ਖ਼ਬਰ ਹੈ ਕਿ ਦੇਸ਼ ਦੀਆਂ ਦੋ ਲੋਕ ਸਭਾ ਚੋਣ ਹਲਕਿਆਂ ਸ਼੍ਰੀਨਗਰ ਅਤੇ ਅਨੰਤ ਨਾਗ ਵਿੱਚ ਪਿਛਲੀਆਂ ਚਾਰ ਲੋਕ ਸਭਾ ਚੋਣਾਂ ਵਿੱਚ 28 ਫੀਸਦੀ ਤੋਂ ਵੱਧ ਪੋਲਿੰਗ ਕਦੇ ਨਹੀਂ ਹੋਈ। ਅਨੰਤਨਾਗ ਸੀਟ ਉਤੇ ਇਸ ਵੇਰ 8.76 ਅਤੇ ਸ਼੍ਰੀਨਗਰ ਵਿੱਚ , ਜਿਥੋਂ ਨੈਸ਼ਨਲ ਕਾਨਫਰੰਸ ਦੇ ਮੁਖੀਆ ਫਾਰੂਕ ਅਬਦੂਲਾ ਚੋਣ ਲੜ ਰਹੇ ਹਨ, 14.27 ਫੀਸਦੀ ਵੋਟਿੰਗ ਹੋਈ ਹੈ। ਜੇਕਰ ਅਨੰਤਨਾਗ ਸੀਟਾਂ ਉਤੋਂ ਕੋਈ ਸਭ ਤੋਂ ਵੱਧ ਦੋ ਫੀਸਦੀ ਵੋਟਾਂ ਲੈ ਜਾਂਦਾ ਹੈ ਤਾਂ ਉਹ ਮੈਂਬਰ ਪਾਰਲੀਮੈਂਟ ਚੁਣਿਆ ਜਾਏਗਾ। ਯਾਦ ਰਹੇ ਇਥੋਂ ਫਾਰੂਕ ਅਬਦੂਲਾ ਅਤੇ ਮਹਿਬੂਬਾ ਮੁਫਤੀ ਚੋਣ ਲੜ ਰਹੇ ਹਨ। ਅਲੱਗਵਾਦੀਆਂ ਦੇ ਵੋਟ ਪ੍ਰਾਪਤ ਕਰਨ ਲਈ ਮਹਿਬੂਬਾ ਮੁਫਤੀ ਨੇ ਭਾਰਤ ਤੋਂ ਅਲੱਗ ਹੋਣ ਦਾ ਨਾਹਰਾ ਬੁਲੰਦ ਕੀਤਾ। ਇਸਦੇ ਬਾਵਜੂਦ ਵੀ ਅਨੰਤਨਾਗ ਵਿੱਚ ਵੋਟਾਂ ਦੀ ਫ਼ੀਸਦੀ ਨਹੀਂ ਵੱਧ ਸਕੀ।
ਖਰੀਂਢੇ ਜ਼ਖ਼ਮਾਂ ਦੀ ਦਾਸਤਾਨ ਹੈ ਹਿੰਦੋਸਤਾਨ। ਟੁੱਟੇ-ਫੁੱਟੇ ਦਿਲਾਂ ਦੀ ਕਹਾਣੀ ਹੈ ਭਾਰਤ! ਚੱਪੇ-ਚੱਪੇ ਖਿਲਰੇ ਸੰਤਾਲੀ, ਚੌਰਾਸੀ, ਦੋ ਹਜ਼ਾਰ ਦੋ ਦੇ ਦੰਗਿਆਂ, ਤਕਲੇਆਮ ਨਾਲ ਰੰਗਿਆ ਪਿਆ ਹੈ ਇੰਡੀਆ।
ਲੋਕ ਗੋਲੀਆਂ ਨਾਲ ਪਰੁੰਨੇ ਗਏ ਆ। ਲੋਕ ਭੇਡਾਂ-ਬੱਕਰੀਆਂ ਵਾਂਗਰ ਘੜੀਸੇ ਗਏ ਆ। ਪਰ ਨੇਤਾਵਾਂ ਦੀ ਬੱਲੇ ਬੱਲੇ ਹੋਈ ਆ। ਨੇਤਾਵਾਂ ਦਾ ਕੁਨਬਾ ਅਮੀਰੋ-ਅਮੀਰ ਹੋਇਆ ਆ। ਜ਼ਾਲਮ ਬਗਲੇ ਸੰਤਾਂ ਜਿਹਾ ਵਰਤਾਅ, ਖਾਸ ਤੌਰ ਤੇ ਚੋਣਾਂ ਵਿੱਚ ਕਰਨ ਦੇ ਮਾਹਰ ਹੋ ਗਏ ਆ। ਬਗਲਾ ਸਿਆਣਾ ਹੋ ਗਿਆ ਹੈ, ਪੰਜ ਵਰ੍ਹਿਆਂ ਬਾਅਦ ਬਚੀਆਂ ਮੱਛੀਆਂ ਦੇ ਘਰ ਦਰਸ਼ਨ ਕਰਨ ਜਾਂਦਾ ਆ। ਭੇੜੀਆ, ਸਾਧੂ ਦਾ ਭੇਸ ਧਾਰਕੇ, ਭੇਡਾਂ ਦੇ ਵਾੜੇ ਪਹੁੰਚਦਾ ਆ। ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਕੇ, ਸ਼ੇਰ ਦਾ ਰੂਪ ਧਾਰਨ ਕਰਕੇ ਗਿੱਦੜ, ਮੱਛਲੀਆਂ, ਭੇਡਾਂ, ਬੱਕਰੀਆਂ ਨੂੰ ਮਾਨਸਰੋਵਰ ਤੱਕ ਦਾਨ ਕਰ ਰਿਹਾ ਹੈ। ਪਰ ਫਿਰ ਵੀ ਭਾਈ ਲੋਕ ਝਾਂਸੇ 'ਚ ਨਹੀਂ ਆ ਰਹੇ, ਕਥਿਤ ਲੋਕਤੰਤਰ ਦੀ ਬਾਤ ਸਮਝ ਰਹੇ ਆ। ਜਾਣਦੇ ਆ "ਖੰਭ ਖੋਲ੍ਹਦੀ ਨਹੀਂ ਚਿੜੀ ਜਿਹੜੀ, ਅੰਬਰਾਂ ਵਿੱਚ ਉਹ ਕਦੇ ਨਹੀਂ ਉਡ ਸਕਦੀ" ਤਦੇ ਸ਼ਾਇਦ ਉਹ ਸ਼ਿਕਾਰੀ ਦੇ ਬੁਣੇ ਜਾਲ 'ਚ ਫਸਣ ਤੋਂ ਗੁਰੇਜ ਕਰਦੀ ਤੁਰੀ ਆ ਰਹੀ ਆ। ਆਜ਼ਾਦ! ਸੁਤੰਤਰ!! ਬੇ-ਖ਼ੋਫ!!!
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.