ਹਰਸਿਮਰਤ ਬਾਦਲ ਅਤੇ ਪ੍ਰਕਾਸ਼ ਬਾਦਲ ਨੇ ਆਪਣੀਆਂ ਅਲੱਗ ਅਲੱਗ ਇੰਟਰਵਿਊ ਵਿੱਚ ਸਿੱਖਾਂ ਲਈ ਇਨ੍ਹਾਂ ਇਲੈਕਸ਼ਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਮਸਲਾ ਨਹੀਂ ਹੈ, ਕਹਿ ਕੇ ਸਿੱਖਾਂ ਦੇ ਜਖਮਾਂ ਤੇ ਇਕ ਵਾਰ ਫਿਰ ਲੂਣ ਛਿੜਕ ਦਿੱਤਾ ਹੈ। ਅਕਾਲੀ ਦੱਲ ਜਿਹੜੀ ਸਿਖਾਂ ਲਈ ਇਕ ਸਿਆਸੀ ਵਾੜ ਦਾ ਕੰਮ ਕਰਦੀ ਸੀ, ਅੱਜ ਸਿੱਖਾਂ ਨੂੰ ਖਾਣ ਵੱਲ ਤੁਰ ਪਈ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਸਿੱਖਾਂ ਲਈ ਪਵਿੱਤਰ ਹੋਰ ਕੁਝ ਵੀ ਨਹੀਂ, ਅਗਰ ਇਕ ਸਿੱਖ ਸਿਆਸੀ ਪਾਰਟੀ ਦਾ ਬਹੁਤ ਸੀਨੀਅਰ ਲੀਡਰਾਂ ਲਈ ਆਪਣੇ ਹੀ ਸਭ ਤੋਂ ਪਵਿੱਤਰ ਗ੍ਰੰਥ ਦੀ ਬੇਅਦਬੀ ਕੋਈ ਮਸਲਾ ਨਹੀਂ ਹੈ ਤਾਂ, ਇਸ ਨੂੰ ਸਿਖ ਸਿਆਸੀ ਪਾਰਟੀ ਕਹਿਣਾ ਹੀ ਸਿੱਖਾਂ ਦਾ ਅਪਮਾਨ ਕਰਨਾ ਹੋਵੇਗਾ।
ਦੇਸ਼ ਦੀਆਂ ਦੋਵੇਂ ਵੱਡੀਆਂ ਨੇਸ਼ਨਲ ਪਾਰਟੀਆਂ ਸਿੱਖਾਂ ਦੀਆਂ ਦੋਸ਼ੀ ਹਨ, ਇਕ ਨੇ ਸਿੱਖ ਨਸਲਕੁਸ਼ੀ ਕਰਨ ਦਾ 'ਜੁਰਮ' ਕੀਤਾ ਹੈ ਅਤੇ ਬੀ ਜੇ ਪੀ ਨੇ ਆਪਣੀ ਭਾਈਵਾਲ ਸਿੱਖਾਂ ਦੇ ਰਾਜਨੀਤਕ ਦੱਲ ਅਕਾਲੀ ਦੱਲ ਮਿਲ ਕੇ ਸਿੱਖਾਂ ਦੇ ਮੁਕੱਦਸ ਗ੍ਰੰਥ ਦੀ ਬੇਅਦਬੀ ਜਿਹੇ 'ਬੱਜਰ ਗੁਨਾਹ' ਕਰਨ ਵਾਲਿਆਂ ਦਾ ਸਾਥ ਸਿਆਸੀ ਫਾਇਦੇ ਲਈ ਦਿੱਤਾ। ਇਸ ਲਈ ਜੁਰਮ ਵਾਲੇ ਤੋਂ ਕਦੀ ਸੁਧਾਰ ਦੀ ਉਮੀਦ ਰੱਖੀ ਜਾ ਸਕਦੀ ਹੈ ਪਰ ਕਿਸੇ ਸਿਆਸੀ ਫਾਇਦੇ ਲਈ ਆਪਣੇ ਹੀ ਧਾਰਮਿਕ ਅਕੀਦੇ ਨੂੰ ਤਾੜ-ਤਾੜ ਕਰਨ ਦਾ ਬਜਰ ਗੁਨਾਹ ਕਰਨ ਵਾਲੇ ਨਾਲ ਖੜੇ ਹੋਣਾ ਪਾਪ ਦਾ ਭਾਗੀਦਾਰ ਬਨਣਾ ਹੈ।
ਐਸ ਜੀ ਪੀ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀਆਂ ਸਿਰਮੌਰ ਧਾਰਮਿਕ ਜਥੇਬੰਦੀਆਂ ਹਨ, ਇਨ੍ਹਾਂ ਨੂੰ ਸਿਆਸਤ ਲਈ ਵਰਤ ਕੇ ਅਕਾਲੀ ਦਲ ਨੇ ਇਨ੍ਹਾਂ ਨੂੰ ਆਪਣਾ ਹੱਥ ਠੋਕਾ ਬਣਾ ਲਿਆ ਹੈ ਅਤੇ ਇੱਥੋਂ ਬਹੁਤ ਸਾਰੀਆਂ ਪੰਥ ਵਿਰੋਧੀ ਸਾਜ਼ਸ਼ਾਂ ਨੂੰ ਅੰਜ਼ਾਮ ਦਿੱਤਾ ਗਿਆ, ਜੋ ਇਨ੍ਹਾਂ ਦੀ ਭਾਈਵਾਲ ਪਾਰਟੀ ਬੀ ਜੇ ਪੀ ਜੋ ਘੱਟ ਗਿਣਤੀਆਂ ਦੀ ਦੁਸ਼ਮਣ ਸੰਸਥਾ ਆਰ ਐਸ ਐਸ ਦਾ ਇਕ ਅੰਸ਼ ਹੈ, ਦੇ ਹਿੱਤ ਲਈ ਸਿੱਖਾਂ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਕੇ ਵੰਡ ਦਿੱਤਾ। ਸੌਦਾ ਸਾਧ ਨੂੰ ਵੋਟਾਂ ਬਦਲੇ ਬੱਜਰ ਗੁਨਾਹ ਲਈ ਬਿਨੇ ਮੰਗੇ ਹੀ ਮਾਫੀ ਦੁਆ ਦਿੱਤੀ, ਬੇਅਦਬੀ ਕਰਨ ਵਾਲੇ ਸੌਦਾ ਸਾਧ ਦੇ ਚੇਲਿਆਂ ਨੂੰ ਪਤਾ ਲੱਗਣ ਤੇ ਵੀ ਕੋਈ ਸਜਾ ਨਾ ਦਿੱਤੀ, ਸਿੱਖਾਂ ਪ੍ਰਤੀ ਆਰ ਐਸ ਐਸ ਦੇ ਭੜਕਾੳ ਅਤੇ ਡਰਾਊ ਬਿਆਨਾਂ ਦੇ ਬਾਵਜੂਦ ਵੀ ਬਿਨਾ ਸ਼ਰਤ ਬੀ ਜੇ ਪੀ ਨੂੰ ਸਮਰਥ ਜਾਰੀ ਰੱਖਿਆ ਅਤੇ ਸਿੱਖ ਭਾਵਨਾਵਾਂ ਦੀ ਕਦਰ ਨਾ ਕੀਤੀ। ਅਜਿਹੇ ਗੁਨਾਹਾਂ ਲਈ ਸਿੱਖ ਅਕਾਲੀ ਦਲ ਨੂੰ ਕਦੇ ਮੁਆਫ ਨਹੀਂ ਕਰ ਸਕਦੇ। ਪਹਿਲਾਂ ਵੀ ਬਹੁਤ ਸਾਰੇ ਸਿੱਖ ਧਾਰਮਿਕ-ਸਿਆਸੀ ਲੀਡਰ ਹੋਏ ਹਨ ਜਿਨ੍ਹਾਂ ਨੇ ਧਰਮ ਅਤੇ ਸਿਆਸਤ ਨੂੰ ਕਦੇ ਵੀ ਇਕ ਦੂਜੇ ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਆਪਣੇ ਨਿੱਜੀ ਸਿਆਸੀ ਮੁਫਾਦਾਂ ਲਈ ਧਰਮ ਜਾਂ ਕੌਮ ਦਾ ਨੁਕਸਾਨ ਨਹੀਂ ਕਰਵਾਇਆ। ਇਸ ਦੀ ਉਦਾਹਰਣ ਵਜੋਂ ਅਸੀਂ ਸਰਦਾਰ ਸਰਦੂਲ ਸਿੰਘ ਕਵੀਸ਼ਰ ਜੀ ਨੂੰ ਵੇਖ ਸਕਦੇ ਹਨ, ਜਿਹੜੇ ਇਕੋ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟਿਵ ਮੈਂਬਰ ਵੀ ਸਨ ਅਤੇ ਨਾਲ ਹੀ ਕਾਂਗਰਸ ਪਾਰਟੀ ਦੇ ਮੈਂਬਰ ਵੀ ਸਨ, ਪਰ ਉਨ੍ਹਾਂ ਨੇ ਕਦੇ ਵੀ ਆਪਣੇ ਨਿੱਜੀ ਮੁਫਾਦ ਲਈ ਜਾਂ ਆਪਣੀ ਪਾਰਟੀ ਕਾਂਗਰਸ ਦੇ ਹਿੱਤ ਲਈ ਐਸ ਜੀ ਪੀ ਸੀ ਨੂੰ ਨਹੀਂ ਵਰਤਿਆ। ਉਹ ਇਕ ਪਾਸੇ ਤਾਂ ਐਸ ਜੀ ਪੀਸੀ ਲਈ ਕੰਮ ਕਰ ਰਹੇ ਸਨ ਅਤੇ ਦੁਸਰੇ ਪਾਸੇ ਕਾਂਗਰਸ ਪਾਰਟੀ ਲਈ। ਡਾਕਟਰ ਪਰਮਵੀਰ ਸਿੰਘ ਆਪਣੀ ਇਕ ਕਿਤਾਬ 'ਸਰਦੂਲ ਸਿੰਘ ਕਵੀਸ਼ਰ - ਇਕ ਵਿਦਵਾਨ ਸਿਆਸਤਦਾਨ' ਵਿੱਚ ਲਿਖਦੇ ਹਨ ਕਿ ਗੁਰਦੁਆਰਾ ਸੁਧਾਰ ਲਹਿਰ ਸਮੇਂ ਸਰਦੂਲ ਸਿੰਘ ਕਵੀਸ਼ਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਕਾਂਗਰਸ ਲਈ ਕੰਮ ਕੀਤਾ, ਜੇਕਰ ਇੰਜ ਕਹਿ ਲਿਆ ਜਾਵੇ ਕਿ ਇਨ੍ਹਾਂ ਦੋਵੇਂ ਜਥੇਬੰਦੀਆਂ ਵਿਚਕਾਰ ਕਵੀਸ਼ਰ ਇਕ ਪਮੁੱਖ ਕੜੀ ਸਨ ਜ਼ੋ ਕਿ ਦੋਹਾਂ ਵਿੱਚ ਤਾਲਮੇਲ ਪੈਦਾ ਕਰਨ ਵਿੱਚ ਸਹਾਈ ਹੋ ਰਹੇ ਸਨ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੋਵੇਗੇ। 1926 ਵਿੱਚ ਸਰਦੂਲ ਸਿੰਘ ਕਵੀਸ਼ਰ ਨੇ ਸਿੱਖ ਸੰਸਥਾਵਾਂ ਨਾਲੋਂ ਨਾਤਾ ਤੋੜ ਲਿਆ ਪੂਰਨ ਤੌਰ ਤੇ ਰਾਯਟਰੀ ਲਹਿਰ ਵਿੱਚ ਜੁਟ ਗਏ। ਬਾਅਦ ਵਿੱਚ ਉਹ 1931-32 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਐਕਟਿੰਗ ਪ੍ਰਧਾਨ ਬਣੇ। ਇਹ ਤਰ੍ਹਾਂ ਦਾ ਕਿਰਦਾਰ ਵਾਲੇ ਸਿੱਖਾਂ ਨੇ ਸਿੱਖਾਂ ਕੌਮ ਦੇ ਹਿੱਤਾਂ ਨੂੰ ਤਰਜ਼ੀਹ ਦਿੱਤੀ ਨਾ ਕੇ ਸਿਆਸੀ ਲਾਹਾ ਲੈਣ ਲਈ ਕੌਮ ਦੇ ਹਿੱਤ ਵਰਤੇ।
ਅਗਰ ਅਕਾਲੀ ਦਲ ਕਾਂਰਗਸ ਨੂੰ 1984 ਦੇ ਕਤਲੇਆਮ ਦਾ ਦੱਸਦੀ ਹੈ (ਜੋ ਕਿ ਬਿਲਕੁਲ ਠੀਕ ਹੈ) ਤਾਂ ਉਹ ਆਪਣੀ ਭਾਈਵਾਲ ਪਾਰਟੀ ਜਨਸੰਘ ਤੋਂ ਇਹ ਕਿਉਂ ਨਹੀਂ ਪੁੱਛਦੇ ਬਿਲ ਕਲਿੰਗਟਨ ਦੇ 2000 ਵਿੱਚ ਭਾਰਤ ਦੇ ਦੌਰੇ ਦੌਰਾਨ ਭਾਰਤ ਵਿੱਚ ਪਾਕਿਸਤਾਨ ਦਾ ਅੱਤਵਾਦ ਦਿਖਾਉਣ ਲਈ ਛੱਟੀ ਸਿੰਘਪੁਰਾ ਜੰਮੂ ਵਿੱਚ ਜੋ 35-40 ਬੇ ਕਸੂਰ ਸਿੱਖ ਘਰੋ ਕੱਢ ਕੇ ਮਾਰ ਦਿੱਤੇ। ਉਹ ਜੁਰਮ ਵੀ ਤਾਂ ਵੀ ਤਾਂ ਭਾਜਪਾ ਦੀ ਸਰਕਾਰ ਵੇਲੇ ਹੋਇਆ ਜਿਸ ਬਾਰੇ ਅਕਾਲੀ ਦਲ ਨੇ ਉਨ੍ਹਾਂ ਦੀ ਬੁੱਕਲ ਵਿੱਚ ਰਹਿ ਕੇ ਵੀ ਕਦੇ ਗੱਲ ਨਹੀਂ ਕੀਤੀ।
ਮੁੱਕਦੀ ਗੱਲ ਹੈ ਕਿ ਅਸੀਂ ਜੋ ਪੁਰਾਣੇ ਸਿੱਖ ਸਿੰਘ ਸਭਾ ਲਹਿਰ ਦੇ ਅਨੁਯਾਈ ਹਾਂ ਉਨ੍ਹਾਂ ਦਾ ਸਿੱਖ ਸਿਆਸੀ ਪਾਰਟੀ ਅਕਾਲੀ ਦੱਲ ਨਾਲ ਦਿਲੋਂ ਪਿਆਰ ਸੀ, ਪਰ ਅਜੋਕੀ ਅਕਾਲੀ ਲੀਡਰਸ਼ਿਪ ਜੋ ਮੂਰਖਤਾਈਆਂ ਅਤੇ ਹੋਛੇਪਨ ਦਾ ਦਿਖਾਵਾ ਸਿੱਖਾਂ ਪ੍ਰਤੀ ਕਰਕੇ ਇਕ ਹੋਰ ਗੁਨਾਹ ਕਰ ਰਹੀ ਹੈ, ਇਸ ਲਈ ਗੁਨਾਹਗਾਰ ਨਾਲ ਖੜੇ ਹੋਣ ਦੀ ਬਜਾਏ ਇਸ ਜੁਰਮਯਾਫਤਾ ਦਾ ਸਾਥ ਦੇਣ ਘਟ ਸਜਾ ਵਾਲਾ ਹੋਵੇਗਾ।
-
ਭਾਈ ਅਸ਼ੋਕ ਸਿੰਘ ਬਾਗੜੀਆਂ, ਲੇਖਕ
bhaiashoksingh@gmail.com
9814095308
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.