ਮਾਰਚ 15, 1934 - ਅਕਤੂਬਰ 09, 2006
ਭਾਰਤ ਵਿੱਚ ਜਾਤੀਵਾਦ ਵਿਤਕਰੇ ਦੇ ਖਿਲਾਫ 1848 ਵਿੱਚ ਸਮਾਜਿਕ ਕ੍ਰਾਂਤੀਕਾਰੀ ਲਹਿਰ ਜੋ ਮਹਾਤਮਾ ਜੋਤੀ ਰਾਉ ਫੂਲੇ, ਛਤਰਪਤਿ ਸ਼ਾਹੂ ਜੀ ਮਹਾਰਾਜ, ਨਰਾਇਣ ਗੁਰੂ ਅਤੇ ਪੈਰੀਅਰ ਰਾਮਾ ਸਵਾਮੀ ਨਾਇਕਰ ਵਲੋਂ ਚਲਾਈ ਗਈ ਸੀ। ਡਾ. ਭੀਮ ਰਾਉ ਅੰਬੇਡਕਰ ਨੇ ਰੁਕੀ ਹੋਈ ਲਹਿਰ ਨੂੰ ਅੱਗੇ ਚਲਾਉਣ 'ਚ ਆਪਣਾ ਪੂਰਾ ਯੋਗਦਾਨ ਪਾਇਆ ਤੇ ਆਪਣੀ ਜਿੰਦਗੀ ਦੇ ਅੰਤ ਵਾਲੇ ਦਿਨਾਂ ਵਿੱਚ ਬਹੁਤ ਫਿਕਰਮੰਦ ਰਹਿੰਦੇ ਸਨ ਕਿਉਂਕਿ ਉਨਾਂ ਤੋਂ ਬਾਅਦ ਉਨ੍ਹਾਂ ਦੇ ਚਲਾਏ ਹੋਏ ਮਿਸ਼ਨ ਨੂੰ ਕੌਣ ਚਲਾਵੇਗਾ ਜਿਸਦਾ ਫਿਕਰ ਸਦਾ ਹੀ ਉਨ੍ਹਾਂ ਘੁਣ ਵਾਂਗ ਖਾ ਰਿਹਾ ਸੀ।
6 ਦਸੰਬਰ 1956 ਨੂੰ ਦਲਿਤ ਸਮਾਜ ਦੇ ਭਵਿੱਖ ਦਾ ਸੂਰਜ ਸਦਾ ਵਾਸਤੇ ਛਿੱਪ ਗਿਆ " ਆਪਣੀਆਂ ਅਧੂਰੀਆਂ ਸੱਧਰਾਂ ਦੀਆਂ ਸੋਚਾਂ ਆਪਣੀ ਆਉਣ ਵਾਲੀ ਨੋਜਵਾਨ ਪੀੜ੍ਹੀ ਤੋਂ ਪੂਰੀਆਂ ਹੋਣ ਦੀ ਆਸ ਵਿੱਚ ਬਾਬਾ ਸਾਹਿਬ ਜੀ ਬੌਧ ਸਤਾ ਵਿੱਚ ਲੀਨ ਹੋ ਗਏ।ਡਾ. ਭੀਮ ਰਾਉ ਅੰਬੇਡਕਰ ਸਾਹਿਬ ਦੇ ਪ੍ਰੀਨਿਰਵਾਨ ਤੋਂ ਬਾਅਦ ਦਲਿਤ ਸਮਾਜ ਦਾ ਕਾਰਵਾ (ਬਾਬਾ ਸਾਹਿਬ ਜੀ ਨੇ ਜੋ ਪ੍ਰਾਪਤੀਆਂ ਕੀਤੀਆਂ ਸਨ) ਨੂੰ ਉਸ ਸਮੇਂ ਵਿੱਚ ਅਗਾਂਹ ਲਿਜਾਣ ਵਾਲਾ ਕੋਈ ਵੀ ਦਲਿਤ ਲੀਡਰ ਨਹੀਂ ਸੀ।
ਡਾ. ਭੀਮ ਰਾਊ ਅੰਬੇਡਕਰ ਜੀ ਦੇ ਬੌਧ ਸਤਾ ਹੋਣ ਨਾਲ ਬਹੁਜਨ ਸਮਾਜ ਨੂੰ ਇੱਕ ਅਗਾਂਹ ਵਧੂ ਖਿਆਲਾਂ ਵਾਲੇ ਸੂਰਬੀਰ ਯੋਧੇ ਦੀ ਲੋੜ ਸੀ ਜੋ ਬਹੁਜਨ ਸਮਾਜ ਵਿੱਚ ਰਾਜਨੀਤਕ ਜਾਗਰੂਕਤਾ ਭਰ ਕੇ ਉਨਾਂ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਵਾ ਕੇ, ਗੁਰੂਆਂ ਦੀ ਸੋਚ ਵਾਲਾ "ਬੇਗਮਪੁਰਾ ਦੇ ਖਾਲਸਾ ਰਾਜ ਨੂੰ ਕਾਇਮ ਕਰਾ ਸਕੇ।
1965 ਤੱਕ ਤਕਰੀਬਨ ਬਾਬਾ ਸਾਹਿਬ ਵਲੋਂ ਚਲਾਈ ਹੋਈ ਦਲਿਤ ਲਹਿਰ ਮੱਧਮ ਪੈ ਗਈ ਸੀ, ਦਲਿਤ ਸਮਾਜ ਦੀ ਸੁੱਤੀ ਹੋਈ ਰਾਜਨੀਤਿਕ ਸੋਚ ਨੂੰ ਜਗਾਉਣ ਵਾਸਤੇ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਯੁਗਪੁਰਸ਼, 15 ਮਾਰਚ 1934 ਨੂੰ ਨਾਨਕਿਆਂ ਦੇ (ਪਿੰਡ ਪਿਰਥੀਪੁਰ ਬੁੰਗਾ ਸਾਹਿਬ ਵਿਖੇ) ਪੰਜਾਬ ਦੀ ਧਰਤੀ ਤੇ ਪੈਦਾ ਹੋਏ।ਉਨਾਂ ਦੇ ਨਾਨਾ ਜੀ ਸੋਚਦੇ ਸਨ ਕਿ ਕਾਸ਼ੀ ਰਾਮ ਇੱਕ ਬੁੱਧੀਮਾਨ ਵਿਆਕਤੀ ਦਾ ਨਾਮ ਹੁੰਦਾ ਹੈ ਤੇ ਇਸੇ ਹੀ ਕਰਕੇ ਉਨਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ ਸੀ ਤੇ ਉਨ੍ਹਾਂ ਦੇ ਨਾਨਾ ਜੀ ਦਾ ਅਨੁਮਾਨ ਬਿਲਕੁਲ ਠੀਕ ਨਿਕਲਿਆ।ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੇ ਬਚਪਨ ਦਾ ਜੀਵਨ, ਉਨ੍ਹਾਂ ਦੇ ਆਪਣੇ ਜੱਦੀ ਪਿੰਡ ਖਵਾਸ ਪੁਰ ਵਿਖੇ ਆਪਣੇ ਮਾਤਾ ਬਿਸ਼ਨ ਕੌਰ, ਪਿਤਾ ਸਰਦਾਰ ਹਰੀ ਸਿੰਘ ਅਤੇ ਆਪਣੇ ਸੱਤ ਭੈਣ-ਭਰਾਵਾਂ ਵਿੱਚ ਗੁਜਾਰਿਆ ਤੇ ਆਪਜੀ ਆਪਣੇ ਭੈਣਾਂ- ਭਰਾਵਾਂ ਵਿੱਚੋ ਸੱਭ ਤੋਂ ਵੱਡੇ ਸਨ।
ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੀ ਪ੍ਰਾਇਮਰੀ ਤੇ ਹਾਈ ਸਕੂਲ ਦੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਕਾਲਜ ਰੋਪੜ ਪੰਜਾਬ ਯੂਨੀਵਿਰਸਟੀ ਚੰਡੀਗੜ੍ਹ ਤੋਂ ਬੀ.ਐਸੀ.ਸੀ. ਪਾਸ ਕੀਤੀ ਤੇ ਮਹਾਂਰਾਸ਼ਟਰ ਦੇ ਸ਼ਹਿਰ ਪੁੂਨਾ ਵਿੱਚ Explosive Research Development Laboratory as a Assistant Scinetest ਵਜੋਂ ਭਾਰਤੀ ਫੌਜ਼ ਦੀ Laboratory ਵਿੱਚ ਕੰਮ ਕਰਨਾ ਸ਼ੁਰੂ ਕੀਤਾ।
ਸੰਨ 1969 ਵਿੱਚ ਉਨਾਂ ਦੀ ਜਿੰਦਗੀ ਵਿੱਚ ਰਾਜਨੀਤਕ ਤਬਦੀਲੀ ਆਈ ਕਿਉਂਕਿ ਜਿਸ ਰੀਸੱਰਚ ਇੰਨਸਟੀਚਿਊਟ ਵਿੱਚ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਕੰਮ ਕਰਦੇ ਸਨ ਉਥੋਂ ਦੇ ਅਫਸਰਾਂ ਨੇ ਡਾ. ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਦੀ ਛੁੱਟੀ ਬੰਦ ਕਰ ਦਿੱਤੀ ਤੇ ਬਹੁਜਨ ਸਮਾਜ ਦੇ ਕਰਮਚਾਰੀਆਂ ਨੇ ਰੋਸ ਵਜੋਂ ਹੜਤਾਲ ਕੀਤੀ ਹੋਈ ਸੀ, ਦੀਨਾ ਭਾਨਾ ਚਪੜਾਸੀ ਜੋ ਮਹਾਰ ਜਾਤੀ ਨਾਲ ਸਬੰਧਤ ਸੀ ਉਸਨੇ ਸਾਹਿਬ ਕਾਂਸ਼ੀ ਰਾਮ ਜੀ ਨੂੰ ਆਪਸੀ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਕੁਰਸੀ ਤੁਹਾਨੂੰ ਡਾ. ਅੰਬੇਡਕਰ ਸਾਹਿਬ ਜੀ ਦੇ ਬਦੋਲਤ ਮਿਲੀ ਹੋਈ ਹੈ। ਦੀਨਾ ਭਾਨਾ ਨਾਲ ਹੋਈ ਵਿਚਾਰ ਗੋਸ਼ਟੀ ਕਰਨ ਤੋਂ ਬਾਅਦ ਉਨ੍ਹਾਂ ਨੇ ਡਾ. ਅੰਬੇਡਕਰ ਸਾਹਿਬ ਜੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਤੇ ਉਨਾਂ ਨੇ ਡਾ. ਅੰਬੇਡਕਰ ਸਾਹਿਬ ਜੀ ਦੀ ਲਿਖੀ ਹੋਈ ਪੁਸਤਕ ਜਾਤ-ਪਾਤ ਦਾ ਬੀਜ਼ ਨਾਸ਼ (ਦੀਨਾ ਭਾਨਾ ਚਪੜਾਸੀ ਵਲੋਂ ਦਿੱਤੀ ਗਈ ਸੀ) ਪੜ੍ਹੀ ਤੇ ਸਾਰੀ ਰਾਤ ਵਿੱਚ ਇਸ ਪੁਸਤਕ ਨੂੰ ਤਿੰਨ ਬਾਰ ਪੜ੍ਹਿਆ,ਉਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਆਪਣੇ ਆਪ ਵਿੱਚ ਉਨਾਂ ਨੇ ਵਿਚਾਰ ਕੀਤਾ ਕਿ ਡਾ. ਅੰਬੇਡਕਰ ਸਾਹਿਬ ਜੀ ਦਾ ਚਲਾਇਆ ਹੋਇਆ ਕਾਰਵਾਂ ਰੁਕਿਆ ਹੋਇਆ ਹੈ, ਉਨ੍ਹਾਂ ਨੇ ਇਸ ਕਾਰਵੇਂ ਨੂੰ ਅਗਾਂਹ ਚਲਾਉਣ ਦੀ ਕਸਮ ਖਾਧੀ ਤੇ ਆਪਣੀ ਜਿੰਦਗੀ ਦੀ ਮੰਜ਼ਲ ਤਹਿ ਕਰ ਲਈ। ਅਗਲੇ ਹੀ ਦਿਨ ਉਨਾਂ ਨੇ ਆਪਣੀ ਜ਼ਿੰਦਗੀ ਵਿੱਚ ਵਿਆਹ ਨਾ ਕਰਾਉਣਾ, ਨੌਕਰੀ ਦਾ ਤਿਆਗ, ਬੈਂਕ ਅਕਾਊੁਂਟ ਤੇ ਕੋਈ ਪ੍ਰਾਪਰਟੀ ਨਾ ਬਣਾਉਣ ਦਾ ਫੈਸਲਾ ਕਰ ਲਿਆ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਅਗਲੇ ਹੀ ਦਿਨ ਆਪਣੀ ਨੋਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਡਾ. ਅੰਬੇਡਕਰ ਸਾਹਿਬ ਜੀ ਦੀ ਬਣਾਈ ਹੋਈ ਆਰ.ਪੀ.ਆਈ ਪਾਰਟੀ ਵਿੱਚ ਕੰਮ ਕਰਨ ਲੱਗ ਪਏ। ਉਨਾਂ ਨੇ ਇੱਕ ਅਮਰੀਕਨ ਵਿਦਿਆਰਥਣ "ਗੈਲ ਉਮਵੈਟ"ਵਲੋਂ ਮਹਾਤਮਾ ਫੂਲੇ ਤੇ ਲਿਖੀ ਹੋਈ ਪੁਸਤਕ "Cultural Revolt in a Colonial Society” ਪੜ੍ਹੀ ਤੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਮਹਾਤਮਾ ਫੂਲੇ ਅਤੇ ਛੱਤ੍ਰਪਿਤ ਸ਼ਾਹੂ ਜੀ ਮਹਾਰਾਜ ਤੇ ਦੱਖਣੀ ਭਾਰਤ ਵਿੱਚ ਨਰਾਇਣ ਗੁਰੂ ਤੇ ਪੈਰੀਅਰ ਰਾਮਸਵਾਮੀ ਨਾਇਕਰ ਵਲੋਂ ਚਲਾਇਆ ਗਿਆ, ਜਾਤ-ਪਾਤ ਦੇ ਵਿਰੁੱਧ ਇੰਨਕਲਾਬ ਬਹੁਤ ਹੀ ਸੰਘਰਸ਼ ਪੂਰਣ ਸੀ।ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਉਸ ਸੰਘਰਸ਼ ਨੂੰ ਸਮਝ ਲੈਣ ਤੋਂ ਬਾਅਦ ਉਨ੍ਹਾਂ ਦੇ ਮੰਨ ਦੀ ਤੀਬਰਤਾ ਹੋਰ ਉੁਤਸ਼ਾਹਿਤ ਹੋ ਗਈ ਕਿੳਂਕਿ ਉਨਾਂ ਦੀ ਸੋਚ ਵੀ ਅਗਾਂਹਵਧੂ ਸੀ।
Republic party of India (ਆਰ.ਪੀ.ਆਈ) ਪਾਰਟੀ ਵਿੱਚ ਬਹੁਤ ਸਾਰੇ ਲੋਕ ਪੁਰਾਣੇ ਵਿਚਾਰਾਂ ਵਾਲੇ ਸਨ ਜੋ ਬਾਬਾ ਸਾਹਿਬ ਦੇ ਕਾਰਵਾਂ ਨੂੰ ਅਗਾਂਹ ਨਹੀਂ ਲਿਜਾ ਰਹੇ ਸਨ।ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਆਰ.ਪੀ.ਆਈ. ਪਾਰਟੀ ਵਿੱਚ ਲਗਾਤਾਰ 8 ਸਾਲ ਕੰਮ ਕਰਨ ਤੋਂ ਬਾਅਦ ਆਪਣਾ ਨਵਾਂ ਰਾਸਤਾ ਅਪਣਾ ਲਿਆ ਤੇ ਮਹਾਂਰਾਸ਼ਟਰਾਂ ਤੋਂ 1971ਵਿੱਚ ਦਿੱਲੀ ਪਹੁੰਚ ਗਏ, ਉਨਾਂ ਨੇ ਡਾ. ਅੰਬੇਡਕਰ ਸਾਹਿਬ ਦੇ ਮਿਸ਼ਨ ਦੀਆਂ ਕੰਮਜ਼ੋਰੀਆਂ ਦਾ ਅਧਿਐਨ ਕੀਤਾ ਤੇ ਆਪਣਾ ਟੀਚਾ ਤਹਿ ਕਰਕੇ ਦਲਿਤ ਸਮਾਜ ਨੂੰ ਰਾਜਨੀਤਕ ਤੌਰ ਤੇ ਜਗਾਉਣ ਵਾਸਤੇ ਲੋਕਾਂ ਨਾਲ ਵਿਚਾਰ ਵਟਾਦਰੇ ਸ਼ੁਰੂ ਕਰ ਦਿੱਤੇ।ਉਨ੍ਹਾਂ ਦੀ ਸੋਚ ਮੁਤਾਬਿਕ 16 ਸਾਲ ਤੋਂ 32 ਸਾਲ ਦੇ ਉਮਰ ਦੇ ਸਾਥੀਆਂ ਨੂੰ ਕੈਡਰ ਕੈਂਪ ਲਗਾ ਕੇ ਉਨ੍ਹਾਂ ਵਿੱਚ ਰਾਜਨੀਤਿਕ ਚੇਤਨਾ ਦੇ ਕੇ ਬਹੁਜਨ ਸਮਾਜ ਨੂੰ ਰਾਜਨੀਤਕ ਤੌਰ ਤੇ ਜਾਗਰੂਕ ਕੀਤਾ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਬਹੁਜਨ ਸਮਾਜ ਨੂੰ ਆਪਣੀ ਸੂਝ-ਬੂਝ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ।ਉਨਾਂ ਦਾ ਬਹੁਜਨ ਸਮਾਜ ਦੇ ਕਰਮਚਾਰੀਆਂ ਨੂੰ ਉਨਾਂ ਦੇ ਦਫਤਰਾਂ ਵਿੱਚ ਜਾ ਕਿ ਮੇਲ-ਮਿਲਾਪ ਹੁੰਦਾ ਰਹਿਦਾ ਸੀ। ਪਹਿਲਾਂ-ਪਹਿਲ ਬਹੁਜਨ ਸਮਾਜ ਦੇ ਕਰਮਚਾਰੀਆ ਵਰਗ ਦੇ ਲੋਕ ਉਨਾਂ ਨੂੰ ਦੇਖਦੇ ਹੀ ਦਫਤਰ ਛੱਡ ਕੇ ਭੱਜ ਜਾਂਦੇ ਸਨ ਕਿਉਂਕਿ ਉਹ ਸੋਚਦੇ ਸਨ ਕਿ ਸਾਹਿਬ ਉਨ੍ਹਾਂ ਤੋਂ ਧੰਨ ਇੱਕਠਾ ਕਰਨ ਵਾਸਤੇ ਦਫਤਰ ਆੳਂੁਦੇ ਹਨ ਤੇ ਉਨ੍ਹਾਂ ਦਾ ਸਮਾਂ ਖਰਾਬ ਕਰਦੇ ਹਨ।ਸ਼ਾਇਦ ਕਰਮਚਾਰੀਆਂ ਉਸ ਸਮੇਂ ਬਹੁਜਨ ਸਮਾਜਿਕ ਜਾਗਰੂਕਤਾ ਦੀ ਚੇਤਨਾ ਨਹੀਂ ਸੀ। ਬਹੁਜਨ ਸਮਾਜ ਦੇ ਕਰਮਚਾਰੀਆਂ ਨੂੰ ਛੇਤੀ ਹੀ ਸਮਝ ਪੈ ਗਈ ਕਿ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਆਪਣੇ ਮਿਸ਼ਨ ਪ੍ਰਤੀ ਸੱਚੀ ਤੇ ਸੁੱਚੀ ਲਗਨ ਨਾਲ ਕੰਮ ਕਰਦੇ ਹਨ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੀ ਸੱਚੀ ਤੇ ਸੁੱਚੀ ਲਗਨ ਨਾਲ ਕੰਮ ਕਰਕੇ ਹੀ ਸਾਰੇ ਬਹੁਜਨ ਸਮਾਜ ਨੂੰ ਇੱਕ ਜਾਗਰੂਕ ਰਾਜਨੀਤਕ ਦਾ ਰਸਤਾ ਦਿਖਾ ਦਿਖਾਇਆ।ਉਨਾਂ ਦੀ ਧਾਰਨਾ ਸੀ ਕਿ ਜੇ ਕਰ ਅਸੀਂ ਆਪਣੇ ਬਹੁਜਨ ਸਮਾਜ ਪ੍ਰਤੀ ਇਮਾਨਦਾਰੀ ਨਾਲ ਰਹਾਂਗੇ ਤਾਂ ਸਮਾਜ ਦਾ ਪਿਆਰ, ਪੈਸਾ, ਉਤਸ਼ਾਹ ਤੇ ਸਹਿਯੋਗ ਮਿੱਲ ਜਾਵੇਗਾ।ਸੋ ਸਹਿਬ ਕਾਂਸ਼ੀ ਰਾਮ ਨੇ ਬਿਨਾਂ ਪੈਸਿਆਂ ਤੋਂ ਬਹੁਜਨ ਸਮਾਜ ਵਿੱਚ ਰਾਜਨੀਤਕ ਜਾਗਰੁੂਕਤਾ ਪੈਦਾ ਕਰਾ ਕੇ ਦਿਖਾਈ, ਭਾਵੇਂ ਕਈ ਬਾਰੀ ਉਨਾਂ ਦੇ ਪੈਰਾਂ ਵਿੱਚ ਜੁਤੀ ਵੀ ਨਹੀਂ ਪਾਈ ਹੁੁੰਦੀ ਸੀ ਜਾਂ ਗੰਢੀਆਂ ਹੋਈਆਂ ਟੁਟੀਆ ਚੱਪਲਾਂ ਹੀ ਪਾਈਆਂ ਹੁੰਦੀਆਂ ਸਨ ਜਾਂ ਫਟੇ ਪੁਰਾਣੇ ਕੱਪੜੇ ਪਾਏ ਹੁੰਦੇ ਸਨ ਤੇ ਕਈ ਬਾਰੀ ਉਨ੍ਹਾਂ ਨੇ ਭੁੱਖੇ ਰਹਿਕੇ ਵੀ ਮਿਸ਼ਨ ਵਾਸਤੇ ਕੰਮ ਕੀਤਾ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਇਕ ਬਾਰ ਦਿੱਲੀ ਦੇ ਪਾਲੀਕਾ ਬਜ਼ਾਰ ਵਿੱਚ ਸਰਦੀਆਂ ਦੀ ਰੁੱਤ ਵਿੱਚ ਆਪਣੇ ਵਾਸਤੇ ਗਰਮ ਕੋਟ ਖ੍ਰੀਦਣ ਵਾਸਤੇ ਪਾਲਕੀ ਬਜ਼ਾਰ ਵਿੱਚ ਰੇੜੀਵਾਲੇ ਕੋਲੋਂ ਗਰਮ ਕੋਟ ਲੈਣ ਗਏ, ਇੱਕ ਦੋ ਕੋਟ ਟਰਾਈ ਕੀਤੇ ਪਰ ਸਾਰੇ ਛੋਟੇ ਸਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਉਚੇ ਲੰਬੇ ਗੋਰੇ ਚਿੱਟੇ ਜਵਾਨ ਸਨ, ਉਨਾਂ ਦਾ ਸਾਇਜ਼ ਰੇੜੀ ਵਾਲੇ ਕੋਲ ਨਹੀਂ ਸੀ ਤੇ ਉਨਾਂ ਨੇ ਰੇੜੀ ਵਾਲੇ ਨੂੰ ਪੁੱਛਿਆ ਕਿ ਮੈਨੂੰ ਕੋਟ ਹੋਰ ਕਿਥੋਂ ਮਿਲ ਸਕਦਾ ਹੈ ਤੇ ਰੇੜੀ ਵਾਲੇ ਨੇ ਮਜ਼ਾਕ ਵਿੱਚ ਕਹਿ ਦਿੱਤਾ ਕਿ ਸ਼ਮਸ਼ਾਨ ਘਾਟ ਤੋਂ ਮਿੱਲ ਸਕਦੇ ਹਨ, ਸਹਿਬ ਕਾਂਸ਼ੀ ਰਾਮ ਜੀ ਭੱਜੇ- ਭੱਜੇ ਸ਼ਮਸ਼ਾਨ ਘਾਟ ਪਹੁੰਚ ਗਏ ਤੇ ਉਥੋਂ ਆਪਣੇ ਵਾਸਤੇ ਸੂਟ ਲੈ ਆਏ। ਉਨਾਂ ਦੇ ਇਸ ਅਨੋਖੇ ਸੁਵਾਹ ਨੂੰ ਸਮਝਣਾ, ਆਮ ਇੰਨਸਾਨ ਦੀ ਸਮਝ ਵਿੱਚ ਨਹੀਂ ਆ ਸਕਦਾ ਕਿ ਸਹਿਬ ਕਾਂਸ਼ੀ ਰਾਮ ਜੀ ਸਾਧਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਸਨ, ਉਨਾਂ ਦੇ ਮੰਨ ਦੀ ਅਵਸਥਾ ਵਿੱਚ ਕੋਈ ਡਰ ਭੈਅ ਨਹੀਂ ਸੀ।
ਸਾਹਿਬ ਕਾਂਸ਼ੀ ਰਾਮ ਜੀ ਦੀ ਸੋਚ ਸੀ ਕਿ ਜਿਨ੍ਹਾਂ ਪੜ੍ਹੇ ਲਿਖੇ ਲੋਕਾਂ ਨੇ ਡਾ. ਅੰਬਡੇਕਰ ਸਾਹਿਬ ਨੂੰ ਥੋਖਾ ਦਿੱਤਾ ਸੀ ਤੇ ਉਨਾਂ ਨੇ ਉਸ ਪੜ੍ਹੇ ਲਿਖੇ ਬਹੁਜਨ ਸਮਾਜ ਨੂੰ Concept of Pay Back Soceity ਬਾਰੇ ਸਮਝਾਇਆ,ਜਿਸ ਨਾਲ ਬਹੁਜਨ ਸਮਾਜ ਦੇ ਕਰਮਚਾਰੀ ਵਰਗ ਸਾਹਿਬ ਤੇ ਸਵੇ ਭਰੋਸਾ ਕਰਕੇ ਆਪਣੇ ਫਰਜ਼ ਨੂੰ ਪਹਿਚਾਨਣ ਲੱਗ ਪਏ ਸੋ ਉਨਾਂ ਨੇ ਬਹੁਤ ਸਖਤ ਮੇਹਨਤ ਕਰਨ ਤੋਂ ਬਾਅਦ ਇਸ ਪੜ੍ਹੇ ਲਿਖੇ ਬਹੁਜਨ ਸਮਾਜ ਨੂੰ ਇੱਕਠੇ ਕਰ ਕੇ, ਉਨਾਂ ਵਿੱਚੋਂ ਸਾਲ 1978 ਵਿੱਚ ਬਾਮਸੇਫ ਨਾਂ ਦੀ ਸੰਸਥਾ ਬਣਾਈ ਜੋ ਧਾਰਮਿਕ ਤੇ ਰਾਜਨੀਤਕ ਵਿਸ਼ਿਆਂ ਤੋਂ ਉਪਰ ਸੀ,ਉਸ ਸਮੇਂ ਸਾਡੇ ਸਮਾਜ ਦੇ ਕਰਮਚਾਰੀ ਲੋਕ ਬ੍ਰਹਮਣਵਾਦੀ ਅਫਸਰਾਂ ਤੋਂ ਬਹੁਤ ਦੁੱਖੀ ਹੁੰਦੇ ਸਨ, ਬਾਮਸੇਫ ਬਣਨ ਨਾਲ ਉਨਾਂ ਦੀ ਪੁਛਗਿੱਛ ਹੋਣ ਲੱਗ ਪਈ ਤੇ ਕਰਮਚਾਰੀਆਂ ਵਿੱਚ ਸਵੇ ਭਾਵਨਾਂ ਜਾਗ ਪਈ।ਬਹੁਜਨ ਕਰਮਚਾਰੀ ਆਪਣੇ ਉਪਰ ਹੋ ਰਹੇ ਧੱਕੇ ਵਿਰੁ!ਧ ਅੰਦੋਲਨ ਕਰਨ ਲੱਗ ਪਏ ਜਿਸ ਨਾਲ ਦਲਿਤ ਕਰਮਚਾਰੀ ਵਰਗ ਦੇ ਲੋਕ ਅੰਦਰੋਂ ਹੋਰ ਮਜਬੂਤ ਹੁੰਦੇ ਗਏ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਅਗੇ ਵਧਾਉਣ ਵਾਸਤੇ ਬਹੁਜਨ ਕਰਮਚਾਰੀ ਵਰਗ ਦਾ ਬਹੁਤ ਵੱਡਾ ਰੋਲ ਸੀ ਤੇ ਉਨਾਂ ਨੂੰ ਰਾਜਨੀਤਕ ਕ੍ਰਾਂਤੀ ਕਰਨ ਵਾਸਤੇ ਧੰਨ ਦੀ ਸਦਾ ਹੀ ਲੋੜ ਰਹਿਦੀ ਸੀ, ਭਾਵੇਂ ਬਹੁਤ ਸਾਰਾ ਬਹੁਜਨ ਸਮਾਜ ਉਸ ਸਮੇਂ ਗਰੀਬੀ ਦੇ ਰੇਖਾ ਤੋਂ ਵੀ ਥੱਲੇ ਦੀ ਜਿੰਦਗੀ ਬਤੀਤ ਕਰ ਰਿਹਾ ਸੀ।ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦਾ ਨਾਹਰਾ ਹੁੰਦਾ ਸੀ ਕਿ "ਨੋਟ ਤੇ ਵੋਟ" ਸੋ ਦਲਿਤ ਕਰਮਚਾਰੀਆਂ ਤੋਂ ਧੰਨ ਆਉਣਾ ਨਾਲ ਸੰਗਠਨ ਮਜਬੂਤ ਹੁੰਦਾ ਗਿਆ,ਇਥੇ ਦੱਸਣਾ ਬਣਦਾ ਹੈ ਕਿ ਬਹੁਜਨ ਸਮਾਜ ਦੇ ਕਰਮਚਾਰੀ ਵਰਗ ਦੇ ਲੋਕਾਂ ਨੇ ਬਹੁਜਨ ਸਮਾਜ ਦੀ ਰਾਜਨੀਤੀ ਵਾਸਤੇ ਰੀੜ ਦੀ ਹੱਡੀ ਦੀ ਤਰ੍ਹਾਂ ਕੰਮ ਕੀਤਾ ਤੇ ਕਰਮਚਾਰੀਆਂ ਦੀਆਂ ਜਥੇਵੰਦੀਆਂ ਨੇ ਬਹੁਜਨ ਰਾਜਨੀਤਕ ਸੰਘਰਸ਼ ਦੀਆਂ ਨੀਹ੍ਹਾਂ ਪੱਕੀਆਂ ਕੀਤੀਆ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ 1981 ਵਿੱਚ ਡੀ.ਐਸ.4 ਦੇ ਨਾਮ ਦਾ ਸੰਗਠਨ ਬਣਾਇਆ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਦਲਿਤ ਸਮਾਜ ਨੂੰ ਜਾਗਰਿਤ ਕਰਨ ਵਾਸਤੇ ਸਾਇਕਲਾਂ ਤੇ ਰੈਲੀਆਂ ਕੀਤੀਆ ਤੇ ਉਨਾਂ ਨੇ ਸਾਇਕਲ ਤੇ ਸਮਾਜਿਕ ਪ੍ਰੀਵਰਤਨ ਵਾਸਤੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 100 ਦਿਨਾਂ ਵਿੱਚ 42,000 ਕਿਲੋਮੀਟਰ ਸਾਇਕਲ ਚਲਾ ਕੇ 7000 ਹਜ਼ਾਰ ਰੈਲੀਆਂ ਕੀਤੀਆ ਜਿਸ ਨਾਲ ਦਲਿਤ ਸਮਾਜ ਵਿੱਚ ਰਾਜਨੀਤਕ ਜਾਗਰਤੀ ਪੈਦਾ ਕੀਤੀ।ਸਾਇਕਲ ਰੈਲੀਆਂ ਕਰਨ ਦੇ ਨਾਲ ਸਾਰੀਆ ਰਾਜਨੀਤਕ ਪਾਰਟੀਆਂ ਵਿੱਚ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਪਹਿਚਾਨ ਬਣੀ, ਉਸ ਸਮੇਂ ਤੋਂ ਅੱਜ ਦੇ ਸਮੇਂ ਵਿੱਚ ਉਨਾਂ ਨੂੰ ਸਾਰੇ ਭਾਰਤ ਵਿੱਚ ਬਹੁਜਨ ਸਮਾਜ ਦੇ ਨਿਧੱੜਕ ,ਦਲੇਰ,ਵਿਦਿਵਾਨ ਤੇ ਸੂਝਵਾਨ ਲੀਡਰ ਵਜੋਂ ਜਾਣਿਆ ਜਾਂਦਾ ਹੈ।
ਅਪ੍ਰੈਲ14,1984 ਵਿੱਚ ਕਾਂਸ਼ੀ ਰਾਮ ਨੇ ਰਾਜਨੀਤਕ ਬਹੁਜਨ ਸਮਾਜ ਪਾਰਟੀ ਦੀ ਸੰਥਾਪਨਾ ਡਾ. ਅੰਬੇਡਕਰ ਜੀ ਦੇ ਜਨਮ ਦਿਨ ਤੇ ਕੀਤੀ ,ਉਨਾਂ ਦਾ ਨਿਸ਼ਾਨਾ ਸੀ ਕਿ "those who oppose will be required to propose” ਜਿਹੜੇ ਲੋਕ ਕਿਸੇ ਪ੍ਰਬੰਧ ਦਾ ਵਿਰੋਧ ਕਰਦੇ ਸਨ ਉਨਾਂ ਨੂੰ ਰਾਜਨੀਤਕ ਸੱਤਾ ਹਾਸਿਲ ਕਰਕੇ ਉਸਦਾ ਸਹੀ ਬਦਲ ਵੀ ਲੋਕਾਂ ਨੂੰ ਦੇਣਾ ਪਵੇਗਾ।ਉਨਾਂ ਨੇ 1988 ਵਿੱਚ ਉਤਰ ਪ੍ਰਦੇਸ਼ ਦੇ ਇਲਾਹਾਬਾਦ ਚੋ ਚੋਣ ਹਲਕੇ ਵਿੱਚ, ਵੀ.ਪੀ. ਸਿੰਘ ਦੇ ਵਿਰੁਧ ਚੋਣ ਲੜੀ, ਉਨਾਂ ਨੂੰ ਤਕਰੀਬਨ 70,000 ਵੋਟਾਂ ਪਈਆਂ ਸਨ।ਭਾਵੇ ਇਹ ਚੋਣ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਹਾਰ ਗਏ ਸਨ ਪਰ ਉਨਾਂ ਦਾ ਹੋਸਲਾ ਹੋਰ ਵੀ ਵੱਧ ਗਿਆ ਸੀ ਕਿਉਂਕਿ ਉਨਾਂ ਨੇ ਵੀ.ਪੀ. ਸਿੰਘ ਜੋ ਭਾਰਤ ਦਾ ਪ੍ਰਧਾਨ ਮੰਤਰੀ ਦੇ ਦਾਵੇਦਾਰ ਵਿਆਕਤੀ ਦੇ ਵਿਰੁਧ ਚੋਣ ਲੜੀ ਸੀ,ਜਿਸ ਨਾਲ ਵੀ.ਪੀ. ਸਿੰਘ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਲੰਬਾ ਚੱਲਣ ਵਾਲਾ ਜਾਗਰੂਕ ਵਿਆਕਤੀ ਹੈ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੀ ਹਾਰ ਦੇ ਕਾਰਣਾਂ ਦੇ ਅਧਿਅਨ ਕਰਨ ਉਪਰੰਤ ਦੱਸਿਆ ਕਿ ਉਨਾਂ ਦੀ ਹਾਰ ਸਾਡੇ ਸਮਾਜ ਦੇ ਚੱਮਚਚਿਆਂ ਦੇ ਕਾਰਨ ਹੋਈ ਸੀ ਤੇ ਉਨਾਂ ਨੇੇ ਰਾਜਨੀਤਕ ਚੱਮਚਿਆਂ ਉਪਰ ਇੱਕ ਪੁਸਤਕ ਲਿਖੀ ਜੋ ਅੱਜ ਦੇ ਸਮੇਂ ਵਿੱਚ ਦੁੂਜੀਆ ਰਾਜਨੀਤਕ ਪਾਰਟੀਆਂ ਵਿੱਚ ਰੇਜ਼ਰਵੈਸਨ ਕਰਕੇ ਜਿੱਤਦੇ ਹਨ ਪਰ ਦਲਿਤ ਸਮਾਜ ਵਾਸਤੇ ਕੋਈ ਕੰਮ ਨਹੀ ਕਰਦੇ ਇਹ ਸਾਰੇ ਪੂਨਾਂ ਪੈਕਟ ਦੇ ਪੈਦਾ ਕੀਤੇ ਹੋਏ ਚੱਮਚੇ ਹਨ।
ਬਹੁਜਨ ਸਮਾਜ ਪਾਰਟੀ ਨੇ ਸਾਲ 1984 ਚੌਂ ਭਾਰਤ ਦੇ ਚਾਰ ਪ੍ਰਾਂਤਾਂ ਵਿੱਚ ਇਲੇਕਸ਼ਨਾਂ ਲੜਈਆਂ ਸਨ ਤੇ ਪਹਿਲੀ ਬਾਰ ਬੀ.ਐਸ.ਪੀ ਨੂੰ ਸਾਰੇ ਭਾਰਤ ਵਿੱਚ 4% ਵੋਟਾਂ ਪੈਣ ਨਾਲ ਬੀ.ਐਸ.ਪੀ ਨੂੰ ਭਾਰਤੀ ਅਲ਼ੈਕਸ਼ਨ ਕਮਿਸ਼ਨ ਵਲੋਂ ਰਾਸ਼ਟਰੀ ਪਾਰਟੀ ਮੰਨ ਲਿਆ ਗਿਆ ਸੀ ਤੇ ਬੀ.ਐਸ.ਪੀ. ਨੂੰ ਹਾਥੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਸੀ। ਬੀ.ਐਸ.ਪੀ. ਨੂੰ ਭਾਰਤ ਸਰਕਾਰ ਵਲੋਂ ਪਾਰਟੀ ਮਾਨਤਾ ਮਿਲਣ ਨਾਲ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਪੰਜਾਬ ਵਿੱਚ ਰਾਜਨੀਤਕ ਸਰਗਰਮੀਆਂ ਹੋਰ ਤੇਜ ਕਰ ਦਿੱਤੀਆ ਸਨ ਤੇ ਉਨਾਂ ਦੇ ਪ੍ਰਚਾਰ ਸਾਧਨ ਕੇਵਲ ਇੱਕ ਸਾਇਕਲ ਰੈਲੀਆ ਹੀ ਹੁੰਦੀਆ ਸਨ ਜਾਂ ਫਿਰ ਕੰਧਾਂ ਉਪਰ "ਭਾਰਤ ਦਾ ਪ੍ਰਧਾਨ ਮੰਤਰੀ ਬਣਨਾ, ਕਾਂਸ਼ੀ ਰਾਮ ਜਰੂਰੀ ਹੈ" ਤੇ ਕੱਧਾਂ ਤੇ ਹਾਥੀ ਦੀ ਚਿੱਤਰ ਬਣਾਏ ਜਾਂਦੇ ਸਨ ਤੇ ਜਿਸ ਨਾਲ ਬਹੁਜਨ ਸਮਾਜ ਰਜਨੀਤਕ ਤੌਰ ਤੇ ਜਾਗਰੂਕ ਹੋ ਗਿਆ ਸੀ।ਸੰਨ 1989 ਵਿੱਚ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਈਸਟ-ਪੂਰਵ ਦਿੱਲੀ ਤੋਂ ਪਹਿਲੀ ਬਾਰ ਮਂੈਬਰ ਪਾਰਲੀਮੈਂਟ ਚੁਣੇ ਗਏ ਸਨ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਮੇਹਨਤ ਸਦਕੇ ਸਾਲ 1982 ਵਿੱਚ ਪੰਜਾਬ ਅਸੈਬਲੀ ਚੋਣਾਂ ਚੋਂ ਪਹਿਲੀ ਬਾਰ 9 ਐਮ.ਐਲੇ.ਏ ਜਿਤਾ ਕੇ ਪੰਜਾਬ ਦੀ ਅਸੈਬਲੀ ਵਿੱਚ ਭੇਜੇ ਸਨ ਤੇ ਉਸ ਸਮੇਂ ਵਿਰੋਧੀ ਧਿਰ ਦੇ ਲੀਡਰ ਸਰਦਾਰ ਸਤਨਾਮ ਸਿੰਘ ਕੈਂਥ ਬਣਾਏ ਗਏ ਸਨ।ਕਾਗਰਸ ਸਰਕਾਰ ਨੂੰ ਉਸ ਸਮੇਂ ਮਹਿਸੂਸ ਹੋਣ ਲੱਗ ਪਿਆ ਸੀ ਕਿ ਪੰਜਾਬ ਵਿੱਚ ਅਗਲਾ ਮੁੱਖ ਮੰਤਰੀ ਬੀ.ਐਸ.ਪੀ ਦਾ ਹੀ ਹੋਵੇਗਾ,1992 ਦੀ ਪੰਜਾਬ ਅਸੈਬਲੀ ਚੋਣਾਂ ਵਿੱਚ ਵਿੱਚ ਬੀ.ਐਸ.ਪੀ ਦੀ ਬਹੁਮਤ ਨਾਲ ਜਿੱਤਣ ਦੀ ਆਸ ਬਣ ਗਈ ਸੀ ਪਰ ਸਰਕਾਰੀ ਅਜ਼ੇਨਸੀਆਂ ਦੀ ਰਿਪੋਟ ਲੀਕ ਹੋਣ ਨਾਲ ਕਾਗਰਸ ਸਰਕਾਰ ਨੇ ਚੋਣਾਂ ਇੱਕ ਰਾਤ ਪਹਿਲਾ ਹੀ ਕੈਂਸਲ ਕਰ ਦਿੱਤੀਆਂ ਸਨ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਸਾਰੀਆਂ ਇਛਿਆਵਾਂ ਦਾ ਤਿਆਗ ਕਰਕੇ ਬਹੁਜਨ ਸਮਾਜ ਦੀ ਵਿਚਾਰਧਾਰਾ ਨੂੰ ਲੈ ਕੇ ਪੰਜਾਬ ਵਿੱਚ ਬਹੁਜਨ ਲੋਕਾਂ ( ਖਾਸ ਕਰਕੇ ਅਕਾਲੀਆਂ ) ਨਾਲ ਆਪਸੀ ਚੰਗੇ ਸਬੰਧ ਬਣਾਏ ਸਨ ਪਰ ਬ੍ਰਾਹਮਣਵਾਦੀ ਸੋਚ ਵਾਲੇ ਜੱਟਾਂ ਨੇ ਪੰਜਾਬ ਵਿੱਚ ਉਨਾਂ ਦਾ ਸਾਥ ਨਹੀ ਦਿੱਤਾ ਤੇ ਗੁਰੂਆਂ ਦੀ ਬਹੁਜਨ ਵਿਚਾਰਧਾਰਾ "ਬੇਗਮਪੂਰਾ ਖਾਲਸਾ ਰਾਜ" ਨੂੰ ਅਗੇ ਨਾ ਵੱਧਣ ਵਿੱਚ ਆਪਣੇ ਹਥ ਕੰਡੇ ਵਰਤਦੇ ਰਹੇ ਤੇ ਬਹੁਜਨਾਂ ਦੀ ਬਣੀ ਹੋਈ ਵਿਚਾਰਧਾਰਾ ਨੂੰ ਤਹਿਸ ਨਹਿਸ ਕਰ ਦਿੱਤਾ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਭਾਰਤ ਦੀ ਪਾਰਲੀਮੈਂਟ ਹਾਉਸ ਵਿੱਚ ਬੜੇ ਹੀ ਫੱਖਰ ਨਾਲ ਕਿਹਾ ਸੀ ਕਿ ਬੀ.ਐਸ.ਪੀ. ਦਾ ਚੋਣ ਮੈਨੀਫੈਸਟੋ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ" ਪਰ ਸਿੱਖ ਧਰਮ ਨੂੰ ਚਲਾਉਣ ਵਾਲੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਪੰਜਾਬ ਦੇ ਲੋਕਾਂ ਵਿੱਚ ਸਹੀ ਤਰਾਂ ਅੱਜ ਤੱਕ ਦੱਸ ਨਹੀ ਸਕੇ।ਸਿੱਖ ਧਰਮ ਦੇ ਲੋਕਾਂ ਵਿੱਚ ਵੀ ਜਾਤ- ਪਾਤ ਦਾ ਕੋਹੜ ਵਿੱਚ ਵਿਸ਼ਵਾਸ਼ ਕਰਦੇ ਹਨ ਜੋ ਗੁਰੂਆਂ ਦੀ ਵਿਚਾਰਧਾਰਾ ਦੇ ਖਿਲਾਫ ਹੈ ਪਰ ਸਮਾਂ ਹੁਣ ਬਹੁਤ ਦੂਰ ਨਹੀ ਹੋਵੇਗਾ ਜਦੋਂ ਖਾਲਸੇ ਦੀ ਚੱੜਤ ਹੋਵੇਗੀ ਤੇ ਜਾਤ ਦੇ ਅਭਿਮਾਨੀ ਨਜ਼ਰ ਨਹੀ ਆਉਣਗੇ॥
ਸਾਲ 1991 ਵਿੱਚ ਸਾਹਿਬ ਕਾਂਸ਼ੀ ਰਾਮ ਜੀ ਪਹਿਲੀ ਬਾਰ ਸੰਸਦ ਮੈਂਬਰ ਬਣੇ ਤੇ ਸੰਸਦ ਵਿੱਚ ਉਨਾਂ ਨੇ ਬਹੁਜਨ ਸਮਾਜ ਦੀਆਂ ਮੁਸ਼ਕਲਾਂ ਦਾ ਸਦਨ ਵਿੱਚ ਕਈ ਵਾਰੀ ਮਤੇ ਪੇਸ਼ ਕੀਤੇ ਜਿਸ ਨਾਲੇ ਕਾਗਰਸ ਸਰਕਾਰ ਨੂੰ ਮਹਿਸੂਸ ਹੋ ਗਿਆ ਸੀ ਕਿ ਬੀ.ਐਸ.ਪੀ ਦਾ ਪਸਾਰ ਵੱਧ ਰਿਹਾ ਹੈ, ਜਿਸਦੇ ਪ੍ਰਭਾਵ ਅਧੀਨ ਵੀ.ਪੀ. ਸਿੰਘ ਪ੍ਰਧਾਨ ਮੰਤਰੀ ਨੇ ਭਾਰਤੀ O.B.C. ਸਮਾਜ ਦੀ ਪ੍ਰਤੀਨਿਧਤਾ ਸਰਕਾਰੀ ਅਦਾਰਿਆ ਵਿੱਚ ਲਾਗੂ ਕਰਵਾਉਣ ਵਾਸਤੇ ਮੰਡਲ ਕਮਿਸ਼ਨ ਦੀ ਰਿਪੋਟ ਨੂੰ ਲਾਗੂ ਕੀਤਾ ਸੀ ਪਰ ਮੰਨੂਵਾਦੀ ਲੋਕ ਅੱਜ ਤੱਕ ਮੰਡਲ ਕਮਿਸ਼ਨ ਦਾ ਵਿਰੋਧ ਕਰਦੇ ਹਨ ਪਰ ਚਿੰਤਾਂ ਦਾ ਵਿਸ਼ਾ ਹੈ ਕਿ O.B.C. ਸਮਾਜ ਇਸ ਮੰਡਲ ਕਮਿਸ਼ਨ ਦੀ ਰਿਪੋਟ ਨੂੰ ਪੂਰੀ ਤਰਾਂ ਸਮਝ ਹੀ ਨਹੀ ਸਕਿਆ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਰਹਿਨਮਾਈ ਅਧੀਨ ਸਾਲ 1995 ਚੋਂ ਭਾਰਤ ਦੇ ਵੱਡੇ ਪ੍ਰਾਂਤ ਉਤਰ ਪ੍ਰਦੇਸ਼ ਵਿੱਚ ਬੀ.ਜੀ.ਪੀ ਦੀ ਸਹਾਇਤਾ ਨਾਲ "ਇੱਕ ਬਹੁਜਨ ਦਲਿਤ ਲੜਕੀ ਭੈਣ ਕੁਮਾਰੀ ਮਾਇਆਵਤੀ" ਨੂੰ ਪਹਿਲੀ ਬਾਰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਸ ਸਮੇਂ ਉਨਾਂ ਦੀ ਉਮਰ ਸਿਰਫ 39 ਸਾਲ ਦੀ ਸੀ। ਭੈਣ ਕੁਮਾਰੀ ਮਾਇਆਵਤੀ ਜੀ ਨੇ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੇ ਨਿਰਦੇਸ਼ਾਂ ਅਧੀਨ 6 ਮਹੀਨਿਆ ਵਿੱਚ ਹੀ ਬਹੁਜਨਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਜੇ ਆਪਣਾ ਰਾਜ ਹੋਵੇ ਤਾਂ ਬਹੁਜਨਾਂ ਨੂੰ ਕਿਸੇ ਦੂੁਜਿਆ ਵੱਲ ਦੇਖਣ ਦੀ ਲੋੜ ਨਹੀ ਪਵੇਗੀ। ਭੈਣ ਕੁਮਾਰੀ ਮਾਇਆਵਤੀ ਜੀ ਨੇ ਭਾਰਤ ਦੇ ਉਤਰ ਪ੍ਰਦੇਸ਼ ਪ੍ਰਾਂਤ ਨੂੰ ਤਰੱਕੀਆਂ ਦੀ ਬੁਲੰਦੀਆਂ ਦੇ ਰਾਹ ਤੇ ਪਾ ਕੇ ਸਾਬਤ ਕਰ ਦਿੱਤਾ ਸੀ ਕਿ ਇੱਕ ਬਹੁਜਨ ਵੀ ਇੱਕ ਵੱਧੀਆ ਪ੍ਰਸ਼ਾਸ਼ਨ ਕਰ ਸਕਦੇ ਹਨ ਜਿਸਦੀ ਬਦੋਲਤ ਭੈਣ ਕੁਮਾਰੀ ਮਾਇਆਵਤੀ ਨੂੰ ਉਤਰ ਪ੍ਰਦੇਸ਼ ਵਿੱਚ ਪੰਜ ਬਾਰੀ ਮੁਖ ਮੰਤਰੀ ਬਣਨ ਦਾ ਮਾਣ ਮਿਲਿਆ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੂੰ ਬੀ.ਜੇ.ਪੀ ਦੀ ਸਰਕਾਰ ਵਲੋਂ ਬਹੁਤ ਬਾਰੀ ਲਾਲਚ ਦਿੱਤੇ ਜਾਂਦੇ ਸਨ ਕਿ ਤੁਸੀਂ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਸਰਕਾਰ ਚਲਾਈ ਜਾਵੋ ਤੇ ਬੀ.ਜੇ.ਪੀ ਨੂੰ ਸੈਂਟਰ ਵਿੱਚ ਮੱਦਦ ਕਰੀ ਜਾਵੋ ਪਰ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਉਨਾਂ ਵਲੋਂ ਕੋਰਾ ਜਵਾਬ ਦਿੱਤਾ ਤੇ ਉਨ੍ਹਾਂ ਦੱਸਿਆ ਸੀ ਅਸੀਂ ਪ੍ਰਰਿਵਰਤਨ ਚਾਹੁੰਦੇ ਹਾਂ, ਇਸੇ ਕਰਕੇ ਹੀ ਉਨਾਂ ਨੇ ਲੱਖਨਊ ਵਿੱਚ ਪ੍ਰਵਿਰਤਨ ਚੌਂਕ ਬਣਵਾਇਆ ਸੀ। ਅਪ੍ਰੈਲ 02,2018 ਨੂੰ ਪੰਜਾਬ ਦੇ ਸ਼ਹਿਰ ਫਗਵਾੜ੍ਹੇ ਵਿੱਚ ਸ਼ਹੀਦ ਹੋਏ ਬੌਬੀ ਨੇ ਆਪਣੀ ਸ਼ਹੀਦੀ ਦੇ ਕੇ ਪ੍ਰਵਿਰਤਨ ਚੌਂਕ ਬਣਵਾਇਆ ਹੈ।ਸਾਹਿਬ ਕਾਂਸ਼ੀ ਰਾਮ ਜੀ ਸਾਇੰਸਦਾਨ ਹੋਣ ਕਰਕੇ ਆਪਣੇ ਜੀਵਨ ਵਿੱਚ ਨਵੇਂ ਨਵੇਂ ਰਾਜਨੀਤਕ ਤਜ਼ਰਬੇ ਕਰਦੇ ਰਹਿੰਦੇ ਸਨ ਤੇ ਜਿਸ ਕਰਕੇ ਉਨ੍ਹਾਂ ਨੂੰ ਰਾਜਨੀਤਿਕ ਸ਼ਾਸ਼ਤਰੀ ਦੇ ਤੌਰ ਤੇ ਜਾਣਿਆ ਜਾਦਾ ਹੈ ਪਰ ਮੰਨੂਵਾਦੀ ਭਾਰਤੀ ਸਰਕਾਰ ਨੇ ਉਨਾਂ ਨੂੰ ਅੱਜ ਤੱਕ "ਭਾਰਤ ਰਤਨ" ਨਾਲ ਨਹੀਂ ਨਿਵਾਜਿਆ। ਭਾਰਤੀ ਬਹੁਜਨ ਸਮਾਜ ਵਿੱਚ ਡਾ. ਅੰਬੇਡਕਰ ਸਾਹਿਬ ਤੋਂ ਵਾਦ ਵਿੱਚ, ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਬਹੁਜਨਾਂ ਵਿੱਚ ਰਾਜਨੀਤਕ ਜਾਗਰੂਕਤਾ ਤੋਂ ਪੈਦਾ ਕੀਤੀ।
ਸਾਲ 2001 ਵਿੱਚ ਲੋਕਾਂ ਦੇ ਭਰੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਬੀ.ਐਸ.ਪੀ ਦਾ ਉਤਰਾ ਅਧਿਕਾਰੀ ਕੁਮਾਰੀ ਭੈਣ ਮਾਇਆਵਤੀ ਨੂੰ ਘੋਸ਼ਤ ਕੀਤਾ ਸੀ ਕਿੳਂੁਕਿ 1999 ਦੀਆਂ ਪੰਜਾਬ ਦੀਆਂ ਅੰਸੈਬਲੀ ਚੋਣਾਂ ਵਿੱਚ ਬੀ.ਐਸ.ਪੀ.ਲੀਡਰਾਂ ਵਲੋਂ ਸਾਹਿਬ ਕਾਂਸ਼ੀ ਰਾਮ ਨੂੰ ਹਨੇਰੇ ਵਿੱਚ ਰੱਖਿਆ ਹੋਇਆ ਸੀ ਤੇ ਉਨਾਂ ਨੇ ਅੱਜ ਦੇ ਸਮੇਂ ਦੀ ਤਰ੍ਹਾਂ ਗਰਾਉਂਡ ਜੀਰੋ ਤੇ ਕੰਮ ਨਹੀਂ ਕੀਤਾ ਹੋਇਆ ਸੀ ਤੇ ਬੀ.ਐਸ.ਪੀ ਦੀ ਮਾੜੀ ਕਾਰਜਕਾਰੀ ਕਾਰਣ ਉਨਾਂ ਨੂੰ ਅਚਾਨ ਸ਼ੌਕ ਲੱਗਣ ਕਾਰਣ ਦਿਲ ਦੀ ਬਿਮਾਰੀ ਨੇ ਘੇਰਾ ਪਾ ਲਿਆ ਤੇ 2003 ਤੋਂ ਬਾਅਦ ਹੋਰ ਵੀ ਸੱਖਤ ਬਿਮਾਰ ਰਹਿਣ ਲੱਗ ਪਏ ਉਨਾਂ ਦੀ ਜ਼ਿੰਦਗੀ ਦਾ ਸੂਰਜ ਡੁੱਬਣ ਨਾਲ ਬਹੁਜਨ ਸਮਾਜ ਚੋਂ ਹਨੇਰੇ ਵਿੱਚ ਜਾ ਰਿਹਾ ਸੀ।ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੀ ਆਉਣ ਵਾਲੀ ਨਵੀਂ ਪੀੜੀ ਨੂੰ ਬੀ.ਐਸ.ਪੀ. ਦੇ ਕਾਰਵਾਂ ਨੂੰ ਅਗੇ ਲਿਜਾਣ ਦਾ ਸੰਦੇਸ਼ ਦੇ ਕੇ, 09 ਔਕਤੂਬਰ 2006 ਨੂੰ ਬਹੁਜਨ ਸਮਾਜ ਨੂੰ ਸਦੀਵੀ ਵਿਛੋੜਾ ਦੇ ਗਏ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਜਿੰਦਗੀ ਦਾ ਸੱਫਰਨਾਮਾ ਬਹੁਜਨ ਸਮਾਜ ਵਾਸਤੇ ਇਕ ਖੁੱਲੀ ਕਿਤਾਬ ਵਾਂਗ ਹੈ ਜਿਸ ਨੂੰ ਪੜ ਕੇ ਅਸੀ ਇੱਕ ਚੰਗੇ ਰਾਜਨੀਤਕ ਲੀਡਰ ਦੇ ਤੌਰ ਤੇ ਸਾਫ-ਸੂਥਰੀ,ਨਿਰ-ਭੈਅ,ਨਿਰਵਾਰ ਰਾਜ ਨੀਤੀ ਕਰ ਸਕਦੇ ਹਾ।ਉਨਾਂ ਨੇ ਬਹੁਜਨ ਸਮਾਜ ਵਾਸਤੇ ਆਪਣੀ ਪੂਰੀ ਜਿੰਦਗੀ ਦਾ ਬਲਿਦਾਨ ਦਿੱਤਾ ਅਤੇ ਉਨਾਂ ਦਾ ਕੀਤਾ ਹੋਇਆ ਸੰਕਲਪ " ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਗਮਪੁਰੇ ਦੀ ਫਿਲਾਸਫੀ" ਨੂੰ ਭਾਰਤ ਦੀ ਪਾਰਲੀਮੈਂਟ ਵਿੱਚ ਲਾਗੂ ਕਰਵਾਉਣ ਵਾਸਤੇ ਬਹੁਜਨ ਸਮਾਜ ਨੂੰ ਇਕ ਜੁਟ ਹੋ ਕੇ ਉਨਾਂ ਦੇ ਅਧੁਰੇ ਸੁਪਨਿਆ ਨੂੰ ਪੂਰਾ ਕਰਨ ਵਾਸਤੇ ਉਨਾਂ ਦੀ ਸੋਚ ਤਹਿਤ ਬਹੁਜਨ ਲੋਕਾਂ ਦੀ ਬੀ.ਐਸ. ਪੀ. ਪਾਰਟੀ ਦੇ ਲੋਕਾਂ ਨੁੂੰੰ ਸਮੱਰਥਨ ਦੇਣਾ ਚਾਹੀਦਾ ਹੈ।
ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਵਿੱਚ ਬੀ.ਐਸ.ਪੀ. ਵਿੱਚ ਬਹੁਤ ਸਾਰੀਆਂ ਉੂਣਤਾਈਆਂ ਸਮਾਜ ਦੇ ਲੀਡਰਾਂ ਕਰਕੇ ਪੈਦਾ ਹੋ ਗਈਆ ਹਨ।ਬਹੁਜਨ ਸਮਾਜ ਦੇ ਬਹੁਤ ਸਾਰੇ ਲੀਡਰ ਆਪਣੀ ਕੁਰਸੀ ਨੂੰ ਕਾਇਮ ਰੱਖਣ ਕਰਕੇ ਨੋਜਵਾਨ ਪੀੜੀ ਜਾਂ ਉਭਰ ਰਹੇ ਲੀਡਰਾਂ ਨੂੰ ਪਾਰਟੀ ਤੋਂ ਬਾਹਿਰ ਜਾਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਤੇ ਉਨਾਂ ਨੂੰ ਅਗੇ ਆਉਣ ਦਾ ਸਮਾਂ ਹੀ ਨਹੀ ਦਿੱਤਾ ਗਿਆ ਜਿਸਦਾ ਸਿੱਟਾ ਅੱਜ ਸਾਡੇ ਸਾਹਮਣੇ ਹੀ ਹੈ। ਪੰਜਾਬ ਦੀ ਬੀ.ਐਸ.ਪੀ. ਦੇ ਕਾਰਜਕਰਤਾ ਅਲੈਕਸਨਾਂ ਨੂੰ ਇੱਕ ਚੰਗੇ ਬਿਜ਼ਨਿਸ ਵਜੋਂ ਲੈਂਦੇ ਹਨ ਜੋ ਮੌਕੇ ਦੀ ਭਾਲ ਵਿੱਚ ਰਹਿਦੇ ਹਨ ਕਿ ਕਿਹੜੀ ਸੀਟ ਤੇ ਵੱਧ ਕੀਮਤ ਮਿਲ ਸੱਕਦੀ ਹੈ। ਇਨਾਂ ਲੋਕਾਂ ਨੂੰ ਆਪਣੇ ਸਮਾਜ ਵੱਲ ਧਿਆਨ ਦੇਣਾ ਚਾਹੀਦਾ ਹੈ।ਬਹੁਜਨ ਸਮਾਜ ਦੇ ਚੰਗੇ ਵਰਕਰਾਂ ਨੂੰ ਟਿਕੱਟਾਂ ਦੇਣੀਆ ਚਾਹੀਦੀਆਂ ਹਨ ਪਰ ਹਮੇਸ਼ਾ ਦੀ ਤਰ੍ਹਾਂ ਮਾਲਦਾਰ ਸਾਮੀਆਂ ਦਾ ਇੰਨਤਜਾਰ ਕੀਤਾ ਜਾਂਦਾ ਹੈ ਜਿਵੇਂ ਪਿਛਲੀਆਂ ਅਸੈਬਲੀ ਅਲੈਕਸਨਾਂ ਵਿੱਚ ਗੜ੍ਹਸ਼ੰਕਰ ਸੀਟ ਤੇ ਕੂਝ ਦਿਨ ਪਹਿਲਾ ਹੀ ਮਜਬੁਰੀ ਵਿੱਚ ਆਪਣਾ ਉਮੀਦਵਾਰ ਖੜਾ ਕੀਤਾ ਗਿਆ ਸੀ ਤੇ ਅੱਜ ਵੀ ਹਾਲਾਤ ਉਸੇ ਤਰਾਂ ਹੀ ਬਣੇ ਹੋਏ ਹਨ। ਪੰਜਾਬ ਦੀ ਬੀ.ਐਸ.ਪੀ ਕਾਰਜਕਰਤਾ ਅਨੰਦਪੁਰ ਸਾਹਿਬ ਦੇ ਹਲਕੇ ਵਿੱਚ, ਬਾਹਰੋਂ ਦੁੂਜੀ ਪਾਰਟੀ ਦਾ ਮੈਂਬਰ ਲਿਆ ਕੇ ਖੜਾ ਕਰ ਰਹੇ ਹਨ। ਕਿ ਸਾਡੇ ਸਮਾਜ ਦੇ ਲੋਕ ਆਪਣੀ ਵਿਕੀ ਹੋਈ ਸੀਟ ਨੂੰ ਵੋਟਾਂ ਪਾ ਦੇਣਗੇ ? ਅੱਜ ਪੰਜਾਬ ਦੀ ਬੀ.ਐਸ.ਪੀ. ਕਾਰਜਕਰਤਾ ਲੀਡਰਸ਼ਿਪ ਵਿੱਚ ਬਹੁਤ ਵੱਡੀ ਤਬਦੀਲੀ ਕਰਨ ਦੀ ਲੋੜ ਹੈ ਜਿਵੇਂ ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦੱਸਿਆ ਸੀ ਕਿ ਉਨਾਂ ਨੇ ਆਰ.ਪੀ.ਆਈ ਨੂੰ ਇਸ ਕਰਕੇ ਛੱਡ ਦਿੱਤਾ ਸੀ ਉਸ ਸਮੇਂ ਦੀ ਲੀਡਰਾਂ ਦੀ ਵਿਚਾਰਧਾਰਾ ਕੋਈ ਚੰਗੀ ਅਗਾਹ ਵੱਧੂ ਸੋਚ ਨਹੀ ਸੀ। ਸੋ ਪੰਜਾਬ ਦੀ ਪੁਰਾਣੀ ਲੀਡਰਸ਼ਿਪ ਨੂੰ ਬਦਲ ਕੇ ਚੰਗੇ ਪੜੇ ਲਿਖੇ ਨੋਜਵਾਨ ਤੇ ਇਮਾਨਦਾਰ ਲੋਕਾਂ ਨੂੰ ਅਗੇ ਲਿਆਂਦਾ ਜਾਵੇ।ਪੰਜਾਬ ਦੇ ਬਹੁਜਨ ਸਮਾਜ ਦੇ ਲੋਕ ਇਹ ਵੀ ਮੰਗ ਵੀ ਕਰਦੇ ਹਨ ਕਿ ਜਿਨਾਂ ਲੀਡਰਾਂ ਨੇ ਪਿਛਲਿਆਂ ਸਮਿਆਂ ਵਿੱਚ ਨਜਾਇਜ਼ ਪ੍ਰਾਪਰਟੀਆਂ ਬੀ.ਐਸ.ਪੀ ਦੇ ਅਧਾਰ ਤੇ ਬਣਾਈਆ ਹਨ ਉਨਾਂ ਦੀ ਇੰਨਕੁਆਰੀ ਹੋਣੀ ਚਾਹੀਦੀ ਹੈ ਤੇ ਉਨਾਂ ਦੇ ਕੀਤੇ ਹੋਏ ਕੰੰਮਾਂ ਦਾ ਜਾਇਜ਼ਾ ਵੀ ਲੈਣਾ ਚਾਹੀਦਾ ਹੈ ਕਿ ਉਨਾਂ ਦੇ ਪ੍ਰਬੰਧ ਅਧੀਨ ਪਾਰਟੀ ਦਾ ਗਰਾੳਂੁਡ ਕਿਥੇ ਹੈ।
ਬਹੁਜਨ ਸਮਾਜ ਦੇ ਚੰਗੀ ਸੋਚ ਰਖਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਜੋ ਵਿਚਾਰਧਾਰਾ ਸਾਡੇ ਗੁਰੂਆ ਤੋਂ ਲੈ ਕੇ, ਡਾ. ਭੀਮ ਰਾਊ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਬਣਾਈ ਹੈ ਸਾਨੂੰ ਉਸ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਹੈ ਤੇ ਦੁਜਿਆ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਬਹੁਜਨ ਸਮਾਜ ਦਾ ਰਾਜ ਲਿਆਉਣਾ ਬਹੁਤ ਜਰੂਰੀ ਹੋ ਗਿਆ ਹੈ ਕਿਉਂਕਿ ਜਿਸ ਸੰਵਿਧਾਨ ਅਧੀਨ ਬਹੁਜਨ ਸਮਾਜ ਵਾਸਤੇ ਹੱਕ ਰਾਖਵੇਂ ਹਨ ਉਨਾਂ ਹੱਕਾਂ ਨੂੰ ਅੱਜ ਦੀ ਮੰਨੂਵਾਧੀ ਸਰਕਾਰ ਖੱਤਮ ਕਰ ਰਹੀ ਹੈ। ਇਹ ਲੋਕ ਤੁਹਾਨੂੰ 5000 ਸਾਲ ਪਹਿਲੇ ਵਾਂਗ ਦੀ ਜਿੰਦਗੀ ਬਤੀਤ ਕਰਨ ਵਾਸਤੇ ਮਜ਼ਬੂਰ ਕਰ ਦੇਣਗੇ ਤੇ ਇਹ ਯਾਦ ਰੱਖਣਾ ਕਿ ਨਵੀਂ ਅਊਣ ਵਾਲੀ ਤੁਹਾਡੀ ਪੀੜੀ ਤੁਹਾਨੀ ਕੋਸੇਗੀ ਕਿ ਤੁਸੀ ਡਾ. ਅੰਬੇਡਕਰ ਸਾਹਿਬ ਜੀ ਦੀ ਬਦੋਲਤ ਪੜ੍ਹ ਲਿਖ ਕੇ ਵੀ ਸਾਡੇ ਹੱਕਾਂ ਦੀ ਰੱਖਿਆ ਨਹੀ ਕਰ ਸਕੇ।ਮਯੌਦਾ ਸਮੇਂ ਵਿੱਚ ਬਹੁਜਨ ਸਮਾਜ ਦਾ ਮੰਨਣਾ ਹੈ ਕਿ ਭਾਰਤ ਦੀ ਆਉਣ ਵਾਲੀ ਅਗਲੀ ਅਲੈੇਕਸ਼ਨ ਤੋਂ ਬਾਅਦ ਭੈਣ ਕੁਮਾਰੀ ਮਾਇਆਵਤੀ ਜੀ ਬਹੁਜਨ ਸਮਾਜ ਦੇ ਸਹਿਯੋਗ ਨਾਲ ਹੀ ਭਾਰਤ ਦੀ ਪ੍ਰਧਾਨ ਮੰਤਰੀ ਬਣ ਸੱਕਦੀ ਹੈ ਇਸ ਤੇ ਵਿਚਾਰ ਜਰੂਰ ਕਰਨਾ- ਜੈ ਭਾਰਤ
-
ਰਛਪਾਲ ਸਿੰਘ ਭਾਰਦਵਾਜ, ਲੇਖਕ
harnekvirdi@gmail.com
778-866-7755
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.