ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਵਿੱਚ ਆਪਣੇ ਭਾਸ਼ਨ ਵਿੱਚ "ਭ੍ਰਿਸ਼ਟ ਪ੍ਰੀਵਾਰ ਬਨਾਮ ਇਮਾਨਦਾਰ ਪੀ ਐਮ" ਦਾ ਨਾਹਰਾ ਦੇਕੇ ਚੋਣਾਂ ਦੀ ਲਕੀਰ ਖਿੱਚ ਦਿੱਤੀ। ਉਹਨਾ ਨੇ ਕਿਹਾ ਕਿ ਅਗਲੀ ਚੋਣ 'ਸਲੱਤਨਤ ਬਨਾਮ ਸੰਵਿਧਾਨ' ਦੀ ਲੜਾਈ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਦੇ ਵਿਰੋਧ ਵਿੱਚ ਜਨਮੇ ਅਤੇ ਕਾਂਗਰਸ ਦੀ ਕੁੱਖ ਵਿਚੋਂ ਨਿਕਲੇ ਦਲ ਇੱਕ ਜੁੱਟ ਹੋ ਰਹੇ ਹਨ, ਉਹ ਵੀ ਉਸ ਪਾਰਟੀ ਅਤੇ ਪਰਿਵਾਰ ਦੇ ਲਈ ਜਿਸਨੇ 12 ਲੱਖ ਕਰੋੜ ਰੁਪਿਆਂ ਦੀ ਲੁੱਟ ਕੀਤੀ ਹੈ।
ਦੇਸ਼ 'ਚ ਨਵਾਂ ਮੌਸਮ ਆ। ਦੇਸ਼ 'ਚ ਨਵਾਂ ਦੌਰ ਆ। ਦੇਸ਼ 'ਚ ਹਰ ਪਾਸੇ ਚਹਿਲ ਪਹਿਲ ਆ। ਇਹੋ ਜਿਹੀ ਚਹਿਲ, ਪਹਿਲ ਬਾਰੇ ਲਉ ਸੁਣੋ ਕਵੀਓ ਵਾਚ, "ਪਹਿਲਾਂ ਦੇਸ਼ ਵਿੱਚ ਰਾਜ ਸੀ ਗੋਰਿਆਂ ਦਾ, ਹੁਣ ਦੇਸ਼ ਵਿੱਚ ਰਾਜ ਹੈ ਕਾਲਿਆਂ ਦਾ! ਪਰਿਵਾਰਵਾਦ ਦੀ ਜੜ੍ਹ ਮਜ਼ਬੂਤ ਹੋਈ, ਰਾਜ ਪੁੱਤਾਂ, ਭਤੀਜਿਆਂ, ਸਾਲਿਆਂ ਦਾ! ਭ੍ਰਿਸ਼ਟਾਚਾਰ ਦਾ ਮੀਂਹ ਨਾ ਰੁਕੇ ਸਾਈਂ, ਪਾਣੀ ਚੜ੍ਹ ਜਾਂਦਾ, ਨਦੀ ਨਾਲਿਆਂ ਦਾ! ਪੂੰਜੀਵਾਦ ਦੀ "ਕੈਲਵੀ" ਵਗੇ ਨ੍ਹੇਰੀ, ਆਇਆ ਮੌਸਮ ਹੈ ਹੁਣ ਘੁਟਾਲਿਆਂ ਦਾ"।
ਸੱਚੀ ਗੱਲ ਤਾਂ ਇਹੋ ਆ ਕਿ ਬੰਦਾ ਭਾਵੇਂ ਪੰਚ ਬਣ ਜਾਏ ਜਾਂ ਖੜਪੈਂਚ ਬਣ ਜਾਏ, ਸੀਰਨੀ ਆਪਣਿਆਂ ਨੂੰ ਹੀ ਵੰਡਦਾ ਆ। ਸੱਚੀ ਗੱਲ ਤਾਂ ਇਹੋ ਆ ਕਿ ਬੰਦਾ ਭਾਵੇਂ ਸਮਾਜ ਸੇਵਕ ਬਣ ਜਾਏ ਜਾਂ ਮੰਦਰ, ਗੁਰਦੁਆਰੇ ਦਾ ਪ੍ਰਧਾਨ, ਨੇਤਾਗਿਰੀ 'ਚੋਂ ਕੁਝ ਨਾ ਕੁਝ ਭਾਲਦਾ ਜ਼ਰੂਰ ਆ। ਸੱਚੀ ਗੱਲ ਤਾਂ ਇਹੋ ਆ ਕਿ ਬੰਦਾ ਜੇ "ਵੱਡਾ" ਬਣ ਜਾਏ, ਚਾਹੇ ਅਫਸਰ ਵੱਡਾ, ਚਾਹੇ ਨੇਤਾ ਵੱਡਾ, ਚਾਹੇ ਸਮਾਜ ਸੁਧਾਰਕ ਵੱਡਾ 'ਕੁਰਸੀ' ਆਪਣੀ ਦਾ ਲਾਹਾ ਜ਼ਰੂਰ ਚੁੱਕਦਾ ਆ। ਚਾਹੇ ਔਲਾਦ ਨੂੰ ਕੁਰਸੀ ਦੇ ਕੇ। ਚਾਹੇ ਰਿਸ਼ਤੇਦਾਰਾਂ ਨੂੰ ਨੌਕਰੀ ਦੇਕੇ ਜਾਂ ਕੁਰਸੀ ਤੇ ਬੈਠਕੇ ਬੋਝਾ ਭਰਕੇ। ਤਦੇ ਭਾਈ ਕਵੀ ਲਿਖਦਾ ਆ, ਸੱਚੋ ਸੱਚ ਬਿਆਨ ਕਰਦਾ ਆ, "ਬਹਿੰਦਾ ਕੁਰਸੀ ਤੇ ਚੌਂਕੜਾ ਮਾਰ ਜਿਹੜਾ, ਪੈਸਾ ਚਾਰ ਚੁਫੇਰਿਉਂ ਮੁੱਛਦਾ ਹੈ।"
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.