ਸ: ਬਲਦੇਵ ਸਿੰਘ ਗੁੱਜਰਵਾਲ ਦੀ ਪੁਸਤਕ 'ਗੁਰਬਾਣੀ ਦੀ ਮਹੱਤਤਾ' ਆਧੁਨਿਕ ਵਿਗਿਆਨਕ ਖੋਜਾਂ ਦੇ ਸੰਦਰਭ ਵਿੱਚ ਗੋਰਕੀ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਵੱਲੋਂ ਛਪ ਕੇ ਆਈ ਹੈ।
127 ਪੰਨਿਆਂ ਦੀ ਇਸ ਪੁਸਤਕ ਦਾ ਮੁੱਖ ਬੰਦ ਜਸਵੰਤ ਜਫ਼ਰ ਤੇ ਡਾ: ਕੁਲਦੀਪ ਸਿੰਘ ਧੀਰ ਨੇ ਲਿਖਿਆ ਹੈ। ਜਸਵੰਤ ਮੁਤਾਬਕ ਸ਼ਬਦ ਦੇ ਅਰਥਾਂ ਨੂੰ ਨਵੇਂ ਦਿਸਹੱਦਿਆਂ ਤੀਕ ਫੈਲਾਉਣਾ ਹੀ ਸਹੀ ਅਰਥਾਂ ਵਿੱਚ ਸ਼ਬਦ ਗੁਰੂ ਦੀ ਸੇਵਾ ਹੈ, ਉਸ ਨੂੰ ਯੁਗੋ ਯੁਗ ਅਟੱਲ ਸਿੱਧ ਕਰਨ ਦਾ ਯਤਨ ਹੈ।
ਡਾ: ਧੀਰ ਮੁਤਾਬਕ ਸ: ਬਲਦੇਵ ਸਿੰਘ ਦੀ ਇਹ ਪੁਸਤਕ ਵਿਗਿਆਨ ਤੇ ਗੁਰਬਾਣੀ ਦੋਹਾੰ ਖੇਤਰਾਂ ਵਿੱਚੋਂ ਪ੍ਰਮਾਣੀਕ ਹਵਾਲੇ ਦੇ ਕੇ ਧਰਮ ਤੇ ਵਿਗਿਆਨ ਦੋਹਾਂ ਪ੍ਰਤੀ ਸੰਤੁਲਿਤ ਪਹੁੰਚ ਦੁਆਰਾ ਸਹਿਜ ਤੇ ਸਿਹਤਮੰਦ ਵਿਅਕਤੀ ਤੇ ਸਮਾਜ ਸਿਰਜਣ ਦਾ ਉਪਰਾਲਾ ਕਰਦੀ ਹੈ।
ਮੇਰੇ ਗੁਆਂਢੀ ਤੇ ਗਹਿਰ ਗੰਭੀਰੇ ਪੰਜਾਬੀ ਪਾਠਕ ਸ: ਮਨਿੰਦਰ ਸਿੰਘ ਥਿੰਦ ਤੇ ਜੰਡਿਆਲਾ ਗੁਰੂ ਤੋਂ ਆਏ ਆਪਣੇ ਮਿੱਤਰ ਨਾਲ ਕੱਲ੍ਹ ਸ਼ਾਮੀਂ ਜਦ ਉਹ ਇਹ ਪੁਸਤਕ ਦੇਣ ਲਈ ਆਏ ਤਾਂ ਗੁਰਪ੍ਰੀਤ ਸਿੰਘ ਤੂਰ ਤੇ ਸਹਿਜਪ੍ਰੀਤ ਸਿੰਘ ਮਾਂਗਟ ਮੇਰੇ ਨਾਲ ਪਰਿਵਾਰਕ ਸਾਂਝ ਪੁਗਾ ਰਹੇ ਸਨ।
ਚੰਗੀ ਦਿਸ਼ਾ ਵਾਲੀ ਇਹ ਕਿਤਾਬ ਮਾਸਟਰ ਹਰੀਸ਼ ਪੱਖੋਵਾਲ ਜੀ ਨੇ ਬਹੁਤ ਵਧੀਆ ਛਾਪੀ ਹੈ।
ਸ: ਬਲਦੇਵ ਸਿੰਘ ਜੀ ਨਾਲ ਸੰਪਰਕ ਲਈ ਫੋਨ ਨੰਬਰ 94634 12031
ਨੋਟ ਕਰ ਲਵੋ। ਪਿੰਡ ਗੁੱਜਰਵਾਲ(ਲੁਧਿਆਣਾ) ਚ ਵੱਸਦੇ ਇਸ ਵਿਦਵਾਨ ਦੀ ਕਿਰਤ ਦਾ ਸਵਾਗਤ ਹੈ।
ਗੁਰਭਜਨ ਗਿੱਲ
19.3.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.