ਜਾਣ ਬੁਝਕੇ ਸਰੀਰਕ ਤਾਕਤ ਜਾਂ ਧੱਕੇ-ਜ਼ੋਰ ਦੀ ਵਰਤੋਂ ਕਰਨ ਨੂੰ ਹਿੰਸਾ ਕਿਹਾ ਜਾਂਦਾ ਹੈ I
ਇਹ ਧੱਕਾ-ਜ਼ੋਰੀ ਕਿਸੇ ਖ਼ਾਸ ਗਰੁੱਪ ਦੇ ਖਿਲਾਫ਼ ਵੀ ਹੋ ਸਕਦਾ ਹੈ ਅਤੇ ਕਿਸੇ ਖਾਸ
ਬਰਾਦਰੀ ਦੇ ਖਿਲਾਫ਼ ਵੀ ਹੋ ਸਕਦਾ ਹੈ I
ਇਹ ਧੱਕਾ-ਜ਼ੋਰੀ ਕਿਸੇ ਦੂਜੇ ਮਨੁੱਖ ਉਪਰ ਵੀ ਹੋ ਸਕਦੀ ਹੈ ਅਤੇ ਆਪਣੇ ਆਪ ਉਪਰ ਵੀ ਹੋ ਸਕਦੀ ਹੈ Iਇਸ ਦੇ ਨਤੀਜੇ ਵਜੋਂ ਕਿਸੇ ਦੀ ਮੌਤ ਵੀ ਹੋ ਸਕਦੀ ਹੈ,ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚ ਸਕਦਾ ਹੈ,ਕਿਸੇ ਨੂੰ ਸੱਟ ਫੇਟ ਲਗ ਸਕਦੀ ਹੈ ਅਤੇ ਇਸੇ ਦੀ ਮਾਨਸਿਕਤਾ ਵੀ ਜ਼ਖਮੀ ਹੋ ਸਕਦੀ ਹੈ I
ਸੰਸਾਰ ਪੱਧਰ 'ਤੇ ਇਸ ਤਰ੍ਹਾਂ ਦੀ ਹਿੰਸਾ ਕਾਰਣ ਹਰ ਸਾਲ 15 ਲੱਖ ਲੋਕ ਆਪਣੀ ਜਾਨ ਗੁਆ ਬੈਠਦੇ ਹਨ I ਜਿਨ੍ਹਾਂ ਵਿਚੋਂ 50 ਪ੍ਰਤੀਸ਼ਤ ਆਪਣੇ ਆਪ ਉਪਰ ਕੀਤੀ ਹਿੰਸਾ ਭਾਵ ਖੁਦਕੁਸ਼ੀ ਕਾਰਣ ਜਾਨ ਗੁਆਂਦੇ ਹਨ, 35 ਪ੍ਰਤੀਸ਼ਤ ਲੋਕ ਹੋਰਾਂ ਹਥੋਂ ਮਾਰੇ ਜਾਂਦੇ ਹਨ ਅਤੇ 12 ਪ੍ਰਤੀਸ਼ਤ ਲੋਕਾਂ ਦਾ ਜੀਵਨ ਯੁੱਧ ਜਾਂ ਹੋਰ ਤਰ੍ਹਾਂ ਦੇ ਦੰਗੇ ਫਸਾਦਾਂ ਦੀ ਭੇਟਾ ਚੜ੍ਹ ਜਾਂਦਾ ਹੈ I
ਹਿੰਸਾ ਕਾਰਣ ਹੋਈ ਹਰ ਇੱਕ ਮੌਤ ਕਈ ਦਰਜਨ ਮਰੀਜਾਂ ਦੇ ਹਸਪਤਾਲ ਦਾਖਲ ਹੋਣ ਦਾ ਕਾਰਣ ਬੰਦੀ ਹੈ,ਸੈਕੜੇ ਲੋਕਾਂ ਨੂੰ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਵੱਲ ਭੱਜਣਾ ਪੈਂਦਾ ਹੈ,ਹਜ਼ਾਰਾਂ ਡਾਕਟਰਾਂ ਤੋਂ ਸਮਾਂ ਲੈਣਾ ਪੈਂਦਾ ਹੈ I ਇਸ ਤੋਂ ਇਲਾਵਾ ਹਿੰਸਾ ਦੇ ਸ਼ਿਕਾਰ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਉਮਰ ਭਰ ਅਸਹਿ ਪੀੜਾ ਵੀ ਝੱਲਣੀ ਪੈਂਦੀ ਹੈ,ਉਸਦਾ ਸਮਾਜਿਕ ਅਤੇ ਆਰਥਿਕ ਵਿਕਾਸ ਲੀਹੋਂ ਉਤਰ ਜਾਂਦਾ ਹੈ .. ..
-
ਪਰਮਿੰਦਰ ਸੋਢੀ, ਲੇਖਕ ਅਤੇ ਕਵੀ ,ਜਾਪਾਨ
info.babushahi@gmail.com
+81668862462
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.