ਖ਼ਬਰ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਖੇਤੀ ਵਿੱਚ ਵਰਤੇ ਜਾਂਦੇ ਸਿਰਫ਼ ਕੀਟਨਾਸ਼ਕਾਂ ਕਾਰਨ ਹੀ ਨਹੀਂ ਹਨ। ਕੀਟਨਾਸ਼ਕਾਂ ਤੋਂ ਬਿਨ੍ਹਾਂ ਭੈੜਾ ਵਾਤਾਵਰਨ ਜਾਂ ਭੈੜੀ ਜੀਵਨ ਸ਼ੈਲੀ ਵੀ ਇਹੋ ਜਿਹੇ ਕਾਰਨ ਹਨ ਜੋ ਸਾਰੀਆਂ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ 50 ਫੀਸਦੀ ਹਨ। ਤੰਬਾਕੂ ਦਾ ਸੇਵਨ ਕੈਂਸਰ ਦਾ ਮੁੱਖ ਕਾਰਨ ਹੈ। ਕੈਂਸਰ ਖੋਜ਼ੀਆਂ (ਸਪੈਸ਼ਲਿਸਟਾਂ) ਅਨੁਸਾਰ ਬਹੁਤੀਆਂ ਮਨੁੱਖੀ ਬਿਮਾਰੀ ਦਾ ਕਾਰਨ ਉਸਦਾ ਖਾਣ-ਪੀਣ, ਰਹਿਣ-ਸਹਿਣ ਦਾ ਢੰਗ, ਦੂਸ਼ਿਤ ਵਾਤਾਵਰਨ ਆਦਿ ਹੈ, ਜੋ ਮਨੁੱਖ ਆਪ ਵਿਗਾੜਦਾ ਹੈ।
ਹਿੰਦੀ ਦਾ ਕਵੀ ਲਿਖਦਾ ਹੈ, "ਖ਼ੁਦ ਸੇ ਰੂਠੇ ਹੈਂ ਹਮ ਲੋਗ, ਟੂਟੇ-ਫੂਟੇ ਹੈਂ ਹਮ ਲੋਗ। ਸਤਿਆ ਚੁਰਾਤਾ ਆਂਖੇ ਹਮਸੇ, ਇਤਨੇ ਝੂਠੇ ਹੈਂ ਹਮ ਲੋਗ। ਹਮੇਂ ਅਜਾਇਬ ਘਰ ਮੇਂ ਰਖ ਦੋ, ਬਹੁਤ ਅਨੂਠੇ ਹੈਂ ਹਮ ਲੋਗ। ਹਸਤਾਖ਼ਰ ਤੋਂ ਬਨ ਨਾ ਸਕੇਂਗੇ, ਸਿਰਫ਼ ਅੰਗੂਠੇ ਹੈਂ ਹਮ ਲੋਗ"।
ਆ ਬੈਲ ਮੁਝੇ ਮਾਰ ਵਾਲੀ ਜ਼ਿੰਦਗੀ ਜੀਉਂਦਾ ਹੈ ਮਨੁੱਖ। ਆਂਹਦਾ ਹੈ ਅੱਜ ਦਾ ਦਿਨ ਸੁੱਖ ਸ਼ਾਤੀ ਬੀਤ ਗਿਆ, ਬਾਕੀ ਕੱਲ ਸਹੀ। ਅੱਜ ਖੂਬ ਖਾਂਦਾ ਹੈ, ਖੂਬ ਪੀਂਦਾ ਹੈ, ਖੂਬ ਨੱਚਦਾ ਹੈ, ਖੂਬ ਟੱਪਦਾ ਹੈ, ਭੰਗੜਾ ਪਾਉਂਦਾ ਹੈ, ਪਰ ਨਾਲ ਨਾਲ ਗੰਦ ਪਾਉਂਦਾ ਹੈ, ਜਾਨਵਰ ਖਾਂਦਾ ਹੈ, ਆਪਣੇ ਮਰਨ ਦਾ ਆਪ ਸਮਾਨ ਪੈਦਾ ਕਰਦਾ ਹੈ। ਦਰਖਤ ਵੱਢੇ, ਫਰਨੀਚਰ ਬਣਾਇਆ। ਧਰਤੀ ਪੁੱਟੀ, ਉਹਦੀ ਗੋਦ 'ਚ ਜ਼ਹਿਰ ਭਰੀ, ਫਿਰ ਖੁਦ ਖਾਧੀ ਆਪਣੀ ਮੌਤ ਆਪ ਨੇੜੇ ਕੀਤੀ। ਦਰਖਤ 'ਤੇ ਚੜ੍ਹਿਆ। ਜਿਸ ਟਾਹਣ ਤੇ ਚੜ੍ਹਿਆ, ਉਸੇ ਟਾਹਣ 'ਤੇ ਆਰੀ ਚਲਾਈ। ਸਾਫ ਸੁਥਰੇ ਕਲ-ਕਲ ਪਾਣੀ 'ਚ ਗੰਦ ਮੰਦ ਪਾਇਆ ਤੇ ਫਿਰ ਆਪ ਹੀ ਗੰਗਾ ਨਹਾਇਆ। ਅਸਲ 'ਚ ਤਾਂ ਬੰਦਾ ਇਕੋ ਕੰਮ ਲੱਗਿਆ ਹੋਇਆ ਕਵੀ ਦੇ ਕਹਿਣ ਵਾਂਗਰ, "ਇਸੇ ਸਾਧ ਲੇਂ, ਉਸੇ ਬਾਂਧ ਲੇਂ, ਸੱਚਮੁਚ ਖੂੰਟੇ ਹੈਂ ਹਮ ਲੋਗ। ਖੁਦ ਸੇ ਰੂਠੇ ਹੈਂ ਹਮ ਲੋਗ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਵਿਸ਼ਵ ਵਿੱਚ ਪ੍ਰਤੀ ਹਜ਼ਾਰ ਆਬਾਦੀ ਪਿੱਛੇ ਖੋਜ਼ ਕਰਤਾਵਾਂ ਦੀ ਗਿਣਤੀ ਵਧੀ ਹੈ। ਇੱਕ ਹਜ਼ਾਰ ਪਿੱਛੇ ਡੈਨਮਾਰਕ ਵਿੱਚ 15.5, ਸਵੀਡਨ ਵਿੱਚ 15, ਬਰਤਾਨੀਆ ਵਿੱਚ 2.2 ਖੋਜ਼ ਕਰਤਾ ਹਨ, ਪਰ ਭਾਰਤ ਇਸ ਲਿਸਟ ਵਿੱਚੋਂ ਗਾਇਬ ਹੈ।
ਇੱਕ ਵਿਚਾਰ
ਚਣੌਤੀਆਂ ਤੁਹਾਨੂੰ ਆਪਣੇ ਬਾਰੇ 'ਚ ਉਹਨਾ ਚੀਜ਼ਾਂ ਨੂੰ ਜਾਨਣ ਦਾ ਮੌਕਾ ਦਿੰਦੀਆਂ ਹਨ, ਜੋ ਤੁਸੀਂ ਕਦੇ ਨਹੀਂ ਜਾਣਦੇ।
___ਸਿਸਲੀ ਟਾਇਸਨ (ਅਮਰੀਕੀ ਅਭਿਨੇਤਰੀ)
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.