ਇਸ ਦੁਨੀਆਂ 'ਤੇ ਕਈ ਇਨਸਾਨ ਆਉਦੇ ਹਨ ਅਤੇ ਚਲੇ ਜਾਂਦੇ ਹਨ ਪ੍ਰਤੂੰ ਸਮਾਜ ਸੇਵੀ ਅਤੇ ਧਾਰਮਿਕ ਕਾਰਜਾਂ 'ਚ ਰੁੱਝੇ ਹੋਏ ਕੁੱਝ ਇਨਸਾਨਾਂ ਦੇ ਚਲੇ ਜਾਣ ਨਾਲ ਪਰਿਵਾਰ ਦੇ ਨਾਲ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਦਾ ਹੈ । ਅਜਿਹੀ ਹੀ ਸਖਸ਼ੀਅਤ ਦੇ ਮਾਲਕ ਸਨ ਬਹੁਤ ਹੀ ਮਿਲਾਪੜੇ ਅਤੇ ਹੱਸਮੁੱਖ ਸੁਭਾਅ ਦੇ ਮਾਲਕ ਇੰਜੀਨੀਅਰ ਜਤਿੰਦਰ ਸਿੰਘ ਜੋ ਕਿ ਬੀਤੇ ਦਿਨੀ ਅਚਨਚੇਤ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਗੁਰੁ ਚਰਨਾਂ 'ਚ ਜਾ ਬਿਰਾਜੇ ਹਨ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਵਿਖੇ ਪਿਤਾ ਸੁੱਚਾ ਸਿੰਘ ਖਾਲਸਾ ਸੇਵਾਮੁਕਤ ਡਿਪਟੀ ਕਮਾਂਡੈਟ ਦੇ ਗ੍ਰਹਿ ਵਿਖੇ ਮਾਤਾ ਜਸਮੀਤ ਕੌਰ ਦੀ ਕੁੱਖੋ ੮ ਜਨਵਰੀ ੧੯੭੧ ਨੂੰ ਹੋਇਆ । ਉਨ੍ਹਾਂ ਨੇ ਮੈਟ੍ਰਿਕ ਸੈਟਰਲ ਸਕੂਲ ਸਿਲਾਂਗ (ਮੇਘਾਲਿਆ) ਅਤੇ ਬਾਂਰਵੀ ਜਮਾਤ ਸੈਟਰਲ ਸਕੂਲ ਜੰਮੂ ਤੋ ਪਾਸ ਕਰਨ ਤੋ ਬਾਅਦ ਬੀ.ਟੈਕ. ਇੰਜੀਨੀਅਰਿੰਗ ਬੀ.ਐਸ.ਐਫ. ਤਿਗਾਰੀ ਕੈਪ ਖਾਨਪੁਰ (ਨਵੀ ਦਿੱਲੀ) ਤੋ ਕੀਤੀ । ਆਪ ਜੀ ਨੇ ਇਲੈਕਟ੍ਰੋਨਿਕਸ ਅਤੇ ਕਮਿਉਨੀਕੇਸ਼ਨ ਇੰਜੀਨੀਅਰਿੰਗ 'ਚ ਬੀ.ਟੈਕ. ਦੀ ਪੜ੍ਹਾਈ ਕਰਨ ਤੋ ਬਾਅਦ ਕੁੱਝ ਸਮਾਂ ਅੰਮ੍ਰਿਤਸਰ ਵਿਖੇ ਹੀ ਆਪਣਾ ਬਿਜ਼ਨਸ਼ ਸ਼ੁਰੂ ਕੀਤਾ। ਉਨ੍ਹਾਂ ਸੰਨ ੨੦੦੬ 'ਚ ਅਕਾਲ ਅਕੈਡਮੀ ਬੜੂ ਸਾਹਿਬ (ਹਿ.ਪ੍ਰ.) ਵਿਖੇ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਹੁਣ ਉਹ ਓਥੇ ਹੀ ਬਤੌਰ ਪੀ.ਆਰ.ਓ. (ਪਬਲਿਕ ਰਿਲੇਸ਼ਨ ਅਫਸਰ) ਵਜੋ ਸੇਵਾ ਬੜੀ ਹੀ ਸ਼ਿੱਦਤ ਨਾਲ ਨਿਭਾਅ ਰਹੇ ਸਨ । ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਜੋ ਵੀ ਮਾਪੇ ਆਪਣੇ ਬੱਚਿਆਂ ਨੂੰ ਮਿਲਣ ਲਈ ਜਾਂਦੇ ਤਾਂ ਉਨ੍ਹਾਂ ਦਾ ਮੇਲ ਪਹਿਲਾਂ ਜਤਿੰਦਰ ਸਿੰਘ ਨਾਲ ਹੀ ਹੁੰਦਾ ਅਤੇ ਉਨ੍ਹਾਂ ਦੇ ਮਿਲਣਸਾਰ ਸੁਭਾਅ ਕਰਕੇ ਮਾਪੇ ਉਨ੍ਹਾਂ ਦੀ ਸਖਸੀਅਤ ਤੋ ਇੰਨ੍ਹੇ ਪ੍ਰਭਾਵਿਤ ਸਨ ਕਿ ਉਹ ਜਤਿੰਦਰ ਸਿੰਘ ਨੂੰ ਆਪਣਾ ਪਰਿਵਾਰਕ ਮੈਬਰ ਸਮਝਕੇ ਉਸ ਨਾਲ ਦੁੱਖ-ਸੁੱਖ ਸਾਂਝਾ ਕਰ ਲੈਦੇ ਸਨ ।ਆਪ ਜੀ ਦਾ ਵਿਆਹ ਡਾ. ਹਰਪ੍ਰੀਤ ਕੌਰ ਨਾਲ ਹੋਇਆ ਜੋ ਕਿ ਨਰਸਿੰਗ ਕਾਲਜ ਬੜੂ ਸਾਹਿਬ ਵਿਖੇ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀ ਬੇਟੀ ਸੁਪ੍ਰੀਤ ਕੌਰ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੀ ਹੈ । ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਅੱਜ ੨੪ ਜੂਨ, ਦਿਨ ਸੋਮਵਾਰ ਨੂੰ ਬਾਅਦ ਦੁਪਹਿਰ ੧੨.੩੦ ਵਜੇ ਗੁਰਦੁਆਰਾ ਸਾਹਿਬ ਨਾਨਕਦਰ, ਸੰਧੂ ਕਲੋਨੀ ਛੇਹਰਟਾ ਰੋਡ ਅੰਮ੍ਰਿਤਸਰ ਵਿਖੇ ਹੋਵੇਗੀ। ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਪਰਿਵਾਰ ਵਲੋ ਸੰਗਤਾਂ ਨੂੰ ਉਨ੍ਹਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।
-
ਜਸਪ੍ਰੀਤ ਸਿੰਘ,
jaspreetsingh@barusahib.org
1111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.