ਸਾਡੀ ਬਗੀਚੀ ਦਾ ਨਵੇਕਲਾ ਫਲ -ਫ਼ਾਲਸਾ
ਇਹ ਤਸਵੀਰ ਜੋ ਤੁਹਾਡੇ ਸਭ ਨਾਲ ਸਾਂਝੀ ਕਰ ਰਿਹਾ ਹਾਂ . ਇਹ ਫ਼ਾਲਸਾ ਫਲ ਦੀ ਹੈ .ਇਹ ਫਲ ਮੇਰੀ ਬੀਵੀ ਵੱਲੋਂ -ਪਾਲ ਪੋਸੀ ਸਾਡੀ ਘਰੇਲੂ ਬਗੀਚੀ ਦਾ ਹੈ . ਅੱਜ ਸਵੇਰੇ ਚਾਹ ਪੀਂਦਿਆਂ ਸਮੇਂ ਸਾਡੇ ਮਾਲੀ ਸ਼ੰਕਰ ਨੇ ਜਦੋਂ ਇਹ ਥੋੜ੍ਹੇ ਜਿਹੇ ਫਲ ਲਿਆ ਕੇ ਸਾਹਮਣੇ ਰੱਖੇ ਤਾਂ ਮੈਂ ਬੇਹੱਦ ਖ਼ੁਸ਼ ਹੋਇਆ .ਮੈਨੂੰ ਉਮੀਦ ਨਹੀਂ ਸੀ ਇੱਕ ਇਸ ਗਰਮੀ'ਚ ਹੀ ਫ਼ਾਲਸਾ ਖਣ ਨੂੰ ਨਸੀਬ ਹੋਵੇਗਾ . ਪਿਛਲੇ ਵਰ੍ਹੇ ਮੈਂ ਉਚੇਚਾ ਸ਼ੰਕਰ ਨੂੰ ਕਹਿ ਕੇ ਫ਼ਾਲਸੇ ਦੇ ਬੂਟੇ ਮੰਗਵਾਏ ਸੀ . ਲਵਾ ਮੈਂ ਦਿੱਤੇ ਬਾਕੀ ਦੇਖ ਭਾਲ ਦਾ ਜ਼ਿੰਮਾ ਤਾਂ ਮੇਰੀ ਬੀਵੀ ਦਾ ਹੀ ਹੈ .ਤੇ ਹੈ ਵੀ ਸੌ ਫ਼ੀ ਸਦੀ ਆਰਗੈਨਿਕ . ਕੋਈ ਕੈਮੀਕਲ ਖਾਦ ਨਹੀਂ ਕੋਈ ਕੀਟਨਾਸ਼ਕ ਨਹੀਂ .
ਸਾਡੀ ਬਗੀਚੀ 'ਚ ਖੜ੍ਹਾ ਫ਼ਾਲਸੇ ਦਾ ਬੂਟਾ
ਛੋਟੇ ਹੁੰਦੇ ਗਰਮੀ ਦਿਨਾਂ 'ਚ ਫ਼ਾਲਸੇ ਦੇ ਫਲ ਬਹੁਤ ਸਵਾਦ ਨਾਲ ਖਾਂਦੇ ਹੁੰਦੇ ਸੀ .ਰਾਮਪੁਰੇ ਪਿੰਡ 'ਚ ਕਈ ਬੂਟੇ ਦਿਖਾਈ ਦਿੰਦੇ ਸੀ .ਸ਼ਕਲ ਮਲ੍ਹਿਆਂ ਵਾਲੇ ਬੇਰਾਂ ਜਾਂ ਬਲੈਕ ਕਰੰਟ ਵਰਗੀ ਅਤੇ ਸੁਆਦ ਇਸਦਾ ਖਟ -ਮਿਠਾ ਜਿਹਾ ਹੁੰਦੈ। ਉਦੋਂ ਕਹਿੰਦੇ ਸੀ ਇਹ ਠੰਢਾ ਹੁੰਦੈ . ਉਦੋਂ ਬਾਜ਼ਾਰਾਂ ਵਿਚ ਵੀ ਮਿਲਦਾ ਹੁੰਦਾ ਸੀ . ਪਰ ਬਹੁਤ ਲੰਮੇ ਸਮੇਂ ਤੋਂ ਕਦੇ ਫਲਾਂ ਵਾਲਿਆਂ ਦੁਕਾਨਾਂ ਤੇ ਨਜ਼ਰੀ ਨਹੀਂ ਪਿਆ .ਹੋ ਸਕਦਾ ਛੋਟੇ ਕਸਬਿਆਂ ਅਤੇ ਸ਼ਹਿਰਾਂ 'ਚ ਅਜੇ ਵੀ ਵਿਕਦਾ ਹੋਵੇ .
ਅੱਜ ਮੈਂ ਗੂਗਲ ਬਾਬੇ ਤੇ ਸਰਚ ਮਾਰੀ ਤਾਂ ਪਤਾ ਲੱਗਾ ਕਿ ਫ਼ਾਲਸਾ ਤਾਂ ਨਿਰੀ ਗੁਣਾਂ ਦੀ ਗੁਥਲੀ ਹੈ . ਸਿਹਤ ਲਈ ਇਹ ਇੰਨਾ ਗੁਣਕਾਰੀ ਹੈ , ਇਹ ਮੈਨੂੰ ਬਿਲਕੁਲ ਨਹੀਂ ਸੀ ਪਤਾ . ਇਸ ਦਾ ਬੋਟੈਨੀਕਲ ਨਾਮ Grewia Asiatica ਹੈ . ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਫ਼ਾਲਸੇ ਦਾ ਸ਼ਰਬਤ ਪਿੱਤ ਰੋਗਾਂ ਨੂੰ ਦੂਰ ਕਰਨ ਅਤੇ ਭੁੱਖ ਵਧਾਉਣ ਲਈ ਲਾਹੇਵੰਦ ਹੁੰਦਾ ਹੈ .
ਮੈਂ ਸਾਡੀ ਬਗੀਚੀ ਚੋਂ ਤੋੜੇ ਫ਼ਾਲਸੇ ਦਾ ਸੁਆਦ ਲੈ ਰਿਹਾ ਹਾਂ ਤੇ ਤੁਸੀਂ ਪੜ੍ਹੋ ਇਸ ਦੇ ਗੁਣ ਤੇ ਫ਼ਾਇਦੇ . ਵੇਰਵੇ ਲਈ ਇਕ ਲਿੰਕ ਸ਼ੇਅਰ ਕਰ ਰਿਹਾ ਹਾਂ .
https://caloriebee.com/nutrition/Phalsa-Or-Falsa-Fruit-And-Its-Health-Benefits
05-06-2019
ਬਲਜੀਤ ਬੱਲੀ
ਸੰਪਾਦਕ, ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
9915177722
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.