ਇਹ ਹਿਮਾਚਲ ਦਾ ਟੂਰਿਸਟ ਪਲੇਸ ਕਸੌਲੀ ਜ਼ਿਲ੍ਹ ਸੋਲ੍ਹਨ ਹੈ। ਆਮ ਪੰਜਾਬੀਆਂ ਨੂੰ ਇਹ ਨਹੀਂ ਪਤਾ ਕੇ ਹਿਮਾਚਲ ਵੀ ਹਰਿਆਣੇ ਆਂਗੂੰ ਪਹਿਲਾਂ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ। ਫੋਟੂ ਵਿਚ ਬਿਜਲੀ ਦੇ ਖੰਭੇ ਤੇ ਜੋ ਖ਼ਤਰੇ ਵਾਲੀ ਤਖਤੀ ਲੱਗੀ ਹੋਈ ਹੈ ਓਹਦੇ ਤੇ ਪੰਜਾਬ ਸਟੇਟ ਇਲੈਕਟਰਿਸਿਟੀ(ਬਿਜਲੀ) ਬੋਰਡ ਲਿਖਿਆ ਹੋਇਆ ਹੈ।
ਖ਼ਤਰਾ ਪੰਜਾਬੀ ਵਿਚ ਵੀ ਲਿਖਿਆ ਹੋਇਆ ਹੈ। ਇਥੋਂ ਇਹ ਵੀ ਪਤਾ ਲਗਦਾ ਹੈ ਕੇ ਵੱਡੇ ਪੰਜਾਬ ਚ ਇਹੋ ਜਹੇ ਬੋਰਡ ਚੌਂਹ ਜ਼ੁਬਾਨਾਂ ਅੰਗਰੇਜ਼ੀ ,ਪੰਜਾਬੀ ,ਹਿੰਦੀ ਤੇ ਉਰਦੂ ਵਿਚ ਲਿਖੇ ਜਾਂਦੇ ਸੀ। ਬਿਜਲੀ ਦੇ ਹਰੇਕ ਖੰਭੇ ਤੇ ਖ਼ਤਰੇ ਵਾਲੀ ਤਖ਼ਤੀ ਲੱਗੀ ਹੁੰਦੀ ਸੀ ਤੇ ਅਨਪੜਾਂ ਨੂੰ ਸਮਝਾਉਣ ਖਾਤਰ ਇਨਸਾਨੀ ਖੋਪੜੀ ਤੇ ਹੱਡਾਂ ਦਾ ਨਿਸ਼ਾਨ ਛਾਪ ਕੇ ਮੌਤ ਦਾ ਖ਼ਤਰਾ ਦੱਸਿਆ ਹੁੰਦਾ ਸੀ। ਤਖ਼ਤੀ ਤੋਂ ਉੱਪਰ ਖੰਭੇ ਤੇ ਕੰਡਿਆਲੀ ਤਾਰ ਲਪੇਟ ਕੇ ਉੱਪਰ ਚੜਨੋਂ ਰੋਕਿਆ ਹੁੰਦਾ ਸੀ।
ਬਿਜਲੀ ਮੈਨੂਅਲ 'ਚ ਤਾਂ ਅੱਜ ਵੀ ਇਹ ਜਰੂਰੀ ਹੈ ਪਰ ਅਮਲ ਵਿਚ ਨਹੀਂ ਹੈ। ਇਹ ਵੀ ਲਿਖਿਆ ਹੁੰਦਾ ਸੀ ਕੇ ਬਿਜਲੀ ਦੀ ਲਾਈਨ ਕਿੰਨੀ ਵੋਲਟੇਜ ਦੀ ਹੈ। ਇੱਕ ਗੱਲ ਹੋਰ ਨੋਟ ਕਰਨ ਵਾਲੀ ਇਹ ਹੈ ਕੇ ਇਹ ਤਖ਼ਤੀ ਘੱਟੋ ਘੱਟ 51 ਸਾਲ ਪੁਰਾਣੀ ਤਾਂ ਹੈ ਹੀ ਪਰ ਅੱਜ ਤੱਕ ਨਮੀ ਨਕੋਰ ਪਈ ਹੈ ਕੋਈ ਜੰਗਾਲ ਜੰਗੂਲ ਨੀ ਲੱਗਿਆ ਤੇ ਨਾ ਹੀ ਰੰਗ ਫਿੱਕਾ ਪਿਆ ਹੈ ਕਿਉਂਕਿ ਓਦੋਂ ਕੰਮ ਅੰਗਰੇਜਾਂ ਵਰਗੇ ਹੀ ਹੁੰਦੇ ਸੀਗੇ । ਇਹ ਫੋਟੋ ਗੁਰਪ੍ਰੀਤ ਸਿੰਘ ਜੌਹਲ ਮੰਡਿਆਣੀ ਨੇ 10 ਜੂਨ 2017 ਨੂੰ ਕਸੌਲੀ ਚ ਖਿੱਚੀ
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.