ਲਾਹੌਰ:31 ਜਨਵਰੀ
ਪਾਕਿਸਤਾਨ ਦੇ ਉਰਦੂ ਨਾਵਲਕਾਰ ਡਾ: ਅਬਦਾਲ ਬੇਲਾ ਨਾਲ ਲਾਹੌਰ ਦੇ ਹੋਟਲ ਪਾਕ ਹੈਰੀਟੇਜ ਚ ਪੂਰੇ ਚਾਰ ਸਾਲ ਬਾਦ ਮੁਲਾਕਾਤ ਹੋਣਾ ਮੇਰੀ ਖੁਸ਼ਕਿਸਮਤੀ ਹੈ।
ਡਾ: ਅਬਦਾਲ ਬੇਲਾ ਦਾ 1800 ਪੰਨਿਆਂ ਦਾ ਉਰਦੂ ਨਾਲਲ ਦਰਵਾਜ਼ਾ ਖੁਲਤਾ ਹੈ ਪੰਜ ਸਾਲ ਪਹਿਲਾਂ ਭਾਰਤ ਵਿੱਚ ਡਾ: ਕੇਵਲ ਧੀਰ ਦੀ ਹਿੰਮਤ ਸਦਕਾ ਹਿੰਦੀ ਵਿੱਚ ਪ੍ਰਕਾਸ਼ਿਤ ਹੋ ਚੁਕਾ ਹੈ।
ਇਸ ਨਾਵਲ ਦਾ ਇੱਕ ਹਿੱਸਾ
ਸਰਹੰਦ ਕੰਢੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਡਾਂ ਗੁਲਜ਼ਾਰ ਪੰਧੇਰ ਦੇ ਅਨੁਵਾਦ ਰਾਹੀਂ ਡਾ: ਅਮਰਜੀਤ ਸਿੰਘ ਹੇਅਰ ਦੀ ਪ੍ਰੇਰਨਾ ਨਾਲ ਛਪ ਚੁਕਾ ਹੈ।
ਪੰਜ ਸਾਲ ਪਹਿਲਾਂ ਜਦ ਮੈਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਸੀ ਤਾਂ ਡਾ: ਅਬਦਾਲ ਬੇਲਾ ਦੀ ਭਾਰਤ ਚ ਲੁਧਿਆਣਾ ਫੇਰੀ ਦੌਰਾਨ ਇਨ੍ਹਾਂ ਤੋਂ ਐਗਰੀਕਲਚਰਲ ਯੂਨੀਵਰਸਿਟੀ ਚ ਡਾ: ਮ ਸ ਰੰਧਾਵਾ
ਯਾਦਗਾਰੀ ਲੈਕਚਰ ਕਣਕ ਭਵਨ ਚ ਭਾਰਤ ਪਾਕ ਵੰਡ ਦੇ ਕਾਲੇ ਪਰਛਾਵੇਂ ਵਿਸ਼ੇ ਤੇ ਕਰਵਾਇਆ ਸੀ।
ਡਾ: ਅਬਦਾਲ ਬੇਲਾ ਦੇ ਵੱਡੇ ਵਡੇਰੇ ਦੋਰਾਹਾ ਇਲਾਕੇ ਚੋਂ ਉੱਜੜ ਕੇ ਪਾਕਿਸਤਾਨ ਆਏ ਸਨ।
ਦਰਵਾਜਾ ਖੁਲਤਾ ਹੈ ਨਾਵਲ ਦੇਸ਼ ਵੰਡ ਤੋਂ ਪਹਿਲੇ ਪੰਜਾਬ ਦੀ 150 ਸਾਲ ਲੰਮੀ ਵਾਰਤਾ ਹੈ।
ਡਾ: ਅਬਦਾਲ ਬੇਲਾ ਨੇ ਲੁਧਿਆਣਾ ਵੱਸਦੇ ਸਾਰੇ ਅਦਬੀ ਦੋਸਤਾਂ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰਾਂ ਨੂੰ ਸਲਾਮ ਭੇਜਿਆ ਹੈ।
ਡਾ: ਅਦਦਾਲ ਬੇਲਾ ਇਸਲਾਮਾਬਾਦ ਵੱਸਦੇ ਹਨ ਤੇ ਉਚੇਚੇ ਲਾਹੌਰ ਆਏ ਹਨ।
ਗੁਰਭਜਨ ਗਿੱਲ
31 ਜਨਵਰੀ, 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.