"ਰੱਬ ਇੱਕ ਹੈ ਤੇ ਵਸਦਾ ਹੈ
ਕੁਦਰਤ ਦੀ ਹਰ ਸ਼ੈਅ ਵਿਚ"
ਹੈ ਨਾ ?
ਪਰ ਕਿੱਥੇ
ਚਲਿਆ ਜਾਦਾਂ ਏ
ਜਦੋ ਨਿੱਕੀ ਜਿਹੀ
ਤੂੰ ਸੁਣਨ ਤੇ
ਮਾਂ ਭੈਣ ਦੀਆਂ
ਗਾਲਾਂ ਦੇ ਸੋਹਿਲੇ ਗਾਉਦੇਂ ਹਾਂ ,
ਉਦੋਂ ਵੀ ਪਤਾ ਨਹੀਂ
ਕਿੱਥੇ ਹੂੰਦੈ
ਜਦ ਧਰਮ ਤੇ ਜਾਤ ਦੇ
ਸਿਰਲੇਖ ਹੇਠ
ਖੂਨ ਵਹਾਉਦੇਂ ਹਾ,
ਨਜ਼ਰੀ ਤਾਂ
ਉਦੋਂ ਵੀ ਨਹੀਂ ਆਉਦਾਂ
ਜਦੋਂ ਕੁਝ ਕੁ
ਫਾਇਦੇ ਲਈ
ਦੂਜਿਆਂ ਦਾ ਲਹੂ
ਪੀ ਰਹੇ ਹੂੰਦੇ ਹਾਂ,
ਸ਼ਾਇਦ ਕਿਸੇ ਹੋਰ ਦੇਸ਼
ਚਲੇ ਜਾਦਾਂ ਹੋਣੈ
ਜਦੋਂ ਦੇਸ਼
ਆਪਣੇ ਵਿਚ ਹੂੰਦੇ ਨੇ
ਬਲਾਤਕਾਰ ,ਕਤਲੇਆਮ ਤੇ
ਖਿਲਵਾੜ ਕੁਦਰਤ
ਦੇ ਹਰ ਰੂਪ ਦੇ
ਵੈਸੇ ਰਬ ਨੂੰ ਵਿਹਲ ਵੀ
ਕਿੱਥੇ ਹੂੰਦੀ ਹੋਵੇਗੀ
ਕਿ ਹੋਵੇ ਹਰ ਥਾਂ
ਹਰ ਵੇਲੇ ਮਹਿਸੂਸ
ਉਸ ਲਈ ਅਸੀ
ਜੋ ਇਮਾਰਤਾਂ ਸਜਾਈਆਂ
ਉੱਥੇ ਭਗਤਾਂ ਨੂੰ
ਵਕਤ ਦੇਣ ਵਿਚ ਹੀ
ਥੱਕ ਜਾਦਾਂ ਹੋਣੈ
ਹੈ ਨਾ ?.....
ਵਿਹਲੇ ਕਰੀਏ ਉਸ ਨੂੰ
ਉਥੋਂ ਤਾਂ ਹੀ ਤਾਂ ਵਸੇ
ਸਬ ਵਿਚ ਵਿਚਾਰਾ,,
"ਰੱਬ ਇੱਕ ਹੈ"
ਕਹਿ ਸਬ ਰਹੇ
ਮੰਨਣ ਨੂੰ
ਕੋਈ ਤਿਆਰ ਨਹੀਂ
ਜੇ ਕਿੱਧਰੇ
ਮੰਨ ਵੀ ਲੈਦੇਂ ਤਾਂ
ਕੁਦਰਤ ਜੋ ਸੰਭਾਲ
ਰਹੀ ਹੈ ਸਾਨੂੰ
ਪੂਰੇ ਕਰ ਸਕਦੇ
ਉਸ ਪ੍ਰਤੀ ਫਰਜ਼
ਕਾਇਨਾਤ ਦਾ
ਇੱਕੋ ਹੀ ਸੱਚ ਏ
ਨਿਰਾਕਾਰ ਇੱਕ ਏ
ਜੋ ਵੱਸਿਆ ਏ
ਹਰ ਆਕਾਰ ਵਿਚ
ਹਰ ਰਾਜਾ ਤੇ ਰੰਕ
ਦਿਆਲ ਤੇ ਜਾਲਮ
ਦੇਵ ਤੇ ਦਾਨਵ
ਹਰ ਤੱਤ ਰੂਪ ਹੀ
ਖ਼ੁਦਾ ਰੂਪ ਏ
ਬਸ ਕਰਮਾਂ ਦੇ ਗੇੜ
ਸਦਕੇ ਅਨਜਾਨ ਹਾਂ ਕਿ
ਸਬ ਭਵਿੱਖ ਦੇ ਭਗਵਾਨ ਹਾਂ
ਕੋਈ ਇਸ ਜਨਮ
ਕੋਈ ਅਗਲੇ ਗੇੜੇ
ਤੇ ਜੇ ਹਾਂ ਹੀ
ਰਬ ਸਾਰੇ
ਫਿਰ ਝਗੜਾ ਕਿਓਂ
ਤੇ ਕਿਸ ਨਾਲ ?
ਵਿਚਾਰੋ
ਰੱਬੀ ਰੂਪੋ !
ਸਿਰਫ਼
ਪੜੀਏ ਤੇ ਉਚਾਰੀਏ ਨਾ ਬਾਣੀਆਂ
ਬਲਕਿ
ਸੋਚੀਏ ਤੇ ਵਿਚਾਰੀਏ ਬਾਣੀਆਂ ।।
-
ਚੰਦਰਕਾਂਤਾ ਰਾਏ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.