ਸੂਰਜ ਚੜ੍ਹਨ ਸਾਰ ਮੰਦੀ ਖ਼ਬਰ ਮਿਲੀ ਹੈ ਕਿ ਕੰਨੜ ਲੇਖਕ ਤੇ ਫ਼ਿਲਮ ਨਿਰਦੇਸ਼ਕ ਪਦਮ ਭੂਸ਼ਨ ਗਿਰੀਸ਼ ਕਰਨਾਡ ਸਦੀਵੀ ਵਿਛੋੜਾ ਦੇ ਗਏ ਹਨ।
ਕਈ ਵਰ੍ਹੇ ਪਹਿਲਾਂ ਉਨ੍ਹਾਂ ਦਾ ਨਾਟਕ ਤੁਗਲਕ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਚ ਵੇਖਿਆ ਸੀ।
ਸ਼ਾਇਦ ਇਬਰਾਹੀਮ ਅਲਕਾਜੀ ਦੀ ਨਿਰਦੇਸ਼ਨਾ ਸੀ, ਜੇ ਮੈਂ ਭੁੱਲਦਾ ਨਾ ਹੋਵਾਂ।
19 ਮਈ 1938 ਤੋਂ ਤੁਰਿਆ ਮੁਸਾਫਿਰ 10 ਜੂਨ 2019 ਨੂੰ ਚੱਕਰ ਪੂਰਾ ਕਰ ਗਿਆ।
ਮਰਾਠੀ ਸਾਹਿੱਤ ਚ ਜਿਵੇਂ ਵਿਜੈ ਤੈਂਦੂਲਕਰ ਸੀ, ਬੰਗਾਲੀ ਚ ਬਾਦਲ ਸਿਰਕਾਰ, ਤੇ ਹਿੰਦੀ ਚ ਮੋਹਨ ਰਾਕੇਸ਼, ਗਿਰੀਸ਼ ਕਰਨਾਡ ਇਵੇਂ ਹੀ ਸੀ ਕੰਨੜ ਸਾਹਿੱਤ ਵਿੱਚ।
1998 ਚ ਉਸਨੂੰ ਭਾਰਤੀ ਸਾਹਿੱਤ ਦਾ
ਸਰਵੋਤਮ ਗਯਾਨਪੀਂਠ ਪੁਰਸਕਾਰ ਮਿਲਿਆ।
ਹਿੰਦੀ ਫ਼ਿਲਮਾਂ ਗੋਧੂਲੀ ਤੇ ਉਤਸਵ ਨੂੰ ਉਸ ਬੜੀ ਰੀਝ ਨਾਲ ਬਣਾਇਆ।
ਗੋਧੂਲੀ ਉਹ ਧੂੜ ਹੈ ਜੋ ਗਊਆਂ ਦਾ ਵੱਗ ਘਰੀਂ ਪਰਤਦਿਆਂ ਪਿੱਛੇ ਧੂੜ ਉੱਡਦੀ ਹੈ , ਖ਼ੁਰਾਂ ਨਾਲ।
ਉਤਸਵ ਦੀ ਹੀਰੋਇਨ ਸ਼ਾਇਦ ਰੇਖਾ ਸੀ, ਪੱਕਾ ਪਤਾ ਨਹੀਂ ਪਰ ਸੋਹਣੀ ਮੁਟਿਆਰ ਸੀ।
ਗਿਰੀਸ਼ ਕਰਨਾਡ ਨੇ ਚਾਰ ਵਾਰ ਫ਼ਿਲਮ ਫੇਅਰ ਪੁਰਸਕਾਰ ਜਿੱਤਿਆ।
ਤਿੰਨ ਵਾਰ ਨਿਰਦੇਸ਼ਨਾ ਵਿੱਚ ਤੇ ਇੱਕ ਵਾਰ ਸਰਵੋਤਮ ਸਕਰੀਨ ਪਲੇ ਲਿਖਣ ਚ।
ਉਸ ਨੇ ਅਨੇਕਾਂ ਫ਼ਿਲਮਾਂ ਚ ਅਦਾਕਾਰੀ ਦਾ ਵੀ ਲੋਹਾ ਮੰਨਵਾਇਆ।
ਉਹ ਮੁਕੰਮਲ ਕਲਾਕਾਰ ਸੀ।
ਅਲਵਿਦਾ ਕਲਾ ਦੇ ਉਚੇਰੇ ਬੁਰਜਾ!
ਆਖ਼ਰੀ ਸਲਾਮ!
ਵੇਲੇ ਸਿਰ ਤੁਰ ਗਿਐਂ।
ਸਾਨੂੰ ਵਕਤ ਨੇ ਪਤਾ ਨਹੀਂ ਕੀ ਕੁਝ ਵਿਖਾਉਣੈਂ।
ਸ ਸ ਮੀਸ਼ਾ ਦੇ ਬੋਲ ਚੇਤੇ ਆ ਰਹੇ ਨੇ।
ਚੰਗੇ ਨਹੀਂ ਆਸਾਰ ਨਗਰ ਦੇ।
ਊਂਘਣ ਪਹਿਰੇਦਾਰ ਨਗਰ ਦੇ।
ਅਲਵਿਦਾ ਸੂਹੇ ਸੂਰਜਾ।
ਸਾਡੇ ਅੰਬਰੀਂ ਅੱਜ ਇੱਤਕ ਸੂਰਜ ਚੜ੍ਹ ਰਿਹਾ ਸੀ, ਦੂਸਰਾ ਡੁੱਬ ਰਿਹਾ ਸੀ।
ਗੁਰਭਜਨ ਗਿੱਲ
10.6.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.