ਮੇਰੀਆਂ ਗ਼ਜ਼ਲਾਂ ਦੇ ਸੰਗ੍ਰਹਿ 'ਮਨ ਪਰਦੇਸੀ ਦਾ ਮੂੰਹ ਮੱਥਾ'
ਸੱਤ ਸਾਲਾਂ ਤੋਂ ਵੀ ਨਿੱਕੀ ਸਹਰ ਨੇ ਇਸ ਕਿਤਾਬ ਦੀ ਟਾਈਟਲ ਪੇਂਟਿੰਗ ਬਣਾਈ ਹੈ।
ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਹਰ ਸਾਡੀ ਦੋਹਤਰੀ ਹੈ। ਬੇਟੀ ਅਮਰਿੰਦਰ ਤੇ ਸੰਗਰਾਮਜੀਤ ਸਿੰਘ ਸੰਧੂ ਦੀ ਬਰਿਸਬੇਨ (ਆਸਟਰੇਲੀਆ) ਵਸਦੀ ਬੇਟੀ।
ਮਾਹੌਲ ਬੱਚੇ ਦੀ ਸ਼ਖਸੀਅਤ ਕਿਵੇਂ ਉਸਾਰਦਾ ਹੈ, ਇਹ ਪੇਂਟਿੰਗ ਉਸ ਦੀ ਮਿਸਾਲ ਹੈ।
ਮੇਰੇ ਗ਼ਜ਼ਲ ਸੰਗ੍ਰਹਿ ਮਨ ਪਰਦੇਸੀ ਦਾ ਮੂੰਹ ਮੱਥਾ ਸੱਤ ਸਾਲ ਤੋਂ ਵੀ ਘੱਟ ਉਮਰ ਦਾ ਬੱਚਾ ਸੰਵਾਰੇ, ਇਹ ਗੱਲ ਰੂਹ ਨੂੰ ਖੇੜਾ ਬਖ਼ਸ਼ਣ ਵਾਲੀ ਹੈ।
ਅੱਜ ਜਦ ਮੈਂ ਚੇਤਨਾ ਪ੍ਰਕਾਸ਼ਨ ਤੇ ਬੈਠਾ ਇਹ ਕਵਰ ਡੀਜ਼ਾਈਨ ਕਰਵਾ ਰਿਹਾ ਸਾਂ ਤਾਂ ਮੈਨੂੰ ਭਾਜੀ ਬਲਦੇਵ ਸਿੰਘ ਬਹੁਤ ਯਾਦ ਆਏ। ਸਹਰ ਦੇ ਸਵਰਗੀ ਨਾਨਾ ਜੀ। ਕਿੰਨਾ ਚਾਅ ਲੈਣਾ ਸੀ ਉਨ੍ਹਾਂ ਦੋਹਤਰੀ ਦੇ ਹੱਥੋਂ ਸਿਰਜੇ ਰੰਗਾਂ ਦੇ ਆਕਾਰ ਦਾ।
ਲੁਧਿਆਣਾ ਵਸਦੇ ਸ: ਅਮਰਜੀਤ ਸਿੰਘ ਸੰਧੂ ਦੰਪਤੀ ਦੀ ਪੋਤਰੀ ਸਹਰ ਨੇ ਹਾਲੇ 31 ਅਗਸਤ ਨੂੰ ਇਸੇ ਸਾਲ ਸੱਤ ਸਾਲ ਦੀ ਹੋਣਾ ਹੈ।
ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੇਰੇ ਤੋਂ ਅਗਲੀ ਪੀੜ੍ਹੀ ਦੇ ਹੱਥ ਵਿੱਚ ਕਲਾਤਮਕ ਬੁਰਸ਼ ਹੈ।
ਮੁਬਾਰਕਾਂ ਬੱਚੀਏ!
ਭਵਿੱਖ ਤੈਨੂੰ ਉਡੀਕਦਾ ਹੈ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.