ਜੇਕਰ ਗੱਲ ਅੱਜ ਦੇ ਵੋਟਰ ਵਰਗ ਦੀ ਕਰੀਏ ਤਾ ਅੱਜ ਦੇ ਨਾਲ ਨਾਲ ਆਉਣ ਵਾਲੇ ਕੱਲ ਤੇ ਵੀ ਬਹੁਤ ਤਰਸ ਜਿਹਾ ਆਉਂਦਾ ਹੈ !ਕੀ ਇਹ ਲੋਕ ਆਉਣ ਵਾਲੀਆ ਨਸਲਾਂ ਨੂੰ ਵਿਰਾਸਤ ਵਿੱਚ ਕੀ ਦੇ ਕੇ ਜਾਣਗੇ ?ਕੀ ਇਹ ਹਰ ਵਾਰ ਦੀ ਤਰਾ ਸਿਆਸੀ ਲੀਡਰਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਰਸਗੁਲੇ ਲੈ ਕੇ ਹੀ ਖ਼ੁਸ ਹੋ ਜਾਇਆ ਕਰਨਗੇ ਜਾਂ ਫਿਰ ਪੀੜੀ ਦਰ ਪੀੜੀ ਨੂੰ ਚੁੱਪ ਰਹਿਣ ਦਾ ਗਿਆਨ ਜਾਂ ਆਪਾ ਨੂੰ ਕੀ ਲੈਣਾ ਵਾਲੀ ਇੱਕ ਆਮ ਜੇਹੀ ਗੱਲ ਦਾ ਗਿਆਨ ਦੇ ਕੇ ਜਾਣਗੇ ?
ਅਖੀਰ ਵੋਟਰ ਵਰਗ ਚੁੱਪ ਕਿਸ ਗੱਲ ਕਰਕੇ ਹੈ ਤੇ ਚੁੱਪ ਦਾ ਕਾਰਨ ਕੀ ਹੈ ,ਦੂਸਰੀ ਗੱਲ ਚੁੱਪ ਦਾ ਕਾਰਨ ਚਾਹੇ ਕੋਈ ਵੀ ਹੋਵੇ ,ਸਾਫ਼ ਸਾਫ਼ ਸ਼ਬਦਾ ਵਿੱਚ ਤਾ ਨੁਕਸਾਨ ਆਮ ਲੋਕਾਂ ਦਾ ਹੀ ਹੈ ,ਜਾਂ ਸਾਡੀਆਂ ਆਉਣ ਵਾਲੀਆ ਨਸਲਾਂ ਦਾ !ਸਿਆਸੀ ਬੰਦੇ ਤਾਂ ਜਿੱਤਕੇ ਆਪਣੀਆ ਕਈ ਕਈ ਪੀੜੀਆ ਦੀ ਜਿੰਦਗੀ ਸਵਾਰ ਜਾਂਦੇ ਹਨ ਤੇ ਆਮ ਲੋਕ ਫਿਰ ਉਹ ਹੀ ਮਜਬੂਰੀਆਂ ਵਸ ਪੈਕੇ ਸੰਘਰਸ਼ ਲਈ ਫਿਰ ਤਿਆਰ ਬਰ ਤਿਆਰ ਆਖ਼ਿਰਕਾਰ ਇਹ ਵੋਟਰ ਵਰਗ ਕਿਸ ਮਿੱਟੀ ਦਾ ਬਣਿਆ ਹੋਇਆਂ ਹੈ ਜਿਸ ਨੂੰ ਆਪਣੀ ਹਰ ਮੁਸ਼ਕਿਲ ਤੇ ਦੁੱਖ ਦਰਦ ਦਾ ਪਤਾ ਹੈ ਪਰ ਕਾਰਨ ਪੁਛਣ ਦੀ ਹਿੰਮਤ ਨਹੀ ਨਾ ਹੀ ਕਾਰਨ ਸੋਚਣ ਦੀ ਜਾਚ ਹੈ ਜਾਂ ਕਹਿ ਸਕਦੇ ਹਾਂ ਕੀ ਸਵਾਲ ਜ਼ਵਾਬ ਕਰਨ ਦੀ ਹਿੰਮਤ ਨਹੀ ,ਬੜਾ ਤਰਸ ਜੇਹਾ ਆਉਂਦਾ ਹੈ ਆਪਣੇ ਆਪ ਤੇ ਵੋਟਰ ਵਰਗ ਤੇ ਕੀ ਇਹ ਸਿਆਸੀ ਬੰਦੇ ਭਾਰਤੀ ਲੋਕਾਂ ਨੂੰ ਸਮਝਦੇ ਕੀ ਹਨ ,ਇਥੇ ਇੱਕ ਕਹਾਣੀ ਆਪ ਸਭ ਨਾਲ ਸਾਝੀ ਕਰ ਰਿਹਾ ਹਾਂ ਸ਼ਾਇਦ ਆਪ ਨੇ ਸੁਣੀ ਜਾ ਪੜੀ ਵੀ ਹੋਵੇ ਪਰ ਸਾਡੇ ਭਾਰਤੀਆਂ ਲਈ ਪੂਰੀ ਢੁਕਵੀਂ ਤੇ ਦਰੁੱਸਤ ਹੈ !ਉਸ ਕਹਾਣੀ ਦਾ ਸਿਰਲੇਖ ....ਗੱਲ ਇਉ ਹੈ ?
ਇੱਕ ਵਾਰ ਕੋਈ ਸਿਆਸੀ ਬੰਦਾ ਭੇਡਾ ਨੂੰ ਆਪਣੇ ਵਿਚਾਰਾਂ ਦਾ ਗਿਆਨ ਵੰਡ ਰਿਹਾ ਸੀ, ਕੀ ਮੈਂ ਆਪ ਸਭ ਨੂੰ ਸਰਦੀ ਤੋਂ ਬਚਣ ਲਈ ਸਾਰਿਆ ਨੂੰ ਇੱਕ ਇੱਕ ਗਰਮ ਕੰਬਲ ਦਿਆਗਾ ,ਐਨੀ ਗੱਲ ਸੁਣਕੇ ਸਾਰੀਆ ਭੇਡਾ ਨੱਚਣ ਲੱਗ ਗਈਆਂ ,ਪਰ ਵਿਚੋਂ ਇੱਕ ਨਿੱਕੇ ਬੱਚੇ ਨੇ ਆਪਣੀ ਮਾਂ ਤੋਂ ਪੁੱਛਿਆ ਕੀ ਇਹ ਗਰਮ ਕੰਬਲਾਂ ਲਈ ਉੱਨ ਲੈਕੇ ਕਿਥੋ ਆਉਣਗੇ ,ਐਨੀ ਗੱਲ ਸੁਣਨ ਤੋਂ ਬਾਅਦ ਸਾਰੇ ਸੰਨਾਟਾ ਛਾ ਗਿਆ ਕਿਓਕਿ ਉੱਨ ਵੀ ਤਾਂ ਭੇਡਾਂ ਦੀ ਹੀ ਹੋਣੀ ਸੀ ,ਇਹ ਹੀ ਸਾਰੀ ਗੱਲਬਾਤ ਸਾਡੀ ਤੇ ਭਾਰਤੀ ਲੋਕਾਂ ਦੀ ,ਹੁਣ ਬਹੁਤ ਸਾਰੇ ਲੀਡਰ ਪਿੰਡਾਂ ਤੇ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਲਈ ਆਖਦੇ ਹਨ ਕੀ ਵੇਖੋ ਸਾਡੇ ਸਰਕਾਰ ਨੇ ਪਿੰਡ ਦੇ ਬਜੁਰਗਾਂ ਨੂੰ ਪੈਨਸਨ ਲੱਗਵਾ ਦਿੱਤੀ ਤੇ ਆਟਾ ਦਾਲ ਸਕੀਮ ਸਾਰੇ ਗ਼ਰੀਬਾਂ ਨੂੰ ਦਿਵਾ ਦਿੱਤੀ !ਆ ਸੋਡੇ ਪਿੰਡ ਦੀ ਸੜਕ ਬਣਾ ਦਿੱਤੀ ,ਆ ਸੋਡੇ ਪਿਂਡ ਦੀਆਂ ਗਲੀਆਂ ਨਾਲੀਆ ਬਣਾ ਦਿੱਤੀਆ , ਤੇ ਸਗਨ ਸਕੀਮ ਵਿੱਚ ਵੀ ਪਹਿਲਾ ਨਾਲੋਂ ਵਾਧਾ ਕਰ ਦਿੱਤਾ ਹੈ ਤੇ ਆਪ ਨੂੰ ਦੋ ਸੋ ਯੂਨਿਟ ਮਾਫ਼ ਤੇ ਕਿਸਾਨ ਭਰਾਵਾਂ ਨੂੰ ਵੀ ਬਿਜਲੀ ਮੁਫ਼ਤ ਐਨੇ ਵਿੱਚ ਹੀ ਨਾਲ ਆਏ ਚਮਚੇ ਵਾਰ ਵਾਰ ਜੈ ਕਾਰੇ ਛੱਡਕੇ ਸਾਹ ਚੜਾ ਲੈਂਦੇ ਹਨ ਜਿਵੇਂ ਸਾਡੀਆ ਆ ਹੀ ਜ਼ਰੂਰਤਾਂ ਹੋਣ ਜਾਂ ਸਾਡੇ ਲਈ ਆ ਕਰਕੇ ਕੋਈ ਬਹੁਤ ਵੱਡਾ ਮੀਲ ਪੱਥਰ ਸਥਾਪਤ ਕਰ ਦਿੱਤਾ ਹੋਵੇ ,ਇੱਕ ਗੱਲ ਸਮਝ ਤੋਂ ਬਾਹਰ ਹੈ ਕੀ ਸ਼ੋਚ ਸਾਡੀ ਛੋਟੀ ਹੁੰਦੀ ਜਾਂਦੀ ਹੈ ਜਾਂ ਸਾਡੇ ਸਿਆਸੀ ਬੰਦਿਆ ਦੀ, ਕੀ ਉਹਨਾਂ ਦੀਆਂ ਵੀ ਇਹ ਲੋੜਾ ਜਾਂ ਸਾਡੇ ਜਿੰਨੀਆ ਹੀ ਜ਼ਰੂਰਤਾਂ ਹਨ ਜਾਂ ਅਸੀਂ ਸਭ ਵੋਟਰ ਵਰਗ ਮੂਰਖਤਾ ਦਾ ਪ੍ਰਤੀਕ ਹਾਂ ,
ਜੋ ਇਹਨਾ ਦੀਆਂ ਕੋਝੀਆਂ ਚਾਲਾਂ ਨਾ ਸਮਝ ਸਕਿਆ ਤੇ ਨਾ ਹੀ ਸਮਝਣ ਵਾਲੇ ਦਾ ਕਦੇ ਸਾਥ ਦਿੱਤਾ ਤੇ ਨਾ ਹੀ ਸੱਚ ਬੋਲਣ ਵਾਲੇ ਦੇ ਕਦੇ ਨਾਲ ਖੜੇ ,ਆਪ ਸਭ ਨੂੰ ਪਤਾ ਹੀ ਹੈ ਕੀ ਸਭ ਤੋ ਵੱਧ ਪੜੇ ਲਿਖੇ ਲੋਕ ਸਿਰਫ ਤੇ ਸਿਰਫ ਕੇਰਲਾ ਵਿੱਚ ਹਨ ਤੇ ਨਾਲ ਹੀ ਉਹ ਲੋਕ ਕਦੇ ਵੀ ਝੂਠੇ ਤੇ ਬੇਈਮਾਨ ਲੀਡਰ ਨੂੰ ਨਹੀ ਚੁਣਦੇ ਦੂਸਰਾ ਸਾਰੇ ਦੇ ਸਾਰੇ ਪਿਛਲੇ ਕੀਤੇ ਕੰਮਾ ਦਾ ਵੇਰਵਾ ਹਰੇਕ ਲੀਡਰ ਤੋ ਪੁੱਛਦੇ ਹਨ ਨਾਲ ਹੀ ਉਸ ਲੀਡਰ ਦਾ ਬੈਕ ਰਾਉੱਡ ਕੀ ਸੀ ਕੀ ਉਸ ਦਾ ਅਕਸ ਸਾਫ਼ ਸੁਥਰਾ ਹੈ ਤੇ ਦੂਸਰਾ ਉਹ ਉਸ ਲੀਡਰ ਨੂੰ ਵੋਟ ਕਿਓ ਦੇਣ ਉਸ ਵਿੱਚ ਕੀ ਖ਼ਾਸੀਅਤ ਹੈ ਤੇ ਉਸ ਦੀ ਖੁਦ ਦੀ ਪੜਾਈ ਕਿੰਨੀ ਕੁ ਹੈ ,ਉਹ ਲੋਕ ਭਾਰਤੀ ਲੋਕਾਂ ਨਾਲੋਂ ਬਹੁਤ ਹੀ ਜ਼ਿਆਦਾ ਸਮਝਦਾਰ ਤੇ ਅਕਲ ਤੋਂ ਕੰਮ ਲੈਣ ਵਾਲੇ ਹਨ ਤੇ ਲਾਲਚ ਤੋਂ ਕੋਹਾ ਦੂਰ ਹਨ ,ਭਾਰਤੀਆਂ ਵਿੱਚ ਇਹ ਗੱਲ ਬਹੁਤ ਘੱਟ ਲੋਕਾਂ ਵਿੱਚ ਹੈ ,ਸਾਡੇ ਭਾਰਤੀ ਲੋਕਾਂ ਜਾਂ ਵੋਟਰਾਂ ਨੂੰ ਦਿਨੇ ਸੁਪਨੇ ਵਿਖਾਕੇ ਚਾਹੇ ਖੂਹ ਵਿੱਚ ਧੱਕਾ ਦੇ ਦੇਵੋ ਕੋਈ ਪ੍ਰਵਾਹ ਨਹੀ ਕਰਨ ਗੇ ,ਕਿਓਕਿ ਇਹ ਆਪਣੀ ਸੋਚਣ ਸ਼ਕਤੀ ਨਹੀ ਵਰਤਣਗੇ ਨਾ ਹੀ ਕਦੇ ਵਰਤੀ ਹੈ !ਸਾਡੇ ਭਾਰਤ ਦਾ ਵੋਟਰ ਵਰਗ ਸਿਆਸੀ ਲੀਡਰਾਂ ਨਾਲੋਂ ਜਿਆਦਾ ਪੜਿਆ ਲਿਖਿਆਂ ਹੋਕੇ ਵੀ ਇਹਨਾ ਕੋਲੋਂ ਹਰ ਵਾਰ ਹਾਰ ਜਾਂਦਾ ਹੈ ਆਖਿਰ ਕਿਓ ?ਕੀ ਸਾਡੇ ਵੋਟਰ ਵਰਗ ਦੀ ਅਸਲ ਆਤਮਾ ਮਰ ਚੁੱਕੀ ਹੈ ,ਜਾਂ ਸਾਡੇ ਸਿਆਸੀ ਬੰਦਿਆ ਦੀ ਦੋਹਾਂ ਵਿਚੋਂ ਇੱਕ ਦੀ ਜਰੂਰ ਆਤਮਾ ਮਰ ਗਈ ਹੈ !
ਮੈਂ ਤੇ ਇੱਕ ਗੱਲ ਆਖਦਾ ਹਾਂ ਕੀ ਸਾਡੇ ਭਾਰਤੀ ਲੋਕ ਆਪਣਾ ਵੋਟ ਪਾਉਣ ਸਾਰ ਹੀ ਹਾਰ ਜਾਂਦੇ ਹਨ ਤੇ ਸਾਡੇ ਸਿਆਸੀ ਬੰਦੇ ਜਿੱਤ ਜਾਂਦੇ ਹਨ !ਕਿਉ ਕਿ ਇਹਨਾ ਨੇ ਕਦੇ ਵੋਟ ਪਾਉਣ ਲੱਗੇ ਚੰਗੇ ਮਾੜੇ ਦੀ ਕਦੇ ਪਰਖ਼ ਹੀ ਨਹੀ ਕਰਨੀ ,ਬਸ ਚੌੜੇ ਹੋਕੇ ਬੜੇ ਫਕਰ ਨਾਲ ਕਹਿ ਦਿੰਦੇ ਹਨ ਕੀ ਵੋਟ ਹੀ ਹੈ ਜੀਹ ਨੂੰ ਦਿਲ ਕਰੂ ਪਾ ਦੇਵਾਗੇ ,ਪਾਗਲੋ ਸੋਚੋ ਜਦੋਂ ਧੀ ਪੁੱਤ ਦਾ ਰਿਸ਼ਤਾ ਕਰਨਾ ਹੋਵੇ ਬਹੁਤ ਪੁੱਛ ਪੜਤਾਲ ਕਰਦੇ ਹਾਂ ਫੇਰ ਇੱਕ ਦੇਸ ਦੀ ਵਾਗ ਡੋਰ ਅਪਰਾਧੀ ਜਾ ਬਲਾਤਕਾਰੀ ਬੰਦੇ ਨੂੰ ਕਿਵੇਂ ਫੜਾ ਸਕਦੇ ਹੋ ,ਹੁਣ ਵੇਲ਼ਾ ਹੈ ਸੋਚਣ ਦਾ ਵਿਚਾਰਨ ਦਾ ,ਹੁਣ ਸਾਡੀ ਸ਼ੋਚ ਸਮਝ ਹੀ ਸਿੱਧ ਕਰੇਗੀ ਕੀ ਅਸੀਂ ਸਭ ਕਿਥੇ ਖੜੇ ਹਾਂ ਤੇ ਆਉਣ ਵਾਲਾ ਸਾਡਾ ਭਵਿੱਖ ਕਿਵੇਂ ਦਾ ਹੋਵੇਗਾ ,ਅੱਗੇ ਅਸੀਂ ਸਭ ਨੇ ਕਿਦਾ ਦੇ ਸਮਾਜ ਦੀ ਸਿਰਜਣਾ ਕਰਨੀ ਹੈ ! ਸੋ ਅੰਤ ਵਿੱਚ ਮੇਰੇ ਭਾਰਤ ਦੇ ਸਾਰੇ ਹੀ ਵੋਟਰ ਵਰਗ ਨੂੰ ਬੇਨਤੀ ਕਰਾਗਾ ਕੀ ਲਾਲਚ ਤੋਂ ਉਪਰ ਉਠਕੇ ਆਪਣੀ ਇੱਕ ਇੱਕ ਵੋਟ ਦਾ ਸਹੀ ਇਸਤੇਮਾਲ ਕਰਨਾ ,ਵਧੀਆ ਬੰਦੇ ਨੇ ਅੱਗੇ ਭੇਜਣਾ, ਮਾੜੇ ਵਿਚਾਰ ,ਮਾੜੀ ਸੋਚ ਵਾਲੇ ਨੂੰ ,ਭੁੱਲਕੇ ਵੀ ਵੋਟ ਨਾ ਪਾਉਣਾ ਕਿਉਕਿ ਇਹ ਸਵਾਲ ਸਾਡੇ ਪੂਰੇ ਦੇਸ ਦੇ ਭਵਿੱਖ ਦਾ ਹੈ !
-
ਗੁਰਪ੍ਰੀਤ ਸਿੰਘ ਜਖਵਾਲੀ , ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.