17ਵੀਂ ਲੋਕਸਭਾ ਦੇ ਪੱਤੇ ਫੁਟਾਰੇ 'ਤੇ ਹਨ,ਪੰਜਾਬ ਦੀਆਂ 13 ਸੀਟਾਂ ਲਈ ਉਮੀਦਵਾਰਾਂ ਦੀ ਚੋਣ ਦਾ ਦੌਰ ਚੱਲ ਰਿਹਾ। ਜੇਕਰ ਸੂਬੇ ਦੀਆਂ ਰੌਚਕ ਸੀਟਾਂ ਦੀ ਗੱਲ ਕਰੀਏ ਤਾਂ ਸੰਗਰੂਰ ਵੀ ਗਿਣੀਆਂ ਚੁਣੀਆਂ ਸੀਟਾਂ 'ਚੋਂ ਹੈ। ਸੱਤਾਧਾਰੀਆਂ ਤੋਂ ਸ਼ੁਰੂਆਤ ਕਰੀਏ ਤਾਂ ਟਿਕਟ ਦੀ ਦੌੜ ਵਿੱਚ ਨੌਜਵਾਨ ਆਗੂਆਂ ਨੂੰ ਤਰਜੀਹ ਦਿੱਤੀ ਜਾਣੀ ਸੁਣੀਂਦੀ ਹੈ।
ਜਸਵਿੰਦਰ ਸਿੰਘ ਧੀਮਾਨ ਲੰਮੀ ਦਾਅਵੇਦਾਰੀ ਲੈ ਕਿ ਬੈਠੇ ਨੇ,ਧੂਰੀ ਦੇ ਨੌਜ਼ਵਾਨ ਵਿਧਾਇਕ ਤੇ ਗਤੀਸ਼ੀਲ ਆਗੂ ਦੀ ਪਤਨੀ ਸਿਮਰਤ ਖਗੂੰੜਾ ਦੀ ਦੌੜ ਦਾ ਹਿੱਸਾ ਹਨ। ਇਹਨਾਂ ਨੌਜ਼ਵਾਨਾਂ ਵਿੱਚ 1980 ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਤੇ ਦੇਸ਼ ਦੀ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਨਾਲ ਖਾਸੀ ਨੇੜਤਾ ਤੇ ਉਸ ਸਮੇਂ ਦੀ ਸਿਆਸਤ ਵਿੱਚ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਅਕਸਰ ਜਿਕਰ ਵਿੱਚ ਰਹਿਣ ਵਾਲੇ ਸਵ: ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਦਾ ਪੋਤਰਾ ਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਸਪੁੱਤਰ ਧਰਮਪਾਲ ਸਿੰਘ ਵੀ ਦੌੜ ਵਿੱਚ ਸ਼ਾਮਿਲ ਹੈ।
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ ਨਾਮ ਵੀ ਵਿਸ਼ੇਸ਼ ਚਰਚਾ ਵਿੱਚ ਹੈ ਤੇ ਨਾਲ ਨਾਲ ਹੋਰ ਔਰਤਾਂ ਲਈ ਰਾਖਵੀਆਂ ਸੀਟਾਂ ਕਾਰਨ ਹੋਰ ਸੀਟਾਂ ਤੇ ਵੀ ਗਿਣਤੀ ਮਿਣਤੀ ਵਿੱਚ ਸੁਣੀਂਦਾ।ਹੁਣ ਜੇਕਰ ਕੇਵਲ ਸਿੰਘ ਢਿਲੋਂ ਦਾ ਜ਼ਿਕਰ ਨਾ ਹੋਵੇ ਤਾਂ ਗਿਣਤੀ ਅਧੂਰੀ ਹੈ,ਸੂਬੇ ਦੀ ਸੱਤਾਧਾਰੀ ਧਿਰ ਦੇ ਵੱਡੇ ਆਗੂਆਂ ਦੇ ਨੇੜਲੇ ਘੇਰੇ ਵਿੱਚੋਂ ਹਨ ਤੇ ਦੇਰ ਤੋਂ ਮੂਹਰੇ ਮੰਨੇ ਜਾ ਰਹੇ ਹਨ,ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦਵਾਰ ਚੁਣਨ ਵਿੱਚ ਮਿਹਨਤ ਕਰਨੀ ਪੈ ਰਹੀ ਹੈ ਤੇ ਆਪਣਿਆਂ ਤੋਂ ਪੂਰਾ ਸਹਾਰਾ ਮਿਲਦਾ ਨੀਂ ਦਿਖ ਰਿਹਾ,ਆਖਿਰ ਮੌਜੂਦਾ ਜ਼ਿਲ੍ਹਾ ਪੱਧਰ ਦੇ ਆਗੂਆਂ ਤੇ ਚੋਣ ਆ ਕਿ ਟਿਕ ਸਕਦੀ ਹੈ।ਆਮ ਆਦਮੀ ਪਾਰਟੀ ਪਹਿਲਾਂ ਹੀ ਬਹੁਤੀ ਲੀਡ ਨਾਲ ਜਿੱਤਣ ਵਾਲੇ ਭਗਵੰਤ ਮਾਨ ਨੂੰ ਐਲਾਨ ਚੁੱਕੀ ਹੈ,ਚੁਣੌਤੀਆਂ ਇਹਨਾਂ ਲਈ ਵੀ ਸੁਖਾਲੀਆਂ ਨਹੀ ਹਨ।ਪਰ ਰਾਜਨੀਤੀ ਦੇ ਮੈਦਾਨ ਵਿੱਚ ਸੌ ਪੈਸੇ ਗਾਰੰਟੀ ਵੀ 50-50 ਪੈਸੇਂ ਹੀ ਨਾਪੀ ਜਾਦੀਂ ਹੈ।ਜਲਦੀ ਆਉਣ ਵਾਲੇ ਦਿਨਾਂ ਵਿੱਚ ਮੁਹਿੰਮ ਟਿਕਟਾਂ ਦੀ ਦੌੜ ਤੋਂ ਖਤਮ ਹੋ ਕਿ ਲੋਕਾਂ ਵੱਲ ਨੂੰ ਤੁਰੇਗੀ।
-
ਤੋਤਾ ਸਿੰਘ ਦੀਨਾ, ਲੇਖਕ
*****
9465506800
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.