ਕਦੇ ਕਦੇ ਤਾਂ ਬਹੁਤ ਸਾਰੀਆਂ ਗੱਲਾਂ ਸਮਝ ਤੋਂ ਬਾਹਰ ਹੋ ਜਾਂਦੀਆਂ ਹਨ,ਜਿਵੇਂ ਵਾਤਾਵਰਨ ਪ੍ਰੇਮੀ ਤੇ ਪੰਜਾਬ ਸਰਕਾਰ ਵਾਰ ਵਾਰ ਕਹਿ ਰਹੀ ਹੈ ਕਿ ਫ਼ਸਲ ਦੇ ਬਚੇ ਹੋ ਨਾੜ ਨੂੰ ਅੱਗ ਨਾ ਲਗਾਉ, ਪਰ ਜ਼ਿੰਦਗੀ ਦੀ ਇਸ ਕਾਹਲ ਨੇ ਆਦਮੀ ਨੂੰ ਕਿਉਂ ਮਜਬੂਰ ਕਰ ਰੱਖਿਆ ਹੈ ਕਿ ਉਸ ਦੀ ਇਹ ਕਾਹਲ ਕੁਦਰਤੀ ਜੀਵਾਂ ਲਈ ਮੌਤ ਲੈਕੇ ਆਉਂਦੀ ਹੈ, ਅੱਗ ਲਾਉਣ ਦੀ ਰਿਵਾਇਤ ਸਾਡੇ ਪਿਆਰੇ ਪੰਛੀਆਂ ਤੇ ਹੋਰ ਜੀਵ ਜੰਤੂਆਂ ਲਈ ਮੌਤ ਦੇ ਰਾਹ ਖੋਲ੍ਹ ਜਾਂਦੀ ਹੈ, ਤੇ ਧਰਤੀ ਦੀ ਉਪਜਾਊ ਸ਼ਕਤੀ ਨਾਲ ਭਰਪੂਰ ਪਰਤ ਵੀ ਨਸ਼ਟ ਹੋ ਜਾਂਦੀ ਹੈ, ਸਰਕਾਰ ਦੇ ਵਾਰ ਵਾਰ ਕੀਤੇ ਪ੍ਰਚਾਰ ਦਾ ਲੱਗਦਾ ਇਹਨਾਂ ਬੰਦਿਆ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ ,ਜੋ ਅਜੇ ਵੀ ਆਪਣੇ ਖੇਤਾਂ ਵਿੱਚ ਅੱਗ ਲਗਾ ਰਹੇ ਹਨ,ਕਈ ਵਾਰੀ ਲਾਈ ਹੋਈ ਅੱਗ ਹੋਰ ਜ਼ਿਮੀਦਾਰਾਂ ਦਾ ਨੁਕਸਾਨ ਕਰ ਜਾਂਦੀ ਹੈ ,ਦੂਸਰਾ ਇਹ ਹੀ ਅੱਗ ਐਨੀ ਗਰਮੀ ਵਿੱਚ ਹੋਰ ਗਰਮੀ ਦੇ ਨਾਲ ਨਾਲ ਬਹੁਤ ਹੀ ਘਾਤਕ ਗੈਸਾਂ ਨੂੰ ਵੀ ਜਨਮ ਦਿੰਦੀ ਹੈ,
ਜਿਸ ਨਾਲ ਸਾਡੇ ਪਿਆਰੇ ਜੀਵ ਜੰਤੂ ਤਾਂ ਮਰਦੇ ਹੀ ਹਨ ਨਾਲ ਹੀ ਇਹ ਲਾਈ ਹੋਈ ਅੱਗ ਸਾਡੇ ਇਨਸਾਨਾਂ ਲਈ ਕਾਫ਼ੀ ਸਾਰੀਆਂ ਬਿਮਾਰੀਆਂ ਵੀ ਸਹੇੜ ਦੇ ਕੇ ਜਾਂਦੀ ਹੈ, ਅੱਜ ਕੱਲ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਅੱਗ ਲਗਾਈ ਹੋਈ ਸੀ ਕਈਆਂ ਦੀ ਜ਼ਮੀਨ ਸੜਕ ਕਿਨਾਰੇ ਹੋਣ ਕਰਕੇ ਸੜਕੀ ਹਾਦਸਿਆਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ, ਸੋ ਬੇਨਤੀ ਹੈ ਪੰਜਾਬ ਸਰਕਾਰ ਨੂੰ ਤੇ ਵਾਤਾਵਰਨ ਪ੍ਰੇਮੀਆਂ ਨੂੰ ਕਿ ਸਮੇਂ ਸਮੇਂ ਤੇ ਹੋ ਰਹੀਆਂ ਹਨ ਇਹਨਾਂ ਅਣਗਹਿਲੀਆ ਨੂੰ ਅਣਗੌਲਿਆ ਨਾ ਕੀਤਾ ਜਾਵੇ ਉਹ ਕਾਹਲ ਤੇ ਕੰਮ ਹੀ ਕਿ ਜੋ ਵਾਤਾਵਰਣ ਤੇ ਕੁਦਰਤੀਂ ਜੀਵਾਂ ਦੀ ਹੱਤਿਆਂ ਕਰਕੇ ਕੀਤਾ ਜਾਵੇ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.