ਇਹ ਪੜ੍ਹਾਈ ਲਿਖਾਈ ਅਤੇ ਬੌਧਿਕ ਹੋਣ ਦੇ ਸੰਕੇਤ ਹਨ ਕਿ ਕੁੜੀਆਂ ਦੇ ਜਨਮ ਮੌਕੇ ਪਹਿਲਾਂ ਵਾਂਗ ਘਰਾਂ ਵਿਚ ਰੋਣਾ- ਧੋਣਾ ਨਹੀਂ ਹੁੰਦਾ। ਸਰਕਾਰ ਦੀਆਂ ਵਖ ਵਖ ਸਕੀਮਾਂ ਅਤੇ ਸਮਾਜ ਦੀਆਂ ਵਖ ਵਖ ਭਲਾਈ ਸੰਸਥਾਵਾ ਅਤੇ ਧਾਰਮਿਕ ਮੁਖੀਆਂ ਦੀਆਂ ਸਿਖਿਆਵਾਂ ਅਸਰ ਹੋਇਆ ਹੈ ਕਿ ਹੁਣ ਕੁੜੀਆਂ ਦੇ ਜਨਮ ਮੌਕੇ ਵੀ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਇਥੋਂ ਤੰਕ ਕਿ ਕੁੜੀਆਂ ਦੀ ਵੀ ਲੋਹੜੀ ਵੰਡੇ ਜਾਣ ਦੀਆਂ ਖਬਰਾਂਮਿਲਦੀਆਂ ਹਨ। ਹੋਵੇ ਵੀ ਕਿਓ ਨਾ ?
ਅੱਜ ਕੁੜੀਆਂ ਨੇ ਹਰ ਖੇਤਰ ਵਿਚ ਮੁੰਡਿਆਂ ਨੂੰ ਪਛਾੜ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਕਈ ਖੇਤਰਾਂ ਵਿਚ ਤਾਂ ਲੋਹਾ ਵੀ ਮਨਵਾਇਆ ਹੈ। ਪ੍ਰਸ਼ਾਸ਼ਨਿਕ ਖੇਤਰ ਦੇ ਇਲਾਵਾ ਰਾਜਨੀਤੀ ਅਤੇ ਵਿਗਿਆਨ ਦੇ ਖੇਤਰਾਂ ਵਿਚ ਵੀ ਕੁੜੀਆਂ ਦੀ ਭੂਮਿਕਾ ਸਾਫ ਝਲਕਦੀ ਹੈ। ਇਹੋ ਕਾਰਨ ਹੈ ਕਿ ਕੁੜੀਆਂ ਦੇ ਜਨਮ ਦਰ ਵਿਚ ਵੀ ਸੁਧਾਰ ਹੋਇਆ ਹੈ। ਪਹਿਲਾਂ ਜਨਮ ਵੇਲੇ ਹੀ ਮਾਰ ਦੇਣ ਦੀਆਂ ਘਟਨਾਵਾਂ ਖਤਮ ਹੀ ਹੋ ਗਈਆਂ ਹਨ।
ਇਹ ਸਾਡੇ ਸਮਾਜ ਵਿਚ ਨਰੋਈ ਮਾਨਸਿਕਤਾ ਦੇ ਸੰਕੇਤ ਹਨ। ਪਹਿਲਾਂ ਕੁੜੀਆਂ ਨੂੰ ਭਾਰ ਸਮਝਿਆ ਜਾਂਦਾ ਸੀ, ਪਰ ਹੁਣ ਜਦੋਂ ਕੁੜੀਆਂ ਨੇ ਆਪਣੀ ਹੋਂਦ ਦਿਖਾਈ ਹੈ ਤਾਂ ਸਰਕਾਰਾਂ ਨੂੰ ਵੀ ਮਜਬੂਰਨ ਵਖ ਵਖ ਪੱਧਰਾਂ ਤੇ ਚੁਣਾਵੀ ਖੇਤਰ ਵਿਚ ਇਸ ਵਰਗ ਲਈ ਰਾਖਵੇਂਕਰਨ ਲਈ ਮਜਬੂਰ ਹੋਣਾ ਪਿਆ ਹ ੈ। ਅਗਰ ਇਸ ਮਾਮਲੇ ਵਿਚ ਔਰਤਾਂ ਨਾਲ ਇਨਸਾਫ ਨਹੀਂ ਹੋ ਰਿਹਾ, ਜਾਂ ਉਨਾਂ ਦੇ ਨਾ ਤੇ ਮਰਦ ਪ੍ਰਧਾਨ ਸਮਾਜ ਹਾਲਾਂ ਵੀ ਫੈਸਲੇ ਲੈਣ ਦਾ ਹੱਕਦਾਰ ਸਮਝਦਾ ਹੈ, ਤਾਂ ਇਹ ਸਰਕਾਰਾਂ ਦੀ ਨਲਾਇਕੀ ਹੈ, ਜੋ ਆਪੇ ਬਣਾਏ ਕਾਨੁੰਨਾਂ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਸਫਲ ਨਹੀਂ ਹੋ ਰਹੀਆਂ। ਇਸ ਪਿਛੇ ਸਰਕਾਰਾਂ ਦੀ ਆਪਣੀ ਕਮਜੋਰੀ ਜਿੰਮਵਾਰ ਕਹੀ ਜਾ ਸਕਦੀ ਹੈ।
ਔਰਤਾਂ ਦੀ ਸਥਿਤੀ ਬਾਰੇ ਵਖ ਵਖ ਪੱਧਰ ਤੇ ਵਖ ਵਖ ਸੰਸਥਾਵਾਂਸਰਵੇ ਕਰਦੀਆਂ ਰਹਿੰਦੀਆਂ ਹਨ ਤਾਂ ਕਿ ਇਸਮਾਮਲੇ ਵਿਚ ਰਹਿ ਗਈਆਂ ਘਾਟਾਂ ਸਾਹਮਣੇ ਲਿਆ ਕੇ ਹਲ ਕੀਤਾ ਜਾ ਸਕੇ। ਇਸੇ ਦਿਸ਼ਾ ਵਿਚ ਸੰਯੁਕਤ ਰਾਸ਼ਟਰ ਨੇ ਸਰਾਂ ਮਹਿਲਾ ਦੀ ਨਵੀਂ ਰਿਪੋਰਟ ' ਪ੍ਰੋਗਰੈਸ ਆਫ ਦੀ ਵਰਲਡ ਵਿਮਨ 2019-20 ਫੈਮਿਲੀ ਇਨ ਏ ਚੇਂਜਡ ਵਰਲਡ' ਦਾ ਜਿਕਰ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਭਾਰ ਦੇ ਸ਼ਹਿਰੀ ਇਲਾਕਿਆ ਵਿਚ ਪ੍ਰੀਵਾਰਕ ਸਹਿਮਤੀਨਾਲ ਰਵਾਹਿਤੀ ਵਿਆਹਾਂ ਦੀ ਥਾਂ ਦੀਮੁੰਡੇ- ਕੁੜੀ ਦੀ ਪਹਿਲ ਤੇ ਪ੍ਰੀਵਾਰ ਦੀ ਰਜਾਮੰਦੀ ਨਾਲ ਹੋਣ ਵਾਲੇ ਵਿਆਹਾਂ ਦਾ ਰੁਝਾਨ ਵਧ ਰਿਹਾਹੈ। ਦੱਸਿਆ ਗਿਆ ਹੈ ਕਿ ਇਸ ਦੀ ਵਜ੍ਹਾ ਨਾਲਵਿਆਹਕ ਹਿੰਸਾ ਵਿਚ ਕਮੀ ਆਈ ਹੈਅਤੇਆਰਥਿਕ ਤੇ ਪ੍ਰੀਵਾਰਕ ਫੈਸਲਿਆਂ ਵਿਚ ਵੀ ਔਰਤਾਂ ਦੇ ਵਿਚਾਰਾਂ ਨੂੰ ਵਧੇਰੇ ਅਹਿਮੀਅਤ ਦਿੱਤੀ ਜਾ ਰਹੀ ਹੈ।
ਸਰਾਂ ਔਰਤਾਂ ਦੀਦ ਕਾਰਜਕਾਰੀ ਨਿਰਦੇਸ਼ਕ ਫੂਮਜਿਲੇ ਮਲਾਂਬੋ ਨਗੂਕਾ ਦਾ ਕਹਿਣਾ ਹੈਕਿ ਇਹ ਰਿਪੋਰਟ ਇਹ ਵੀ ਦਸਦੀ ਹੈ ਕਿ ਮਾਤਾਪਿ ਤਾ ਦੁਆਰਾ ਤਹਿ ਰਵਾਹਿਤੀ ਵਿਆਹ ਵਿਚ; ਔਰਤਾਂ ਦੀ ਆਪਣੀ ਸਾਂਝੇਦਾਰੀ ਚੁਣਨ ਵਿਚ ਭੁਮਿਕਾ ਬੇਹੱਤ ਸੀਮਤ ਹੁੰਦੀਹੇ। ਇਹ ਵੀ ਕਿਹਾ ਹੈ ਕਿ ਇਸ ਪ੍ਰਥਾ ਤਹਿਤ ਮੁੰਡੇ- ਕੁੜੀ ਦੀ ਪਹਿਲ ਤੇ ਪ੍ਰੀਵਾਰ ਦੀ ਰਜਾਮੰਦੀ ਨਾਲ ਹੋਣ ਵਾਲੇ ਵਿਆਹਾਂ ਦੀ ਗਿਣਤੀ ਵਧਦੀ ਜਾਰਹੀ ਹੈ ਅਤੇ ਇਹ ਜਿਆਦਾਤਰਸ਼ਹਿਰੀ ਇਲਾਕਿਆਂ ਵਿਚ ਹੋ ਰਿਹਾ ਹੈ। ਇਹ ਰਿਪੋਰਟ ਸਚਮੁਚ ਹੀ ਨਰੋਈ ਸੋਚ ਦੀ ਲਖਾਇਕ ਕਹੀ ਜਾ ਸਕਦੀ ਹੈ। ਇਸ ਨਾਲ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਵਿਚਅਹਿਮਭੁਮਿਕਾ ਔਰਤਾਂ ਵਲੋਂ ਨਿਭਾਈ ਜਾ ਸਕਦੀ ਹੈ। ਉਂੁਜ ਵੀ ਜਦੋਂ ਛੋਟੇ ਪ੍ਰੀਵਾਰਾਂ ਦਾ ਸੰਕਲਪ ਸਾਹਮਣੇ ਆ ਰਿਹਾ ਹੈ ਅਤੇ ਆਰਥਿਕ ਮਜਬੂਤੀ ਲਈ ਔਰਤ ਅਤੇ ਮਰਦਦੋਹਾਂ ਦੇ ਕਮਾਉਣਦੇ ਰੁਝਾਨ ਨੇ ਵੀ ਇਸ ਦਿਸਾ ਵਿਚ ਇੰਕਲਾਬੀ ਕਦਮ ਵਧਾਏ ਹਨ।
-
ਜਸਵਿੰਦਰ ਸਿੰਘ ਦਾਖਾ, ਲੇਖਕ ਤੇ ਪੱਤਰਕਾਰ
jsdakha@gmail.com
9814341314
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.