।ਇਹ ਹੀ ਪਾਪ ਪੁੰਨ ਸਾਨੂੰ ਧਰਮਾਂ ਵਿੱਚ ਵੰਡੀਆਂ ਪਾਉਣਾ ਸਿਖਾਉਂਦੇ ਹਨ,ਇਹਨਾਂ ਚੱਕਰਾਂ ਨੇ ਸਿਰਫ਼ ਲੋਕਾਂ ਨੂੰ ਉਲਝਾਇਆ ਹੈ, ਕੋਈ ਸਿੱਧੀ ਤੇ ਇਨਸਾਨੀਅਤ ਵਾਲੀ ਸੇਧ ਨਹੀਂ ਦਿੱਤੀ, ਅੰਤ ਵਿੱਚ ਇਹੋ ਕਹਾਂਗਾ ਕੀ ਆਪਣੇ ਕੱਲ ਦੇ ਚੱਕਰਾਂ ਵਿੱਚ ਅੱਜ ਨਾ ਖ਼ਰਾਬ ਕਰੋ,ਸਭ ਦਾ ਭਲਾ ਮੰਗੋ ਤੇ ਭਲਾ ਕਰੋ ਅਸੀਂ ਸਾਰੇ ਸੁਖੀ ਰਹਾਂਗੇ।
ਕਲਮਕਾਰ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.