ਭਾਵੇ ਇਕ ਚੰਗਾ ਬਾਪ ਸੌ ਉਸਤਾਦਾਂ ਦੇ ਬਰਾਬਰ ਹੁੰਦਾ ਹੈ, ਪਰ ਫਿਰ ਵੀ ਜੇ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਬੱਚਿਆਂ ਨਾਲ ਗੱਲਾਂ ਕਰੋ ਜੀ। ਹਰ ਗੱਲ ਮੰਨ ਲੈਣਾ, ਬੱਚੇ ਦਾ ਗੁਣ ਤੇ ਪੁਰਸ਼ ਦਾ ਔਗੁਣ ਹੁੰਦਾ ਹੈ। ਸਮਾਜ ਸੁਧਾਰ ਲਹਿਰ ਘਰ ਤੋਂ ਸ਼ੁਰੂ ਹੁੰਦੀ ਹੈ, ਬਾਹਰ ਰੌਲਾ ਪਾਉਣ ਵਾਲਿਆਂ ਦੀ, ਇਸ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ ਜੀ। ਬੱਚਿਆਂ ਨੂੰ ਦੱਸੋ ਕੁਦਰਤ ਨੇ ਸਾਨੂੰ ਜਨਮ ਦਿਤਾ ਹੈ, ਆਪਣੇ ਜੀਵਨ ਨੂੰ ਆਪਣੇ ਕਾਰਜਾਂ ਨਾਲ ਪ੍ਰਭਾਵਸ਼ਾਲੀ ਬਣਾਉਣ ਦੀ ਜ਼ਿੰਮੇਵਾਰੀ ਸਿਰਫ਼ ਸਾਡੀ ਹੈ। ਬੱਚੇ ਵੀ ਕਈ ਵਾਰੀ ਮਾਪਿਆਂ ਲਈ ਵੱਡੀਆਂ ਗਲਤੀਆਂ ਬਣ ਜਾਂਦੇ ਹਨ। ਬੱਚਿਆਂ ਨੂੰ ਮੁਹੱਬਤ ਦੇ ਰੰਗ ਵਿਚ ਰੰਗੋ, ਮੁਹੱਬਤ ਕੁਦਰਤ ਵੱਲੋਂ ਮਿਲਿਆ ਇੱਕ ਅਣਮੁੱਲਾ ਖਜ਼ਾਨਾ ਹੈ, ਜਿਸ ਨੂੰ ਕੋਈ ਵੀ ਚੋਰੀ ਨਹੀਂ ਕਰ ਸਕਦਾ! ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਖਰਚਿਆਂ ਹੋਰ ਵੀ ਵਧਦਾ ਹੈ, ਸੋ ਇਸ ਦੀ ਖੁੱਲੀ ਵਰਤੋਂ ਨਾਲ ਸਾਡੇ ਜੀਵਨ ਦੀ ਖੜੋਤ ਵਿੱਚ ਲੋੜੀਂਦਾ ਪਰਿਵਰਤਨ ਵੀ ਆਉਂਦਾ ਹੈ। ਗੱਲ ਸਿਰਫ਼, ਜਾਗਰੁਕਤਾ ਦੀ ਇੱਕ ਨਵੀਂ ਅਲਖ ਜਗਾਉਣ ਲੋੜ ਹੈ ਜੀ। ਡੋਲਣ ਦੀ ਨਹੀਂ, ਚਲਦੇ ਕਦਮਾਂ ਲਈ ਰਸਤੇ ਕਦੇਂ ਬੰਦ ਨਹੀਂ ਹੁੰਦੇ ਜੀ।
26 - 02- 2019
-
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ, ਲੇਖਕ
*********
9876870157
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.