ਮਾਂ ਬੋਲੀ ਦਿਵਸ ਮੁਬਾਰਕ
ਕੋਟਕਪੂਰਾ ਨੇੜੇ ਪਿੰਡ ਕੋਹਾਰਵਾਲਾ ਚ ਵੱਸਦੇ ਮਿਹਰਬਾਨ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲਾ ਲੰਮੇ ਸਮੇਂ ਤੋਂ ਸਾਹਿੱਤ ਸਿਰਜਕ ਹਨ। ਗ਼ਜ਼ਲ ਤੇ ਬੰਦਿਸ਼ ਵਾਲੀ ਸ਼ਾਇਰੀ ਤੋਂ ਲਾਂਭੇ ਨਹੀਂ ਜਾਂਦੇ।
ਉਨ੍ਹਾਂ ਦਾ ਲਿਖਿਆ ਦੋਹਾ ਸੰਗ੍ਰਹਿ
ਮਾਲੀ ਮਿਲੇ ਮੱਕਾਰ ਵਕਤ ਦੀ ਨਿਸ਼ਾਨਦੇਹੀ ਕਰਦੇ ਦਰਦ ਦਾ ਖ਼ੂਬਸੂਰਤ ਅਨੁਵਾਦ ਹੈ।
ਇਸ ਤੋਂ ਪਹਿਲਾਂ ਉਹ ਲੰਮੇ ਸਮੇਂ ਤੋਂ ਸ਼ਬਦ ਬਾਣ ਕਾਵਿ ਟੁਕੜੀ ਰੂਪ ਦੋਹੇ ਨਿਰੰਤਰ ਰੋਜ਼ਾਨਾ ਅਖ਼ਬਾਰ ਅਜੀਤ ਚ ਲਿਖ ਰਹੇ ਹਨ। ਇਸੇ ਨਾਮ ਦਾ ਦੇਹਾ ਸੰਗ੍ਰਹਿ ਪਿਛਲੇ ਸਾਲ ਛਾਪ ਚੁਕੇ ਹਨ।
ਇਹ ਦੂਜਾ ਦੋਹਾ ਸੰਗ੍ਰਿਹ ਪ੍ਰਕਾਸ਼ਤ ਕਰਕੇ ਉਹ ਪੰਜਾਬੀ ਦੇ ਅਜਿਹੇ ਮੌਲਿਕ
ਕਵੀ ਕਹੇ ਜਾ ਸਕਦੇ ਹਨ ਜਿੰਨ੍ਹਾਂ ਨੇ ਇਸ ਸਾਹਿੱਤ ਰੂਪ ਵਿੱਚ ਸਭ ਤੋਂ ਵਧੇਰੇ ਤੇ ਮਿਆਰੀ ਕਾਰਜ ਕੀਤਾ ਹੈ।
ਉਨ੍ਹਾਂ ਦੇ ਦੋ ਪੁੱਤਰ ਗੁਰਤੇਜ ਕੋਹਾਰਵਾਲਾ ਤੇ ਪਰਤੀਕ ਸਿੰਘ (ਟੋਰੰਟੋ)ਵੀ ਕਮਾਲ ਦੇ ਸਿਰਜਕ ਹਨ। ਗੁਰਤੇਜ ਸ਼ਾਇਰੀ ਚ ਤੇ ਪਰਤੀਕ ਅੱਖਰਕਾਰੀ ਚ ਬੁਲੰਦ ਰੁਤਬੇ ਦਾ ਸਾਈਂ ਹੈ।
ਪਰਤੀਕ ਦਾ ਬਣਾਇਆ ਕੋਹਾਰਵਾਲਾ ਨਾਮ ਅਧੀਨ ਕੰਪਿਊਟਰ ਫਾਊਂਟ ਇਸ ਵੇਲੇ ਬਹੁਤ ਵਰਤੋਂ ਚ ਹੈ।
ਮੈਂ ਵੀ ਇੱਕ ਕਿਤਾਬ ਇਸੇ ਫਾਊਂਟ ਚ ਛਾਪਣ ਦੀ ਯੋਜਨਾ ਬਣਾ ਰਿਹਾਂ ਮਿੱਤਰ ਤੇਜਪਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਦੇ ਸਹਾਰੇ।
ਹਰਮਿੰਦਰ ਸਿੰਘ ਕੋਹਾਰਵਾਲਾ ਦੋ ਦੋਹਾ ਸੰਗ੍ਰਹਿ ਤੋਂ ਪਹਿਲਾਂ ਚਾਰ ਗ਼ਜ਼ਲ ਸੰਗ੍ਰਹਿ ਇੱਕ ਲੱਪ ਲਾਵਾ, ਜਦ ਜ਼ਖ਼ਮ ਦਵਾਤ ਬਣੇ, ਪੀੜਾਂ ਦੀ ਪਰਿਕਰਮਾ ਤੇ ਕਿਰਨਾਂ ਦੀ ਕਾਸ਼ਤ ਪ੍ਰਕਾਸ਼ਿਤ ਕਰਵਾ ਚੁਕੇ ਹਨ।
ਕੋਹਾਰਵਾਲਾ ਜੀ ਜਾਗਰਿਤ ਪਿੰਡ ਕੋਹਾਰਵਾਲਾ ਪੁਸਤਕ ਖੋਜ ਆਧਾਰਿਤ ਲਿਖ ਕੇ ਜੰਮਣ ਭੋਇੰ ਦਾ ਕਰਜ਼ ਉਤਾਰ ਚੁਕੇ ਹਨ।
ਲੋਕ ਚੇਤਨਾ ਕੇ ਸਮਾਂਕਾਲ ਦੀ ਪੀੜ ਪਛਾਨਣਹਾਰੇ ਇਸ ਸ਼ਾਇਰ ਦੀ ਨਵ ਸਿਰਜਣਾ ਮਾਲੀ ਮਿਲੇ ਮੱਕਾਰ ਦਾ ਸਵਾਗਤ ਹੈ। ਇਸ ਨੂੰ ਲੋਕਗੀਤ ਪ੍ਰਕਾਸ਼ਨ ਨੇ ਪ੍ਰਕਾਸ਼ਮਾਨ ਕੀਤਾ ਹੈ।
ਹਰਮਿੰਦਰ ਸਿੰਘ ਕੋਹਾਰਵਾਲਾ ਜੀ ਦਾ ਸੰਪਰਕ ਨੰਬਰ9876873735 ਹੈ।
ਸਵਾਗਤ ਹੈ।
ਕੋਹਾਰਵਾਲਾ ਫੌਂਟ ਹੇਠ ਦਿੱਤੇ ਬਾਕਸ 'ਚ ਦੇਖ ਸਕਦੇ ਹੋ :-
ਗੁਰਭਜਨ ਗਿੱਲ
ਮਾਂ ਬੋਲੀ ਦਿਵਸ, 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.