ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਪੁਸਤਕ ਗੁਰੂ ਨਾਨਕ ਕਾਵਿ ਅੰਜਲੀ ਦਾ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਨ ਕਰਵਾ ਕੇ ਪਿਆਰੇ ਵੀਰ ਮਨਮੋਹਨ ਸਿੰਘ ਦਾਊਂ ਨੇ ਮਹੱਤਵਪੂਰਨ ਕਾਰਜ ਕੀਤਾ ਹੈ।
ਬਹੁਤ ਸਾਰੀਆਂ ਸੰਸਥਾਵਾਂ ਤੇ ਯੂਨੀਵਰਸਿਟੀਆਂ ਹਾਲੇ ਸੋਚੀਂ ਪਈਆਂ ਹੋਈਆਂ ਹਨ ਕਿ ਇਸ ਮੌਕੇ ਕੀ ਕਰੀਏ?
ਪਰ ਦਾਊਂ ਜੀ ਨੇ ਉਹ ਕਾਰਜ ਕਰ ਵਿਖਾਇਆ ਹੈ। ਕਮਾਲ ਕੀਤੀ ਹੈ ਪਹਿਲ ਕਰਕੇ।
ਇਸ ਪੁਸਤਕ ਤੋਂ ਪਹਿਲਾਂ ਮਨਮੋਹਨ ਸਿੰਘ ਦਾਊਂ ਜੀ ਆਪਣੀ ਕਾਵਿ ਸਿਰਜਣਾ ਤੋਂ ਇਲਾਵਾ ਪੁਆਧ ਖੇਤਰ ਦੀ ਅਦਬੀ ਵਿਰਾਸਤ ਸੰਭਾਲਣ ਦਾ ਮਹੱਤਵਪੂਰਨ ਕਾਰਜ ਵੀ ਕਰ ਰਹੇ ਹਨ।
ਗੁਰੂ ਨਾਨਕ ਕਾਵਿ ਅੰਜਲੀ ਚ ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਹੀਰਾ ਸਿੰਘ ਦਰਦ, ਫੀਰੋਜ਼ਦੀਨ ਸ਼ਰਫ਼, ਬਾਵਾ ਬੁੱਧ ਸਿੰਘ, ਪ੍ਰੋ: ਮੋਹਨ ਸਿੰਘ, ਵਿਧਾਤਾ ਸਿੰਘ ਤੀਰ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਅਫ਼ਜ਼ਲ ਸਾਹਿਰ, ਡਾ: ਗੋਪਾਲ ਸਿੰਘ ਦਰਦੀ, ਜਾਵੇਦ ਜ਼ਕੀ,ਅੰਮ੍ਰਿਤਾ ਪ੍ਰੀਤਮ, ਡਾ: ਹਰਿਭਜਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਸੁਖਬੀਰ, ਸੁਰਜੀਤ ਰਾਮਪੁਰੀ, ਡਾ: ਕੇਸਰ ਸਿੰਘ ਕੇਸਰ, ਸਰਦਾਰ ਅੰਜੁਮ, ਸ਼ਿਵ ਕੁਮਾਰ, ਲਾਲ ਚੰਦ ਯਮਲਾ ਜੱਟ, ਬਾਬੂ ਰਜਬ ਅਲੀ, ਪਿਆਰਾ ਸਿੰਘ ਸਹਿਰਾਈ, ਸੁਰਜੀਤ ਸਿੰਘ ਮਰਜਾਰਾ, ਗੁਰਦੇਵ ਸਿੰਘ ਰਾਏ, ਮੋਹਨਜੀਤ, ਮਨਮੋਹਨ ਸਿੰਘ ਦਾਊਂ, ਗੁਰਭਜਨ ਗਿੱਲ, ਸੁਖਪਾਲ, ਗੁਰਨੈਬ ਸਿੰਘ, ਜਸਵੰਤ ਜਫ਼ਰ, ਡਾ: ਗੁਰਬਖ਼ਸ਼ ਸਿੰਘ ਭੰਡਾਲ, ਡਾ: ਸਰਬਜੀਤ ਕੌਰ ਸੰਧਾਵਾਲੀਆ, ਦਲਜੀਤ ਕੌਰ ਦਾਊਂ, ਸੁਖਵਿੰਦਰ ਅੰਮ੍ਰਿਤ, ਮਨਜੀਤ ਕੌਰ ਅੰਬਾਲਵੀ,ਡਾ: ਸੁਦਰਸ਼ਨ ਗਾਸੋ, ਮਾਨ ਸਿੰਘ ਮਾਨ, ਗੁਰਮੀਤ ਸਿੰਘ ਬੈਦਵਾਨ, ਹਰਮਨ ਤੇ ਡਾ: ਮਨਮੋਹਨ ਦੀਆਂ ਕਵਿਤਾਵਾਂ ਸ਼ਾਮਿਲ ਹਨ।
ਪਹਿਲਾ ਪਰਾਗਾ ਹੋਣ ਕਾਰਨ ਬਹੁਤ ਕੁਝ ਰਹਿ ਵੀ ਸਕਦਾ ਹੈ ਪਰ ਪਹਿਲਕਦਮੀ ਸਵਾਗਤਯੋਗ ਹੈ।
ਸੋਹਣੇ ਕਾਗ਼ਜ਼ ਤੇ ਛਪੀ 145 ਪੰਨਿਆਂ ਦੀ ਇਸ ਵੱਡ ਆਕਾਰੀ ਪੁਸਤਕ ਦੀ ਛਪੀ ਹੋਈ ਕੀਮਤ ਤਿੰਨ ਸੌ ਰੁਪਏ ਹੈ।
ਲੋਕ ਗੀਤ ਪ੍ਰਕਾਸ਼ਨ ਤੋਂ ਇਹ ਕਿਤਾਬ ਮੰਗਵਾ ਕੇ ਪੜ੍ਹੀ ਜਾ ਸਕਦੀ ਹੈ।
ਮਨਮੋਹਨ ਸਿੰਘ ਦਾਊਂ ਜੀ ਨੂੰ ਮੁਬਾਰਕ ਦੇਣ ਲਈ ਨੰਬਰ ਲਓ ਜੀ।
ਸੰਪਰਕ: 98151 23900
ਬਹੁਤ ਬਹੁਤ ਮੁਬਾਰਕਾਂ ਜੀ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.