ਪਿਛਲੇ ਦਿਨੀਂ ਮੈਰੀਲੈਂਡ(ਅਮਰੀਕਾ )ਵੱਸਦਾ ਹਿੰਮਤੀ ਖੋਜਕਾਰ ਧਰਮ ਸਿੰਘ ਗੋਰਾਇਆ ਸਾਡੇ ਘਰ ਆਇਆ ਦੋ ਕਿਤਾਬਾਂ ਲੈ ਕੇ।
ਇੱਕ ਚੀ ਗੁਏਰਾ ਦੀ ਜੀਵਨੀ ਸੀ ਤੇ ਦੂਸਰੀ ਜੱਗੇ ਸੂਰਮੇ ਦੀ ਵਾਰਤਾ ਜੱਗਾ ਡਾਕੂ ਦੇ ਨਾਮ ਹੇਠ। ਸਾਡਾ ਸੂਰਮਾ ਫਰੰਗੀਆਂ ਦਾ ਡਾਕੂ।
ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਜਾਂਦਿਆਂ ਅਗਵਾਨ ਨੇੜੇ ਉਸ ਦਾ ਜੱਦੀ ਪਿੰਡ ਹੈ ਰਸੀਂਹ ਕੇ , ਪਰ ਰਸੀਂਹ ਕੇ ਤੱਲਾ ਨਹੀਂ, ਇਹ ਹੋਰ ਹੈ।
ਰਸੀਂਹ ਕੇ ਤੱਲਾ ਤਾਂ ਪੰਜਾਬੀ ਯੂਨੀਵਰਸਿਟੀ ਚ ਇਕਨਾਮਿਕਸ ਦੇ ਪ੍ਰੋਫੈਸਰ ਡਾ: ਨਿਰਮਲ ਆਜ਼ਾਦ ਦਾ ਪਿੰਡ ਸੀ।
ਡਾ: ਸੁੱਚਾ ਸਿੰਘ ਗਿੱਲ,ਡਾਲਖਵਿੰਦਰ ਸਿੰਘ ਗਿੱਲ ਵੀ ਜੀਵਨਵਾਲ ਬੱਬਰੀ (ਗੁਰਦਾਸਪੁਰ) ਦੇ ਪੁੱਤਰ ਨੇ ਤੇ ਰਣਜੀਤ ਸਿੰਘ ਘੁੰਮਣ ਵੀ ਘੁੰਮਣਾਂ ਤੋਂ।
ਬੁਰਾ ਨਾ ਮੰਨਿਓ! ਜੇ ਪਟਿਆਲੇ ਯੂਨੀਵਰਸਿਟੀ ਦੀ ਇਕਨਾਮਿਕਸ ਚੋਂ ਇਹ ਚਾਰੇ ਗੁਰਦਾਸਪਰੀਏ ਕੱਢ ਦੇਈਏ ਤਾਂ ਕਿੰਨਾ ਵੱਡਾ ਭੁੰਗ ਪੈ ਜਾਵੇ।
ਖ਼ੈਰ! ਧਰਤੀ ਸਭ ਦੀ ਮਾਲਕੀਅਤ ਹੈ , ਮੈਂ ਕਿੱਧਰ ਤੁਰ ਪਿਆ।
ਧਰਮ ਸਿੰਘ ਗੋਰਾਇਆ ਹੁਣ ਤੇਜਾ ਸਿੰਘ ਸੁਤੰਤਰ ਜੀ ਦੀ ਜੀਵਨੀ ਤੇ ਖੋਜ ਕਾਰਜ ਕਰ ਰਿਹੈ। ਉਹ ਪੰਦਾਬੀ ਯੂਨੀਵਰਸਿਟੀ ਦਾ ਹੀ ਇਤਿਹਾਸ ਵਿਦਿਆਰਥੀ ਰਿਹੈ। ਦੁੱਲਾ ਭੱਟੀ ਦੀ ਵਾਰਤਾ ਵੀ ਲਿਖ ਚੁਕੈ।
ਪਰਸੋਂ ਉਹ ਤੇਜਾ ਕਲਾਂ ਜਾ ਕੇ ਆਇਐ। ਇਸੇ ਪਿੰਡ ਦੇ ਗੁਰਦਵਾਰੇ ਨੂੰ ਆਜ਼ਾਦ ਕਰਵਾਉਣ ਬਦਲੇ ਉਸ ਦਾ ਨਾਮ ਸਮੁੰਦ ਸਿੰਘ ਤੋਂ ਤੇਜਾ ਸਿੰਘ ਪਿਆ।
ਖੋਜ ਲਈ ਬਹੁਤ ਕੁਝ ਖਿੱਲਰਿਆ ਪਿਆ। ਸੁਤੰਤਰ ਜੀ ਦੀਆਂ ਯਾਦਾਂ ਸਾਂਭੀ ਬੈਠੈ ਸੁਰਖ਼ ਮਾਲਵਾ।
ਪਾਰਲੀਮੈਂਟ ਚ ਕੀਤੇ ਭਾਸ਼ਨ ਲੱਭਣੇ ਪਾਉਣੇ ਲਾਜ਼ਮੀ ਹਨ।
ਮੈਨੂੰ ਅਮਰਜੀਤ ਚੰਦਨ ਜੀ ਨੇ ਲਿਖਿਆ ਸੀ ਕਿ
ਸੰਗਰਾਮੀ-ਗਾਥਾ : ਜੀਵਨ ਯਾਦਾਂ
ਕਾ. ਵਾਸਦੇਵ ਸਿੰਘ
ਰਵੀ ਸਾਹਿਤ, 2005
ਵਾਸਦੇਵ ਸਿੰਘ ਤੇਜਾ ਸਿੰਘ ਦਾ ਸਾਲਾ ਸੀ. ਇਸ ਕਿਤਾਬ ਵਿਚ ਓਨ ਤੇਜਾ ਸਿੰਘ ਦਾ ਰੱਜ ਕੇ ਨਿਗਮਾ ਤਾਂ ਪਾਉਣਾ ਈ ਸੀ. ਪਰ ਤੇਜਾ ਸਿੰਘ ਦੀ ਸਮੱਗਰ ਜੀਵਨੀ ਹਾਲੇ ਤਕ ਕਿਸੇ ਨਹੀਂ ਲਿਖੀ ਛਾਪੀ। ਸੀ ਪੀ ਆਈ ਲਾਣਾ ਤੇਜਾ ਸਿੰਘ ਤੋਂ ਬਾਹਲੀ ਖਾਰ ਖਾਂਦਾ ਸੀ. ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ।
ਤੇਜਾ ਸਿੰਘ ਸੁਤੰਤਰ, ਮੇਦਨ ਸਿੰਘ ਦੀ ਸਾਂਝੀ ਕੁਹਜੀ ਯਾਦਗਾਰ-ਜਿਹੀ - ਥੜ੍ਹੇ ਤੇ ਕੋਠੇ ਵਾਲ਼ੀ - ਉਨ੍ਹਾਂ ਦੇ ਪਿੰਡ ਅਲੂੰਏਂ ਬਣੀ ਹੋਈ ਹੈ.
ਕੋਈ ਅੱਗੇ ਲੱਗੇ। ਉਨ੍ਹਾਂ ਦੀ ਢੁੱਕਵੀਂ ਸੁਚੱਜੀ ਯਾਦਗਾਰ ਉਸਾਰਨ ਦੀ ਲੋੜ ਹੈ. ਹਾਲੀ ਇਨ੍ਹਾਂ ਦੇ ਖ਼ੈਰ-ਖ਼ਵਾਹ ਜਿਉਂਦੇ ਨੇ. ਨਕਸ਼ਾ ਮੈਂ ਬਣਵਾ ਦਿਆਂਗਾ।
ਭਕਨੇ ਬਾਬੇ ਸੋਹਣ ਸਿੰਘ ਦੀ ਯਾਦਗਾਰ ਵੀ ਉਨ੍ਹਾਂ ਦੀ ਸ਼ਾਨ ਦੇ ਸ਼ਾਇਆਂ ਨਹੀਂ।
ਨਾਲ-ਦੀਆਂ ਤਸਵੀਰਾਂ ਫੇਸਬੁੱਕ ਦਾ ਠਰਕੀ ਢੋਲ ਵਜਾਉਣ ਵਾਸਤੇ ਨਹੀਂ ਹਨ. ਸਿਰਫ਼ ਦੇਖਣ ਲਈ ਘੱਲ ਰਿਹਾਂ।
ਕਿਸੇ ਬੀਬੀ ਦੀ ਘੱਲੀ ਹੇਠਾਂ ਨੀਲੇ ਅੱਖਰਾਂ ਵਾਲ਼ੀ ਇਸ ਲਿਖਤ ਦੇ ਜਵਾਬ ਚ ਮੈਂ ਲਿਖਿਆ ਹੈ:
ਸ: ਤੇਜਾ ਸਿੰਘ ਸੁਤੰਤਰ ਨੂੰ ਚੇਤੇ ਕਰਦਿਆਂ
ਅੱਜ ਸਾਡੇ ਦਾਮਾਦ ਪਿਰਥੀਪਾਲ ਦੇ ਭਤੀਜੇ ਵਿਸ਼ਵਜੀਤ ਦਾ ਜਲੰਧਰ ਚ ਵਿਆਹ ਸੀ। ਜਨ ਸੇਵਾ ਕੇਂਦਰ ਦੇ ਸੰਚਾਲਕ ਸਵਾਮੀ ਕਸ਼ਮੀਰਾ ਸਿੰਘ ਜੀ ਨਾਲ ਮੁਲਾਕਾਤ ਹੋਈ ਤਾਂ ਉਹ ਗੁਰਦਾਸਪੁਰ ਜ਼ਿਲ੍ਹੇ ਦੀ ਇਨਕਲਾਬੀ ਵਿਰਾਸਤ ਦੇ ਹਵਾਲੇ ਨਾਲ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਵਾਰਤਾ ਛੋਹ ਬੈਠੇ।
ਕਹਿਣ ਲੱਗੇ ਦਰਵੇਸ਼ ਇਨਕਲਾਬੀ ਰੂਹ ਸੀ ਉਹ। ਗੁਰਦਵਾਰਾ ਸੁਧਾਰ ਲਹਿਰ ਚ ਤੇਜਾ ਕਲਾਂ(ਗੁਰਦਾਸਪੁਰ) ਦਾ ਇਤਿਹਾਸੀ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਉਣ ਕਰਕੇ ਹੀ ਉਹ ਸਮੁੰਦ ਸਿੰਘ ਤੋਂ ਤੇਜਾ ਸਿੰਘ ਸੁਤੰਤਰ ਬਣੇ।
ਸਹੀ ਸਿੰਘ ਸਨ ਸੂਰਮੇ। ਮੈਂ ਸੰਗਤ ਕੀਤੀ ਹੈ, ਉਨ੍ਹਾਂ ਦੇ ਨਿੱਕੇ ਵੀਰ ਮੇਦਨ ਸਿੰਘ ਕਾਰਨ। ਪੰਡਿਤ ਜਵਾਹਰ ਲਾਲ ਨਹਿਰੂ ਵੀ ਸੂਰਮੇ ਦੀ ਲਿਆਕਤ ਤੋਂ ਤ੍ਰਭਕਦਾ ਸੀ।
ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਕਈ ਵਾਰ। ਮਾਲਵੇ ਚ ਹੁਣ ਵੀ ਉਨ੍ਹਾਂ ਦੀਆਂ ਬਾਤਾਂ ਪੈਂਦੀਆਂ ਨੇ। ਕਿਤੇ ਕੋਈ ਯਾਦਗਾਰ ਨਹੀਂ। ਸਿਰਫ਼ ਲੁਧਿਆਣਾ ਚ ਇੱਕ ਸਕੂਲ ਹੈ, ਸ: ਗੁਰਬਚਨ ਸਿੰਘ ਗਰੇਵਾਲ ਦੀ ਹਿੰਮਤ ਸਦਕਾ।
ਸੁਤੰਤਰ ਜੀ ਦੀ ਦੀ ਕੋਈ ਜੀਵਨੀ ਨਹੀਂ ਲੱਭਦੀ। ਲਾਲ ਪਾਰਟੀ ਬਣਾ ਕੇ ਉਹ ਪਿੰਡ ਪਿੰਡ ਘੁੰਮੇ। ਗੱਲ ਸਹੀ ਹੈ, ਮੇਰਾ ਵੀ ਉਨ੍ਹਾਂ ਬਾਰੇ ਗਿਆਨ ਅਲਪ ਹੀ ਹੈ। ਕਿਸੇ ਸੱਜਣ ਕੋਲ ਉਨ੍ਹਾਂ ਦੇ ਜੀਵਨ ਬਾਰੇ ਕਿਸੇ ਕਿਤਾਬ ਦਾ ਹਵਾਲਾ ਹੋਵੇ ਤਾਂ ਦੱਸਣਾ।
ਪਰਮਾਰਥ ਪਾਂਧੀ ਸਵਾਮੀ ਕਸ਼ਮੀਰਾ ਸਿੰਘ ਨੇ ਸਾਡੇ ਸੁੱਤਿਆਂ ਸਿਰ ਪਟੋਕੀ ਮਾਰ ਕੇ ਜਗਾਇਆ ਹੈ।
ਸ਼ੁਕਰੀਆ ਸਾਡੇ ਪੁਰਖਿਓ
ਤੇਗਾਂ ਨਾਲ ਇਤਿਹਾਸ ਲਿਖਣ ਲਈ
ਗੁਰਭਜਨ ਗਿੱਲ
ਸੰਗਰਾਮੀ-ਗਾਥਾ : ਜੀਵਨ ਯਾਦਾਂ
ਕਾ. ਵਾਸਦੇਵ ਸਿੰਘ
ਰਵੀ ਸਾਹਿਤ, 2005
ਵਾਸਦੇਵ ਸਿੰਘ ਤੇਜਾ ਸਿੰਘ ਦਾ ਸਾਲਾ ਸੀ. ਇਸ ਕਿਤਾਬ ਵਿਚ ਓਨ ਤੇਜਾ ਸਿੰਘ ਦਾ ਰੱਜ ਕੇ ਨਿਗਮਾ ਤਾਂ ਪਾਉਣਾ ਈ ਸੀ. ਪਰ ਤੇਜਾ ਸਿੰਘ ਦੀ ਸਮੱਗਰ ਜੀਵਨੀ ਹਾਲੇ ਤਕ ਕਿਸੇ ਨਹੀਂ ਲਿਖੀ ਛਾਪੀ। ਸੀ ਪੀ ਆਈ ਲਾਣਾ ਤੇਜਾ ਸਿੰਘ ਤੋਂ ਬਾਹਲੀ ਖਾਰ ਖਾਂਦਾ ਸੀ. ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ।
ਤੇਜਾ ਸਿੰਘ ਸੁਤੰਤਰ, ਮੇਦਨ ਸਿੰਘ ਦੀ ਸਾਂਝੀ ਕੁਹਜੀ ਯਾਦਗਾਰ-ਜਿਹੀ - ਥੜ੍ਹੇ ਤੇ ਕੋਠੇ ਵਾਲ਼ੀ - ਉਨ੍ਹਾਂ ਦੇ ਪਿੰਡ ਅਲੂੰਏਂ ਬਣੀ ਹੋਈ ਹੈ.
ਕੋਈ ਅੱਗੇ ਲੱਗੇ। ਉਨ੍ਹਾਂ ਦੀ ਢੁੱਕਵੀਂ ਸੁਚੱਜੀ ਯਾਦਗਾਰ ਉਸਾਰਨ ਦੀ ਲੋੜ ਹੈ. ਹਾਲੀ ਇਨ੍ਹਾਂ ਦੇ ਖ਼ੈਰ-ਖ਼ਵਾਹ ਜਿਉਂਦੇ ਨੇ. ਨਕਸ਼ਾ ਮੈਂ ਬਣਵਾ ਦਿਆਂਗਾ।
ਭਕਨੇ ਬਾਬੇ ਸੋਹਣ ਸਿੰਘ ਦੀ ਯਾਦਗਾਰ ਵੀ ਉਨ੍ਹਾਂ ਦੀ ਸ਼ਾਨ ਦੇ ਸ਼ਾਇਆਂ ਨਹੀਂ।
ਨਾਲ-ਦੀਆਂ ਤਸਵੀਰਾਂ ਫੇਸਬੁੱਕ ਦਾ ਠਰਕੀ ਢੋਲ ਵਜਾਉਣ ਵਾਸਤੇ ਨਹੀਂ ਹਨ. ਸਿਰਫ਼ ਦੇਖਣ ਲਈ ਘੱਲ ਰਿਹਾਂ।
ਕਿਸੇ ਬੀਬੀ ਦੀ ਘੱਲੀ ਹੇਠਾਂ ਨੀਲੇ ਅੱਖਰਾਂ ਵਾਲ਼ੀ ਇਸ ਲਿਖਤ ਦੇ ਜਵਾਬ ਚ ਮੈਂ ਲਿਖਿਆ
ਸ: ਤੇਜਾ ਸਿੰਘ ਸੁਤੰਤਰ ਨੂੰ ਚੇਤੇ ਕਰਦਿਆਂ
ਅੱਜ ਸਾਡੇ ਦਾਮਾਦ ਪਿਰਥੀਪਾਲ ਦੇ ਭਤੀਜੇ ਵਿਸ਼ਵਜੀਤ ਦਾ ਜਲੰਧਰ ਚ ਵਿਆਹ ਸੀ। ਜਨ ਸੇਵਾ ਕੇਂਦਰ ਦੇ ਸੰਚਾਲਕ ਸਵਾਮੀ ਕਸ਼ਮੀਰਾ ਸਿੰਘ ਜੀ ਨਾਲ ਮੁਲਾਕਾਤ ਹੋਈ ਤਾਂ ਉਹ ਗੁਰਦਾਸਪੁਰ ਜ਼ਿਲ੍ਹੇ ਦੀ ਇਨਕਲਾਬੀ ਵਿਰਾਸਤ ਦੇ ਹਵਾਲੇ ਨਾਲ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਵਾਰਤਾ ਛੋਹ ਬੈਠੇ।
ਕਹਿਣ ਲੱਗੇ ਦਰਵੇਸ਼ ਇਨਕਲਾਬੀ ਰੂਹ ਸੀ ਉਹ। ਗੁਰਦਵਾਰਾ ਸੁਧਾਰ ਲਹਿਰ ਚ ਤੇਜਾ ਕਲਾਂ(ਗੁਰਦਾਸਪੁਰ) ਦਾ ਇਤਿਹਾਸੀ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਉਣ ਕਰਕੇ ਹੀ ਉਹ ਸਮੁੰਦ ਸਿੰਘ ਤੋਂ ਤੇਜਾ ਸਿੰਘ ਸੁਤੰਤਰ ਬਣੇ।
ਸਹੀ ਸਿੰਘ ਸਨ ਸੂਰਮੇ। ਮੈਂ ਸੰਗਤ ਕੀਤੀ ਹੈ, ਉਨ੍ਹਾਂ ਦੇ ਨਿੱਕੇ ਵੀਰ ਮੇਦਨ ਸਿੰਘ ਕਾਰਨ। ਪੰਡਿਤ ਜਵਾਹਰ ਲਾਲ ਨਹਿਰੂ ਵੀ ਸੂਰਮੇ ਦੀ ਲਿਆਕਤ ਤੋਂ ਤ੍ਰਭਕਦਾ ਸੀ।
ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਕਈ ਵਾਰ। ਮਾਲਵੇ ਚ ਹੁਣ ਵੀ ਉਨ੍ਹਾਂ ਦੀਆਂ ਬਾਤਾਂ ਪੈਂਦੀਆਂ ਨੇ। ਕਿਤੇ ਕੋਈ ਯਾਦਗਾਰ ਨਹੀਂ। ਸਿਰਫ਼ ਲੁਧਿਆਣਾ ਚ ਇੱਕ ਸਕੂਲ ਹੈ, ਸ: ਗੁਰਬਚਨ ਸਿੰਘ ਗਰੇਵਾਲ ਦੀ ਹਿੰਮਤ ਸਦਕਾ।
ਸੁਤੰਤਰ ਜੀ ਦੀ ਦੀ ਕੋਈ ਜੀਵਨੀ ਨਹੀਂ ਲੱਭਦੀ। ਲਾਲ ਪਾਰਟੀ ਬਣਾ ਕੇ ਉਹ ਪਿੰਡ ਪਿੰਡ ਘੁੰਮੇ। ਗੱਲ ਸਹੀ ਹੈ, ਮੇਰਾ ਵੀ ਉਨ੍ਹਾਂ ਬਾਰੇ ਗਿਆਨ ਅਲਪ ਹੀ ਹੈ। ਕਿਸੇ ਸੱਜਣ ਕੋਲ ਉਨ੍ਹਾਂ ਦੇ ਜੀਵਨ ਬਾਰੇ ਕਿਸੇ ਕਿਤਾਬ ਦਾ ਹਵਾਲਾ ਹੋਵੇ ਤਾਂ ਦੱਸਣਾ।
ਪਰਮਾਰਥ ਪਾਂਧੀ ਸਵਾਮੀ ਕਸ਼ਮੀਰਾ ਸਿੰਘ ਨੇ ਸਾਡੇ ਸੁੱਤਿਆਂ ਸਿਰ ਪਟੋਕੀ ਮਾਰ ਕੇ ਜਗਾਇਆ ਹੈ।
ਸ਼ੁਕਰੀਆ ਸਾਡੇ ਪੁਰਖਿਓ
ਤੇਗਾਂ ਨਾਲ ਇਤਿਹਾਸ ਲਿਖਣ ਲਈ
23.03.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.