ਹਟ ਪਰੇ ਬੁਢਾਪਿਆ!
ਮੈਂ ਤੇਰੀ ਅਧੀਨਗੀ ਕਿਉਂ ਮੰਨਾਂ!
ਕਿਸੇ ਹੋਰ ਦਾ ਦਰ ਖੜਕਾ।
ਮੈਂ ਤੈਨੂੰ ਨਹੀਂ ਜਾਣਦਾ।
ਹੁਣ ਹੀ ਤਾਂ
ਜੀਣ ਦਾ ਸਵਾਦ ਆ ਰਿਹੈ।
ਜੰਗ ਬਹਾਦਰ ਗੋਇਲ ਕਹਿੰਦਾ ਹੈ।
ਜੈਤੋ ਦਾ ਜੰਮਪਲ ਹੈ
ਜੰਗ ਬਹਾਦਰ
ਪੰਜਾਬ ਸਰਕਾਰ ਦਾ
ਚੋਟੀ ਦਾ ਅਫ਼ਸਰ ਰਿਹੈ।
ਨਵਾਂ ਸ਼ਹਿਰ ਜ਼ਿਲ੍ਹੇ ਦਾ ਪਹਿਲਾ ਡੀ ਸੀ
ਹਿੰਦੀ ਚ ਨਾਵਲ ਸ਼ੇਸ਼ ਫਿਰ
ਅੰਗਰੇਜ਼ੀ ਚ ਸਵਾਮੀ ਵਿਵੇਕਾਨੰਦ
ਪੰਜਾਬ ਪੰਜਾਬੀ ਤੇ ਪੰਜਾਬੀਅਤ ਬਾਰੇ ਕਾਵਿ ਟੁਕੜੀਆਂ ਦਾ ਸੰਗ੍ਰਹਿਕਾਰ
ਵਿਸ਼ਵ ਦੇ ਸ਼ਾਹਕਾਰ ਨਾਵਲਾਂ ਦੇ ਚਾਰ ਸੰਸਕਰਨ ਪੰਜਾਬੀ ਚ ਪੇਸ਼ ਕਰਨ ਵਾਲਾ।
ਅਣਥੱਕ ਸਿਰਜਕ
ਮਿਖਾਈਲ ਨਈਮੀ ਵੱਲੋਂ ਲਿਖੀ ਖਲੀਲ ਜਿਬਰਾਨ ਦੀ ਜੀਵਨੀ ਦਾ ਸਿਰਜਣਾਤਮਕ ਅਨੁਵਾਦਕ।
ਅੱਜ ਸ਼ਾਮੀਂ ਇੰਗਲੈਂਡ ਵੱਸਦੇ ਪੰਜਾਬੀ ਲੇਖਕ ਅਮੀਨ ਮਲਿਕ ਦੇ ਨਵੇਂ ਛਪੇ ਨਾਵਲ
ਅੱਥਰੀ
ਬਾਰੇ ਜਾਣਕਾਰੀ ਲੈਣ ਲਈ ਸਿੰਘ ਬਰਦਰਜ਼ ਵਾਲੇ ਵੀਰ ਗੁਰਸਾਗਰ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਨਾਵਲ ਅਮੀਨ ਮਲਿਕ ਦੇ ਕਿਸੇ ਪਿਆਰੇ ਨੇ ਛਾਪਿਆ ਹੈ। ਅਜੇ ਸਾਡੇ ਕੋਲ ਨਹੀਂ ਆਇਆ।
ਪਰ ਖ਼ੁਸ਼ਖ਼ਬਰੀ ਇਹ ਦਿੱਤੀ ਕਿ ਜੰਗ ਬਹਾਦਰ ਗੋਇਲ ਦੇ
ਵਿਸ਼ਵ ਸਾਹਿੱਤ ਦੇ ਸ਼ਾਹਕਾਰ ਨਾਵਲ
ਪਹਿਲਾ ਤੇ ਚੌਥਾ ਭਾਗ ਛਪ ਕੇ ਆ ਗਏ ਨੇ। ਚਾਰੇ ਭਾਗ ਹੀ ਸਿੰਘ ਬਰਦਰਜ਼ ਅੰਮ੍ਰਿਤਸਰ ਤੇਂ ਮਿਲ ਜਾਂਦੇ ਨੇ।
ਮੇਰੇ ਵਰਗੇ ਅੰਗਰੇਜ਼ੀ ਪੱਖੋਂ ਕਮਜ਼ੋਰ ਬੰਦਿਆਂ ਲਈ ਰਸਵੰਤੀ ਸ਼ੈਲੀ ਚ ਇਹ ਸ਼ਾਹਕਾਰ ਨਾਵਲ ਬੇਹੱਦ ਗੁਣਕਾਰੀ ਤੋਹਫ਼ਾ ਨੇ।
ਜੰਗ ਬਹਾਦਰ ਗੋਇਲ ਗੌਰਮਿੰਟ ਕਾਲਿਜ ਲੁਧਿਆਣਾ ਤੇਂ ਅੰਗਰੇਜ਼ੀ ਚ ਪੋਸਟਗਰੈਜੂਏਟ ਹਨ। ਪੰਜਾਬ ਸਰਕਾਰ ਦੇ ਸੀਨੀਅਰ ਆਈ ਏ ਐੱਸ ਅਧਿਕਾਰੀ ਵਜੋਂ ਸੇਵਾ ਮੁਕਤ ਹੋਣ ਉਪਰੰਤ ਚੌਵੀ ਘੰਟੇ ਸਾਹਿੱਤ ਕਾਮੇ ਵਜੋਂ ਸਿਰਜਣਸ਼ੀਲ ਰਹਿੰਦੇ ਹਨ।
ਜੈਤੋ ਚ ਜੰਮੇ ਜੰਗ ਬਹਾਦਰ ਗੋਇਲ ਦੇ ਵੱਡੇ ਵੀਰ ਪ੍ਰੇਮ ਭੂਸ਼ਨ ਗੋਇਲ, ਭਾਰਤ ਭੂਸ਼ਨ ਤੇ ਸ੍ਵ: ਸੁਦਰਸ਼ਨ ਵੀ ਲੇਖਕ ਹਨ।
ਪਤਨੀ ਡਾ: ਨੀਲਮ ਗੋਇਲ ਨਵਾਂ ਸ਼ਹਿਰ ਕਾਲਿਜ ਚ ਪ੍ਰਿੰਸੀਪਲ ਰਹੇ ਹਨ ਲੰਮਾ ਸਮਾਂ। ਹਿੰਦੀ ਚ ਸਿਰਜਣਾਤਮਤ ਕਿਰਤਾਂ ਵੀ ਲਿਖਦੇ ਹਨ।
ਗੋਇਲ ਸਾਹਿਬ ਦੀਆਂ ਲਿਖਤਾਂ ਮੰਗਵਾਉਣ ਲਈ ਤੁਸੀਂ ਸਿੰਘ ਬਰਦਰਜ਼ ਦੇ ਸੰਚਾਲਕ ਵੀਰ ਗੁਰਸਾਗਰ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ।
ਸੰਪਰਕ ਨੰਬਰ ਹੈ:99150 48001
ਜੰਗ ਬਹਾਦਰ ਜੀ ਦਾ ਸੰਪਰਕ ਨੰਬਰ
ਵੀ ਨੋਟ ਕਰੋ।
98551 23499
98551 36369
ਇਹ ਕਿਤਾਬਾਂ ਰੋਜ਼ ਨਹੀਂ ਛਪਦੀਆਂ।
ਪੁਸ਼ਤਾਂ ਤੀਕ ਲਿਆਕਤ ਦਾ ਹਮਪੱਲਾ ਬਣਨ ਲਈ ਕਿਤਾਬਾਂ ਤੋਂ ਵੱਡਾ ਕੋਈ ਸੱਜਣ ਨਹੀਂ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.