- ਯਾਤਰਾ : Western Caribbean
- Ship: Independence of the seas
Labadee ਤੋਂ Falmouth ਸਫਰ 585 ਕਿਲੋ ਮੀਟਰ ਸਮੇਂ ਸਿਰ ਤੈਅ ਕਰਨ ਲਈ ਸਾਡਾ ਸਮੁੰਦਰੀ ਜਹਾਜ਼ ਅੱਜ ਸ਼ਾਮ 3 ਵਜੇ ਮਿਥੇ ਟਾਇਮ 'ਤੇ ਰਵਾਨਾ ਹੋ ਪਿਆ। ਸਾਰਾ ਦਿਨ Labadee beach ਤੇ ਗੁਜਾਰਿਆ ਸੀ , ਬੱਸ ਆਪੋ ਆਪਣੇ ਕਮਰਿਆਂ ਚ ਚਲੇ ਗਏ, ਸ਼ਾਮੀਂ 7.30 ਵਜੇ dinning room ਵਿੱਚ ਮਿਲਣ ਦੇ ਵਾਇਦੇ ਨਾਲ। ਮੈ ਤਾਂ ਕਮਰੇ ਚ ਪਹੁੰਚ ਕੇ ਸਿੱਧਾ ਹੀ ਮੰਜੇ ਤੇ ਜਾ ਲੰਮਾ ਪਿਆਂ। ਦੋ ਘੰਟੇ ਦੀ ਨੀਂਦ ਨੇ ਮੁੜ ਕੇ ਸਰੀਰ ਚ ਤਾਜਗੀ ਅਤੇ ਸਾਦਗੀ ਪੈਦਾ ਕਰ ਦਿੱਤੀ। ਇਸ਼ਨਾਨ ਕਰਕੇ ਠੀਕ 7.25 'ਤੇ ਖਾਣਾ ਖਾਣ ਲਈ ਪਹੁੰਚ ਗਏ। ਜਿੱਥੇ ਬਾਕੀ ਦਾ ਪਰਿਵਾਰਕ ਮੈਂਬਰ ਇਕੱਠੇ ਹੋ ਰਹੇ ਸੀ। ਇਕ ਇਕ , ਦੋ ਦੋ ਪੈਗ ਲਾ ਖਾਣਾ ਖਾ ਕੇ Royal ਥੇਟਰ ਚ ਫ਼ਿਲਮ ਦੇਖਣ ਚੱਲੇ ਗਏ। ਰਾਤ ਦੇ 11.30 ਵੱਜ ਚੁੱਕੇ ਸਨ। ship ਵਿੱਚ ਬਣੇ Track ਦੇ ਦੋ ਚੱਕਰ ਲਾ ਕੇ ਸਭ ਆਪੋ ਆਪਣੇ ਕਮਰਿਆਂ ਨੂੰ ਚਲ ਪਏ।
ਮੈਨੂੰ ਤਾਂ ਸਵੇਰੇ 7 ਵਜੇ ਜਾਗ ਆਈ ਜਦੋਂ ਕੈਪਟਨ ਨੇ ਇਤਲਾਹ ਦਿੱਤੀ ਕੇ ਆਪਾਂ ਇਕ ਘੰਟੇ ਤੱਕ Falmouth Jamaica ਦੀ ਬੰਦਰਗਾਹ ਤੇ ਪਹੁੰਚ ਜਾਵਾਂਗੇ। ਜਲਦੀ ਜਲਦੀ ਇਸ਼ਨਾਨ ਕੀਤਾ ਅਤੇ ਆਪਣੀਆ ਐਨਕਾਂ , ਫ਼ੋਨ ਚਾਰਜਰ , Sun screen , ਪਾਣੀ ਦੀ ਬੋਤਲ ਬੈਗ ਚ ਪਾ Windjammar ਵਿਖੇ ਨਾਸਤਾ ਕਰਨ ਪਹੁੰਚ ਗਏ।
Sport ਨਾਲ ਥੋੜਾ ਲਗਾਉ ਹੋਣ ਕਾਰਨ ਮੈਨੂੰ Jamaica ਜਾਣ ਦਾ ਬਹੁਤ ਚਾਅ ਸੀ। ਤਿੰਨ ਮਿਲੀਅਨ ਦੀ ਅਬਾਦੀ ਤੋਂ ਵੀ ਘੱਟ ਵਾਲੇ ਮੁਲਕ ਨੇ ਛੋਟੀ ਦੌੜ ਵਿੱਚ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ ਹਨ। ਆਪ ਨੂੰ ਯਾਦ ਹੋਵੇਗਾ ਕੇ Olympic ਵਿੱਚ 100 , 200 , 400 ਮੀਟਰ ਦੀ ਰੇਸ ਵਿੱਚ ਸੋਨੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਜ਼ਿਆਦਾਤਰ Jamaican ਹੀ ਹੁੰਦੇ ਹਨ। ਉਹ ਭਾਵੇਂ ਕੈਨੇਡਾ ਵੱਲੋਂ, ਅਮਰੀਕਾ ਵੱਲੋਂ ਜਾ ਕਿਸੇ ਹੋਰ ਮੁਲਕ ਵੱਲੋਂ ਭਾਗ ਲੈ ਰਹੇ ਹੋਣ। ਇਕ ਹੋਰ ਗੱਲ ਯਾਦ ਆ ਗਈ Olympic ਵਿੱਚ ਹੁਣ ਤੱਕ ਸਭ ਤੋਂ ਛੋਟੀ ਉਮਰ ਦਾ ਦੌੜਾਕ ਵੀ Jamaica ਨੇ ਪੈਦਾ ਕੀਤਾ ਸੀ , ਜਿਸ ਦਾ ਨਾਮ Yohan Blake ਅਤੇ ਉਸਨੇ ਸੋਨੇ ਦਾ ਤਗਮਾ ਜਿੱਤਿਆ ਸੀ। ਇਸੇ ਤਰਾਂ ਹੀ Cricketer Usain Bolt ਵੀ Jamaica ਦੀ ਹੀ ਪੈਦਾਇਸ਼ ਹੈ ਜੋ ਕੇ West Indies ਲਈ ਖੇਡਦਾ ਹੈ। ਬਹੁਤ ਵੱਡੀ ਸੂਚੀ ਹੈ Jamaican ਖਿਡਾਰੀਆਂ ਦੀ, ਜਿਨ੍ਹਾਂ ਨੇ ਦੁਨੀਆ 'ਤੇ ਆਪਣਾ ਨਾਮ ਬਣਾਇਆਂ ਹੈ।
ਖ਼ੈਰ Port of Falmouth , Montego Bay ਤੋਂ ਸਿਰਫ 18 ਮੀਲ ਦੀ ਦੂਰੀ ਤੇ Jamaicans North coast ਵਿੱਚ ਵਸਿਆ ਹੈ। ਸਿਰਫ 223 Sq mile ਦਾ ਏਰੀਆ ਇਸ ਟਾਪੂ ਤੇ 104041 ਲੋਕ ਵਸਦੇ ਹਨ। ਏਥੇ ਹਾਲੇ ਵੀ 1752 ਲੋਕਾਂ ਪਿੱਛੇ 93 ਗੋਰੇ ਵਸਦੇ ਹਨ। Montego Bay ਇਸ ਮੁਲਕ ਦਾ ਸਭ ਤੋਂ ਅਮੀਰ ਲੋਕਾਂ ਦੀ ਵਸੋਂ ਵਾਲਾ ਏਰੀਆ ਹੈ। ਮੈਨੂੰ ਹੋਰ ਵੀ ਖ਼ੁਸ਼ੀ ਹੋਈ ਜਦੋਂ ਟੈਕਸੀ ਡਰਾਇਵਰ ਤੋਂ ਪੁੱਛਣ 'ਤੇ ਪਤਾ ਲੱਗਾ ਕੇ ਏਥੇ ਇਡੀਅਨ ਲੋਕ ਵੀ ਵਸਦੇ ਹਨ। ਪੂਰੀ ਗਿਣਤੀ ਦਾ ਉਸ ਨੂੰ ਵੀ ਨਹੀਂ ਸੀ ਪਤਾ ਪਰ ਇਕ ਅੰਦਾਜ਼ੇ ਮੁਤਾਬਕ ਪੰਜ ਹਜ਼ਾਰ ਹੋਵੇਗੀ।
ਕਈ ਸਟੋਰਾਂ ਤੇ ਇੰਡੀਅਨ ਬੱਚੇ ਕੰਮ ਕਰਦੇ ਵੀ ਦੇਖੇ ਗਏ। ਜਿਸ ਇਲਾਕੇ ਚ ਇੰਡੀਅਨ ਦੀ ਅਬਾਦੀ ਹੈ ਉਸ ਦਾ ਨਾਂ Mangowal ਹੈ। ਸੁਣ ਕੇ ਨਾਮ ਆਪਣੇ ਪਿੰਡਾਂ ਜਿਹਾ ਲੱਗਾ। ਇਸ ਦਾ ਕੀ ਰਾਜ ਏ ਕੈਨੇਡਾ ਪਹੁੰਚ ਕੇ , ਖੋਜ ਕਰਨ ਤੋਂ ਬਾਆਦ ਹੀ ਪਤਾ ਲੱਗੇਗਾ। ਅਸੀਂ ਤਕਰੀਬਨ 4 ਕੁ ਘੰਟੇ ਸ਼ਹਿਰ ਵਿੱਚ ਰੁਕੇ, ਡਰਾਇਵਰ ਜਿਸ ਦਾ ਨਾਮ Jonny Cool ਸੀ ,ਉਸ ਦੀ ਮਿਹਰਬਾਨੀ ਸਦਕਾ ਅਮੀਰ ਇਲਾਕੇ, ਗਰੀਬ ਇਲਾਕੇ , ਦੇਖਣ ਦਾ ਮੌਕਾ ਮਿਲਿਆ ਅਤੇ ਅਮੀਰੀ ਅਤੇ ਗਰੀਬੀ ਵਿੱਚ ਵੱਡਾ ਅੰਤਰ ਦੇਖਣ ਨੂੰ ਮਿਲਿਆ।
Tropical ਟਾਪੂ ਹੋਣ ਕਰਕੇ ਮੌਸਮ ਦਾ ਕੋਈ ਭਰੋਸਾ ਨਹੀਂ ਹੈ। ਏਹੀ ਕਾਰਨ ਹੈ ਕੇ ਬਹੁਤ ਹੀ ਹਰਿਆ ਭਰਿਆ ਹੈ। ਵਾਤਾਵਰਨ ਬਹੁਤ ਸਾਫ਼ ਹੈ।ਧੂੰਏਂ ਮਿੱਟੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਜਮੇਕਾ ਵਿੱਚ ਛੋਟੇ ਵੱਡੇ ਰਲਾ ਕੇ ਕੁਲ 122 ਦਰਿਆ ਵਗਦੇ ਹਨ। Falmouth ਟਾਪੂ 'ਤੇ ਸਿਰਫ ਸੈਰ ਸਪਾਟੇ ਦੀ ਕਮਾਈ ਹੁੰਦੀ ਹੈ। Jamaica ਮੈਨੂੰ ਬਹੁਤ ਪਸੰਦ ਆਇਆ , ਇਸ ਲਈ ਇਸ ਦੀ ਹੋਰ ਵਾਕਫ਼ੀ ਕਿਸ਼ਤ ਨੰ: 6 'ਚ ਕਰਨੀ ਚਾਹਾਂਗਾ। ਮੈ ਅਕਸਰ ਪੰਜਾਬ ਆਉਦਾ ਜਾਂਦਾ ਹਾਂ ਅਤੇ ਆਪ ਸਭ ਪੰਜਾਬ ਦੇ ਵਾਤਾਵਰਨ ਤੋਂ ਵਾਕਫ਼ ਹੋ। Falmouth ਦੀਆਂ ਸੜਕਾਂ ਤੇ ਗਲੀਆਂ ਚ, ਬਜ਼ਾਰਾਂ ਵਿੱਚ ਹਰਿਆਲੀ ਅਤੇ ਸਫਾਈ ਵੇਖ ਕੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕੇ ਕਾਸ਼ ਮੇਰਾ ਪੰਜਾਬ ਵੀ ਇਸ ਤਰ੍ਹਾਂ ਦਾ ਹੋ ਜਾਵੇ। ਮੰਨਦਾ ਹਾਂ ਕੇ ਮੌਸਮ ਤੇ ਕੁਦਰਤ ਦੇ ਹੱਥ ਹੈ ਪਰ ਸਫਾਈ ਤਾਂ ਇਨਸਾਨ ਦੇ ਹੱਥ ਹੈ। Jamaica ਕੋਈ ਅਮੀਰ ਮੁਲਕ ਨਹੀਂ ਹੈ, ਫਿਰ ਵੀ ਮੇਰੇ ਪੰਜਾਬ ਨਾਲ਼ੋਂ ਕਿਤੇ ਵੱਧ ਸਾਫ਼ ਸੁਥਰਾ ਹੈ। ਸਲਾਮ ਕਰਦਾ ਇੱਥੋਂ ਦੇ ਵਾਸੀਆਂ ਨੂੰ, ਜੋ ਆਪਣੀ ਧਰਤੀ ਮਾਂ ਨੂੰ ਸਾਫ਼ ਸੁਥਰਾ ਰੱਖਣ ਲਈ ਬਚਨਵੱਧ ਹਨ।
ਤੁਹਾਡਾ ਸੁੱਖੀ ਬਾਠ
ਚਲਦਾ...
-
ਸੁੱਖੀ ਬਾਠ, ਸਰਪ੍ਰਸਤ ਪੰਜਾਬ ਭਵਨ ਸਰੀ (ਕੈਨੇਡਾ)
*********
+1 604-506-4426
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.