ਕੱਲ੍ਹ ਪਟਿਆਲਾ ਦੇ ਖਾਲਸਾ ਕਾਲਿਜ ਚ ਸ਼ੁਰੂ ਹੋਈ ਗਲੋਬਲ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਆਪਣੇ ਜ਼ਿਲ੍ਹਾ ਗੁਰਦਾਸਪੁਰ ਦੇ ਕੱਦਾਵਰ ਅਦੀਬ ਸੁਲੱਖਣ ਸਿੰਘ ਸਰਹੱਦੀ ਜੀ ਨੂੰ ਮਿਲਣ ਦਾ ਸੁਭਾਗ ਹੋਇਆ।
ਉਨ੍ਹਾਂ ਦੇ ਨਵੇਂ ਛਪੇ ਗ਼ਜ਼ਲ ਸੰਗ੍ਰਹਿ ਦਰਦ ਬੋਲਦਾ ਹੈ
ਦੀ ਕਾਪੀ ਪ੍ਰਾਪਤ ਹੋਈ।
ਲੰਮੇ ਸਮੇਂ ਤੋਂ ਡੇਅਰੀਵਾਲ ਦਰੋਗਾ ਪਿੰਡ ਦੇ ਦੋ ਭਰਾ ਮੱਖਣ ਤੇ ਸੁਲੱਖਣ ਸਾਹਿੱਤ ਚ ਸਰਗਰਮ ਹਨ।
ਸੁਲੱਖਣ ਸਿੰਘ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਤੀਜੀ ਅੱਖ ਦਾ ਜਾਦੂ 1983 ਚ ਛਪਿਆ ਸੀ।
ਪੈਂਤੀ ਸਾਲਾਂ ਚ ਉਹ ਪੰਜ ਬਲਦੇ ਦਰਿਆ, ਬਸਤੀ ਬਸਤੀ ਜੰਗਲ, ਸੂਰਜ ਦਾ ਆਲ੍ਹਣਾ, ਬਲ਼ਦੇ ਖੰਭਾਂ ਦੀ ਲੋਅ ਤੇ ਹੁਣ ਪੰਜਵਾਂ ਗ਼ਜ਼ਲ ਸੰਗ੍ਰਹਿ ਲਿਖ ਚੁਕਾ ਹੈ।
ਗੀਤ ਵੀ ਲਿਖੇ ਹਨ ਕੁਝ।
ਵਕਤ ਦੀ ਚੀਖ਼
ਤੇ
ਉੱਚਾ ਬੁਰਜ ਲਾਹੌਰ ਦਾ ਨਾਮ ਹੇਠ ਛਪ ਚੁਕੇ ਨੇ।
ਸਰਹੱਦੀ ਦੋਹਾ ਸਾਗਰ ਨਾਮ ਹੇਠ 4100 ਦੋਹੇ ਲਿਖ ਚੁਕਾ ਹੈ।
ਕੁਝ ਮਹੱਤਵਪੂਰਨ ਸਫ਼ਰਨਾਮਿਆਂ ਤੋਂ ਬਿਨਾ ਤਿੰਨ ਸਫ਼ਰਨਾਮੇ ਸਿਰਫ਼ ਆਸਟਰੇਲੀਆ ਦੇ।
ਉਥੇ ਉਸ ਦਾ ਪੁੱਤਰ ਤੇ ਧੀ ਵੱਸਦੇ ਨੇ ਟੱਬਰਾਂ ਸਮੇਤ।
ਹਰਭਜਨ ਸਿੰਘ ਹੁੰਦਲ, ਖੁਸ਼ਵੰਤ ਕੰਵਲ, ਕਰਤਾਰ ਸਿੰਘ ਕਾਲੜਾ ਦੀਆਂ ਸਮੁੱਚੀਆਂ ਗ਼ਜ਼ਲਾਂ ਵੱਖ ਵੱਖ ਵੇਲੇ ਵੱਖ ਵੱਖ ਨਾਵਾਂ ਤੇ ਸੰਪਾਦਿਤ ਕਰ ਚੁਕਾ ਹੈ।
ਗ਼ਜ਼ਲ ਰੂਪ ਵਿਧਾਨ ਬਾਰੇ ਕੁਝ ਕਿਤਾਬਾਂ ਲਿਖਣ ਤੋਂ ਬਿਨਾ ਕੁਝ ਮਹੱਤਵਪੂਰਨ ਅਨੁਵਾਦ ਵੀ ਕੀਤੇ ਹਨ।
ਸਰਹੱਦੀ ਦੀ ਇਸ ਗ਼ਜ਼ਲ ਪੁਸਤਕ ਚ 113 ਗ਼ਜ਼ਲਾਂ ਸ਼ਾਮਿਲ ਹਨ।
ਭਰਾਤਰੀ ਭਾਵ, ਵਿਸ਼ਵ ਅਮਨ, ਪੰਜਾਬ ਪੰਜਾਬੀ ਤੇ ਜਨ ਜੀਵਨ ਵਰਗੇ ਬਹੁਰੰਗੇ ਵਿਸ਼ੇ ਲਿਖਤਾਂ ਦਾ ਆਧਾਰ ਹਨ।
ਕਿਤਾਬ ਚੋਂ ਲੰਘਦਿਆਂ ਬਹੁਤ ਥਾਈਂ ਸ਼ਿਅਰ ਆਪਣੇ ਨਾਲ ਤੋਰਦੇ ਹਨ।
ਮੈਨੂੰ ਮਾਣ ਹੈ ਕਿ ਸਰਹੱਦੀ ਜੀ ਮੇਰੇ ਜ਼ਿਲ੍ਹਾ ਗੁਰਦਾਸਪੁਰ ਦੀ ਮਿੱਟੀ ਦਾ ਕਰਜ਼ ਪਿੰਡ ਕੋਹਾੜ ਨੇੜੇ ਡੇਅਰੀਵਾਲ ਦਰੋਗਾ ਚ ਬਹਿ ਕੇ ਮੋੜ ਰਹੇ ਹਨ।
ਲੋਕ ਭਾਸ਼ਾ ਚ ਸਿਰਜਣਾ ਕਰਨ ਵਾਲੇ ਇਸ ਵੱਡੇ ਵੀਰ ਦੀ ਗ਼ਜ਼ਲ ਪੁਸਤਕ ਦਾ ਸਵਾਗਤ ਹੈ।
ਪੁਸਤਕ ਦੀ ਆਖ਼ਰੀ ਗ਼ਜ਼ਲ ਨਮੂਨੇ ਮਾਤਰ ਪੇਸ਼ ਹੈ, ਪੜ੍ਹੋ।
ਗੁਰਭਜਨ ਗਿੱਲ
8ਮਾਰਚ 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.