ਇਹ ਧਰਤੀ ਗੁਰੂਆਂ ਪੀਰਾਂ ਦੀ
ਇਥੇ ਖੂਨ ਮਾਫ ਹੋ ਜਾਂਦੇ ਨੇ !
ਜੋ ਕੋਰਟਾਂ ਦੇ ਵਿਚ ਲੜਦੇ ਨੇ
ਉਹ ਵੀ ਆਖ਼ਰ ਪਛਤਾਂਦੇ ਨੇ !
ਇਥੇ ਲੜਦੇ ਲੜਦੇ ਮਾਪੇ ਵੀ
ਆਖ਼ਰ ਬੁੱਢੇ ਹੋ ਜਾਂਦੇ ਨੇ !
ਤਾਂ ਜਾ ਕੇ ਸੁਣ ਕੇ ਬਹਿਸਾਂ ਨੂੰ
ਜੱਜ ਉਮਰ ਦੀ ਕੈਦ ਸੁਣਾਂਦੇ ਨੇ !
ਇਥੇ ਮਾਪੇ ਨੇ ਜੋ ਪੁਲਸਾਂ ਦੇ
ਉਹ ਰਾਜਪਾਲ ਕੋਲ ਜਾਂਦੇ ਨੇ
ਐਸੀ ਅਣਹੋਣੀ ਹੁੰਦੀ ਹੈ
ਲੋਕੀਂ ਵੀ ਦੰਗ ਰਹੇ ਜਾਂਦੇ ਨੇ !
ਰਾਜ ਪਾਲ ਜੀ ਕਹਿੰਦੇ ਨੇ
ਰਾਜੇ ਦੀ ਮਰਜੀ ਹੁੰਦੀ ਹੈ
ਜੋ ਪੁਲਸ ਮੁਕਾਬਲੇ ਨਹੀਂ ਕਰਦੀ
ਉਹ ਪੁਲਸ ਹੀ ਫ਼ਰਜ਼ੀ ਹੁੰਦੀ ਹੈ !
ਮੇਂ ਮਾਫ ਕਰਾਂ ਜਾਂ ਟੰਗ ਦੇਵਾਂ
ਸੀ ਐੱਮ ਜੋ ਆਖੇ ਕਰਦਾ ਹਾਂ !
ਮੇਰੇ ਕੋਲ ਰਬੜ ਦੀਆਂ ਮੋਹਰਾਂ ਨੇ
ਉਸਦੇ ਹੁਕਮਾਂ ਤੇ ਧਰਦਾ ਹਾਂ!
ਪੁਲਸਾਂ ਰਾਜੇ ਦੀਆਂ ਹੁੰਦੀਆਂ ਨੇ
ਇਨਸਾਫ ਦੇ ਨਾਂ ਤੇ ਝੇਡਾਂ ਨੇ
ਰਾਜ ਪਾਲ ਦੇ ਅਹੁਦੇ ਵੀ
ਸਭ ਲੋਕ ਰਾਜ ਦੀਆਂ ਖੇਡਾਂ ਨੇ !
ਬੱਸ ਹਰੀ ਚੰਦ ਤੂੰ ਵੇਖੀ ਜਾ
ਅੱਗੇ ਜੋ ਖੇਡਾਂ ਹੋਣਗੀਆਂ
ਹੁਣ ਲੋਕ ਰਾਜ ਦੀ ਕਾਲਖ ਨੂੰ
ਸਰਕਾਰਾਂ ਕਿੱਦਾਂ ਧੋਣਗੀਆਂ !
ਐਡਵੋਕੇਟ ਐਚ.ਸੀ ਅਰੋੜਾ ਦੀ ਫੇਸਬੁੱਕ ਤੋਂ ਕਾਪੀ
22.06.2019
-
ਐਚ.ਸੀ ਅਰੋੜਾ, ਐਡਵੋਕੇਟ
hcarora.highcourt@gmail.com
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.