ਖ਼ਬਰ ਹੈ ਕਿ ਪੰਜਾਬ ਸਰਕਾਰ ਦੀ ਕਿਸਾਨ ਕਰਜ਼ਾ ਮੁਆਫੀ ਸਕੀਮ ਦੇ ਤਹਿਤ ਕਈ ਅਮੀਰ ਅਕਾਲੀ ਪਰਿਵਾਰਾਂ ਦੇ ਕਰਜ਼ਾ ਮੁਆਫੀ ਮਾਮਲੇ ਦੀ ਜਾਂਚ ਦੇ ਆਦੇਸ਼ ਪੰਜਾਬ ਸਰਕਾਰ ਨੇ ਦਿੱਤੇ ਹਨ। ਜ਼ਿਲਾ ਫਰੀਦਕੋਟ ਦੇ 5123 ਕਿਸਾਨਾਂ ਦੇ 31 ਕਰੋੜ 66 ਲੱਖ ਰੁਪਏ ਦੇ ਕਰਜ਼ੇ ਮੁਆਫੀ ਦੇ ਪ੍ਰਮਾਣ ਪੱਤਰ ਸਰਕਾਰੀ ਅਧਿਕਾਰੀਆਂ ਵਲੋਂ ਵੰਡੇ ਗਏ। ਇਸ ਸੂਚੀ ਵਿੱਚ ਅਮੀਰ ਅਕਾਲੀ ਪਰਿਵਾਰ ਦੇ ਕਰਜ਼ੇ ਮੁਆਫੀ ਦੇ ਪ੍ਰਮਾਣ ਪੱਤਰ ਵੀ ਸ਼ਾਮਲ ਸਨ ਜਿਹੜੇ ਕਿ ਕਿਸੇ ਵੀ ਤਰ੍ਹਾਂ ਸਕੀਮ ਵਿੱਚ ਸਹੀ ਪਾਤਰ ਨਹੀਂ ਬਣਦੇ। ਸਕੀਮ ਅਧੀਂ ਕੋਈ ਵੀ ਪੈਨਸ਼ਨ ਧਾਰਕ ਇਸ ਸਕੀਮ ਵਿੱਚ ਫਾਇਦਾ ਨਹੀਂ ਲੈ ਸਕਦਾ, ਜਦਕਿ ਇੱਕ ਸਾਬਕਾ ਮੰਤਰੀ ਦੀ ਪਤਨੀ ਜੋ ਪੈਨਸ਼ਨ ਲੈਂਦੀ ਹੋਏਗੀ ਦਾ ਨਾਮ ਵੀ ਇਸ ਸੂਚੀ 'ਚ ਸ਼ਾਮਲ ਸੀ।
ਗੱਲ ਤਾਂ ਇਹ ਸਮਝਣ ਵਾਲੀ ਆ ਕਿ "ਅੱਗੇ ਪਿੱਛੇ ਤੇਰੇ ਸਦਾ ਰਹਿਣਾ ਇੱਹ ਠਾਣਾ ਨਈਂ, ਝੂਠੀਆਂ ਕਚਹਿਰੀਆਂ ਨੇ ਨਾਲ ਤੇਰੇ ਜਾਣਾ ਨਹੀਂ"। ਪਰ ਭਾਈਬੰਦ ਅਕਾਲੀ ਭੁਲ ਹੀ ਚੁੱਕੇ ਆ ਕਿ ਉਹ ਹੁਣ ਰਾਜ ਨਹੀਂ ਕਰਦੇ।
ਗੱਲ ਤਾਂ ਇਹ ਸਮਝਣ ਵਾਲੀ ਆ ਕਿ ਅਮੀਰ ਲੋਕ ਕਰਜ਼ਾ ਟੋਹਰ ਟਸ਼ਨ ਲਈ ਲੈਂਦੇ ਆ। ਜਾਂ ਗੱਲ ਇਹ ਵੀ ਸਮਝਣ ਵਾਲੀ ਆ ਕਿ "ਡੁਬਿਆ ਅੱਜ ਵੀ, ਜਾਂ ਫਿਰ ਕੱਲ ਡੁਬਿਆ, ਸਿਰ ਚੜ੍ਹ ਜਾਏ ਜਿਸਦੇ ਯਾਰ ਕਰਜ਼ਾ"। ਪਰ ਵੱਡਿਆਂ ਨੂੰ ਕਰਜ਼ੇ ਦਾ ਕਾਹਦਾ ਫਿਕਰ? ਕਰਜ਼ਾ ਲੈਂਦੇ ਆ, ਬੁੱਲੇ ਲੁੱਟਦੇ ਆ, ਕੁਰਕੀ ਕਰਵਾਉਂਦੇ ਆ ਤੇ ਫਿਰ ਜਾ ਵਿਦੇਸ਼ਾਂ 'ਚ ਵਸਦੇ ਆ।
ਗੱਲ ਤਾਂ ਭਾਈ ਸਮਝਣ ਵਾਲੀ ਇਹ ਆ ਕਿ ਹਕੂਮਤਾਂ ਵੀ ਵੱਡਿਆਂ ਦੀਆਂ। ਬੈਂਕਾਂ ਵੀ ਵੱਡਿਆਂ ਦੀਆਂ। ਅਮਾਨਤਾਂ ਲੋਕਾਂ ਦੀਆਂ ਅਤੇ ਕਰਜ਼ੇ ਹਾਕਮਾਂ, ਨੇਤਾਵਾਂ ਦੇ ਤੇ ਜਦੋਂ ਜੀਅ ਕਰਦਾ, ਦੋਹੀਂ ਹੱਥੀ ਲੁੱਟ ਲੈਂਦੇ ਆ, ਕੋਠੀਆਂ, ਘਰ, ਫੈਕਟਰੀਆਂ, ਮਾਲਜ ਬਣਾ ਲੈਂਦੇ ਆ। ਹੈਲੀਕਾਪਟਰ ਉਡਾ ਲੈਂਦੇ ਆ। ਸੁਣੋ ਕਵੀਓ ਵਾਚ, "ਨੇਤਾ ਦੇਸ਼ ਨੂੰ ਲੁੱਟ ਰਹੇ, ਦੋਹੀਂ ਹੱਥੀਂ, ਤੂੰ ਵੀ ਲੁੱਟ ਲੈ, ਮੌਜ ਬਹਾਰ ਜਿੰਦੇ"।
-
ਗੁਰਮੀਤ ਪਲਾਹੀ, ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.