26 ਮਈ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਸਮੇਤ ਇਟਲੀ ਵਿੱਚ ਜਨਰਲ ਵੈਨਟੂਰਾ ਦੇ ਘਰ ਸਾਹਮਣੇ ਵੈਨਟੂਰਾ ਸਟਰੀਟ, ਫੀਨਾਲੇ ਐਮੀਲੀਆ ਸ਼ਹਿਰ ਵਿਖੇ ਬਹੁਤ ਸ਼ਾਨੋ ਸ਼ੌਕਤ ਨਾਲ ਸਥਾਪਿਤ ਕੀਤਾ ਗਿਆ। ਇਸ ਸਮਾਗਮ ਵਿੱਚ ਯੂ ਕੇ ਤੋਂ ਬੌਬੀ ਬਾਂਸਲ (ਜਿਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੇ ਯੂ ਕੇ ਰਹਿੰਦਿਆਂ ਵੀ ਬਹੁਤ ਕੰਮ ਕੀਤਾ) ਲਾਹੌਰ ਪਾਕਿਸਤਾਨ ਤੋਂ ਸਤਿਕਾਰਯੋਗ ਅੰਜੁਮ ਜਾਵੇਦ ਦਾਰਾ। ਇਟਲੀ ਦੀ ਲੇਖਿਕਾ ਮਾਰੀਆ ਪੀਮਾ ਬਾਰਬੋਨੀ (ਜਿੰਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਯੂਰੋਪੀ ਜਰਨੈਲਾਂ ਦੀ ਜੀਵਨੀ ਨੂੰ ਕਿਤਾਬੀ ਰੂਪ ਦਿੱਤਾ। ਇਸ ਸ਼ਹਿਰ ਦੇ ਮੇਅਰ ਸਮੇਤ ਸਾਰੇ ਪਤਵੰਤੇ।
ਯੂ ਕੇ ਤੋਂ ਹੀ ਬਲਵਿਦਰ ਚਾਹਲ ਵੀ ਪਹੁੰਚੇ। ਸਾਰਾ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਜਿਸ ਨੂੰ ਸਿੱਖੀ ਸੇਵਾ ਸੁਸਾਇਟੀ ਤੇ ਐਸ ਕੇ ਫਾਉਂਡੇਸ਼ਨ ਯੂ ਕੇ ਨੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਸਮਪੂਰਨ ਕੀਤਾ। ਬੁਲਾਰਿਆਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ.. ਇਤਿਹਾਸ ਅਤੇ ਅੱਜ ਨੂੰ ਵਿਚਾਰਿਆ ਗਿਆ.. ਕਿਤਾਬਾਂ ਦੀ ਪ੍ਰਦਰਸ਼ਨੀ.. ਇਟਾਲੀਅਨ ਲੋਕਾਂ ਦਾ ਪਿਆਰ ਜਜ਼ਬਾ ਤੇ ਪਹੁੰਚੇ ਸਹਿਯੋਗੀਆਂ ਦਾ ਉਤਸ਼ਾਹ ਦੇਖਣਯੋਗ ਸੀ।
ਇਟਲੀ ਤੋਂ
ਦਲਜਿੰਦਰ ਰਹਿਲ
+39 327 2244388
-
ਦਲਜਿੰਦਰ ਰਹਿਲ, ਲੇਖਕ
*********
+39 327 2244388
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.