ਪਰਗਟ ਸਿੰਘ ਸਤੌਜ ਨੌਜਵਾਨ ਨਾਵਲਕਾਰ ਹੈ। ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ।
ਭਗਵੰਤ ਮਾਨ ਦਾ ਗਿਰਾਈਂ। ਇੱਕ ਪਿੰਡ ਦੋ ਲੱਛੀਆਂ।
ਬੜਾ ਵੱਡਾ ਕਾਰਜ ਕੀਤੈ ਉਸ।
ਦੇਸ਼ ਵੰਡ ਨਾਲ ਸਬੰਧਿਤ ਦਰਦੀਲੀਆਂ ਕਹਾਣੀਆਂ ਉਸ ਨੇ ਸੰਤਾਪ 1947 ਨਾਮ ਹੇਠ ਸੰਪਾਦਿਤ ਕੀਤੀਆਂ ਨੇ। 272 ਪੰਨਿਆਂ ਦੇ ਇਸ ਸੰਗ੍ਰਹਿ ਚ ਸੰਤ ਸਿੰਘ ਸੇਖੋਂ,ਕੁਲਵੰਤ ਸਿੰਘ ਵਿਰਕ, ਅਜਮੇਰ ਸਿੱਧੂ,ਕਰਤਾਰ ਸਿੰਘ ਦੁੱਗਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ,ਰਾਮ ਸਰੂਪ ਅਣਖੀ, ਗੁਰਬਚਨ ਸਿੰਘ ਭੁੱਲਰ, ਬਲਦੇਵ ਸਿੰਘ ਮੋਗਾ, ਖਾਲਿਦ ਹੁਸੈਨ, ਹਰਜੀਤ ਅਟਵਾਲ, ਤਲਵਿੰਦਰ ਸਿੰਘ, ਜਿੰਦਰ, ਹਰਮਹਿੰਦਰ ਚਹਿਲ, ਗੁਰਵੇਲ ਸਿੰਘ ਪੰਨੂੰ, ਸੁਖਬੀਰ, ਲੋਚਨ ਸਿੰਘ ਬਖ਼ਸ਼ੀ,ਮਹਿੰਦਰ ਸਿੰਘ ਸਰਨਾ, ਸਾਂਵਲ ਧਾਮੀ, ਗੁਰਮੁਖ ਸਿੰਘ ਜੀਤ, ਗੁਰਦੇਵ ਸਿੰਘ ਰੁਪਾਣਾ, ਰਘੁਬੀਰ ਢੰਡ, ਅਮਰਜੀਤ ਸਿੰਘ ਹੇਅਰ, ਗਗਨਦੀਪ ਸ਼ਰਮਾ, ਜਗਮੀਤ ਪੰਧੇਰ,ਹਰਭਜਨ ਸਿੰਘ ਬਰਾੜ, ਤੇ ਪਰਗਟ ਸਿੰਘ ਸਤੌਜ ਦੀਆਂ ਰਚਨਾਵਾਂ ਹਨ।
ਇਸ ਕਿਤਾਬ ਨੂੰ ਨਵਰੰਗ ਪਬਲੀਕੇਸ਼ਨਜ਼ ਨੇ ਪ੍ਰਕਾਸ਼ਿਤ ਕੀਤਾ ਹੈ।
ਕਿਤਾਬ ਮੰਗਾਉਣ ਲਈ ਫੋਨ ਸੰਪਰਕ 89658 10042 ਤੇ
99151 29747 ਹੈ।
ਪਰਗਟ ਸਿੰਘ ਸਤੌਜ ਨੂੰ ਕੋਈ ਰਾਏ ਦੇਣੀ ਹੋਵੇ ਤਾਂ 87288 74200 ਅਤੇ 94172 41787 ਤੇ ਗੱਲ ਕਰ ਸਕਦੇ ਹੋ।
ਦੂਸਰੀ ਕਿਤਾਬ ਦੇਸ਼ ਵੰਡ ਦੁਖਾਂਤ ਨਾਲ ਸਬੰਧਿਤ ਕਵਿਤਾਵਾਂ ਦਾ ਸੰਗ੍ਰਹਿ
ਸੰਨ ਸੰਤਾਲੀ
ਨਾਮ ਹੇਠ ਅਮਰਜੀਤ ਚੰਦਨ ਨੇ ਸੰਪਾਦਿਤ ਕੀਤਾ ਹੈ। ਬਲਬੀਰ ਮਾਧੋਪੁਰੀ ਦਾ ਸ਼ੁਕਰੀਆ ਜਿਸਨੇ ਅੱਧ ਬੋਲ ਤੇ ਕਿਤਾਬ ਭੇਜ ਦਿੱਤੀ ਨਾਲ ਆਪਣੀ ਸ੍ਵੈ ਬੀਤੀ ਛਾਂਗਿਆ ਰੁੱਖ ਵੀ।
ਸੰਨ ਸੰਤਾਲੀ 200 ਪੰਨਿਆਂ ਤੇ ਵਿਛਿਆ ਦਰਦਨਾਮਾ ਹੈ। ਮੇਰੇ ਗਿਆਤ ਮੁਤਾਬਕ ਇਸ ਵਿਸ਼ੇ ਤੇ ਇਹ ਪਹਿਲੀ ਕਿਤਾਬ ਹੈ ਜਿਸ ਨੂੰ ਪੜ੍ਹਨਾ ਤੇ ਸਤਿਕਾਰਨਾ ਬਣਦਾ ਹੈ।
ਪੰਜਾਬ ਦੇ ਉਜਾੜੇ ਦੀ ਇਸ ਸ਼ਾਇਰੀ ਚ ਰਾਵੀ ਉਰਵਾਰ ਪਾਰ ਦੀ ਮਹੱਤਵ ਪੂਰਨ ਸ਼ਾਇਰੀ ਸ਼ਾਮਿਲ ਹੈ।
ਭਾ ਜੀ ਅਮਰਜੀਤ ਚੰਦਨ ਦੇ ਇਸ ਸਮਾਂ ਸੰਭਾਲ ਯਤਨ ਨੂੰ ਪੜ੍ਹ ਕੇ ਮੈਂ ਮੁੜ ਪੂਰੇ ਦਰਦ ਚੋਂ ਲੰਘਿਆਂ।
ਬਹੁਤ ਹੀ ਮਹੱਤਵਪੂਰਨ ਹੈ ਇਨ੍ਹਾਂ ਦੋਹਾਂ ਕਿਤਾਬਾਂ ਦਾ ਉਸ ਵੇਲੇ ਛਪਣਾ ਜਦ ਸਰਹੱਦਾਂ ਧੁਖ਼ਾਈਆਂ ਬਾਲੀਆਂ ਜਾ ਰਹੀਆਂ ਨੇ ਮਨ ਦਾ ਪਾਲਾ ਉਤਾਰਨ ਲਈ।
ਗੁਰਭਜਨ ਗਿੱਲ
13.3.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.