ਪੰਜਾਬ ਯੂਨੀਵਰਸਿਟੀ ਦੇ ਦਿਨਾਂ ਚ ਜਗਦੀਪ ਨੂੰ ਮਿਹਨਤ ਕਰਦੇ ਦੇਖਿਐ, ਸਾਡਾ ਬੈਚ ਇਕੋ ਈ ਸੀ, ਉਹ ਲਾਅ ਕਰਦਾ ਸੀ ਤੇ ਅਸੀਂ ਐਮ.ਏ. । ਮੇਰੇ ਬੈਚ ਦੇ ਕਈ ਸਾਂਝੇ ਯਾਰ ਦੋਸਤ ਨੇ ਜੋ ਅਕਸਰ ਜਗਦੀਪ ਦੀਆਂ ਗੱਲਾਂ ਕਰਦੇ ਨੇ । ਵਿਚਾਰ ਵੀ ਨਿਡਰ ਨੇ, ਹੌਸਲਾ ਵੀ ਤੇ ਕਲਮ ਵੀ, ਪੱਤਰਕਾਰ ਛਤਰਪਤੀ ਬਾਰੇ ਫੈਸਲੇ ਚ ਜਗਦੀਪ ਦੀ ਕਲਮ ਦਾ ਪੱਤਰਕਾਰੀ ਬਾਰੇ ਲਿਖਿਆ ਹਿੱਸਾ ਸਾਂਝਾ ਕਰਨ ਤੇ ਮਾਣ ਮਹਿਸੂਸ ਕਰ ਰਿਹਾ ਹਾਂ।
ਵਿਜੇਪਾਲ ਸਿੰਘ ਬਰਾੜ
ਜੱਜ ਜਗਦੀਪ ਸਿੰਘ ਦੀ ਕਲਮ ਦਾ ਪੰਜਾਬੀ ਤਰਜ਼ਮਾ.....
“ਪੱਤਰਕਾਰਤਾ ਇੱਕ ਗੰਭੀਰ ਪੇਸ਼ਾ ਹੈ ਜੋ ਸੱਚਾਈ ਨੂੰ ਰਿਪੋਰਟ ਕਰਨ ਦੀ ਇੱਛਾ ਨੂੰ ਸੁਲਗਾਂਉਦਾ ਹੈ । ਇਸ ਨੌਕਰੀ ਚ ਥੋੜੀ ਬਹੁਤ ਚਕਾਚੌਂਧ ਤਾਂ ਹੈ, ਪਰ ਕੋਈ ਵੱਡਾ ਇਨਾਮ ਪਾਉਣ ਦੀ ਗੁੰਜਾਇਸ਼ ਨਹੀਂ । ਰਿਵਾਇਤੀ ਅੰਦਾਜ਼ ਵਿੱਚ ਇਸਨੂੰ ਸਮਾਜ ਦੇ ਪ੍ਰਤੀ ਸੇਵਾ ਦਾ ਸੱਚਾ ਭਾਵ ਹੀ ਕਿਹਾ ਜਾ ਸਕਦਾ ਹੈ । ਕਿਸੇ ਵੀ ਇਮਾਨਦਾਰ ਤੇ ਸਮਰਪਿਤ ਪੱਤਰਕਾਰ ਲਈ ਸੱਚ ਨੂੰ ਰਿਪੋਰਟ ਕਰਨਾ ਬੇਹੱਦ ਮੁਸ਼ਕਿਲਾਂ ਭਰਿਆ ਕੰਮ ਹੈ, ਖਾਸ ਤੌਰ ਤੇ ਕਿਸੇ ਅਜਿਹੇ ਅਸਰਦਾਰ ਤੇ ਦਬੰਗ ਵਿਅਕਤੀ ਦੇ ਖਿਲਾਫ ਜਿਸਨੂੰ ਕਿਸੇ ਰਾਜਨੀਤਿਕ ਪਾਰਟੀ ਤੋਂ ਵੀ ਉੱਪਰ ਉੱਠ ਕੇ ਸਿਆਸੀ ਸਰਪ੍ਰਸਤੀ ਹਾਸਿਲ ਹੋਵੇ । ਇਹ ਵੀ ਦੇਖਣ ਚ ਆਇਆ ਹੈ ਕਿ ਪੱਤਰਕਾਰ ਨੂੰ ਆਫਰ ਕੀਤਾ ਜਾਂਦਾ ਹੈ ਕਿ ਉਹ ਪ੍ਰਭਾਵ ਵਿੱਚ ਆ ਕੇ ਕੰਮ ਕਰੇ ਜਾਂ ਫਿਰ ਆਪਣੇ ਲਈ ਪਰੇਸ਼ਾਨੀ ਜਾਂ ਸਜ਼ਾ ਨੂੰ ਚੁਣ ਲਵੇ ਤੇ ਜੋ ਪ੍ਰਭਾਵ ਵਿੱਚ ਨਹੀਂ ਆਂਉਦੇ ਉਹਨਾਂ ਨੂੰ ਨਤੀਜੇ ਭੁਗਤਣੇ ਪੈਂਦੇ ਹਨ ਜਿਸ ਵਿੱਚ ਕਦੇ ਕਦੇ ਜਾਨ ਤੋਂ ਈ ਹੱਥ ਧੋਣਾ ਪੈਂਦਾ ਹੈ । ਜੇ ਪੱਤਰਕਾਰ ਪ੍ਰਭਾਵ ਵਿੱਚ ਆ ਜਾਵੇ ਤਾਂ ਉਹ ਆਪਣੀ ਭਰੋਸੇਯੋਗਤਾ ਗੁਆ ਦਿੰਦਾ ਹੈ ਤੇ ਜੇ ਪ੍ਰਭਾਵ ਚ ਆਉਣ ਤੋਂ ਇਨਕਾਰ ਕਰਦਾ ਹੈ ਤਾਂ ਆਪਣੀ ਜਾਨ ਤੋਂ ਜਾਂਦਾ ਹੈ । ਇੱਕ ਤਰਾਂ ਨਾਲ ਇਹ ਅੱਛਾਈ ਤੇ ਬੁਰਾਈ ਦੀ ਲੜਾਈ ਹੈ । ਮੌਜੂਦਾ ਮਾਮਲੇ ਚ ਵੀ ਇਹੀ ਹੋਇਆ ਕਿ ਇੱਕ ਇਮਾਨਦਾਰ ਪੱਤਰਕਾਰ ਨੇ ਪ੍ਰਭਾਵਸ਼ਾਲੀ ਡੇਰਾ ਮੁਖੀ ਤੇ ਉਸ ਦੀਆਂ ਗਤੀਵਿਧੀਆਂ ਬਾਰੇ ਲਿਖਿਆ ਤੇ ਆਪਣੀ ਜਾਨ ਗੁਆ ਦਿੱਤੀ । ਡੈਮੋਕ੍ਰੇਸੀ ਵਿੱਚ ਭੀੜ ਦਾ ਰੂਪ ਧਾਰਨ ਕਰ ਕਿਸੇ ਵੀ ਨਿਰਦੋਸ਼ ਦੇ ਖਿਲਾਫ ਹਿੰਸਾ ਦੀ ਇਜ਼ਾਜ਼ਤ ਨਹੀਂ ਤੇ ਡੈਮੋਕ੍ਰਸੀ ਦੇ ਮਜਬੂਤ ਥੰਮ ਨੂੰ ਇਸਤਰਾਂ ਮਿਟਾਉਣ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾ ਸਕਦੀ ਤੇ ਨਾਂ ਹੀ ਅਜਿਹੇ ਦੋਸ਼ੀਆਂ ਨੂੰ ਬਖਸ਼ਿਆ ਜਾ ਸਕਦਾ ਹੈ ।
ਜਗਦੀਪ ਸਿੰਘ
-
ਵਿਜੇ ਪਾਲ ਬਰਾੜ, DNE ਨਿਊਜ਼ - 18 ਚੈਨਲ
vijaybrar12@gmail.com
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.