ਪੜ੍ਹਾਈ ਤੋਂ ਬਾਅਦ ਨੌਕਰੀ ਲਈ ਪਹਿਲੀ ਇੰਟਰਵਿਊ ਦੇਣ ਲਈ ਦਫਤਰ ਪਹੁੰਚ ਕੇ ਵਾਰੀ ਦੀ ਉਡੀਕ 'ਚ ਬੈਠਾ ਮੈਂ ਆਪਣੇ ਭਵਿੱਖ ਦੇ ਸੁਪਨੇ ਗੁੰਦ ਰਿਹਾ ਸੀ। 'ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛੱਡਕੇ ਸ਼ਹਿਰ ਈ ਵਸੇਬਾ ਕਰ ਲਊਂਗਾ। ਮਾਮਾ ਪਾਪਾ ਦੀ ਰੋਜ਼ ਰੋਜ਼ ਦੀ, ਆਹ ਕਰ, ਔਹ ਨਾ ਕਰ, ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ । ਪ੍ਰੇਸ਼ਾਨ ਸਾਂ ਮੈਂ ਗੱਲ ਗੱਲ 'ਤੇ ਟੋਕੇ ਜਾਣ ਤੋਂ । ਸਵੇਰੇ ਉਠਦਿਆਂ ਈ ਸ਼ੁਰੂ ਹੋ ਜਾਣਗੇ, "ਜਲਦੀ ਉੱਠਿਆ ਕਰ, ਬਿਸਤਰ ਠੀਕ ਕਰ, ਬਾਥਰੂਮ ਦੀ ਟੂਟੀ ਬੰਦ ਤੇ ਲਾਈਟ ਬੰਦ ਕਰਕੇ ਨਿਕਲੀਂ, ਤੌਲੀਆ, ਕਮਰੇ 'ਚੋ ਨਿਕਲੋ ਤਾਂ ਪੱਖਾ ਬੰਦ ਦਾ ਹੁਕਮ, ਚੀਜਾਂ ਠਿਕਾਣੇ ਰਖਣ ਬਾਰੇ ਸੁਣਨਾ ਵਗੈਰਾ ਵਗੈਰਾ ।
ਇੰਟਰਵਿਊ ਦਾ ਸਮਾਂ ਸਵੇਰੇ ਨੌਂ ਵਜੇ ਸੀ, ਹੁਣ ਤਾਂ ਸਾਢੇ ਨੌਂ ਹੋ ਗਏ ਸਨ, ਬੌਸ ਦੇ ਦਫਤਰ ਮੂਹਰੇ 8-10 ਹੋਰ ਮੁੰਡੇ ਕੁੜੀਆਂ ਇੰਟਰਵਿਊ ਅਵਾਜ਼ ਦੀ ਉਡੀਕ 'ਚ ਸਨ। ਮੈਂ ਦੇਖਿਆ ਬਰਾਮਦੇ ਦੀਆਂ ਕੁਝ ਲਾਈਟਾਂ ਬਿਨਾਂ ਲੋੜ ਜਗਦੀਆਂ ਸੀ, ਮਾਂ ਦੀ ਝਿੜਕ ਯਾਦ ਆਈ, ਮੈਂ ਉਠਕੇ ਬੁਝਾ ਦਿੱਤੀਆਂ । ਦਫਤਰ ਦੇ ਵਾਟਰ ਕੂਲਰ 'ਚੋ ਪਾਣੀ ਟਪਕ ਰਿਹਾ ਸੀ, ਪਾਪਾ ਦੀ ਯਾਦ ਆਈ, ਮੈਂ ਉੱਠਕੇ ਪਾਣੀ ਬੰਦ ਕਰਤਾ।
ਤਦੇ ਦਫਤਰੀ ਨੇ ਆ ਕੇ ਕਿਹਾ, ਇੰਟਰਵਿਊ ਉਪਰਲੀ ਮੰਜਲ ਤੇ ਹੋਏਗੀ । ਉੱਪਰ ਜਾਣ ਮੌਕੇ ਮੈਂ ਵੇਖਿਆ, ਪੌੜੀਆਂ ਦਾ ਬਲਬ ਜਗ ਰਿਹਾ ਸੀ, ਮੈ ਰੁਕਿਆ, ਸਵਿਚ ਆਫ ਕਰਕੇ ਅਗਲਾ ਕਦਮ ਪੁਟਿਆ। ਮੂਹਰੇ ਟੁੱੱਟੀ ਜਿਹੀ ਕੁਰਸੀ ਪਈ ਸੀ, ਉਸਨੂੰ ਪਾਸੇ ਕਰਕੇ ਰੱਖ ਦਿੱਤਾ । ਵਾਰੀ ਦੀ ਉਡੀਕ ਕਰਨ ਲੱਗਾ, ਦੂਜੇ ਉਮੀਦਵਾਰ ਅੰਦਰ ਜਾ ਰਹੇ ਸਨ ਤੇ ਮੂੰਹ ਲਟਕਾ ਕੇ ਬਾਹਰ ਆ ਰਹੇ ਸਨ, ਨਾਂਹ ਜੋ ਹੋ ਗਈ ਸੀ ਨੌਕਰੀ ਦੇਣ ਤੋ। ਸਾਰੇ ਆਖਣ ਜਵਾਬ ਤੇ ਸਾਰੇ ਗੱਡਵੇਂ ਦਿਤੇ ਨੇ, ਫਿਰ ਵੀ ਸਾਹਬ ਨੇ ਸਿਰ ਫੇਰਤਾ । ਆਖਰ 'ਚ ਮੈਨੂੰ ਅਵਾਜ਼ ਪਈ, ਸਰਟੀਫੀਕੇਟਾਂ ਵਾਲੀ ਫਾਈਲ ਬੌਸ ਵਲ ਵਧਾਈ, ਉਸਨੇ ਸਰਸਰੀ ਨਜ਼ਰ ਮਾਰੀ ਤੇ ਪੁੱਛਿਆ,
ਡਿਊਟੀ ਤੇ ਕਿਸ ਦਿਨ ਤੋ ਆਓਗੇ ? ਮੈ ਹੈਰਾਨ, ਮੋੜਵਾਂ ਸਵਾਲ ਕੀਤਾ, ਸਰ, ਮਜ਼ਾਕ ਤੇ ਨਾ ਕਰੋ। ਤੁਸੀਂ ਪੁੱਛਿਆ ਤੇ ਕੁਝ ਹੈ ਈ ਨਈ ਤੇ ਨੌਕਰੀ ਕਿਵੇਂ ਦੇ ਦੇਤੀ ?
ਸਾਹਬ ਮੁਸਕਰਾਏ ਤੇ ਮੈਨੂੰ ਪੈਰਾਂ ਤਕ ਝੰਜੋੜ ਗਏ, ਕਹਿੰਦੇ, ਮੈ ਇੰਟਰਵਿਊ ਤੋ ਪਹਿਲਾਂ ਅੱਧਾ ਘੰਟਾ ਸੀਸੀਟੀਵੀ'ਚ ਤੁਹਾਡੇ ਸਾਰਿਆਂ ਦਾ ਵਰਤਾਅ ਦੇਖ ਰਿਹਾ ਸੀ। ਪਾਣੀ ਦੀ ਟੂਟੀ ਚਲਦੀ, ਬਲਬ ਜਗਦੇ, ਪੱਖਾ ਚਲਦਾ ਮੈ ਜਾਣਕੇ ਕਰਵਾਏ ਸੀ, ਸਾਰੇ ਉਮੀਦਵਾਰਾਂ 'ਚੋ ਸਿਰਫ ਤੂੰ ਹੀ ਆਪਣਾ ਫਰਜ਼ ਸਮਝਕੇ ਬੰਦ ਕੀਤੇ, ਇਸ ਲਈ ਤੇਰੇ ਸੰਸਕਾਰਾਂ ਨੇ ਹੁਣ ਸਵਾਲ ਕਰਨ ਦੀ ਤੇ ਗੁੰਜ਼ਾਇਸ਼ ਈ ਮੁਕਾ ਲਈ ਸੀ, ਧੰਨ ਨੇ ਤੇਰੇ ਮਾਂ ਬਾਪ ਜਿੰਨਾਂ ਇਹੋ ਜਿਹੇ ਸੰਸਕਾਰ ਦਿਤੇ । ਜੋ ਵਿਅਕਤੀ ਸੈਲਫ ਡਿਸਪਲੈਂਡ ਨਹੀ, ਉਹ ਕਦੇ ਵੀ ਆਪਣੇ ਇਰਾਦਿਆਂ 'ਚ ਸਫਲ ਨਹੀ ਹੋ ਸਕਦੇ ।
ਵਾਪਸ ਘਰ ਪਹੁੰਚਦੇ ਈ ਪਾਪਾ ਮਾਮਾ ਦੇ ਗਲੋਂ ਲਹਿਣ ਨੂੰ ਜੀਅ ਨਾ ਕਰੇ, ਮਨ ਚਾਹੇ ਇਹ ਝਿੜਕਾਂ ਦਿੰਦੇ ਈ ਰਹਿਣ । ਅੱਜ ਉਹਨਾਂ ਦੀਆਂ ਝਿੜਕਾਂ 'ਚੋ ਸ਼ਹਿਦ ਚੋਂਦਾ ਲੱਗਿਆ । ਮੈਨੂੰ ਲਗਿਆ, ਕਈ ਸਾਲਾਂ 'ਚ ਸਕੂਲਾਂ ਕਾਲਜਾਂ 'ਚੋ ਲਈਆਂ ਡਿਗਰੀਆਂ, ਮੇਰੇ ਮਾਪਿਆਂ ਦੀਆਂ ਝਿੜਕਾਂ ਤੇ ਰੋਕ ਝੋਕ ਮੂਹਰੇ ਹਾਰ ਗਈਆਂ ਹੋਣ। ਸਫਲਤਾਵਾਂ ਲਈ ਪਰਵਾਰਕ ਸੰਸਕਾਰ ਜਰੂਰੀ ਨੇ। ਸੰਸਕਾਰ ਵੀ ਤਾਂ ਈ ਕਾਟ ਕਰਦੇ ਨੇ ਜੇ ਅਸੀਂ ਮਾਪਿਆਂ ਦਾ ਸਤਕਾਰ ਕਰਦੇ ਆਂ ।
ਸੋਸ਼ਲ ਮੀਡੀਆ ਤੋਂ ਕਾਪੀ
-
ਅਗਿਆਤ, ਚਿੰਤਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.