ਘਰਾਂ ਵਿੱਚ ਧੀਆਂ ਧਰਤੀ ਤੇ ਪਾਣੀ ਜੀ,
ਇਹਨਾਂ ਨਾਲ ਚੱਲੇ ਜੀਵਨ ਕਹਾਣੀ ਜੀ।
ਕੁੱਖਾਂ ‘ਚ ਨਾ ਧੀਆਂ ਮਰਵਾਓ ਦੋਸਤੋ,
ਰੁੱਖਾਂ, ਧੀਆਂ ਤੇ ਪਾਣੀ ਨੂੰ ਬਚਾਓ ਦੋਸਤੋ।
ਖੇਤਾਂ ਵਿੱਚੋਂ ਰੁੱਖ ਭੁੱਲ ਕੇ ਪਟਾਇਓ ਨਾ,
ਜਲਾਦਾਂ ਕੋਲੋਂ ਕੁੱਖਾਂ ਕਤਲ ਕਰਾਇਓ ਨਾ।
ਮਾੜੀ ਸੋਚ ਕਦੇ ਨਾ ਬਣਾਓ ਦੋਸਤੋ,
ਰੁੱਖਾਂ, ਧੀਆਂ ਤੇ ਪਾਣੀ ਨੂੰ ਬਚਾਓ ਦੋਸਤੋ।
ਸ਼ੁੱਧ ਹਵਾ ਕਰਦੇ ਪਿਆਰੇ ਰੁੱਖ ਜੀ,
ਯੋਧੇ ਬਲਵੀਰ ਜੰਮੇ ਨਾਰੀ ਕੁੱਖ ਜੀ।
ਪਾਣੀ ‘ਚ ਜ਼ਹਿਰ ਨਾ ਮਿਲਾਓ ਦੋਸਤੋ,
ਰੁੱਖਾਂ, ਧੀਆਂ ਤੇ ਪਾਣੀ ਨੂੰ ਬਚਾਓ ਦੋਸਤੋ।
ਤੋੜੀਏ ਨਾ ਫੁੱਲ ਕਦੇ ਡਾਲੀ ਨਾਲੋਂ ਜੀ,
ਵੰਡਦੇ ਨੇ ਮਹਿਕਾਂ ਫੁੱਲਾਂ ਨੂੰ ਸੰਭਾਲੋ ਜੀ।
ਬਗੀਚੀ ਵਿੱਚ ਫੁੱਲਾਂ ਨੂੰ ਉਗਾਓ ਦੋਸਤੋ,
ਰੁੱਖਾਂ, ਧੀਆਂ ਤੇ ਪਾਣੀ ਨੂੰ ਬਚਾਓ ਦੋਸਤੋ।
ਲਾਈਏ ਨਾਲੇ ਰੁੱਖ ਤੇ ਸੰਭਾਲ ਕਰੀਏ,
ਧੀਆਂ ਨੂੰ ਪੜ੍ਹਾਈਏ ਸਤਿਕਾਰ ਭਰੀਏ।
ਰਲਮਿਲ ਫਰਜ਼ ਨਿਭਾਓ ਦੋਸਤੋ,
ਰੁੱਖਾਂ, ਧੀਆਂ ਤੇ ਪਾਣੀ ਨੂੰ ਬਚਾਓ ਦੋਸਤੋ।
ਡੋਲ੍ਹਣ ਤੋਂ ਪਾਣੀ ਨੂੰ ਸੰਕੋਚ ਕਰੀਏ,
ਘਰ ਘਰ ਇੰਸਾਂ ਇੱਕ ਰੁੱਖ ਹਰੀਏ।
ਭੰਮੇ ਦੇ ਵਿਚਾਰਾਂ ਨੂੰ ਫੈਲਾਓ ਦੋਸਤੋ,
ਰੁੱਖਾਂ, ਧੀਆਂ ਤੇ ਪਾਣੀ ਨੂੰ ਬਚਾਓ ਦੋਸਤੋ।
ਹਾਂ.! ਰੁੱਖਾਂ, ਧੀਆਂ, ਪਾਣੀ ਨੂੰ ਬਚਾਓ ਦੋਸਤੋ।
ਹਰਦੇਵ ਇੰਸਾਂ ਹਮਦਰਦ
ਪਿੰਡ ਰਾਮਗੜ੍ਹ ਚੂੰਘਾਂ (ਸ੍ਰੀ ਮੁਕਤਸਰ ਸਾਹਿਬ)
ਮੋਬਾਈਲ : 94659-55973
-
ਹਰਦੇਵ ਇੰਸਾਂ ਹਮਦਰਦ, ਲੇਖਕ
jaggasingh423@gmail.com
94659-55973
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.