ਜਿਹੜੇ ਵੇਲੇ ਕਣਕਾਂ ਨੂੰ
ਪਹਿਲਾ ਪਾਣੀ ਲਾਉਣ ਜੱਟ
ਤੋਰੀਏ ਨੂੰ ਪੈਂਦੇ ਜਦੋਂ
ਪੀਲੇ ਪੀਲੇ ਫੁੱਲ ਵੇ।
ਓਸ ਰੁੱਤੇ ਸੱਜਣ ਮਿਲਾ ਦੇ
ਰੱਬਾ ਮੇਰਿਆ
ਸਾਰੀ ਹੀ ਉਮਰ ਤੇਰਾ
ਤਾਰੀ ਜਾਊਂ ਮੁੱਲ ਵੇ
ਲਿਖਣ ਵਾਲਾ ਪੰਜਾਬੀ ਦਾ ਸਿਰਮੌਰ ਗੀਤਕਾਰ ਤੇ ਆਪਣੀ ਗੀਤਕਾਰੀ ਰਾਹੀਂ ਰੰਗਲੇ ਪੰਜਾਬ ਦੀ ਝਲਕ ਪੇਸ਼ ਕਰਨ ਵਾਲਾ ਪਰਗਟ ਸਿੰਘ ਲਿੱਦੜਾਂ ਸੋਮਵਾਰ ਰਾਤ ਨੂੰ ਆਪਣੇ ਗ੍ਰਹਿ ਵਿਖੇ ਪੌੜੀਆਂ ਤੋਂ ਪੈਰ ਤਿਲਕਣ ਕਾਰਨ ਸਦੀਵੀ ਅਲਵਿਦਾ ਕਹਿ ਗਿਆ।
ਪਰਗਟ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਲਿੱਦੜਾਂ (ਨੇੜੇ ਗੁਰਦੁਆਰਾ ਮਸਤੂਆਣਾ ਸਾਹਿਬ ) ਸੰਗਰੂਰ ਵਿਖੇ ਹੋਵੇਗਾ।
ਪਰਗਟ ਸਿੰਘ ਸਾਡਾ ਮਿੱਤਰ ਸੀ। ਉਸਦੇ ਅਚਨਚੇਤ ਚਲਾਣੇ ਕਾਰਨ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ। ਨਾਮਵਰ ਪੰਜਾਬੀ ਗਾਇਕ ਹਰਜੀਤ ਹਰਮਨ ਉਸ ਦੇ ਗੀਤ ਗਾ ਕੇ ਖੂਬ ਨਾਮ ਕਮਾ ਚੁੱਕੇ ਹਨ।
ਮੈਂ ਮਿੱਤਰ ਪਿਆਰੇ ਦੀ ਯਾਦ ਚ ਸਿਰ ਝੁਕਾ ਰਿਹਾਂ ਕਿਉਂਕਿ ਉਸ ਦੇ ਸਾਰੇ ਹੀ ਗੀਤ ਮੇਰੀ ਰੂਹ ਦੇ ਹਾਣੀ ਹਨ।
ਗੁਰਭਜਨ ਗਿੱਲ
5.3.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.