ਹੁਣ ਅੱਜ ਕੱਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਛੋਰਾਂ ਨਾਲ ਚੱਲ ਰਹੀਆਂ ਹਨ ,ਹਰੇਕ ਪਾਰਟੀ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ,ਆਖਿਰ ਲਾਵੇ ਵੀ ਕਿਉ ਨਾ ?ਸਭ ਦੇ ਲਈ ਇਹ ਇੱਕ ਮਹਤੱਵਪੂਰਣ ਫ਼ੈਸਲੇ ਦੀ ਘੜੀ ਹੈ ,ਹਰੇਕ ਪਾਰਟੀ ਆਪਣੀ ਆਪਣੀ ਜਿੱਤ ਦਾ ਡੱਕਾ ਵਜਾ ਰਹੀ ਹੈ ,ਪਰ ਇਹ ਲੋਕ ਸਭਾ ਚੋਣਾਂ ਇਸ ਵਾਰ ਐਨੀਆ ਵੀ ਅਸਾਨ ਨਹੀ ਕੀ ਜਿੱਤਦੇ ਮੈਦਾਨ ਛੇਤੀ ਹੀ ਫ਼ਹਿਤੇ ਹੋ ਜਾਣਗੇ !ਪਹਿਲਾ ਤਾ ਹਰੇਕ ਪਾਰਟੀ ਦੇ ਬੁਲਾਰੇ ਬੋਲ ਬੋਲ ਕੇ ਵੋਟਰਾਂ ਨੂੰ ਗੁੰਮਰਾਹ ਕਰ ਜਾਂਦੇ ਸੀ ,ਕਿਉਕਿ ਪਾਰਟੀਆਂ ਹੀ ਦੋ ਸੀ ਪੰਜਾਬ ਵਿੱਚ ਜੋ ਆਪਣਾ ਦਬਦਬਾ ਕਾਇਮ ਰੱਖਦੀਆ ਸੀ, ਇੱਕ ਕਾਂਗਰਸ ਤੇ ਦੂਸਰੀ ਅਕਾਲੀ ਭਾਜਪਾ ਇਹ ਹੀ ਦੋ ਪਾਰਟੀਆਂ ਨੇ ਪੰਜਾਬ ਉੱਤੇ ਬਹੁਤ ਚਿਰ ਰਾਜ ਕੀਤਾ ਹੈ ਤੇ ਕਰਦੀਆ ਆ ਰਹੀਆਂ ਨੇ ,ਪਰ ਚੋਣਾਂ ਨੇੜੇ ਆਕੇ ਇਹ ਹੀ ਸਵਾਲ ਖੜਾ ਹੋ ਜਾਂਦਾ ਕੀ ਹੁਣ ਤੱਕ ਪੰਜਾਬ ਦਾ ਸਵਾਰਿਆ ਕੀ ਹੈ ?
ਚਾਹੇ ਕਾਂਗਰਸ ਸਰਕਾਰ ਸੀ ਚਾਹੇ ਅਕਾਲੀ ਭਾਜਪਾ ਸਰਕਾਰ ,ਪਰ ਜਦੋ ਦੀ ਪੰਜਾਬ ਵਿੱਚ ਆਪ ਪਾਰਟੀ ਸਰਗਰਮ ਹੋਈ ਹੈ ਤੇ 2014 ਵਿੱਚ ਇਸ ਦੇ 4 ਸੰਸਦ ਮੈਬਰ ਜਿਤਾਕੇ ਪੰਜਾਬ ਦੇ ਲੋਕਾਂ ਨੇ ਦਿੱਲੀ ਵਿੱਚ ਫ਼ਤਿਹ ਦੇ ਝੰਡ਼ੇ ਬੁਲੰਦ ਕੀਤੇ ਨਾਲ ਹੀ ਇਹ ਸਾਬਤ ਕਰ ਦਿੱਤਾ ਕੀ ਅੱਜ ਵੀ ਲੋਕਾਂ ਦੀ ਜ਼ਮੀਰ ਜਿਉਂਦੀ ਹੈ ਮਰੀ ਨਹੀ ,ਆਪ ਪਾਰਟੀ ਬੇਸੱਕ ਆਪਣੀ ਬਹੁਮਤ ਨਾਲ ਸਰਕਾਰ ਨਹੀ ਬਣਾ ਸਕੀ ,ਪਰ ਪੰਜਾਬ ਦੇ ਲੋਕਾਂ ਲਈ ਨਵੀ ਉਮੀਦ ਲੈਕੇ ਆਈ ਸੀ ,ਜਿੱਤ ਹਰ ਥਾਵੇ ਇਹ ਮਾਇਨੇ ਨਹੀ ਰੱਖਦੀ ,ਪਰ ਕੁੱਝ ਨਵਾਂ ਕਰ ਜਾਣਾ ਇਹ ਵੀ ਕਿਸੇ ਚਮਤਕਾਰ ਨਾਲੋਂ ਘੱਟ ਨਹੀ ਹੁੰਦਾ ਇਹ ਹੀ 2014 ਤੋ ਬਾਅਦ ਹੋਇਆ ! ਆਪ ਪਾਰਟੀ ਨੇ ਬੇਸ਼ੱਕ ਪੰਜਾਬ ਵਿੱਚ ਰਾਜ ਨਹੀ ਕੀਤਾ ਪਰ ਦਿੱਲੀ ਦੇ ਲੋਕਾਂ ਦੇ ਦਿਲਾਂ ਉੱਤੇ ਰਾਜ ਜਰੂਰ ਕੀਤਾ! ਸਰਕਾਰ ਦਿੱਲੀ ਵਿੱਚ ਸੀ ਕੰਮ ਦਿੱਲੀ ਦੇ ਹੋ ਰਹੇ ਸੀ ,ਪਰ ਅਕਲ ਪੰਜਾਬ ਦੇ ਲੋਕਾਂ ਨੂੰ ਆ ਰਹੀ ਸੀ !ਧੰਨਵਾਦੀ ਹਾਂ ਆਪ ਪਾਰਟੀ ਦੇ ਜੀਹਨੇ ਮੇਰੇ ਪੰਜਾਬ ਦੇ ਲੋਕਾਂ ਨੂੰ ਜਿਉਣ ਦਾ ਤਰੀਕਾ ਸਿਖਾ ਦਿੱਤਾ ,ਮਰੀਆ ਰੂਹਾਂ ਵਿੱਚ ਆਵਾਜ਼ ਬੁਲੰਦ ਕਰ ਦਿੱਤੀ ,ਹੁਣ ਜਦੋ ਵੀ ਜਿਥੇ ਵੀ ਪੰਜਾਬ ਦੇ ਸਿਆਸਤਦਾਨ ਵੋਟਾਂ ਮੰਗਣ ਲਈ ਪਿੰਡ ਪਿੰਡ ਜਾਂ ਸਹਿਰ ਸਹਿਰ ਜਾਂਦੇ ਹਨ ਤਾ ਉਥੇ ਦੇ ਲੋਕ ਉਹਨਾ ਕੋਲੋ ਪੁੱਛਦੇ ਹਨ ਕੀ ਪਹਿਲਾ ਤੁਸੀਂ ਕੀ ਕੀਤਾ ?ਸਵਾਲ ਸਭ ਨੂੰ ਹੋ ਰਹੇ ਹਨ ਚਾਹੇ ਅਕਾਲੀ ਭਾਜਪਾ ਹੋਵੇ ਚਾਹੇ ਕਾਂਗਰਸ ਹੁਣ ਲੀਡਰ ਨਹੀ ਲੋਕ ਬੋਲ ਰਹੇ ਹਨ ਅਖੀਰ ਬੋਲਣ ਵੀ ਕਿਉ ਨਾ ਹੁਣ ਤਾ ਹੱਦ ਹੋ ਗਈ ,ਇਹਨਾ ਦੀ ਸਹਿਣ ਸ਼ਕਤੀ ਦੀ ,ਹੁਣ ਤਾ ਗੁੰਗੇ ਵੀ ਬੋਲਣ ਗੇ ,ਦਿਲ ਦੇ ਕੁੰਡੇ ਖੋਲਣਗੇ !ਅਕਾਲੀ ਭਾਜਪਾ ਲਈ ਬਰਗਾੜੀ ਗੋਲੀ ਕਾਂਡ ਤੇ ਸ੍ਰੀ ਗੁਰੂ ਗ੍ਰਂਥ ਸਾਹਿਬ ਦੀ ਹੋਈ ਬੇ ਅਦਵੀ ਗਲ ਦੀ ਹੱਡੀ ਬਣੀ ਬੈਠਾ ਹੈ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੀ ਇਹੋ ਗੱਲ ਬਰਾਬਰੀ ਵਾਲੀ ਹੈ ਕਿਉਕਿ ਇਨਸਾਫ਼ ਦੀ ਉਮੀਦ ਨਵੀ ਸਰਕਾਰ ਤੋ ਸੀ ਜੋ ਕੀ ਉਹ ਵੀ ਫ਼ੇਲ ਤੇ ਅਸਫ਼ਲ ਨਜਰ ਆ ਰਹੀ ਹੈ ! ਕਿਉਕਿ ਵਾਹਦੇ ਕੈਪਟਨ ਸਰਕਾਰ ਦੇ ਆਪਣੇ ਤੇ ਆਪ ਕੀਤੇ ਸੀ ਨਾ ਕੀ ਲੋਕਾਂ ਦੇ ਕਹਿਣ ਤੇ ਹੁਣ ਤੁਸੀਂ ਹੀ ਵੇਖ ਲਵੋ ,ਢਾਈ ਸਾਲ ਤੋਂ ਵੱਧ ਹੋਣ ਵਾਲੇ ਨੇ ਕੈਪਟਨ ਸਰਕਾਰ ਦੇ ਵੀ ਤੇ ਵਾਹਦੇ ਕੇਹੜੇ ਪੂਰੇ ਹੋਏ ,ਕਿੰਨੀਆ ਸਰਕਾਰੀ ਨੋਕਰੀਆ ਘਰ ਘਰ ਮਿਲ ਗਈਆਂ ,ਟੈਵਲਟ ਤੇ ਸਮਾਰਟ ਫੋਨ ,ਸ਼ਗਨ ਸਕੀਮ ,ਚੀਨੀ ਨਾਲ ਚਾਹਪੱਤੀ ,ਸਮਾਰਟ ਪਿੰਡਾਂ ਦੀਆਂ ਗੱਲਾਂ ਹੀ ਰਹਿ ਗਈਆਂ ,ਆਖਿਰਕਾਰ ਇਹ ਸਰਕਾਰਾਂ ਜਾਂ ਪੰਜਾਬ ਸਰਕਾਰ ਲੋਕਾਂ ਨਾਲ ਵਾਹਦੇ ਹੀ ਕਿਉ ਕਰਦੀਆ ਹਨ ਜੋ ਅਸਲ ਰੂਪ ਵਿੱਚ ਪੂਰੇ ਨਹੀ ਕਰ ਸਕਦੀਆ !ਚਾਹੇ ਸਰਕਾਰ ਕੋਈ ਵੀ ਹੋਵੇ ਜੋ ਆਪਣੇ ਬਣਦੇ ਫ਼ਰਜਾ ਤੋਂ ਮੁਖ ਮੋੜਦੀਆ ਹਨ ਤਾ ਉਸ ਸਰਕਾਰ ਦੇ ਪਾਰਟੀ ਕਰਤਾ ਜਾਂ ਉਸ ਖੜੇ ਉਮੀਦਵਾਰ ਨੂੰ ਜੰਨਤਾ ਦੇ ਸਵਾਲਾਂ ਦਾ ਜਵਾਬ ਤਾ ਦੇਣਾ ਹੀ ਪਵੇਗਾ ,ਪਰ ਇਹ ਵੀ ਬਹੁਤ ਚਲਾਕੀ ਨਾਲ ਕਹਿ ਦਿੰਦੇ ਹਨ ਕੀ ਇਹਨਾ ਦੇ ਮੂੰਹ ਵਿੱਚ ਬੋਲ ਸਾਡੇ ਵਿਰੋਧੀ ਪਾ ਰਹੇ ਹਨ ਇਹ ਸਾਰੀ ਸ਼ਰਾਰਤ ਸਾਡੇ ਵਿਰੋਧੀ ਕਰ ਰਹੇ ਨੇ ,ਅਸੀਂ ਇਹਨਾ ਤੋ ਨਹੀ ਘਬਰਾਉਂਦੇ ਅਸੀਂ ਲੜਾਗੇ ,ਪਰ ਜੇ ਕੋਈ ਪੁਛੇ ਕੀ ਕਿਸ ਮੁੱਦੇ ਤੇ ਲੜੋਗੇ ,ਬੇਰੁਜਗਾਰੀ ਤੇ ,ਸਿਹਤ ਸਹੂਲਤਾਂ ਤੇ ,ਕਾਨੂੰਨੀ ਸਹੂਲਤਾਂ ਤੇ ,ਵਿਕਾਸ ਦੇ ਨਾਮ ਤੇ ,ਪੜਾਈ ਦੀ ਦੁਰਦਸਾ ਤੇ ,ਸਿਖਿਆ ਅਦਾਰੇ ਬੰਦ ਹੋਣ ਤੇ ,ਸਰਕਾਰੀ ਦਫਤਰਾਂ ਦਾ ਨਿੱਜੀਕਰਨ ਕਰਨ ਤੇ ,ਆਪਣੀਆ ਜਾਇਦਾਤਾਂ ਦੁੱਗਣੀਆ ਹੋ ਜਾਣ ਤੇ ,ਹਰੇਕ ਪਾਸੇ ਕਾਰਪੋਰੇਟ ਘਰਾਣੇ ਨੂੰ ਪ੍ਰਫੁੱਲਤ ਕਰਨਾ ,ਚਾਹੇ ਕੋਈ ਵੀ ਪਾਰਟੀ ਹੋਵੇ ਦਿਲ ਉੱਤੇ ਹੱਥ ਰੱਖਕੇ ਇਹ ਕੈਹ ਦੇਣ ਕੀ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹਿੱਤਾ ਦੀ ਗੱਲ ਕਰਦੇ ਹਾਂ !ਇਹ ਸਿਆਸੀ ਬੰਦੇ ਗੱਲ ਕਰਦੇ ਹਨ ਆਪਣੇ ਕਾਰੋਬਾਰ ਦੀ ਬਣਦੇ ਕਮਿਸਨ ਦੀ ,ਕੋਈ ਪੰਜਾਬ ਵਾਸੀ ਕੈਹ ਦੇਵੇ ਕੀ ਫਲਾਣਾ ਲੀਡਰ ਪੰਜਾਬ ਦੀ ਗੱਲ ਕਰਦਾ ਹੈ ਜੇਕਰ ਗਿਣਤੀ ਕਰੀਏ ਤਾ ਸ਼ਾਇਦ!ਪਹਿਲੀ ਉੱਗਲ ਤੇ ਹੀ ਰੁੱਕ ਜਾਈਏ !ਇੱਕ ਗੱਲ ਵਾਰ ਵਾਰ ਪ੍ਰੇਸ਼ਾਨ ਕਰਦੀ ਰਹਿੰਦੀ ਹੈ ਕੀ ਹੁਣ ਤੱਕ ਅਸੀਂ ਪੰਜਾਬ ਲਈ ਵਧੀਆ ਨੇਤਾ ਕਿਉ ਚੁਣਨ ਵਿੱਚ ਅਸਫ਼ਲ ਰਹੇ ਹਾਂ ਤੇ ਕਦੋ ਤੱਕ ਹੁੰਦੇ ਰਹਾਗੇ ਅਸੀਂ ਸਾਰੇ ਅਸਫ਼ਲ ?ਹੁਣ ਵੱਖੋ ਵੱਖ ਪਾਰਟੀਆਂ ਵੱਲੋ ਬੇਸ਼ੱਕ ਆਪਣੇ ਆਪਣੇ ਨੁਮਾਇੰਦੇ ਖੜੇ ਕੀਤੇ ਹੋਏ ਹਨ ,ਪਰ ਪੰਜਾਬ ਦੇ ਲੋਕਾਂ ਵਿੱਚ ਸਵਾਲਾਂ ਦੇ ,ਮੁਦਿਆ ਦੇ ,ਕੀਤੇ ਵਾਹਦਿਆ ਦੇ ,ਚਿੱਟੇ ਚਿਠੇ ਖੋਲੀ ਬੈਠੇ ਹਨ ਕੀ ਆਉਣ ਤੇ ਅਸੀਂ ਵਿਖਾਈਏ ,ਬਹੁਤ ਸਾਰੇ ਤਾ ਘਰ ਦੇ ਮੁੱਖ ਦਰਵਾਜੇ ਅੱਗੇ ਲਿਖੀ ਬੈਠੇ ਨੇ ਕੀ ਵਿਕਾਸ ਨਹੀ ਤਾ ਵੋਟ ਨਹੀ ,ਰੁਜਗਾਰ ਨਹੀ ਤਾ ਵੋਟ ਨਹੀ ,ਆਖਿਰੀ ਇਹ ਪਾਰਟੀਆਂ ਹੁਣ ਪੰਜਾਬ ਦੇ ਲੋਕਾਂ ਲਈ ਕੇਹੜੇ ਵਿਕਾਸ ਦੀਆਂ ਗੱਲਾਂ ਤੇ ਨਵੇ ਜੁਲ੍ਮੇ ਲੈਕੇ ਆਉਣਗੀਆ ,ਪਰ ਜੋ ਵੀ ਹੋਵੇ ਏਸ ਵਾਰ ਮੁਕ਼ਾਬਲਾ ਪੂਰਾ ਡੱਟਵਾਂ ਹੈ ਕਿਉਕਿ ਪੰਜਾਬ ਏਕਤਾ ਪਾਰਟੀ ਵੀ ਆਪਣੇ ਪੈਰ ਜਮਾਉਂਦੀ ਨਜਰ ਆ ਰਹੀ ਹੈ ,ਬਹੁਤ ਸਾਰੇ ਲੋਕ ਹੁਣ ਇਹਨਾ ਦੋਹਾਂ ਪਾਰਟੀਆਂ ਕਾਗਰਸ ਤੇ ਅਕਾਲੀ ਭਾਜਪਾ ਤੋਂ ਅੱਕ ਚੁੱਕੇ ਹਨ ਬਾਕੀ ਆਉਣ ਵਾਲੀ 23ਮਈ ਹੀ ਤੈਹ ਕਰੇਗੀ ਕੀ ਕੋਣ ਚੰਗਾ ਕੋਣ ਮਾੜਾ ,ਪਰ ਜਿਵੇ ਵੀ ਹੋਵੇ ਸਿਆਸਤਦਾਨ ਹਮੇਸ਼ਾ ਜਿੱਤ ਜਾਂਦੇ ਹਨ ਤੇ ਵਿਚਾਰੇ ਵੋਟਰ ਹਾਰ ਹੀ ਜਾਂਦੇ ਹਨ ,ਅਸਲ ਵਿੱਚ ਲੋਕਤੰਤਰ ਦੀ ਜਿੱਤ ਹੀ ਅਸਲ ਜਿੱਤ ਹੁੰਦੀ ਹੈ ! ਜੇਕਰ ਵੇਖਿਆ ਜਾਵੇ ਤਾ ਹੁਣ ਤੱਕ ਲੀਡਰ ਹੀ ਜਿੱਤਦੇ ਆਏ ਹਨ ਤੇ ਵਿਚਾਰੇ ਪੰਜਾਬ ਵਾਸੀ ਹਾਰ ਦੇ ਆਏ ਹਨ ,ਪੰਜਾਬ ਵਾਸੀ ਨਾਲ ਹੀ ਪੰਜਾਬ ਹੈ ,ਪੰਜਾਬ ਦੇ ਲੋਕਾਂ ਦੀ ਜਿੱਤ ਹੀ ਪੰਜਾਬ ਦੀ ਜਿੱਤ ਹੈ ,ਵੇਖਣਾ ਮੇਰੇ ਪਿਆਰੇ ਵੋਟਰੋ ਪੰਜਾਬ ਨਾ ਹਾਰ ਜਾਵੇ ,ਚੁਣਦੇ 70 ਸਾਲਾਂ ਤੋ ਆ ਰਹੇ ਹਾਂ ,ਪਰ ਜਿਸ ਨੂੰ ਵੀ ਚੁਣੋਗੇ ਵਧੀਆ ਚੁਣਨਾ ਤੇ ਸਹੀ ਨੂੰ ਚੁਣਨਾ
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.